ਵੜਾ (ਖਾਣਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੜਾ
ਨਾਰੀਅਲ ਦੀ ਚਟਨੀ ਅਤੇ ਵੜਾ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਭਾਰਤ, ਸ੍ਰੀ ਲੰਕਾ, ਸਿੰਗਾਪੁਰ, ਮਲੇਸ਼ੀਆ, ਮਿਆਂਮਾਰ
ਖਾਣੇ ਦਾ ਵੇਰਵਾ
ਖਾਣਾਨਾਸ਼ਤਾ, ਸਨੈਕ

ਵੜਾ ਇੱਕ ਚਟਪਟੇ ਤਲੇ ਸਨੈਕ ਨੂੰ ਆਖਦੇ ਹਨ ਜੋ ਕੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਵੱਖ-ਵੱਖ ਕਿਸਮ ਦੇ ਵੜੇ ਨੂੰ ਪਕੋੜੇ, ਡੋਨਟਸ, ਡੰਪਲਿੰਗਸ ਅਤੇ ਕਤਲੇਟ ਵੀ ਕਿਹਾ ਜਾਂਦਾ ਹੈ।[1][2]

ਵੱਖ-ਵੱਖ ਕਿਸਮ ਦੇ ਵੜੇ ਅਲੱਗ ਅਲੱਗ ਸਮੱਗਰੀ ਤੋਂ ਬਣਦੇ ਹਨ ਜਿਂਵੇ ਕੀ ਫਲੀ (ਜਿਸ ਨਾ ਮੇਥੀ ਵੜਾ ਬਣਦਾ ਹੈ ਜੋ ਕੀ ਦੱਖਣੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ), ਆਲੂ (ਜਿਂਵੇ ਕੀ ਪੱਛਮੀ ਭਾਰਤ ਵਿੱਚ ਬਤਾਤਾ ਵੜਾ)। ਇਹਨਾਂ ਨੂੰ ਅਕਸਰ ਨਾਸ਼ਤੇ ਵਿੱਚ ਅਤੇ ਹੋਰ ਤਰੀਕਿਆਂ ਨਾਲ ਖਾਇਆ ਜਾਂਦਾ ਹੈ (ਜਿਵੇਂ ਕਿ ਦਹੀਂ ਵੜਾ ਅਤੇ ਵੜਾ ਪਾਵ)।

ਮਦੁਰ ਵੜਾ[ਸੋਧੋ]

ਮਦੁਰ ਵੜਾ ਪਿਆਜ ਦਾ ਵੜਾ ਹੁੰਦਾ ਹੈ ਜੋ ਕੀ ਕਰਨਾਟਕ ਵਿੱਚ ਬਹੁਤ ਪਰਸਿੱਧ ਹੈ। ਉਹ ਮਦੁਰ ਸ਼ਹਿਰ ਵਿੱਚ ਬਹੁਤ ਪਰਸਿੱਧ ਹੈ ਅਤੇ ਬਾਕੀ ਵੜਿਆ ਨਾਲ ਅਲੱਗ ਹੀ ਸੁਆਦ ਹੁੰਦਾ ਹੈ। ਇਹ ਰਵਾਇਤੀ ਵੜੇ ਨਾਲ ਵੱਡਾ ਹੁੰਦਾ ਹੈ ਅਤੇ ਫਲੈਟ ਹੁੰਦਾ ਹੈ। ਇਸਦੇ ਮੱਧ ਵਿੱਚ ਛੇਕ ਨਹੀਂ ਹੁੰਦਾ ਅਤੇ ਇਹ ਮਦੁਰ ਰੇਲਵੇ ਸਟੇਸ਼ਨ ਤੋਂ ਮਸ਼ਹੂਰ ਹੋਇਆ ਸੀ ਜੋ ਕੀ ਬੇੰਗਲੁਰੁ-ਮਾਈਸੁਰੂ ਰੇਲਵੇ ਲੈਣ ਤੇ ਪੈਂਦਾ ਹੈ।

ਇਤਿਹਾਸ[ਸੋਧੋ]

ਕੇ।ਟੀ। ਅਚਿਆ ਅਨੁਸਾਰ, ਵੜਾ ਪ੍ਰਾਚੀਨ ਤਮਿਲ ਲੋਕਾਂ ਵਿੱਚ ੧੦੦ ਈਸਵੀਂ - ੩੦੦ ਈਸਵੀਂ ਵਿੱਚ ਬਹੁਤ ਪਰਸਿੱਧ ਸੀ।[3] ਇੱਕ ਕਿਸਮ ਦੇ ਵੜੇ ਦਾ ਜ਼ਿਕਰ ਮਨਸੋਲਸਾ ਵਿੱਚ ਵਤਕ ਦੀ ਤਰਾਂ ਜ਼ਿਕਰ ਕਿੱਤਾ ਗਿਆ ਹੈ। ਮਨਸੋਲਸਾ 12ਵੀੰ ਸਦੀ ਦੀ ਗਿਆਨਕੋਸ਼ ਸੀ ਜੋ ਕੀ ਵਰਤਮਾਨ ਕਲ ਦੇ ਕਰਨਾਟਕ ਵਿੱਚ ਪਰਸਿੱਧ ਸੀ। ਇਸ ਵਿਧੀ ਵਿੱਚ ਹਰੀ ਬੀਨ ਨੂੰ ਪਾਣੀ ਵਿੱਚ ਸੋਕ ਕਰਕੇ, ਉੰਨਾ ਦਾ ਛਿਲਕਾ ਉਤਾਰ ਲਿੱਤਾ ਜਾਂਦਾ ਅਤੇ ਪੇਸਟ ਬਣਾ ਦਿੱਤਾ ਜਾਂਦਾ। ਇਸ ਪੇਸਟ ਨੂੰ ਗੋਲ ਅਕਾਰ ਦੇਕੇ, ਤਲ ਦਿੱਤਾ ਜਾਂਦਾ।।[4] ਵਰਤਮਾਨ ਕਾਲ ਦੇ  ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਾਹਿਤ ਵੀ ਵੜਾ ਅਤੇ ਮੂੰਗੌੜਾ ਦਾ ਜ਼ਿਕਰ ਕਰਦੇ ਹਨ (ਜੋ ਕੀ ਮੂੰਗ ਤੋ ਬਣਿਆ ਹੁੰਦਾ ਹੈ)। [5]

ਤਿਆਰੀ[ਸੋਧੋ]

ਤੇਲ ਵਿੱਚ ਮੇਡੂ ਵੜਾ ਨੂੰ ਤਲਿਆ ਜਾ ਰਿਹਾ ਹੈ

ਵੜਾ ਨੂੰ ਦਾਲ ਜਾਨ ਆਲੂ ਨਾਲ ਬਣਾਇਆ ਜਾਂਦਾ ਹੈ। ਆਮ ਤੌਰ ਤੇ ਵੜਾ ਕਬੂਤਰ ਮਟਰ, ਛੋਲੇ, ਕਾਲੇ ਗ੍ਰਾਮ ਅਤੇ ਹਰੇ ਗ੍ਰਾਮ ਨਾਲ ਬਣਦੇ ਹਨ। ਸਬਜੀਆਂ ਅਤੇ ਹੋਰ ਸਮੱਗਰੀ ਨੂੰ ਸ਼ਾਮਿਲ ਕਰਕੇ ਵੜੇ ਨੂੰ ਸਵਾਦ ਅਤੇ [6] ਪੌਸ਼ਟਿਕ ਮੁੱਲ ਨੂੰ ਵਧਾਇਆ ਜਾ ਸਕਦਾ ਹੈ।

ਫਲੀਆਂ ਵਾਲੇ ਵੜੇ ਲਈ, ਦਾਲ ਨੂੰ ਪਾਣੀ ਵਿੱਚ ਸੋਕ ਕੇ ਉਸ ਨੂੰ ਗੁੰਨ ਲਓ। ਫੇਰ ਉਸ ਵਿੱਚ ਜੀਰਾ, ਪਿਆਜ, ਕੜੀ ਪੱਤਾ, ਨਮਕ, ਮਿਰਚ, ਅਤੇ ਕਾਲੀ ਮਿਰਚ ਮਿਲਾ ਦੋ। ਇਸ ਵਿੱਚ ਅਦਰੱਕ, ਬੇਕਿੰਗ ਸੋਡਾ, ਮਿਲਾ ਕੇ ਇਸਦੀ ਬਨਾਵਟ ਨਰਮ ਕਰ ਦੋ, ਜਿਸ ਨਾਲ ਇਹ ਛੇਤੀ ਪੁੰਗਰ ਜਾਵੇਗਾ। ਫੇਰ ਇਸਨੂੰ ਆਕਾਰ ਦੇਕੇ, ਤਲ ਦੋ, ਜੱਦ ਤੱਕ, ਇਹ ਭੂਰੇ ਰੰਗ ਦੇ ਨਾ ਹੋ ਜਾਣ। ਕਲਮੀ ਵੜੇ ਨੂੰ ਤਲ ਕੇ ਕੱਟ ਤੇ ਦੁਬਾਰਾ ਤੋ ਤਲਿਆ ਜਾਂਦਾ ਹੈ। 

ਪਰੋਸਣ ਦੀ ਵਿਧੀ[ਸੋਧੋ]

ਵੜੇ ਨੂੰ ਸਨੈਕ ਦੀ ਤਰਾਂ ਖਾਇਆ ਜਾਂਦਾ ਹੈ ਜਾਨ ਇਸਨੂੰ ਕਿਸੀ ਹੋਰ ਵਿਅੰਜਨ ਨਾਲ ਵੀ ਖਾ ਲਿੱਤਾ ਜਾਂਦਾ ਹੈ। ਰੈਸਟੋਰੈਂਟ ਵਿੱਚ, ਇਹਨਾਂ ਨੂੰ ਅਲੱਗ ਤੋਂ ਮੰਗਵਾਇਆ ਜਾ ਸਕਦਾ ਹੈ ਪਰ ਇਹਨਾਂ ਨੂੰ ਮੁੱਖ ਪਕਵਾਨ ਵਜੋਂ ਨਹੀਂ ਮੰਨਿਆ ਜਾਂਦਾ। ਇਹਨਾਂ ਨੂੰ ਤਾਜ਼ਾ ਤਲ ਕੇ ਗਰਮ-ਗਰਮ ਖਾਇਆ ਜਾਂਦਾ ਹੈ ਜਿਸ ਨਾਲ ਇਹਨਾਂ ਨੇ ਕੁਰਕੁਰੇ ਸੁਆਦ ਦਾ ਅਨੰਦ ਲਿੱਤਾ ਜਾ ਸਕਦਾ ਹੈ। ਆਮ- ਤੌਰ ਤੇ ਇਨ੍ਹਾਂ ਨੂੰ ਸਾਮਬਰ, ਚਟਨੀ, ਦਹੀਂ ਜਾਂ ਹੋਰ ਭਾਂਤੀ ਦੀ ਖੱਟਮਿਠੀ ਚੀਜ਼ਾਂ ਨਾਲ ਖਾਇਆ ਜਾਂਦਾ ਹੈ।  ਮੇਦੁ ਵੜਾ ਆਮ ਤੌਰ ਤੇ ਡੋਸਾ, ਇਡਲੀ, ਜਾਨ ਪੋੰਗਲ ਨਾਲ ਖਾਇਆ ਜਾਂਦਾ ਹੈ। ਸਾਮਬਰ ਅਤੇ ਨਾਰਿਅਲ ਦੀ ਚਟਨੀ ਮੇਥੁ ਵੜੇ ਨਾਲ ਖਾਏ ਜਾਣ ਵਾਲੇ ਪਰਸਿੱਧ ਪਦਾਰਥ ਹਨ।

ਕਿਸਮ[ਸੋਧੋ]

Medu Vada
ਹਰੇਕ 2 pieces (58 gm) ਵਿਚਲੇ ਖ਼ੁਰਾਕੀ ਗੁਣ
ਊਰਜਾ795 kJ (190 kcal)
18
Dietary fiber5 g
11 g
Saturated4 g
4 g
ਥੁੜ੍ਹ-ਮਾਤਰੀ ਧਾਤਾਂ
ਸੋਡੀਅਮ
(20%)
306 mg

Source:[7]
ਫ਼ੀਸਦੀਆਂ ਦਾ ਮੋਟਾ-ਮੋਟਾ ਅੰਦਾਜ਼ਾ ਬਾਲਗਾਂ ਵਾਸਤੇ ਅਮਰੀਕੀ ਸਿਫ਼ਾਰਸ਼ਾਂ ਤੋਂ ਲਾਇਆ ਗਿਆ ਹੈ।

ਇਹ ਵੀ ਵੇਖੋ[ਸੋਧੋ]

  • ਤਲੇ ਆਟੇ ਭੋਜਨ
  • Hushpuppy, ਇਸੇ ਕਟੋਰੇ ਦੇ ਅਮਰੀਕੀ ਦੱਖਣੀ
  • ਸੂਚੀ ਦੇ donut ਕਿਸਮ
  • Food portalਭੋਜਨ ਪੋਰਟਲ

ਹਵਾਲੇ[ਸੋਧੋ]

  1. Andrea Nguyen (2011). Asian Dumplings. Ten Speed Press. p. 3. ISBN 9781607740926.
  2. V. K. Joshi, ed. (2016). Indigenous Fermented Foods of South Asia. CRC Press. p. 401. ISBN 9781439887905.
  3. "The Hindu: Sci Tech / Speaking Of Science: Changes in the Indian menu over the ages". hinduonnet.com. Archived from the original on 26 ਅਗਸਤ 2010. Retrieved 26 July 2015. {{cite web}}: Unknown parameter |dead-url= ignored (|url-status= suggested) (help)
  4. Pat Chapman (2009). India Food and Cooking: The Ultimate Book on Indian Cuisine. New Holland Publishers. p. 21. ISBN 978-1-84537-619-2. Archived from the original on 2017-04-28. Retrieved 2018-05-12. {{cite book}}: Unknown parameter |dead-url= ignored (|url-status= suggested) (help)
  5. K.T. Achaya (2003). The Story of Our Food. Universities Press. pp. 84–85. ISBN 978-81-7371-293-7.
  6. Usha Raina; et al., eds. (2001). Basic Food Preparation (Third ed.). Orient Blackswan. pp. 294–295. ISBN 9788125023005. {{cite book}}: Explicit use of et al. in: |editor-last= (help) CS1 maint: Explicit use of et al. (link)
  7. "Calories in Saravana Bhavan Vada and Nutrition Facts". fatsecret.co.in. Retrieved 26 July 2015.