ਵਿਲਹੈਮ ਐਡੂਅਰਡ ਵੈਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਲਹੈਮ ਵੈਬਰ
ਜਨਮ
ਵਿਲਹੈਮ ਵੈਬਰ

(1804-10-24)24 ਅਕਤੂਬਰ 1804
ਮੌਤ23 ਜੂਨ 1891(1891-06-23) (ਉਮਰ 86)
ਰਾਸ਼ਟਰੀਅਤਾਜਰਮਨ
ਅਲਮਾ ਮਾਤਰਹਾਲੇ ਦੀ ਯੂਨੀਵਰਸਿਟੀ
ਗੌਟਿੰਗਨ ਦੀ ਯੂਨੀਵਰਸਿਟੀ
ਲਈ ਪ੍ਰਸਿੱਧਸਭ ਤੋਂ ਪਹਿਲਾਂ ਪ੍ਰਕਾਸ਼ ਦੀ ਗਤੀ ਲਈ c ਦਾ ਇਸਤੇਮਾਲ
ਚੁੰਬਕਤਾ ਉੱਪਰ ਕੰਮ
Electrodynamometer
ਟੈਲੀਗਰਾਫ਼ੀ
ਪੁਰਸਕਾਰਕੋਪਲੇ ਮੈਡਲ (1859)
ਮੈਟੂਚੀ ਮੈਡਲ (1879)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਅਦਾਰੇਗੌਟਿੰਗਨ ਦੀ ਯੂਨੀਵਰਸਿਟੀ
ਹਾਲੇ ਦੀ ਯੂਨੀਵਰਸਿਟੀ
ਲੀਪਜ਼ਿੰਗ ਦੀ ਯੂਨੀਵਰਸਿਟੀ
ਉੱਘੇ ਵਿਦਿਆਰਥੀਗੌਟਲੌਬ ਫ਼ਰੀਜ
ਆਰਥਰ ਸ਼ੂਸਟਰ
ਦਸਤਖ਼ਤ
ਨੋਟ
ਚੁੰਬਕੀ ਫ਼ਲੱਕਸ ਦੀ ਇਕਾਈ ਵੈਬਰ ਦਾ ਨਾਮ ਉਸਦੇ ਨਾਮ ਉੱਪਰ ਰੱਖਿਆ ਗਿਆ ਸੀ। ਉਹ ਅਰਨੈਸਟ ਹੈਨਰੀਸ਼ ਵੈਬਰ ਅਤੇ ਐਡੂਅਰਡ ਫ਼ਰੀਡਰਿਸ਼ ਵੈਬਰ ਦਾ ਭਰਾ ਸੀ। ਉਸਦੇ ਪਿਤਾ ਦਾ ਨਾਮ ਮਾਈਕਲ ਵੈਬਰ ਸੀ।

ਵਿਲਹੈਮ ਐਡੂਅਰਡ ਵੈਬਰ (ਜਰਮਨ: [ˈveːbɐ]; 24 ਅਕਤੂਬਰ 1804 – 23 ਜੂਨ 1891) ਇੱਕ ਜਰਮਨ ਭੌਤਿਕ ਵਿਗਿਆਨੀ ਸੀ ਅਤੇ, ਕਾਰਲ ਫ਼ਰੀਡਰਿਸ਼ ਗੌਸ ਦੇ ਨਾਲ ਮਿਲ ਕੇ ਉਸਨੇ ਇਲੈਕਟ੍ਰੋਮੈਗਨੈਟਿਕ ਟੈਲੀਗਰਾਫ਼ ਦੀ ਕਾਢ ਕੀਤੀ ਸੀ।

ਜੀਵਨ[ਸੋਧੋ]

ਮੁੱਢਲੇ ਸਾਲ[ਸੋਧੋ]

ਵੈਬਰ ਦਾ ਜਨਮ ਵਿਟਨਬਰਗ ਵਿੱਚ ਹੋਇਆ ਸੀ, ਜਿੱਥੇ ਉਸਦਾ ਪਿਤਾ ਮਾਈਕਲ ਵੈਬਰ ਧਰਮ ਸ਼ਾਸਤਰ ਦਾ ਪ੍ਰੋਫ਼ੈਸਰ ਸੀ। ਵਿਲਹੈਮ ਤਿੰਨਾ ਭਰਾਵਾਂ ਵਿੱਚ ਵਿਚਕਾਰਲਾ ਸੀ। ਉਹਦੇ ਦੋਵੇਂ ਭਰਾ ਵਿਗਿਆਨ ਵਿੱਚ ਮਾਹਿਰ ਸਨ। ਵਿਟਨਬਰਗ ਦੀ ਯੂਨੀਵਰਸਿਟੀ ਬੰਦ ਹੋਣ ਤੋਂ ਬਾਅਦ 1815 ਵਿੱਚ ਉਸਦੇ ਪਿਤਾ ਹਾਲੇ ਆ ਕੇ ਰਹਿਣ ਲੱਗੇ। ਵਿਲਹੈਮ ਨੇ ਆਪਣੇ ਸ਼ੁਰੂਆਤੀ ਪਾਠ ਆਪਣੇ ਪਿਤਾ ਤੋਂ ਲਏ ਸਨ, ਅਤੇ ਇਸ ਪਿੱਛੋਂ ਉਸਨੂੰ ਹਾਲੇ ਦੇ ਇੱਕ ਗਰਾਮਰ ਸਕੂਲ ਅਤੇ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਗਿਆ ਸੀ। ਯੂਨੀਵਰਿਸਿਟੀ ਵਿੱਚ ਦਾਖ਼ਲਾ ਲੈਣ ਪਿੱਛੋਂ ਉਸਨੇ ਕੁਦਰਤੀ ਫ਼ਲਸਫ਼ੇ ਬਾਰੇ ਬਹੁਤ ਪੜਿਆ।

ਕੰਮ[ਸੋਧੋ]

ਗੌਸ ਅਤੇ ਮਿਲ ਕੇ 1833 ਵਿੱਚ ਪਹਿਲੇ ਇਲੈਕਟ੍ਰੋਮੈਗਨੈਟ ਟੈਲੀਗਰਾਫ਼ ਦੀ ਖੋਜ ਕੀਤੀ ਸੀ ਜਿਸਨੇ ਨਿਰੀਖਣ-ਸ਼ਾਲਾ ਅਤੇ ਗੌਟਿੰਗਨ ਵਿੱਚ ਸਥਿਤ ਭੌਤਿਕ ਵਿਗਿਆਨ ਦੇ ਅਦਾਰੇ ਨੂੰ ਜੋੜਿਆ ਸੀ।[1][2]

ਹਵਾਲੇ[ਸੋਧੋ]

  1. "Book Details Page: Atlas Des Erdmagnetismus: Nach Den Elementen Der Theorie Entworfen". World Ebook Fair. Retrieved 2012-08-27.
  2. "Atlas Des Erdmagnetismus: Nach Den Elementen Der Theorie Entworfen". Alibris. Retrieved 2012-08-27.