ਵਿਕੀਪੀਡੀਆ:ਚੁਣਿਆ ਹੋਇਆ ਲੇਖ/26 ਅਪਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਬਖਸ਼ ਸਿੰਘ ਪ੍ਰੀਤਲੜੀ
ਗੁਰਬਖਸ਼ ਸਿੰਘ ਪ੍ਰੀਤਲੜੀ

ਗੁਰਬਖਸ਼ ਸਿੰਘ ਪ੍ਰੀਤਲੜੀ (26 ਅਪ੍ਰੈਲ 1895 - 20 ਅਗਸਤ, 1978) ਪੰਜਾਬੀ ਦਾ ਇੱਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪ੍ਰੈਲ 1895 ਸਿਆਲਕੋਟ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂਅ ਪਸ਼ੌਰਾ ਸਿੰਘ ਅਤੇ ਮਾਤਾ ਦਾ ਨਾਂਅ ਮਿਲਣੀ ਕੌਰ ਸੀ। ਉਹ 7 ਸਾਲ ਦੇ ਹੀ ਸਨ ਤਾਂ ਪਿਤਾ ਦਾ ਦਿਹਾਂਤ ਹੋ ਗਿਆ। ਗੁਰਬਖਸ਼ ਸਿੰਘ ਆਸ਼ਾਵਾਦੀ ਤੇ ਸੁਪਨਸਾਜ਼ ਮਨੁੱਖ ਸੀ। ਉਹ ਬਰਟਰਾਂਡ ਰਸਲ ਦੀ ਤਰ੍ਹਾਂ ਸਾਰੀ ਦੁਨੀਆਂ ਨੂੰ ਇੱਕ ਭਾਈਚਾਰੇ ਵਜੋਂ ਘੁੱਗ ਵੱਸਦੀ ਦੇਖਣਾ ਚਾਹੁੰਦਾ ਸੀ। ਉਨ੍ਹਾਂ ਨੇ ਆਰਥਿਕ ਤੇ ਸਮਾਜਿਕ ਬਰਾਬਰੀ ਦੇ ਸਮਾਜਵਾਦੀ ਅਸੂਲਾਂ ਦਾ ਸਮਰਥਕ ਸੀ। ਲੋਕਾਂ ਨੂੰ ਜਾਤ-ਪਾਤ, ਰੰਗ-ਨਸਲ ਦੇ ਫਰਕ ਤੋਂ ਉੱਚਾ ਉਠ ਕੇ ਜੀਵਨ ਬਤੀਤ ਕਰਨ ਲਈ ਕਿਹਾ। ਗੁਰਬਖਸ਼ ਸਿੰਘ ਮਾਰਕਸੀ ਵਿਚਾਰਧਾਰਾ ਨਾਲ ਬਹੁਤ ਨੇੜਤਾ ਰੱਖਦਾ ਸੀ। ਉਨ੍ਹਾਂ ਨੇ ਮੈਕਸਿਮ ਗੋਰਕੀ ਦੀ ਦੇ ਮਹਾਨ ਰੂਸੀ ਨਾਵਲ 'ਮਾਂ' ਪੰਜਾਬੀ ਅਨੁਵਾਦ ਕੀਤਾ। 1971 ਵਿੱਚ ਉਨ੍ਹਾਂ ਨੂੰ ਸੋਵੀਅਤ ਨਹਿਰੂ ਪੁਰਸਕਾਰ ਪ੍ਰਾਪਤ ਹੋਇਆ। ਗੁਰਬਖਸ਼ ਸਿੰਘ ਨੇ ਪੰਜਾਬੀ ਵਿੱਚ ਨਵੀਂ ਵਿਚਾਰਧਾਰਾ ‘ਪਿਆਰ ਕਬਜ਼ਾ ਨਹੀਂ ਪਛਾਣ ਹੈ’ ਲਿਆਂਦੀ ਤੇ ਆਪਣੀਆਂ ਸਾਰੀਆਂ ਰਚਨਾਵਾਂ ਨੂੰ ਇਸ ਸਿਧਾਂਤ ਤੇ ਢਾਲਿਆ। ਪਲੈਟੋ ਦੇ ਅਫਲਾਤੂਨੀ ਪਿਆਰ ਦੀ ਤਰਜ਼ ਤੇ ਗੁਰਬਖਸ਼ ਸਿੰਘ ਨੇ ਪਿਆਰ ਨੂੰ ਕਬਜ਼ੇ ਦੀ ਭਾਵਨਾ ਨਾਲ ਬੇਮੇਲ ਦੱਸ ਕੇ ਸਹਿਜ ਪਿਆਰ ਦੀ ਧਾਰਨਾ ਦੀ ਵਿਆਖਿਆ ਕੀਤੀ। ਪ੍ਰੀਤਲੜੀ ਵਿੱਚ ਛਪਦੇ ਰਹੇ ਉਨ੍ਹਾਂ ਦੇ ਸੰਪਾਦਕੀ , ਲੇਖ ਅਤੇ ਪ੍ਰੀਤ ਝਰੋਖੇ ਵਿੱਚੋਂ ਵਰਗੇ ਕਾਲਮਾਂ ਦੀ ਚਰਚਾ ਪੰਜਾਬੀ ਪਾਠਕਾਂ ਵਿੱਚ ਆਮ ਹੁੰਦੀ ਸੀ। ਸਿਹਤ ਸੰਬੰਧੀ ਉਨ੍ਹਾਂ ਦੇ ਲੇਖਾਂ ਦੀ ਨੌਜਵਾਨਾਂ ਵਿੱਚ ਨਵੀਂ ਨਰੋਈ ਸੋਚ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਹੈ।