ਐਨੀ ਖ਼ਾਲਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਨੀ ਖ਼ਾਲਿਦ
ਐਨੀ ਖ਼ਾਲਿਦ, ਐਨੀ ਰਾਜਕੁਮਾਰੀ 
ਐਨੀ ਖ਼ਾਲਿਦ, ਐਨੀ ਰਾਜਕੁਮਾਰੀ 
ਜਾਣਕਾਰੀ
ਜਨਮ ਦਾ ਨਾਮNoor–ul–Ain Khalid Annie
ਉਰਫ਼Annie Khalid
ਜਨਮ (1986-06-27) 27 ਜੂਨ 1986 (ਉਮਰ 37)
ਮੂਲLahore, Punjab, Pakistan
ਵੰਨਗੀ(ਆਂ)Pop
ਕਿੱਤਾModel and singer
ਸਾਲ ਸਰਗਰਮSince 2002; 22 ਸਾਲ ਪਹਿਲਾਂ (2002) - present
ਲੇਬਲAK Records
ਵੈਂਬਸਾਈਟਅਧਿਕਾਰਿਤ ਵੈੱਬਸਾਈਟ

ਨੂਰ–ਉਲ–ਐਨ ਖ਼ਾਲਿਦ ਜਿਸਨੂੰ ਐਨੀ ਜਾਂ ਐਨੀ ਖ਼ਾਲਿਦ( ਉਰਦੂ:عینی )ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, (ਜਨਮ 1986 ਵਿੱਚ ਲਾਹੌਰ, ਪਾਕਿਸਤਾਨ[1][not in citation given]) ਇੱਕ ਅੰਗਰੇਜ਼ੀ-ਪਾਕਿਸਤਾਨੀ ਸੰਗੀਤਕਾਰ ਅਤੇ ਮਾਡਲ ਹੈ।

ਕੈਰੀਅਰ[ਸੋਧੋ]

ਸੰਗੀਤ[ਸੋਧੋ]

2005 ਦੇ ਅਖੀਰ ਵਿੱਚ ਉਸ ਦਾ ਸੰਗੀਤ ਕੈਰੀਅਰ ਸ਼ੁਰੂ ਹੋਇਆ, ਜਦੋਂ ਐਨੀ ਘਰ ਵਿੱਚ ਬੋਰ ਹੋ ਜਾਂਦੀ ਤਾਂ ਉਹ ਕੁਝ ਨਾ ਕੁਝ ਗੁਣਗੁਣਾਉਣ ਲੱਗਦੀ ਸੀ। ਉਸ ਨੇ ਇੱਕ ਦੋਸਤ ਦੁਆਰਾ ਇੱਕ ਸੰਗੀਤ ਨਿਰਮਾਤਾ ਨਾਲ ਮੁਲਾਕਾਤ ਕੀਤੀ, ਜਿਸ ਨੇ ਉਸ ਦੀ ਸਧਾਰਨ ਗਾਣੇ "ਮਾਹੀਆ" ਲਿਖਣ ਵਿੱਚ ਸਹਾਇਤਾ ਕੀਤੀ। ਐਨੀ ਨੂੰ ਅੱਗੇ ਵਧਣ ਲਈ ਪਰਿਵਾਰ ਅਤੇ ਦੋਸਤਾਂ ਦੁਆਰਾ ਉਤਸ਼ਾਹਿਤ ਕੀਤਾ ਗਿਆ। ਇਸੇ ਦੌਰਾਨ ਉਹ ਇੱਕ ਰਿਕਾਰਡ ਕੰਪਨੀ ਦੇ ਸੰਪਰਕ ਵਿੱਚ ਆਈ ਅਤੇ ਇੱਕ ਸੰਗੀਤ ਵੀਡੀਓ ਦੀ ਤਿਆਰੀ ਕੀਤੀ ਗਈ।[1]

ਵੀਡੀਓ ਨੂੰ ਜਲਦੀ ਹੀ ਪਾਕਿਸਤਾਨ ਵਿੱਚ ਰਿਲੀਜ਼ ਕੀਤਾ ਗਿਆ। ਉਸ ਦੇ ਸਧਾਰਨ ਗਾਉਣ ਦੀ ਸ਼ੈਲੀ ਅਤੇ ਆਕਰਸ਼ਕ ਬੋਲਾਂ ਕਰਕੇ ਗੀਤ ਇਕਦਮ ਹਿੱਟ ਹੋ ਗਿਆ। ਬਾਲੀਵੁੱਡ ਫਿਲਮ ਨਿਰਮਾਤਾ ਮਹੇਸ਼ ਭੱਟ ਅਤੇ ਮੁਕੇਸ਼ ਭੱਟ ਨੇ ਆਪਣੀ ਫ਼ਿਲਮ ਆਵਾਰਪਨ[2] ਲਈ ਉਸਦੇ ਗੀਤ ਮਾਹੀਆ ਨੂੰ ਅਪਣਾਉਣ ਦੀ ਇੱਛਾ ਪ੍ਰਗਟਾਈ, ਜਿਸ ਦੇ ਨਤੀਜੇ ਵਜੋਂ ਉਸ ਨੇ ਹੋਰ ਪ੍ਰਸਿੱਧੀ ਪ੍ਰਾਪਤ ਕੀਤੀ।

25 ਨਵੰਬਰ 2010 ਨੂੰ ਖ਼ਾਲਿਦ ਨੇ ਯੂਕੇ ਡਿਊਟ ਸਿੰਗਲ "ਬੀ ਮਾਈ ਬੇਬੀ" ਰਿਲੀਜ਼ ਕੀਤਾ, ਜਿਸਦਾ ਰਿਮਿਕਸ ਟ੍ਰੈਕ ਯੂਕੇ ਦੇ ਟੌਪ ਡੀਜੇ ਜੱਜ ਜੁਲਜ਼ ਦੁਆਰਾ ਤਿਆਰ ਕੀਤਾ ਗਿਆ ਸੀ।[2] ਖ਼ਾਲਿਦ ਨੇ ਸਿੰਗਲ ਟ੍ਰੈਕ "ਜਸਟ 3 ਵਰਡਜ਼" ਲਈ ਅੰਗਰੇਜ਼ੀ-ਨੋਰਸੀਅਨ ਬੋਆਏ ਬੈਂਡ ਏ1 ਨਾਲ ਮਿਲ ਕੇ ਕੰਮ ਕੀਤਾ, ਜਿਸ ਦੀ ਪ੍ਰ੍ਫ਼ੋਰਮੈਂਸ ਲੰਡਨ ਦੀ ਓ 2 ਅਕੈਡਮੀ ਵਿੱਚ 31 ਅਕਤੂਬਰ 2011 ਨੂੰ ਦਿੱਤੀ ਗਈ।[ਹਵਾਲਾ ਲੋੜੀਂਦਾ] ਸਾਲ 2011 ਵਿਚ, ਐਨੀ ਨੂੰ ਪਾਕਿਸਤਾਨ ਮੀਡੀਆ ਅਵਾਰਡ ਵੱਲੋਂ 2011 ਦੀ  ਸਰਵੋਤਮ ਔਰਤ ਗਾਇਕ ਲਈ ਨਾਮਜ਼ਦ ਕੀਤਾ ਗਿਆ ਸੀ।

ਮਾਡਲਿੰਗ[ਸੋਧੋ]

ਉਸਨੇ 2010 ਦੇ ਲੋਰਿਯਲ ਕਰਾਚੀ ਫੈਸ਼ਨ ਵੀਕ ਵਿੱਚ ਬੀਐਨਐਸ ਕਿਉਚਰ[2] ਲਈ ਅਤੇ 2011ਵਿੱਚ ਅਮਾਰ ਬੇਲਾਲ[3] ਲਈ ਵਾੱਕ ਕੀਤੀ।ਉਹ ਜੂਨ 2011 ਵਿੱਚ ਲੁੱਕ ਮੈਗਜ਼ੀਨ ਵਿੱਚ ਪ੍ਰਦਰਸ਼ਤ ਕੀਤੀ ਗਈ ਸੀ। ਉਸੇ ਮਹੀਨੇ, ਉਸਨੇ ਲਾਹੌਰ ਵਿੱਚ ਆਪਣੇ ਕੈਫੇ ਦੀ ਸ਼ੁਰੂਆਤ ਕੀਤੀ, ਜੋ ਕਿ ਸਭ ਤੋਂ ਮਸ਼ਹੂਰ ਖੇਤਰਾਂ ਵਿੱਚ ਸਥਿਤ ਹੈ ਅਤੇ ਨੌਜਵਾਨਾਂ ਵਿੱਚ ਇਹ ਝੱਟ ਹਿੱਟ ਹੋ ਗਿਆ। ਅਗਸਤ 2011 ਵਿਚ, ਉਸ ਨੇ ਆਪਣੇ ਮੌਜੂਦਾ ਮੁਹਿੰਮ ਲਈ, ਨਾਰਵੇ ਵਿੱਚ ਇੱਕ ਦੂਰਸੰਚਾਰ ਕੰਪਨੀ ਲੇਬਾਰਾ ਨਾਲ ਇਕਰਾਰਨਾਮੇ 'ਤੇ ਦਸਤਖਤ ਕੀਤੇ। ਅਖ਼ਬਾਰਾਂ ਅਤੇ ਬਿਲਬੋਰਡਾਂ ਤੋਂ ਇਲਾਵਾ, ਉਹ ਹਰ ਬੱਸ, ਟਿਊਬ, ਰੇਲਵੇ ਅਤੇ ਆਪਣੇ ਸਟੇਸ਼ਨਾਂ ਤੇ ਨਾਰਵੇ ਵਿੱਚ ਦੇਖੀ ਜਾ ਸਕਦੀ ਹੈ।[1] [ਹਵਾਲਾ ਲੋੜੀਂਦਾ]

ਚੈਰਿਟੀ(ਦਾਨ)[ਸੋਧੋ]

ਉਹ 2011 ਵਿੱਚ ਪਾਕਿਸਤਾਨੀ ਹੜ੍ਹ ਪੀੜਤਾਂ ਲਈ ਕੰਮ ਕਰ ਰਹੇ ਨਾਰਵੇ ਦੀ ਰੈੱਡ ਕਰਾਸ ਗੁਡਵਿਲ ਐਂਬੈਸਡਰ ਸੀ[4]

ਨਿੱਜੀ ਜ਼ਿੰਦਗੀ[ਸੋਧੋ]

ਐਨੀ ਖ਼ਾਲਿਦ ਨੇ ਆਪਣੇ ਆਪ ਨੂੰ ਆਪਣੇ ਪਿਤਾ ਵਾਲੀ ਸਾਇਡ ਤੋਂ ਕਸ਼ਮੀਰੀ ਅਤੇ ਆਪਣੀ ਮਾਤਾ ਵਾਲੀ ਸਾਇਡ ਤੋਂ ਯੇਮੇਨੀ ਦੱਸਿਆ ਹੈ।[5] ਉਸ ਨੇ ਮਲਿਕ ਨੌਰੀਦ ਅਵਾਨ ਨਾਲ ਜੁਲਾਈ 2012, ਲਾਹੌਰ ਵਿੱਚ ਵਿਆਹ ਕੀਤਾ, ਪਰ ਬਾਅਦ ਵਿੱਚ ਤਲਾਕ ਹੋ ਗਿਆ।[6][7]

26 ਦਸੰਬਰ 2014, ਐਨੀ ਨੇ ਸਾਦ ਅਹਿਮਦ ਖਾਨ ਨਾਲ ਲਾਹੌਰ, ਪਾਕਿਸਤਾਨ ਵਿੱਚ ਨਿਕਾਹ ਕੀਤਾ।[8]

ਐਲਬਮ[ਸੋਧੋ]

ਐਨੀ ਖ਼ਾਲਿਦ ਇੱਕ ਸੰਗੀਤ ਸਮਾਰੋਹ ਦੌਰਾਨ
ਸਾਲ ਸਿਰਲੇਖ ਪੀਕ ਅਹੁਦੇ
ਪਾਕਿਸਤਾਨ ਐਲਬਮ ਚਾਰਟ ਭਾਰਤੀ ਐਲਬਮ ਚਾਰਟ
2006 ਰਾਜਕੁਮਾਰੀ
  • ਜਾਰੀ ਕੀਤੇ: 16 ਅਪ੍ਰੈਲ, 2006
  • ਲੇਬਲ:
  • ਫਾਰਮੈਟ: CD
-- --
2010 ਕਯਾ  ਯੇਹੀ ਪਿਆਰ ਹੈ
  • ਜਾਰੀ ਕੀਤੇ: 10 ਨਵੰਬਰ, 2010
  • ਲੇਬਲ: ਬਲੈਕ ਪੈਨ, ਫਾਇਰ
  • ਫਾਰਮੈਟ: ਸੀਡੀ, ਡਿਜ਼ੀਟਲ ਡਾਊਨਲੋਡ 

ਸਿੰਗਲਜ਼[ਸੋਧੋ]

  • "ਮਾਹੀਆ" ਰੀਮੀਕਸ - ਆਵਾਰਾਪਨ (2007)
  • "ਤੈਨੂੰ ਤੱਕਿਆ" ਦੀ ਪੇਸ਼ਕਾਰੀ, RnB (2008)
  • "ਜਸਟ 3 ਵਰਡਜ਼" ਦੀ ਪੇਸ਼ਕਾਰੀ, A1 (2012)
  • "ਵਾਰੀ ਵਾਰੀ ਜਾਵਾਂ" "ਹਮਵੀੰ ਅਸੱਲਟ ਹਮਲੇ" (2013)
  • "ਵੋਟ ਫ਼ੋਰ ਚੇਂਜ" ਪੀਟੀਆਈ ਗੀਤ (2014)
  • "ਬੂਮ ਬੂਮ ਡੇਂਜ" ਦੀ ਪੇਸ਼ਕਾਰੀ, ਬੀਨੀ ਮੈਨ ਬ੍ਰੈੰਡ ਏਮਬੈਸਡਰ(2014)
  • "ਕਯਾ ਯਹੀ ਪਿਆਰ ਹੈ" ਬਹਾਦੁਰਬਾਦ (2014)
  • "ਤੁਜੇ ਯਾਦ ਕਿਯਾ" "ਸਾਡਾ ਹੱਕ ਇਥੇ ਰੱਖ"(2014)
  • "ਠਰਕੀ ਸਾਲਾ" "ਦ ਪ੍ਰੋਫਲੀਗੇਟਰ" (2014)
  • "ਤੂ ਵੋ ਤੋ ਨਹੀ" "ਗੰਨਸਟਾਰ ਹੀਰੋਜ਼" (2014)
  • "ਪਾਰਟੀ ਕਰਲੋ" "ਜਾਨ ਏ ਜਾਨ" ਓਵਰਕਿੱਲ ਮਾਫੀਆ (2015)
  • "ਬੀ ਮਾਈ ਬੇਬੀ", ਗੋਲਡਨ ਐਕਸ (2015)
  • "ਪ੍ਰਿੰਸਿਸ" ਜੇੱਟ ਸੇੱਟ ਰੇਡੀਓ (2015)
  • "ਲਿਸਨ (ਤੁਝ ਸੇ ਮੇਰੀ ਜਾਨ ਹੈ)" ਬਾਈਨਰੀ ਡੋਮੇਨ (2015)
  • "ਕਾਲੀ ਰਾਤ" ਯੰਗ ਤਰੰਗ (2016)
  • "ਡੂ ਯੂ ਸੀ ਮੀ" ਰੋਬੋਟ 2 (2015)

ਇਹ ਵੀ ਵੇਖੋ[ਸੋਧੋ]

  • ਸੂਚੀ ਦੇ ਗਲੈਮਰ ਮਾਡਲ
  • ਸੂਚੀ ਦੇ ਪਾਕਿਸਤਾਨੀ ਸੰਗੀਤਕਾਰ
  • ਲੋਕ ਦੀ ਸੂਚੀ ਲਾਹੌਰ

ਸੂਚਨਾ[ਸੋਧੋ]

  1. 1.0 1.1 1.2 "Annie Khalid". Archived from the original on 2018-12-25. Retrieved 2018-03-03.
  2. 2.0 2.1 2.2 "Music: Annie Khalid Launches "Be My Baby" in collaboration with Judge Jules". Archived from the original on 2016-02-03. Retrieved 2018-03-03. {{cite web}}: Unknown parameter |dead-url= ignored (|url-status= suggested) (help)
  3. "Annie Khalid Walks the Ramp for Ammar Belal". Archived from the original on 2012-04-30. Retrieved 2018-03-03. {{cite web}}: Unknown parameter |dead-url= ignored (|url-status= suggested) (help)
  4. "Rice For Life". Archived from the original on 13 May 2012. {{cite web}}: Unknown parameter |dead-url= ignored (|url-status= suggested) (help)
  5. "My dads side are Kashmiri and my mums side are from Yemen! (That's where I get the curls from)". Annie Khalid, Twitter. 22 April 2012. Retrieved 19 January 2015.
  6. Azhar, Madiha (16 July 2012). "Pop singer Annie ties the knot" Archived 2016-02-03 at the Wayback Machine.. Business Recorder.
  7. Ahmed, Hassam (16 July 2012). "Pakistani Pop Singer Annie Khalid Ties Wedding Knot". Awami Web.
  8. "Archived copy". Archived from the original on 13 March 2016. Retrieved 2016-03-12. {{cite web}}: Unknown parameter |dead-url= ignored (|url-status= suggested) (help)CS1 maint: archived copy as title (link)

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]