ਨਿਰੁਪਮਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਰੁਪਮਾ ਦੇਵੀ (ਬੰਗਾਲੀ: নিরুপমা দেবী) (7 ਮਈ 1883 – 7 ਜਨਵਰੀ 1951)[1] ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਰਹਾਮਪੁਰ ਤੋਂ ਇੱਕ ਗਲਪ ਲੇਖਕ ਸੀ। ਉਸ ਦਾ ਸਾਹਿਤਕ ਉਪਨਾਮ ਸਨ ਸ਼੍ਰੀਮਤੀ ਦੇਵੀ ਸੀ। ਨਿਰੂਪਮਾ ਦੇਵੀ ਦਾ ਪਿਤਾ ਨਫਰ ਚੰਦਰ ਭੱਟਾ ਸੀ ਜੋ ਨਿਆਂਇਕ ਮੁਲਾਜ਼ਮ ਸੀ। ਉਸ ਨੇ ਘਰ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ ਸੀ।[2]

ਕੰਮ[ਸੋਧੋ]

ਉਸ ਦਾ ਪਹਿਲਾ ਨਾਵਲ ਉਚਛਰਿਖਲ ਹੈ। ਉਸ ਦੀਆਂ ਹੋਰ ਰਚਨਾਵਾਂ ਹਨ:

  • ਅੰਨਾਪੂਰਨਰ ਮੰਦਿਰ (1913)
  • ਦੀਦੀ (1915) (ਉਸ ਦਾ ਵਧੀਆ ਨਾਵਲ ਮੰਨਿਆ ਜਾਂਦਾ ਹੈ)[3]
  • ਅਲੇਯਾ (1917)
  • ਬਿਧਿਲਿਪੀ (1919)
  • ਸ਼ਾਇਆਮਲੀ (1919)
  • ਬੰਧੂ (1921)
  • ਅਮਰ ਡਾਇਰੀ (1927)
  • ਯੁਗਨਤਾਰੇਰ ਕਥਾ (1940)
  • ਅਨੁਕਾਰਸਾ (1941)

ਸਨਮਾਨ[ਸੋਧੋ]

ਨਿਰੁਪਮਾ ਦੇਵੀ ਨੂੰ 1938 ਵਿੱਚ 'ਭੂਬਾਨੀਮੋਹਿਨੀ ਗੋਲਡ ਮੈਡਲ' ਅਤੇ 1943 ਵਿੱਚ ਸਾਹਿਤ ਵਿੱਚ ਯੋਗਦਾਨ ਲਈ ਕਲਕੱਤਾ ਯੂਨੀਵਰਸਿਟੀ ਤੋਂ 'ਜਗਤਾਰੀਨੀ ਗੋਲਡ ਮੈਡਲ' ਪ੍ਰਾਪਤ ਹੋਇਆ ਸੀ।

ਹਵਾਲੇ[ਸੋਧੋ]

  1. Women Writing in India: The twentieth century. Feminist Press at CUNY. 1993. p. 106. ISBN 9781558610293.
  2. "Devi, Nirupama - Banglapedia". en.banglapedia.org (in ਅੰਗਰੇਜ਼ੀ). Retrieved 2017-11-08.
  3. Women Writing in India: 600 B.C. to the early twentieth century. Feminist Press at CUNY. 1991. p. 363. ISBN 9781558610279.