ਮਹੁੰਆਣਾ ਬੋਦਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹੁੰਆਣਾ ਬੋਦਲਾਂ ਪਿੰਡ ਜੋ ਕਿ 1947 ਤੋਂ ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀ। ਮਹੁੰ ਬੋਦਲਾਂ ਨਾਮ ਦੇ ਮੁਸਲਮਾਨ ਤੋਂ ਇਸ ਪਿੰਡ ਦਾ ਇਹ ਨਾਮ ਪਿਆ। ਮਹੁੰ ਬੋਦਲਾਂ ਹੋਰੀ ਦੋ ਭਰਾ ਸਨ ਜਿਨਾਂ ਵਿੱਚ ਮਹੁੰ ਬੋਦਲਾਂ ਕੋਲ 4000 ਏਕੜ ਰਕਬਾ ਸੀ ਜਿਸ ਤੇ ਹੁਣ ਇਹ ਪਿੰਡ ਵੱਸਿਆ ਹੋਇਆ ਹੈ। 1947 ਦੀ ਦੇਸ਼ ਵੰਡ ਤੋ ਬਾਅਦ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ ਤੇ ਇਥੇ ਬਹੁਤ ਸਾਰੀਆ ਜਾਤੀਆਂ ਦੇ ਲੋਕ ਆ ਕੇ ਵੱਸਣ ਲਗ ਪਏ। ਇਸ ਪਿੰਡ ਵਿੱਚ ਹਰੇਕ ਜਾਤੀ ਦੇ ਲੋਕਰਹਿੰਦੇ ਹਨ ਤੇ ਹਰੇਕ ਦੇ ਵੱਖਰੇ ਰਸਮ ਰਿਵਾਜ਼ ਹਨ। ਪਿੰਡ ਵਿੱਚ ਦੋ ਗੁਰਦੁਆਰੇ ਅਤੇ ਇਕ ਮੰਦਿਰ ਹੈ। ਸਰਕਾਰੀ ਹਸਪਤਾਲ ਵੀ ਹੈ। 12ਵੀਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਹਰ ਇੱਕ ਸਹੂਲਤ ਪਿੰਡ ਵਿੱਚ ਮੌਜੂਦ ਹੈ। ਇਸ ਪਿੰਡ ਦਾ ਜਿਲ੍ਹਾ ਤੇ ਤਹਿਸੀਲ ਫਾਜ਼ਿਲਕਾ ਹੈ। ਪਿੰਡ ਦੀ ਬਾਰਡਰ ਤੋ ਦੂਰੀ 30 ਕਿਲੋਮੀਟਰ ਹੈ। ਪਿੰਡ ਹੇਠ ਰਕਬਾ 4000 ਏਕੜ ਹੈ। ਪਿੰਡ ਦੀ ਵੱਸੋ 4500 ਦੇ ਕਰੀਬ ਹੈ।