ਓਂਕਾਰਪ੍ਰੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

thumb|322x322px|'ਓਂਕਾਰਪ੍ਰੀਤ ਸਿੰਘ ਜਾਗੋ ਟੀ ਵੀ ਤੇ' ਮਹਿਮਾਨ ਵਜੋਂ ਸ਼ਾਮਲ ਹੋਏ ਹਨ

ਜਾਣ ਪਛਾਣ[ਸੋਧੋ]

ਓਂਕਾਰਪ੍ਰੀਤ ਿਸੰਘ ਇੱਕ ਪੰਜਾਬੀ ਅਤੇ ਅੰਗਰੇਜ਼ੀ ਲੇਖਕ ਅਤੇ ਕਵੀ ਹਨ ਜਹਿਨਾਂ ਨੇ ਡੇਢ ਕੁ ਸੌ ਕਵਿਤਾਵਾਂ ਅਤੇ 2 ਨਾਟਕ ਲਿਖੇ ਹਨ। ਇਹਨਾਂ ਕਵਿਤਾਵਾਂ ਵਿੱਚ ਨਜ਼ਮ, ਗ਼ਜ਼ਲਾਂ ਅਤੇ ਗੀਤ ਵੀ ਸ਼ਾਮਲ ਹਨ।

ਜੀਵਨ[ਸੋਧੋ]

ਓਂਕਾਰਪ੍ਰੀਤ ਿਸੰਘ ਦਾ ਜਨਮ ਿਪੰਡ ਮਦਾਰ, ਿਜ਼ਲ੍ਹਾ ਜਲੰਧਰ, ਪੰਜਾਬ, ਇੰਡੀਆ ਵਿੱਚ ਹੋਇਆ ਸੀ ਅਤੇ ਸਾਲ 1991 ਿਵਚ ਉਹ ਭਾਰਤ ਤੋਂ ਕੈਨੇਡਾ ਆ ਗਏ।[1] ਉਹ ਇਸ ਸਮੇਂ ਕੈਨੇਡਾ ਿਵਚ ਨਿਵਾਸ ਕਰ ਰਹੇ ਹਨ। ਉਹਨਾਂ ਨੇ ਯੂਨੀਵਰਸਿਟੀ ਆਫ ਟਰਾਂਟੋ ਅਤੇ ਰਾਇਰਸਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ ਪਡ਼੍ਹਾਈ ਕੀਤੀ ਅਤੇ ਇੱਥੇ ਤੋਂ ਬੀ. ਟੈੱਕ., ਅਪਲਾਈਡ ਕੰਪਿਊਟਰ ਸਾਇੰਸ ਵਿੱਚ ਕੀਤੀ ਅਤੇ ਮਾਸਟਰਜ਼, ਗਣਿਤ ਵਿੱਚ ਕੀਤੀ। ਉਹ ਟਰਾਂਟੋ ਵਿੱਚ ਇੱਕ ਸਾਫਟਵੇਅਰ ਕੁਆਲਿਟੀ ਅਸ਼ੋਰੈਂਸ ਮੈਨੇਜਰ ਹਨ ਅਤੇ ਉਹ ਵੁੱਡਬ੍ਰਿਜ, ਓਨਟਾਰੀਓ ਵਿੱਚ ਰਹਿੰਦੇ ਹਨ।

ਸਾਹਿਤਕ ਜੀਵਨ / ਸਫਰ[ਸੋਧੋ]

ਸਤਵੀਂ ਜਮਾਤ ਵਿੱਚ ਪਡ਼੍ਹਦਿਆਂ ਓਂਕਾਰਪ੍ਰੀਤ ਿਸੰਘ ਨੇ ਪਹਿਲੀ ਕਹਾਣੀ ਨਕਸਲਬਾਡ਼ੀ ਲਹਿਰ ਦੇ ਪ੍ਰਭਾਵ ਹੇਠ ਲਿਖੀ। ਉਸ ਤੋਂ ਬਾਅਦ ਉਹਨਾਂ ਨੇ ਕਹਾਣੀਕਾਰ ਜਸਵੰਤ ਸੰਿਘ ਵਿਰਦੀ ਦੀ ਦੇਖ ਰੇਖ ਹੇਠ, ਹੋਰ ਵੀ ਕਹਾਣੀਆਂ ਲਿਖੀਆਂ ਜੋ ਪੰਜਾਬੀ ਦੇ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਿਵੱਚ ਛਪੀਆਂ। ਫਿਰ ਉਹ ਗ਼ਜ਼ਲਗੋ ਉਲਫ਼ਤ ਬਾਜਵਾ ਦੇ ਪ੍ਰਭਾਵ ਅਧੀਨ ਗ਼ਜ਼ਲਾਂ ਲਿਖਣ ਲੱਗ ਪਏ।

ਓਂਕਾਰਪ੍ਰੀਤ ਿਸੰਘ ਦੀਆਂ ਕਵਿਤਾਵਾਂ ਦੁਨੀਆ ਭਰ ਦੇ ਪ੍ਰਮੁੱਖ ਪੰਜਾਬੀ ਰਸਾਲਿਆਂ ਅਤੇ ਅਖ਼ਬਾਰਾਂ ਵੱਿਚ ਛਪਦੀਆਂ ਰਹਿੰਦੀਆਂ ਹਨ। ਉਹਨਾਂ ਦੀਆਂ ਕਵਿਤਾਵਾਂ ਵਿਚੋਂ ਇੱਕ ਕਵਤਾ, "ਨਾਈਗਰਾ ਫਾਲਸ"(ਂNaigara Falls) ਨੂੰ ਕਵਿਤਾ ਦੀ ਅੰਤਰਰਾਸ਼ਟਰੀ ਲਾਇਬ੍ਰੇਰੀ, ਅਮਰੀਕਾ (International Library of Poetry, USA) ਵਲੋਂ ਸਾਲ 2000 ਦੀਆਂ ਪਹਿਲੀਆਂ ਦਸ ਕਵਿਤਾਵਾਂ ਿਵੱਚ ਸ਼ਾਮਲ ਕੀਤਾ ਗਿਆ ਹੈ।[2]

ਓਂਕਾਰਪ੍ਰੀਤ ਿਸੰਘ ਦਾ ਲਿਖਿਆ ਨਾਟਕ "ਪ੍ਰਗਟਿਓ ਖਾਲਸਾ" ਸਾਲ 1999 ਵਿੱਚ ਪਹਲੀ ਵਾਰ ਓਨਟਾਰੀਓ ਪੰਜਾਬੀ ਥੀਏਟਰ (Ontario Punjabi Theatre) ਵਿੱਚ ਪੇਸ਼ ਕੀਤਾ ਗਿਆ ਸੀ। ਇਹ ਨਾਟਕ ਖਾਲਸਾ ਸਾਜਨਾ ਦੇ 300 ਵੇਂ ਸਾਲ ਦੇ ਜਸ਼ਨ ਵਿੱਚ ਪੇਸ਼ ਕੀਤਾ ਸੀ।

ਓਂਕਾਰਪ੍ਰੀਤ ਿਸੰਘ 'ਪੰਜਾਬੀ ਕਲਮਾਂ ਦਾ ਕਾਫਲਾ' ਟਰਾਂਟੋ ਦੇ ਬਾਨੀ ਜਨਰਲ ਸਕੱਤਰ ਹਨ। ਕਨੇਡੀਅਨ ਪੰਜਾਬੀ ਸਾਹਿਤਕਾਰਾਂ ਦੀ ਇਹ ਸੰਸਥਾ, ਵਿਦੇਸ਼ ਵਿੱਚ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

ਓਂਕਾਰਪ੍ਰੀਤ ਿਸੰਘ ਜਾਗੋ ਟੀ ਵੀ (Jaggo TV) ਤੇ ਕਈ ਵਾਰ ਮਹਿਮਾਨ ਵਜੋਂ ਸ਼ਾਮਲ ਹੋਏ ਹਨ ਅਤੇ ਉਹਨਾਂ ਨੇ ਪੰਜਾਬੀ ਦੀ ਸਾਖਰਤਾ ਬਾਰੇ ਕਈ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮੌਜੂਦਾ ਸਮਾਗਮਾਂ ਤੇ ਆਪਣੇ ਵਚਾਰ ਵੀ ਸਾਂਝੇ ਕਰੇ ਹਨ।

ਇਨਾਮ[ਸੋਧੋ]

ਕਨੇਡੀਨ ਸਮਾਜ ਵਿੱਚ ਆਪਣੇ ਸਾਹਿਤਕ ਯੋਗਦਾਨ ਕਾਰਨ ਉਹਨਾਂ ਨੂੰ ਕਨੇਡੀਅਨ ਹਾਊਸ ਆਫ ਕਾਮਨਜ਼ ਅਤੇ ਹੋਰ ਸਮਾਜਿਕ, ਸੱਭਿਆਚਾਰਕ ਅਤੇ ਸਾਹਿਤਕ ਸੰਗਠਨਾਂ ਤੋਂ ਮਾਨਤਾ ਪ੍ਰਾਪਤ ਹੋ ਹੈ।

ਲਖਿਤਾਂ[ਸੋਧੋ]

ਓਂਕਾਰਪ੍ਰੀਤ ਿਸੰਘ ਨੇ ਹੇਠ ਲਖੇ ਨਾਟਕ ਲਖੇ:

ਪ੍ਰਗਟਿਓ ਖਾਲਸਾ; ਓਨਟਾਰੀਓ ਪੰਜਾਬੀ ਥੀਏਟਰ, 1999
ਪ੍ਰਗਟਿਓ ਖਾਲਸਾ; ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007
ਰੋਟੀ ਵਾਇਆ ਲੰਡਨ; ਲੈਸਟਰ ਬੀ ਪੀਅਰਸਨ ਥੀਏਟਰ, ਬਰੈਂਪਟਨ, 2016[3]

ਓਂਕਾਰਪ੍ਰੀਤ ਿਸੰਘ ਨੇ ਹੇਠ ਲਖੇ ਨਾਟਕਾਂ ਦੇ ਗੀਤਾਂ ਦੇ ਬੋਲ ਲਖੇ:

ਕੰਧਾਂ ਰੇਤ ਦੀਆਂ; ਰੋਜ਼ ਥੀਏਟਰ, ਬਰੈਂਪਟਨ, 2016
ਤੂਤਾਂ ਵਾਲਾ ਖੂਹ; ਓਨਟਾਰੀਓ ਪੰਜਾਬੀ ਥੀਏਟਰ
ਕਾਮਾਗਾਟਾਮਾਰੂ; ਪੰਜਾਬੀ ਆਰਟਸ ਐਸੋਸੀਏਸ਼ਨ ਐਡਮੰਟਨ ਪ੍ਰਸਤੁਤੀ

ਓਂਕਾਰਪ੍ਰੀਤ ਿਸੰਘ ਦੀਆਂ ਕੁਝ ਮਹੱਤਵਪੂਰਨ ਕਵਿਤਾਵਾਂ ਅਤੇ ਗ਼ਜ਼ਲਾਂ:

ਮੇਪਲ ਦੀ ਕੈਨਵਸ, ਕੁਕਨਸ ਪ੍ਰਕਾਸ਼ਨ, ਜਲੰਧਰ, 2005
ਨਾਗਰਾ ਫਾਲਜ਼, ਨਾਗਰਾ ਫਾਲਜ਼ ਕਵਿਤਾ ਪ੍ਰੋਜੈਕਟ[4]
ਗ਼ਜ਼ਲ, ਏਸ਼ੀਅਨ ਲੇਖਕਾਂ ਦੀ ਐਂਥੋਲੋਜੀ, 2015, ਸਫ਼ਾ 93[5]
ਓਂਕਾਰਪ੍ਰੀਤ ਿਸੰਘ ਦੀਆਂ ਹੇਠ ਲਖੀਆਂ ਕਵਿਤਾਵਾਂ ਸੀਰਤ ਵਿੱਚ ਛਾਪੀਆਂ ਗਆਂ ਸਨ:
ਕਵਿਤਾ ਸਾਲ ਕਵਿਤਾ ਸਾਲ
ਗੁਰ ਕਰਿਪਾਨ 2015 ਧਰਤੀ ‘ਤੇ ਲਖਿਦਾ ਹੈ ਸੂਰਜ ਲੋਅ ਨਾਲ ਮੇਰਾ ਨਾਮ 2013
ਕੀ ਮਨੁੱਖ ਦਾ ਕੋਈ ਦੇਸ਼ ਹੈ 2015 ਅੱਧੀ ਰਾਤੇ ਗੱਚ ਭਰਾਤੇ 2013
ਦਨਿ-ਬ-ਦਨਿ ਇਉਂ ਹਰ ਹਕੀਕਤ 2015 ਦਾਤੀ, ਕਲਮ, ਕੰਪਊਿਟਰ 2013
ਮੋਈ ਪਤਨੀ ਦਾ ਸਾਮਾਨ 2015 ਉਹੱ 2012
ਦੋ ਨਜ਼ਮਾਂ 2015 ਛਾਂ 2012
ਕਾਮਰੇਡਾਂ ਦੇ ਨਾਮ 2014 ਖੁਰਾ 2012
ਉਦਾਸੀ ਲੰਮੀ ਸੀ 2014 ਸੱਿਪ-ਮਨੁੱਖ-ਐਸ਼ਟ੍ਰੇਅ 2012
ਗੁਰਾਂ ਹਰਮਿੰਦਰ ਸਾਜਆਿ 2014 ਅੰਮ੍ਰਤਿ, ਬੱਚਾ ਤੇ ਹੈਮਬਰਗਰ 2012
ਪੁੱਛਦੇ ਨੇ ਹਾਲ ਰਸਮਨ ਆਪਣੇ ਕਹਾਉਣ ਵਾਲੇ 2014 ਨਾਨਕ 2011
ਸੱਚ। ਸਰੂਪਾ। ਰੰਗ 2014 ਅਣਫਰਿਆਿ ਮੱਕਾ 2011
ਵਾਕਫ਼ੀ ਨੂੰ ਦੋਸਤੀ ਨਾ ਮੰਨ ਲੈਣਾ 2013 ਅੱਧੀ ਰਾਤੇ ਗੱਚ ਭਰਾਤੇ ਖਤ ਇਹ ਕੱਿਥੋਂ ਆਉਂਦੇ ਨੇ 2011
ਦਲਿ ਦੇ ਵੱਲ ਨੂੰ ਤੁਰਦਾਂ ਰੁਕ ਜਾਨਾ 2013 500 ਸਾਲ ਬਾਅਦ ਖ਼ਤ 2011

ਬਾਹਰਲੇ ਲੰਿਕ[ਸੋਧੋ]

https://www.youtube.com/user/OnkarPreetSingh/videos

http://www.niagarapoetry.ca/old_site/preet.htm[permanent dead link]

http://theseerat.com/aug2014/index.php[permanent dead link]

https://twitter.com/onkar_preet

https://pa.wikipedia.org/wiki/ਕੈਨੇਡੀਅਨ_ਪੰਜਾਬੀ_ਲੇਖਕਾਂ_ਦੀਆਂ_ਕਿਤਾਬਾਂ

ਹਵਾਲੇ[ਸੋਧੋ]

  1. ਬਰਫ਼ ਹੇਠ ਦੱਬੇ ਹਰਫ਼ (ਗ਼ਜਲ ਸੰਗ੍ਰਹਿ, ਸੰਪਾਧਕ ਜਗਤਾਰ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2002
  2. Chilana R.S. (2017), South Asian Writers in Canada – A Bio-Bibliographical Study, Surrey, BC, Canada: Asian Publications
  3. Preet, Onkar (March 15, 2016). "Roti via London". www.twitter.com. Onkarpreet. Retrieved November 15, 2017.
  4. Preet, Onkar. "Niagara Falls Poetry Project". www.niagarapoetry.ca. Retrieved November 12, 2017.[permanent dead link]
  5. South Asian literary society of Canada (2015). RAINBOW - Anthology of South Asian writers (ਏਸ਼ੀਅਨ ਲੇਖਕਾਂ ਦੀ ਐਂਥੋਲੋਜੀ). Ludhiana: Chetna Parkashan. p. 93. ISBN 9789351120711.