ਵਿਦਿਆ ਮਾਤਾ ਦਾ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਦਿਆ ਮਾਤਾ ਦਾ ਮੇਲਾ ਪਿੰਡ ਬਾਂਮ ਜ਼ਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਲਗਦਾ ਹੈ। ਇਸ ਪਿੰਡ ਵਿੱਚ ਮਾਨ ਗੋਤ ਦੇ ਲੋਕ ਜਿਆਦਾ ਹੋਣ ਕਾਰਣ ਇਸ ਨੂੰ ਮਾਨਾ ਦਾ ਪਿੰਡ ਵੀ ਕਿਹਾ ਜਾਂਦਾ ਹੈ। ਵਿਦਿਆ ਮਾਤਾ ਦਾ ਮੇਲਾ ਤੇ ਪਿੰਡ ਜੰਡ ਵਾਲਾ ਵਿੱਚ ਲਗਦਾ ਬਾਬਾ ਭੀਮ ਸਾਹ ਦਾ ਮੇਲਾ ਅੱਗੜ-ਪਿੱਛੜ ਲਗਦੇ ਹਨ। ਮਾਤਾ ਵਿਦਿਆ ਦਾ ਮੇਲਾ ਜੰਡ ਵਾਲੇ ਮੇਲੇ ਤੋਂ ਬਾਅਦ ਲੱਗਦਾ ਹੈ। ਹਰੇਕ ਮਹੀਨੇ ਮਾਤਾ ਦੇ ਮੰਦਰ ਤੇ ਪੁਨਿਆ ਮਨਾਈ ਜਾਂਦੀ ਹੈ। ਪਰ ਭਾਰੀ ਮੇਲਾ ਹਾੜ ਦੇ ਮਹੀਨੇ ਲੱਗਦਾ ਹੈ। ਮਾਤਾ ਦੇ ਇਸ ਮੇਲੇ ਵਿੱਚ ਲੋਕ ਸੁੱਖਾਂ ਸੁਖਦੇ ਹਨ ਤੇ ਪੂਰੀਆਂ ਹੋਈਆਂ ਸੁੱਖਾਂ ਦੇ ਬਦਲੇ ਆਪਣੀ ਸਰਧਾ ਅਨੁਸਾਰ ਵਸਤਾਂ ਦਾ ਛੜਾਵਾ ਚੜਾਉਂਦੇ ਹਨ। ਪਰ ਜਿਆਦਾਤਰ ਚੂੰਨੀਆਂ ਚੜਾਈਆਂ ਜਾਂਦੀਆਂ ਹਨ। ਵਿਦਿਆ ਮਾਤਾ ਨੂੰ ਪੁੱਤ ਤੇ ਦੁਧ ਦੀ ਦਾਤ ਦੇਣ ਵਾਲੀ ਮਨਿਆ ਜਾਂਦੀ ਹੈ।

ਵਿਦਿਆ ਮਾਤਾ ਬਾਰੇ ਪਿੰਡ ਵਿੱਚ ਬਹੁਤੀ ਗਿਣਤੀ ਦੇ ਲੋਕ ਤਾਂ ਸਿੱਖ ਧਰਮ ਨਾਲ ਸੰਬੰਧਿਤ ਹਨ ਪਰ ਪਿੰਡ ਵਿੱਚ ਹਿੰਦੂ ਤੇ ਮੁਸਲਮਾਨ ਭਾਈਚਾਰਾ ਵੀ ਮੋਜੂਦ ਹੈ। ਵਿਦਿਆ ਮਾਤਾ ਬ੍ਰਾਹਮਣ ਪਰਿਵਾਰ ਵਿਚੋਂ ਸੀ। ਉਹ ਪਹਿਲੇ ਦਿਨੋ ਹੀ ਰਹੱਸਮਈ ਸੁਭਾਅ ਦੀ ਮਾਲਕ ਸੀ। ਓਹ ਜਿਆਦਾਤਰ ਛਪੜ ਕਿਨਾਰੇ ਰਹਿੰਦੀ ਸੀ ਤੇ ਓਸੇ ਛਪੜ ਤੇ ਮਾਤਾ ਵਿਦਿਆ ਦਾ ਮੰਦਰ ਸਥਾਪਤ ਹੈ। ਜਿਸ ਵਿੱਚ ਓਸ ਦੀ ਸਮਾਧ ਹੈ। ਵਿਦਿਆ ਮਾਤਾ ਵਾਰੇ ਇੱਕ ਕਥਾ ਪ੍ਰਚਲਿਤ ਹੈ ਕੀ ਮਾਤਾ ਦੀਆ ਗਤੀਵਿਧੀਆਂ ਕਾਰਣ ਬ੍ਰਾਹਮਣ ਪਰਿਵਾਰ ਆਪਣੀ ਹਕਤ ਮਹਿਸੂਸ ਕਰਦਾ ਸੀ। ਜਿਸ ਕਾਰਣ ਓਸ ਦਾ ਪਰਿਵਾਰ ਓਸ ਨੂੰ ਅੰਮ੍ਰਿਤਸਰ ਛਡ ਆਏ। ਪਰ ਓਸ ਪਰਿਵਾਰ ਦੇ ਮੈਬਰਾਂ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਮਾਤਾ ਛਪੜ ਵਿੱਚ ਤਰ ਰਹੀ ਸੀ। ਇਸ ਘਟਨਾ ਤੋਂ ਬਾਅਦ ਵਿਦਿਆ ਮਾਤਾ ਦੀ ਮਾਨਤਾ ਹੋਣੀ ਸੁਰੂ ਹੋਈ।