ਦੌਲਤ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੌਲਤ ਰਾਮ ਪੰਜਾਬੀ ਕਿੱਸਾਕਾਰ ਹੋਇਆ ਹੈ। ਵੀਹਵੀਂ ਸਦੀ ਦੇ ਪ੍ਰਸਿੱਧ ਕਿੱਸਾਕਾਰ ਦੌਲਤ ਰਾਮ ਦਾ ਜਨਮ 1870 ਵਿੱਚ ਇਸ ਪਿੰਡ ’ਚ ਹੋਇਆ ਸੀ। ਉਹਨਾਂ ਨੇ ਵੱਡੇ ਆਕਾਰ ਦੇ 15 ਕਿੱਸਿਆਂ ਦੀ ਰਚਨਾ ਕੀਤੀ ਜਿਹਨਾਂ ਵਿੱਚ ਰੂਪ ਬਸੰਤ (1903), ਰਾਜਾ ਸਰਯਾਲ (1907) ਪੂਰਨ ਭਗਤ (1908) ਗਿਆਨ ਚਰਖਾ ਸੀਹਰਫੀ ਵਿਵੇਕ (1911), ਰਾਜਾ ਰਸਾਲੂ (1915), ਗਿਆਨ ਗੁਲਜ਼ਾਰ (1915), ਸ਼ਾਮਲ ਹਨ। ਦੌਲਤ ਰਾਮ ਦਾ ਕਿੱਸਾ ‘ਰੂਪ ਬਸੰਤ’ ਪੰਜਾਬੀ ਦੇ ‘ਹੀਰ ਰਾਂਝਾ’, ‘ਸੱਸੀ ਪੁੰਨੂ’, ‘ਸੋਹਣੀ ਮਹੀਂਵਾਲ’ ਆਦਿ ਕਿੱਸਿਆਂ ਵਾਂਗ ਮਸ਼ਹੂਰ ਹੋਇਆ। ਦੌਲਤ ਰਾਮ ਦੀ ਉਮਰ 15 ਕੁ ਸਾਲ ਦੀ ਸੀ ਜਦੋਂ 1885 ਈ. ਦੇ ਕਰੀਬ ਇਸਦੇ ਪਿਤਾ ਸਾਹਿਬ ਦਿੱਤਾ ਦਾ ਦਿਹਾਂਤ ਹੋ ਗਿਆ। ਸਾਹਿਬ ਦਿੱਤੇ ਦੀ ਮੌਤ ਤੋਂ ਪਿੱਛੋਂ ਦੁਕਾਨ ਤੇ ਘਰ ਬਾਹਰ ਦਾ ਸਾਰਾ ਭਾਰ ਦੌਲਤ ਰਾਮ ਦੇ ਸਿਰ ਆ ਪਿਆ। ਘਰ ਵਿੱਚ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਸੀ। ਇਸ ਲਈ ਹਿੰਮਤ ਕਰਕੇ ਉਸਨੇ ਹੱਟੀ ਨੂੰ ਜਾਰੀ ਰੱਖਿਆ।

ਜ਼ਿੰਦਗੀ[ਸੋਧੋ]

ਕਿੱਸਾਕਾਰ ਦੌਲਤ ਰਾਮ ਰਾਮਗੜ੍ਹ ਸਰਦਾਰਾਂ ਦਾ ਜੰਮਪਲ ਸੀ। ਦੌਲਤ ਰਾਮ ਨੇ ਆਪਣੀ ਜਨਮ ਭੂਮੀ ਬਾਰੇ ਇਸ ਤਰਾ ਦੱਸਿਆ ਹੈ।ਦੌਲਤ ਰਾਮ ਨੇ 1903 ਈ. ਵਿੱਚ ਰੂਪ ਬਸੰਤ ਦਾ ਕਿੱਸਾ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ ਸੀ। ਜੋ ਕਿ ਬਹੁਤ ਹੀ ਲੋਕਪ੍ਰਿਯ ਹੋਇਆ ਹੈ। ਦੌਲਤ ਰਾਮ ਦੇ ਆਪਣੇ ਕਿੱਸੇ ਰੂਪ ਬਸੰਤ ਦੀ ਅੰਦਰਲੀ ਗਵਾਹੀ ਤੋਂ ਸਾਫ਼ ਪਤਾ ਚਲਦਾ ਹੈ ਕਿ ਦੌਲਤ ਰਾਮ ਦੀ ਜਨਮ ਭੂਮੀ ਅਸਲ ਵਿੱਚ ਰਾਮਗੜ੍ਹ ਪਿੰਡ ਹੀ ਹੈ। ਦੌਲਤ ਰਾਮ ਦਾ ਜਨਮ ਮਾਂ ਭੋਲੀ ਅਤੇ ਪਿਤਾ ਸਾਹਿਬ ਦਿੱਤਾ ਦੇ ਘਰ ਰਾਮਗੜ੍ਹ 1870 ਈ. ਵਿੱਚ ਹੋਇਆ। ਦੌਲਤ ਰਾਮ ਦੀ ਇੱਕ ਭੈਣ ਅਤੇ ਭਾਈ ਸਨ। ਕ੍ਰਿਪੋ ਅਤੇ ਨਿਗਾਹੀ ਰਾਮ ਦਾ ਜਨਮ ਵਿੱਚ ਚਾਰ-2 ਸਾਲ ਦਾ ਫਰਕ ਸੀ।

ਆਰੰਭਿਕ ਵਿੱਦਿਆ[ਸੋਧੋ]

ਦੌਲਤ ਰਾਮ ਨੇ ਆਪਣੀ ਮੁੱਢਲੀ ਵਿੱਦਿਆ ਬਿਸ਼ਨ ਦਾਸ ਵੈਰਾਗੀ ਦੇ ਡੇਰੇ ਵਿੱਚੋਂ ਪ੍ਰਾਪਤ ਕੀਤੀ। ਦੌਲਤ ਰਾਮ ਨੇ ਗੁਰਮੁਖੀ ਸਿਖੀ। ਇਸਨੂੰ ਲੰਡਿਆਂ ਦਾ ਵੀ ਗਿਆਨ ਦਿੱਤਾ ਗਿਆ। ਮੌਲਵੀ ਨੇ ਇਸਨੂੰ ਉਰਦੂ-ਫ਼ਾਰਸੀ ਵੀ ਸਿਖਾਈ।

ਕਾਵਿ-ਗੁਣ[ਸੋਧੋ]

ਜੀਵਨ ਦੀਆਂ ਸੰਗੀਨ ਪਰਸਥਿਤੀਆਂ ਵਿੱਚ ਕਵਿਸ਼ਰੀ ਉਸ ਲਈ ਰਾਹਤ ਦਾ ਪੈਗਾਮ ਲੈ ਕੇ ਆਈ। ਦੌਲਤ ਰਾਮ ਨੇ ਕਿੱਸੇ ਵੀ ਲਿਖੇ ਤੇ ਕਿਸੇ ਪੜ੍ਹਨ ਦਾ ਵੀ ਬਹੁਤ ਸ਼ੌਕੀਨ ਸੀ।ਕਿੱਸਾ ਕਾਵਿ ਪੰਜਾਬੀ ਸਾਹਿਤ ਦੀ ਇੱਕ ਗੌਰਵਮਈ ਕਾਵਿ ਧਾਰਾ ਹੈ। ਕਿੱਸਾਕਾਰ ਦੌਲਤ ਰਾਮ ਨੇ ਨਾ ਕੇਵਲ ਕਿੱਸਾ ਕਾਵਿ ਸਗੋਂ ਸਮੁੱਚੇ ਪੰਜਾਬੀ ਸਾਹਿਤ ਵਿੱਚ ਕਈ ਪੱਖਾਂ ਤੋਂ ਲਾਸਾਨੀ ਯੋਗਦਾਨ ਪਾਇਆ ਹੈ। ਦੌਲਤ ਰਾਮ ਨੇ ਆਪਣੀਆਂ ਰਚਨਾਵਾਂ ਵਿੱਚਾਲੇ ਆਪਣੇ ਕਿੱਸਿਆਂ ਨੂੰ ‘ਗ੍ਰੰਥ` ਕਿਹਾ ਹੈ।[1] ਦੌਲਤ ਰਾਮ ਦੀਆਂ ਰਚਨਾਵਾਂ ਕਲਾਤਮਿਕ ਦ੍ਰਿਸ਼ਟੀ ਤੋਂ ਉਚੇਰੇ ਮਿਆਰ ਨੂੰ ਛੋਂਹਦੀਆਂ ਹਨ। ਮਾਲਵੇ ਦੇ ਜੰਮਪਲ ਇਸ ਕਿੱਸਾਕਾਰ ਨੇ 1901 ਤੋਂ 1934 ਤੱਕ ਦਾ ਸਮਾਂ ਮਿੰਟੁਗਮਾਰੀ ਦੇ ਇਲਾਕੇ ਵਿੱਚ ਗੁਜ਼ਾਰਿਆ ਅਤੇ ਉੱਥੇ ਹੀ ਅਧਿਆਪਨ ਕਾਰਜ ਕਰਦਿਆਂ ਆਪਣੀ ਕਾਵਿ ਰਚਨਾ ਕੀਤੀ। ਦੌਲਤ ਰਾਮ ਨੂੰ ਵੇਦਾਂਤੀ ਕਿੱਸਾਕਾਰ ਹੋਣ ਦੀ ਮਾਨਤਾ ਪ੍ਰਾਪਤ ਹੈ। ਦੌਲਤ ਰਾਮ ਨੇ ਸਾਹਿਤ ਨੂੰ ਹਰ ਤਰ੍ਹਾਂ ਦਾ ਕਿੱਸਾ ਦਿੱਤਾ ਰੁਮਾਂਚਿਕ, ਧਾਰਮਿਕ, ਇਤਿਹਾਸਿਕ ਹਿੰਦੂ ਅਤੇ ਸਿੱਖ, ਉਪਦੇਸ਼ਾਤਮਿਕ, ਫੁਟਕਲ ਆਦਿ ਤਰ੍ਹਾਂ ਦੇ ਕਾਫ਼ੀ ਵੱਡੇ ਆਕਾਰ ਦੇ 15 ਕਿੱਸੇ ਸਾਹਿਤ ਦੀ ਝੋਲੀ ਵਿੱਚ ਪਾਏ। “ਰੂਪ-ਬਸੰਤ" ਦੇ ਕਿੱਸੇ ਨੂੰ ਉਸਦੀ ਸ਼ਾਹਕਾਰ ਰਚਨਾ ਮੰਨਿਆ ਗਿਆ ਹੈ।[2] ਉਨੀਵੀਂ ਸਦੀ ਦੇ ਪਹਿਲੇ ਅੱਧ ਦੇ ਸਾਹਿਤ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸ ਕਾਲ ਵਿੱਚ ਪੂਰਨ ਭਗਤ ਧਾਰਾ ਦਾ ਨਾ ਕੇਵਲ ਪ੍ਰਥਮ ਸਗੋਂ ਸਰਵ ਸੇ੍ਰਸ਼ਟ ਕਿੱਸਾ ਪੂਰਨ ਭਗਤ ਲਿਖਿਆ ਗਿਆ ਸੀ।[3]

ਰਚਨਾਵਾਂ[ਸੋਧੋ]

  • ਰੂਪ ਬਸੰਤ
  • ਪੂਰਤ ਭਗਤ
  • ਰਾਜਾ ਰਸਾਲੂ
  • ਹਕੀਕਤ ਗਏ ਧਰਮੀ
  • ਗੋਪੀ ਚੰਦ ਰਾਜਾ ਸਰਯਾਲ
  • ਹਰੀ ਚੰਦ
  • ਪ੍ਰਸੰਗ ਮਾਤਾ ਸੁਲੱਖਣੀ
  • ਗਿਆਨ ਗੁਲਜਾਰ
  • ਆਤਮ ਪ੍ਰਕਾਸ਼
  • ਬਿਬੇਕ ਬਹਾਰ ਵ ਫਨਾਹ ਦਾ ਮਕਾਨ
  • ਗਿਆਨ ਚਰਖਾ ਸੀਹਰਫੀ ਬਿਬੇਕ
  • ਸਮੂਹ ਪਾਪ ਖੰਡਨ ਜਾਪ
  • ਸ਼ਰਾਬੀ ਦੀ ਔਰਤ।

ਕਿਸੇ[ਸੋਧੋ]

ਕਿੱਸਾ ‘ਰੂਪ ਬਸੰਤ’ ਵਿੱਚ ਦੌਲਤ ਰਾਮ ਨੇ ਆਪਣੇ ਅਤੇ ਆਪਣੇ ਪਿੰਡ ਰਾਮਗੜ੍ਹ ਸਰਦਾਰਾਂ ਬਾਰੇ ਪਰਿਚੈ ਇਸ ਤਰ੍ਹਾਂ ਦਿੱਤਾ ਹੈ:-

ਅਸਲੀ ਰਾਮਗੜ੍ਹ ਪਿੰਡ ਦਾ ਜਨਮ ਮੇਰਾ
ਅਤੇ ਪਾਸ ਮਲੌਦ ਜਤਾਇਆ ਮੈਂ
ਸੋਲਾਂ ਕੋਸ ਲੁਧਿਆਣਾ ਸ਼ਹਿਰ ਸਾਥੋਂ
ਖੰਨਾ ਪੰਦਰਾਂ ਕੋਸ ਮਨਾਇਆ ਮੈਂ
ਤੀਸ ਕੋਸ ਪਟਿਆਲੇ ਦਾ ਫਾਸਲਾ ਹੈ
ਅਠਾਰਾਂ ਕੋਸ ਨਾਭਾ ਬਤਲਾਇਆ ਮੈਂ,
ਪੰਜ ਕੋਸ ਮਲੇਰ ਦਾ ਕੋਟਲਾ ਹੈ
ਭਲੀ ਤਰ੍ਹਾਂ ਦੇ ਨਾਲ ਸਮਝਾਇਆ ਮੈਂ
(ਰੂਪ ਬਸੰਤ)


ਵੀਂਹਵੀ ਸਦੀ ਵਿੱਚ ਰੂਪ ਬਸੰਤ ਦਾ ਸਭ ਤੋਂ ਪਹਿਲਾ ਕਿੱਸਾ ਦੌਲਤ ਰਾਮ ਨੇ ਲਿਖਿਆ।


ਜੈਸੇ ਮਹਿੰਦੀ ਪਤਰਾਂ ਰੰਗ ਰਚਿਆ
ਤੈਸੇ ਸਰਬ ਮੇ ਰਿਹਾ ਸਮਾ ਜਾਵੋ।

ਹਵਾਲੇ[ਸੋਧੋ]

  1. (ਅਜਮੇਰ ਸਿੰਘ, ‘ਕਿੱਸਾਕਾਰ ਦੌਲਤ ਰਾਮ. ਜੀਵਨ ਤੇ ਰਚਨਾ, ਪੰਜਾਬੀ ਯੂਨੀਵਰਸਿਟੀ ਪਟਿਆਲਾ 1967, ਪੰਨਾ ਨੰ 110)
  2. ਦੌਲਤ ਰਾਮ ਪਿੰਡ ਰਾਮਗੜ੍ਹ ਸਰਦਾਰਾਂ, ਨੇ ਰਾਜਾ ਰਸਾਲੂ ਰਾਜਾ ਸਰਯਾਲ, ਪੂਰਨ ਭਗਤ, ਮਾਤਾ ਸੁਲੱਖਣੀ ਦੀ ਰਚਨਾ ਕੀਤਾ ਹੈ।
  3. ਦੌਲਤ ਰਾਮ ਨੇ ਆਪਣੇ ਕਲਾ ਜ਼ੌਹਰ ਨਾਲ ਕਿੱਸਾ (ਪੂਰਨ ਭਗਤ) ਨੂੰ ਸ਼ਿੰਗਾਰਿਆ।