ਐਨ ਰਾਈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਨ ਰਾਇਸ
2006 ਵਿੱਚ ਰਾਇਸ
2006 ਵਿੱਚ ਰਾਇਸ
ਜਨਮਹਾਵਰਡ ਐਲਨ ਫ੍ਰਾਂਸਿਸ ਓ'ਬਰਾਇਨ
(1941-10-04) ਅਕਤੂਬਰ 4, 1941 (ਉਮਰ 82)
ਨਿਊ ਓਰਲੀਨਜ਼, ਲੂਈਜ਼ੀਆਨਾ, ਅਮਰੀਕਾ
ਕਲਮ ਨਾਮAnne Rampling, A. N. Roquelaure
ਕਿੱਤਾਨਾਵਲਕਾਰ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਸਾਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ
ਸ਼ੈਲੀਗੌਥਿਕ  ਗਲਪ, ਮਸੀਹੀ ਸਾਹਿਤ, ਇਰੋਟਿਕਾ ਸਾਹਿਤ
ਜੀਵਨ ਸਾਥੀਸਟੈਨ ਰਾਸ (m. 1961–2002, ਮੌਤ)
ਬੱਚੇ
  • ਮਿਸ਼ੈਲ ਰਾਸ (1966–1972)
  • ਕ੍ਰਿਸਟੋਫਰ ਰਾਸ (born 1978)
ਵੈੱਬਸਾਈਟ
annerice.com

ਐਨ ਰਾਈਸ[1] (ਜਨਮ ਹਾਵਰਡ ਐਲਨ ਫ੍ਰਾਂਸਿਸ ਓ'ਬਰਾਇਨ; 4 ਅਕਤੂਬਰ, 1941) ਇੱਕ ਅਮਰੀਕੀ ਲੇਖਕ ਹੈ ਜੋ ਗੌਥਿਕ  ਗਲਪ, ਮਸੀਹੀ ਸਾਹਿਤ, ਅਤੇ ਇਰੋਟਿਕਾ ਸਾਹਿਤ ਲਿਖਦੀ ਹੈ। ਉਹ ਸ਼ਾਇਦ ਆਪਣੇ ਨਾਵਲਾਂ ਦੀ ਲੜੀ, ਵੈਮਪਾਇਰ ਕਰੋਨੀਕਲਸ, ਜੋ ਲੇਸਟੈਟ ਨਾਮ ਦੇ ਕੇਂਦਰੀ ਪਾਤਰ ਦੇ ਦੁਆਲੇ ਘੁੰਮਦੀ ਹੈ, ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਵੈਮਪਾਇਰ ਕਰੋਨੀਕਲਸ ਦੀਆਂ ਪੁਸਤਕਾਂ ਦੋ ਫ਼ਿਲਮਾਂ - 1994 ਵਿੱਚ 'ਵੈਮਪਾਇਰ ਦੀ ਇੰਟਰਵਿਊ', ਅਤੇ 2002 ਵਿੱਚ 'ਕੁਈਨ ਆਫ ਦ ਡੈਮਨਡ' - ਦੇ ਰੂਪਾਂਤਰਾਂ ਦਾ ਵਿਸ਼ਾ ਸਨ।  

ਨਿਊ ਓਰਲੀਅਨਸ ਵਿੱਚ ਪੈਦਾ ਹੋਈ, ਰਾਈਸ ਨੇ ਟੈਕਸਸ ਅਤੇ ਬਾਅਦ ਵਿੱਚ ਸਾਨ ਫਰਾਂਸਿਸਕੋ ਜਾਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਜੀਵਨ ਦਾ ਬਹੁਤ ਸਮਾਂ ਉਥੇ ਬਿਤਾਇਆ। ਉਸ ਦਾ ਪਾਲਣ ਪੋਸ਼ਣ ਇੱਕ ਸ਼ਰਧਾਵਾਨ ਕੈਥੋਲਿਕ ਪਰਿਵਾਰ ਵਿੱਚ ਕੀਤਾ ਗਿਆ ਸੀ, ਪਰ ਬਾਲਗ ਹੋਣ ਤੇ ਉਹ ਅਬੋਧਵਾਦੀ ਬਣ ਗਈ ਸੀ। ਉਸਨੇ ਕੈਲੀਫੋਰਨੀਆ ਵਿੱਚ ਰਹਿੰਦਿਆਂ 1976 ਵਿੱਚ 'ਵੈਂਪਾਇਰ ਨਾਲ ਇੰਟਰਵਿਊ' ਦੇ ਪ੍ਰਕਾਸ਼ਨ ਦੇ ਨਾਲ ਆਪਣੇ ਪੇਸ਼ੇਵਰ ਲੇਖਕ ਕੈਰੀਅਰ ਨੂੰ ਅਰੰਭ ਕੀਤਾ ਅਤੇ 1980 ਦੇ ਦਹਾਕੇ ਵਿੱਚ ਨਾਵਲ ਦਾ ਸੀਕੁਐਲ ਲਿਖਣਾ ਸ਼ੁਰੂ ਕੀਤਾ। 2000 ਦੇ ਦਹਾਕੇ ਦੇ ਮੱਧ ਵਿਚ, ਧੂਮਧਾਮ ਨਾਲ ਕੈਥੋਲਿਕ ਚਰਚ ਵਿੱਚ ਪਰਤ ਆਉਣ ਤੋਂ ਬਾਅਦ, ਰਾਈਸ ਨੇ ਨਾਵਲਾਂ 'ਮਸੀਹ ਪ੍ਰਭੂ: ਮਿਸਰ ਤੋਂ ਬਾਹਰ' ਅਤੇ 'ਮਸੀਹ ਪ੍ਰਭੂ: ਕਾਨਾ ਨੂੰ ਜਾਂਦੀ ਸੜਕ', ਵਿੱਚ ਯਿਸੂ ਦੇ ਜੀਵਨ ਵਿੱਚ ਕੁਝ ਘਟਨਾਵਾਂ ਦਾ ਗਲਪੀ ਚਿਤਰਣ ਕੀਤਾ ਗਿਆ ਹੈ। ਕਈ ਸਾਲਾਂ ਦੇ ਬਾਅਦ ਉਸ ਨੇ ਆਪਣੇ ਆਪ ਨੂੰ ਸੰਗਠਿਤ ਈਸਾਈ ਧਰਮ ਤੋਂ ਦੂਰ ਕਰ ਲਿਆ, ਜਿਸ ਲਈ ਉਸਨੇ ਚਰਚ ਨਾਲ ਸਮਾਜਕ ਮਸਲਿਆਂ ਬਾਰੇ ਮਤਭੇਦਾਂ ਦੀ ਗੱਲ ਕੀਤੀ ਸੀ, ਪਰ ਇਹ ਮੰਨਿਆ ਸੀ ਕਿ ਪਰਮਾਤਮਾ ਵਿੱਚ ਵਿਸ਼ਵਾਸ ਉਸ ਦੇ ਜੀਵਨ ਵਿੱਚ ਕੇਂਦਰੀ ਰਿਹਾ ਹੈ। ਪਰ, ਹੁਣ ਉਹ ਆਪਣੇ ਆਪ ਨੂੰ ਇੱਕ ਸੈਕੂਲਰ ਮਨੁੱਖਤਾਵਾਦੀ ਮੰਨਦੀ ਹੈ।  [2]

ਰਾਈਸ ਦੀਆਂ ਕਿਤਾਬਾਂ ਦੀਆਂ ਲਗਭਗ 100 ਮਿਲੀਅਨ ਕਾਪੀਆਂ ਵਿਕੀਆਂ ਹਨ, ਜਿਸ ਕਰਕੇ ਉਹ ਹਾਲ ਹੀ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਪ੍ਰਸਿੱਧ ਲੇਖਕਾਂ ਵਿੱਚੋਂ ਇੱਕ ਬਣ ਚੁੱਕੀ ਹੈ।[3][4] ਉਸਦੀਆਂ ਸ਼ੁਰੂਆਤੀ ਲਿਖਤਾਂ ਪ੍ਰਤੀ ਪ੍ਰਤਿਕ੍ਰਿਆ ਭਾਵੇਂ ਰਲੀ ਮਿਲੀ ਜਿਹੀ ਸੀ ਪਰ ਉਹ 1980 ਵਿਆਂ ਵਿੱਚ ਆਲੋਚਕਾਂ ਅਤੇ ਪਾਠਕਾਂ ਵਿੱਚ ਉਹ ਵਧੇਰੇ ਮਕਬੂਲ ਹੋ ਗਈ ਸੀ। ਸਾਹਿਤਕ ਟਿੱਪਣੀਕਾਰਾਂ ਨੇ ਉਸ ਦੀ ਲਿਖਣ ਦੀ ਸ਼ੈਲੀ ਅਤੇ ਉਸ ਦੇ ਸਾਹਿਤਕ ਕੰਟੈਂਟ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਹੈ। ਉਹ ਕਵੀ ਅਤੇ ਚਿੱਤਰਕਾਰ ਸਟੈਨ ਰਾਈਸ ਨਾਲ 1961 ਤੋਂ ਲੈ ਕੇ, 2002 ਤੱਕ 60 ਸਾਲ ਦੀ ਉਮਰ ਵਿੱਚ ਦਿਮਾਗ ਦੇ ਕੈਂਸਰ ਨਾਲ ਉਸਦੀ ਮੌਤ ਤੱਕ 41 ਸਾਲਾਂ ਤੱਕ ਵਿਆਹੀ ਹੋਈ ਸੀ। [5][6] ਉਹਨਾਂ ਦੇ ਦੋ ਬੱਚੇ ਹਨ, ਮਿਸ਼ੇਲ, ਜਿਸਦੀ ਪੰਜ ਸਾਲ ਦੀ ਉਮਰ ਵਿੱਚ ਲੁਕੇਮੀਆ ਨਾਲ ਮੌਤ ਹੋ ਗਈ ਅਤੇ ਕ੍ਰਿਸਟੋਫਰ, ਜੋ ਆਪ ਇੱਕ ਲੇਖਕ ਹੈ। 

ਸ਼ੁਰੂਆਤੀ ਜ਼ਿੰਦਗੀ[ਸੋਧੋ]

ਨਿਊ ਓਰਲੀਨਜ਼ ਅਤੇ ਟੈਕਸਾਸ[ਸੋਧੋ]

4 ਅਕਤੂਬਰ 1941 ਨੂੰ ਨਿਊ ਓਰਲੀਨਜ਼ ਵਿੱਚ ਪੈਦਾ ਹੋਈ, ਰਾਈਸ ਆਇਰਿਸ਼ ਕੈਥੋਲਿਕ ਮਾਪਿਆਂ, ਹਾਰਡ ਓ ਬਰਾਇਨ ਅਤੇ ਕੈਥਰੀਨ "ਕੇ." ਐਲਨ ਓ ਬਰਾਇਨ ਦੀ ਚਾਰਾਂ ਵਿੱਚੋਂ ਦੂਜੀ ਧੀ ਹੈ।[7]

ਸੂਚਨਾ[ਸੋਧੋ]

  1. Bowman, John S. (1995). The Cambridge Dictionary of American Biography. New York: Cambridge University Press. p. 607. ISBN 0-521-40258-1.
  2. Rice, Anne (April 14, 2013). "Anne Rice". Facebook.com. Retrieved April 26, 2014. What do the words, "secular humanism," mean to you? Can you explain? (I am a secular humanist myself and I am thankful to be living in what I believe to be a secular humanist country, but I welcome your thoughts on this.)
  3. "Anne Rice". FantasticFiction. Retrieved June 10, 2012.
  4. "PreachingToday.com & Christianity Today". PreachingToday.com & Christianity Today. Archived from the original on ਜੂਨ 19, 2012. Retrieved June 10, 2012.
  5. Rice, Anne. "Phone Message Transcript: December 9, 2002". AnneRice.com. Anne Rice. Retrieved June 10, 2012.
  6. "Stan Rice Obituary". Legacy.com. Retrieved June 10, 2012.
  7. Husband, Stuart (November 2, 2008). "Anne Rice: interview with the vampire writer". London: The Daily Telegraph. Retrieved September 11, 2010.