ਨਾਹਲ, ਆਦਮਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਹਲ, ਆਦਮਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਆਦਮਪੁਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਨਾਹਲ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ।[1] ਇਹ ਪਿੰਡ ਜਲੰਧਰ ਦੇ ਪੱਛਮ ਵਿੱਚ ਸਥਿਤ ਬਸਤੀ ਦਾਨਿਸ਼ਬੰਦਿਮ ਦੇ ਨਜਦੀਕ ਹੈ ਅਤੇ ਜਲੰਧਰ ਦੇ ਕੇਂਦਰ ਤੋਂ ਲਗਭਗ 19 ਕਿਲੋਮੀਟਰ ਦੀ ਦੂਰੀ 'ਤੇ ਹੈ।

ਪਿੰਡ ਬਾਰੇ[ਸੋਧੋ]

ਨਾਹਲ ਇੱਕ ਮੱਧ ਆਕਾਰ ਦਾ ਪਿੰਡ ਹੈ ਜੋ ਜਲੰਧਰ ਵਿੱਚ ਸਥਿਤ ਹੈ, ਜਿਸ ਵਿੱਚ ਕੁੱਲ 349 ਪਰਿਵਾਰ ਰਹਿੰਦੇ ਹਨ। 2011 ਦੀ ਜਨਸੰਖਿਆ ਦੇ ਅੰਕੜਿਆਂ ਅਨੁਸਾਰ ਨਾਹਲ ਪਿੰਡ ਦੀ ਆਬਾਦੀ 1714 ਹੈ। ਇਨ੍ਹਾਂ ਵਿਚੋਂ 884 ਪੁਰਸ਼ ਅਤੇ 830 ਔਰਤਾਂ ਹਨ।[2] ਨਾਹਲ ਵਿੱਚ 0-6 ਸਾਲ ਦੀ ਉਮਰ ਵਾਲੇ ਬੱਚਿਆਂ ਦੀ ਆਬਾਦੀ 159 ਹੈ ਜੋ ਪਿੰਡ ਦੀ ਕੁੱਲ ਆਬਾਦੀ ਦਾ 9.28% ਬਣਦੀ ਹੈ। ਨਾਹਲ ਪਿੰਡ ਦਾ ਲਿੰਗ ਅਨੁਪਾਤ 939 ਹੈ ਜੋ ਕਿ ਪੰਜਾਬ ਰਾਜ ਦੇ ਬਾਕੀ ਔਸਤਨ ਅਨੁਪਾਤ 895 ਨਾਲੋਂ ਵਧ ਹੈ। ਮਰਦਮਸ਼ੁਮਾਰੀ ਅਨੁਸਾਰ ਨਾਹਲ ਵਿੱਚ ਬਾਲ ਲਿੰਗ ਅਨੁਪਾਤ 963 ਹੈ ਜਦੋਂ ਕਿ ਪੰਜਾਬ ਦੀ 846 ਹੈ।

ਪੰਜਾਬ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਪਿੰਡ ਨਾਹਲ ਵਿੱਚ 'ਸਾਖ਼ਰਤਾ ਦਰ' ਵਧੇਰੇ ਹੈ। ਸਾਲ 2011 ਦੇ ਅੰਕੜਿਆਂ ਅਨੁਸਾਰ ਪਿੰਡ ਵਿੱਚ 'ਸਾਖ਼ਰਤਾ ਦਰ' ਪੰਜਾਬ ਦੇ 75.84% ਦੇ ਮੁਕਾਬਲੇ 78.71% ਸੀ। ਨਾਹਲ ਵਿਚ ਮਰਦਾਂ ਦੀ 'ਸਾਖ਼ਰਤਾ ਦਰ' 83.66% ਹੈ ਜਦਕਿ ਔਰਤਾਂ ਦੀ 'ਸਾਖ਼ਰਤਾ ਦਰ' 73.54% ਹੈ।

ਪ੍ਰਸ਼ਾਸ਼ਨ[ਸੋਧੋ]

ਭਾਰਤੀ ਸੰਵਿਧਾਨ ਅਤੇ ਪੰਚਾਇਤੀ ਰਾਜ ਐਕਟ ਦੇ ਅਨੁਸਾਰ, ਨਾਹਲ ਪਿੰਡ ਦਾ ਪ੍ਰਬੰਧ 'ਸਰਪੰਚ' (ਪਿੰਡ ਦਾ ਮੁਖੀ) ਦੁਆਰਾ ਚਲਾਇਆ ਜਾਂਦਾ ਹੈ ਜੋ ਪਿੰਡ ਦਾ ਨੁਮਾਇੰਦਾ ਚੁਣਿਆ ਜਾਂਦਾ ਹੈ। ਪਿੰਡ ਦਾ ਬਹੁਤਾ ਵਿਕਾਸ ਸਰਪੰਚ ਚੁਣੇ ਗਏ ਸ੍ਰੀਮਤੀ ਗਗਨਦੀਪ ਕੌਰ ਦੀ ਅਗਵਾਈ ਹੇਠ ਹੋਇਆ।

ਖੇਤਰੀ ਜਾਣਕਾਰੀ[ਸੋਧੋ]

ਨਾਹਲ ਪਿੰਡ ਵਿੱਚ ਦੀਆਂ ਵੱਖ ਵੱਖ ਦੁਕਾਨਾਂ ਅਤੇ ਸੇਵਾ ਪ੍ਰਦਾਤਾ ਹਨ। ਇਸ ਪਿੰਡ ਵਿੱਚ ਦੋ ਗੁਰੂਦੁਆਰੇ ਹਨ। ਇਸ ਪਿੰਡ ਵਿੱਚ ਵਿੱਚ 5ਵੀਂ ਤੱਕ ਦਾ ਇੱਕ ਸਰਕਾਰੀ ਸਕੂਲ ਹੈ ਅਤੇ10ਵੀਂ ਤੱਕ ਇੱਕ ਪ੍ਰਾਈਵੇਟ ਸਕੂਲ ਹੈ। ਨਜ਼ਦੀਕੀ ਰੇਲਵੇ ਸਟੇਸ਼ਨ ਆਦਮਪੁਰ ਦੁਆਬਾ ਵਿਖੇ ਹੈ। ਪਿੰਡ ਦੀਆਂ ਕੁਝ ਗਲੀਆਂ ਕਾਫ਼ੀ ਤੰਗ ਹਨ ਅਤੇ ਕੁਝ ਬਹੁਤ ਜ਼ਿਆਦਾ ਚੌੜੀਆਂ ਹਨ। ਪਿੰਡ ਦੇ ਆਸ ਪਾਸ ਜ਼ਮੀਨ ਸਮਤਲ ਅਤੇ ਉਪਜਾਊ ਹੈ।

ਹਵਾਲੇ[ਸੋਧੋ]

  1. http://pbplanning.gov.in/districts/Adampur.pdf
  2. "Nahal Census More Deatils".