ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ

ਗੁਣਕ: 50°7′40″N 8°40′00″E / 50.12778°N 8.66667°E / 50.12778; 8.66667
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਂਪਸ ਬੋਕੇਨਹੈਮ (1958 ਵਿੱਚ)
ਗੇਟੇ ਯੂਨੀਵਰਸਿਟੀ
Johann Wolfgang Goethe-Universität Frankfurt am Main
ਪੁਰਾਣਾ ਨਾਮ
Königliche Universität zu Frankfurt am Main[1]
ਕਿਸਮਪਬਲਿਕ
ਸਥਾਪਨਾ18 ਅਕਤੂਬਰ 1914 (1914-10-18)
ਬਜ਼ਟ 621,7 Mio. (2016)[2]
ਚਾਂਸਲਰਅਲਬਰੇਟ ਫੈਸਟਰ[3]
ਪ੍ਰਧਾਨਬਿਰਗੀਟਾ ਵੋਲਫ[4]
ਉਪ-ਪ੍ਰਧਾਨਤਾਨਜਾ ਬਰੂਲ, ਬ੍ਰਿਗੇਟ ਹਾਅਰ, ਐਰਿਕੋ ਸ਼ਲੇਫ, ਮਾਨਫ੍ਰੇਡ ਸਕੱਬਰਟ-ਜ਼ਸੀਲੇਵਕਜ਼[5]
ਵਿੱਦਿਅਕ ਅਮਲਾ
3,397.29 (2016)[2]
ਪ੍ਰਬੰਧਕੀ ਅਮਲਾ
1,895.97 (2016)[2]
ਵਿਦਿਆਰਥੀ48,075 (2017)[6]
ਅੰਡਰਗ੍ਰੈਜੂਏਟ]]22,066 (2017)[6]
ਪੋਸਟ ਗ੍ਰੈਜੂਏਟ]]6,610 (2017)[6]
2,220 (2017)[6]
ਹੋਰ ਵਿਦਿਆਰਥੀ
6,629 (ਅਧਿਆਪਕ ਸਿੱਖਿਆ) (2017)[6]
ਪਤਾ
ਕੈਂਪਸ ਵੈਸਟੇਂਡ:
Theodor-W.-Adorno-Platz 1
, , ,
60323
,
ਜਰਮਨੀ

50°7′40″N 8°40′00″E / 50.12778°N 8.66667°E / 50.12778; 8.66667
ਕੈਂਪਸmultiple sites
ਭਾਸ਼ਾਜਰਮਨ
ਵੈੱਬਸਾਈਟwww.goethe-university-frankfurt.de

ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ (German: Johann Wolfgang Goethe-Universität Frankfurt am Main) ਫ਼ਰਾਂਕਫ਼ੁਰਟ, ਜਰਮਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਹ 1914 ਵਿੱਚ ਇੱਕ ਨਾਗਰਿਕਾਂ ਦੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ, ਜਿਸਦਾ ਮਤਲਬ ਹੈ ਕਿ ਇਹ ਫ੍ਰੈਂਕਫਰਟ ਦੇ ਅਮੀਰ ਅਤੇ ਸਰਗਰਮ ਉਦਾਰਵਾਦੀ ਨਾਗਰਿਕਾਂ ਦੁਆਰਾ ਸਥਾਪਤ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੈ। ਇਸਦਾ ਮੂਲ ਨਾਮ Universität Frankfurt am Main ਸੀ। 1932 ਵਿੱਚ ਯੂਨੀਵਰਸਿਟੀ ਦਾ ਨਾਮ ਫ੍ਰੈਂਕਫਰਟ ਦੇ ਸਭ ਤੋਂ ਮਸ਼ਹੂਰ ਮੂਲਵਾਸੀ ਪੁੱਤਰਾਂ ਵਿੱਚੋਂ ਇੱਕ ਕਵੀ, ਫ਼ਿਲਾਸਫ਼ਰ ਅਤੇ ਲੇਖਕ/ਨਾਟਕਕਾਰ ਯੋਹਾਨ ਵੁਲਫਗੰਗ ਫਾਨ ਗੇਟੇ ਦੇ ਸਨਮਾਨ ਵਿੱਚ ਵਧਾਇਆ ਗਿਆ ਸੀ। ਯੂਨੀਵਰਸਿਟੀ ਵਿੱਚ ਵਰਤਮਾਨ ਸਮੇਂ 46,000 ਦੇ ਕਰੀਬ ਵਿਦਿਆਰਥੀ ਹਨ, ਜਿਹਨਾਂ ਨੂੰ ਸ਼ਹਿਰ ਦੇ ਅੰਦਰ ਚਾਰ ਪ੍ਰਮੁੱਖ ਕੈਂਪਸਾਂ ਵਿੱਚ ਵੰਡਿਆ ਹੋਇਆ ਹੈ। 

ਯੂਨੀਵਰਸਿਟੀ ਨੇ 2014 ਵਿੱਚ ਆਪਣੀ 100 ਵੀਂ ਵਰ੍ਹੇਗੰਢ ਮਨਾਈ। ਯੂਨੀਵਰਸਿਟੀ ਦੀ ਪਹਿਲੀ ਮਹਿਲਾ ਪ੍ਰਧਾਨ, ਬੀਰਗੀਟਾ ਵਾਲਫ, ਨੂੰ 2015 ਵਿੱਚ ਆਪਣੇ ਅਹੁਦੇ ਦੀ ਸਹੁੰ ਚੁਕਾਈ ਗਈ ਸੀ।[7] 18 ਨੋਬਲ ਪੁਰਸਕਾਰ ਜੇਤੂ ਯੂਨੀਵਰਸਿਟੀ ਨਾਲ ਸੰਬੰਧਿਤ ਰਹੇ ਹਨ, ਜਿਹਨਾਂ ਵਿੱਚ ਮੈਕਸ ਵਾਨ ਲਾਉ ਅਤੇ ਮੈਕਸ ਬੋਰਨ ਵੀ ਸ਼ਾਮਲ ਹਨ। [8] ਯੂਨੀਵਰਸਿਟੀ ਉੱਘੇ ਗੋਤਫ੍ਰਿਡ ਵਿਲਹੈਲਮ ਲੇਬਨਿਜ਼ ਇਨਾਮ ਦੇ 11 ਜੇਤੂਆਂ ਨਾਲ ਵੀ ਜੁੜੀ ਹੋਈ ਹੈ।[9]

ਇਤਿਹਾਸ[ਸੋਧੋ]

ਯੂਨੀਵਰਸਿਟੀ ਦੀਆਂ ਜੜ੍ਹਾਂ 1484 ਤੱਕ ਪਿਛੇ ਚਲੀਆਂ ਜਾਂਦੀਆਂ ਹਨ ਜਿੱਥੇ ਯੂਨੀਵਰਸਿਟਾਈਟਸ ਬਿਬੇਲੀਓਥੋਕ ਜੋਹਾਨ ਕ੍ਰਿਸ਼ਚੀਅਨ ਸੈਨਕੈਨਬਰਗ ਦੀ ਸਥਾਪਨਾ ਕੀਤੀ ਗਈ ਸੀ ਜੋ ਹੁਣ ਯੂਨੀਵਰਸਿਟੀ ਦਾ ਹਿੱਸਾ ਹੈ।[10].

ਯੂਨੀਵਰਸਿਟੀ ਇਤਿਹਾਸਿਕ ਤੌਰ 'ਤੇ ਸਭ ਤੋਂ ਵਧੀਆ ਸਮਾਜਿਕ ਖੋਜ ਸੰਸਥਾ (1924 ਦੀ ਸਥਾਪਨਾ) ਫ਼ਰਾਂਕਫ਼ੁਰਟ ਸਕੂਲ ਦਾ ਸੰਸਥਾਈ ਘਰ, ਦਰਸ਼ਨ ਸ਼ਾਸਤਰ ਅਤੇ ਸਮਾਜਿਕ ਚਿੰਤਨ ਦੇ 20 ਵੀਂ ਸਦੀ ਦੇ ਇੱਕ ਪ੍ਰਮੁੱਖ ਸਕੂਲ ਲਈ ਜਾਣੀ ਜਾਂਦੀ ਹੈ। ਇਸ ਸਕੂਲ ਨਾਲ ਜੁੜੇ ਕੁਝ ਜਾਣੇ-ਪਛਾਣੇ ਵਿਦਵਾਨ ਥੀਓਡੋਰ ਐਡੋਰਨੋ, ਮੈਕਸ ਹਾਰਕਹੀਮਰ ਅਤੇ ਯੁਰਗਨ ਹੈਬਰਮਾਸ ਦੇ ਨਾਲ-ਨਾਲ ਹਰਬਰਟ ਮਾਰਕਿਊਜ਼, ਐਰਿਕ ਫਰੌਮ ਅਤੇ ਵਾਲਟਰ ਬਿਨਯਾਮੀਨ ਸ਼ਾਮਲ ਹਨ। ਫ਼ਰਾਂਕਫ਼ੁਰਟ ਦੀ ਯੂਨੀਵਰਸਿਟੀ ਦੇ ਹੋਰ ਮਸ਼ਹੂਰ ਵਿਦਵਾਨਾਂ ਵਿੱਚ ਸਮਾਜ ਸ਼ਾਸਤਰੀ ਕਾਰਲ ਮੈਨਹੈਮ, ਦਾਰਸ਼ਨਿਕ ਹਾਨਸ-ਜੋਰਜ ਗੱਦਮੇਰ, ਫ਼ਿਲਾਸਫ਼ਰ ਫਾਰੰਜ਼ ਰੋਜੇਨਜ਼ਵੇਗ, ਮਾਰਟਿਨ ਬੂਬਰ ਅਤੇ ਪਾਲ ਟਿਲਿਚ, ਮਨੋਵਿਗਿਆਨਕ ਮੈਕਸ ਵੇਟਰਹੀਮਰ ਅਤੇ ਸਮਾਜ-ਸ਼ਾਸਤਰੀ ਨੋਬਰਟ ਏਲੀਅਸ ਸ਼ਾਮਲ ਹਨ। ਫ਼ਰਾਂਕਫ਼ੁਰਟ ਦੀ ਯੂਨੀਵਰਸਿਟੀ ਨੂੰ ਕਈ ਵਾਰ ਉਦਾਰਵਾਦੀ ਜਾਂ ਖੱਬੇ-ਪੱਖੀ ਸਮਝਿਆ ਜਾਂਦਾ ਹੈ ਅਤੇ ਇਹ ਯਹੂਦੀ ਅਤੇ ਮਾਰਕਸਵਾਦੀ (ਜਾਂ ਯਹੂਦੀ-ਮਾਰਕਸਵਾਦੀ) ਸਕਾਲਰਸ਼ਿਪ ਲਈ ਮਸ਼ਹੂਰ ਹੈ। ਨਾਜ਼ੀ ਦੌਰ ਦੇ ਦੌਰਾਨ, "ਇਸਦੇ ਅਕਾਦਮਿਕਾਂ ਦਾ ਤਕਰੀਬਨ ਇੱਕ ਤਿਹਾਈ ਹਿੱਸਾ ਅਤੇ ਇਸ ਦੇ ਬਹੁਤ ਸਾਰੇ ਵਿਦਿਆਰਥੀ—ਕਿਸੇ ਵੀ ਹੋਰ ਜਰਮਨ ਯੂਨੀਵਰਸਿਟੀ ਨਾਲੋਂ ਵੱਧ" ਨਸਲੀ ਅਤੇ/ਜਾਂ ਰਾਜਨੀਤਿਕ ਕਾਰਨਾਂ ਕਰਕੇ ਬਰਖਾਸਤ ਕੀਤੇ ਗਏ ਸਨ। ਯੂਨੀਵਰਸਿਟੀ ਨੇ 1968 ਦੇ ਜਰਮਨ ਵਿਦਿਆਰਥੀ ਅੰਦੋਲਨ ਵਿੱਚ ਵੀ ਵੱਡਾ ਹਿੱਸਾ ਪਾਇਆ। 

ਹਵਾਲੇ[ਸੋਧੋ]

  1. ""Aus der Mitte der Stadtgesellschaft – 100 Jahre Goethe-Universität" von Prof. Dr. Werner Müller-Esterl" (PDF) (in German). Retrieved 2016-05-27.{{cite web}}: CS1 maint: unrecognized language (link)
  2. 2.0 2.1 2.2 "Jahrbuch 2016. Kooperation leben" (PDF) (in German). Retrieved 2017-10-10.{{cite web}}: CS1 maint: unrecognized language (link)
  3. "Goethe-Universität hat neuen Kanzler: Dr. Albrecht Fester übernimmt das Amt an Hessens größter Universität" (in German). 2018-03-16. Retrieved 2018-04-06.{{cite web}}: CS1 maint: unrecognized language (link)
  4. "Präsidentin der Goethe-Universität" (in German). Retrieved 2016-05-27.{{cite web}}: CS1 maint: unrecognized language (link)
  5. "Vizepräsidenten der Goethe-Universität" (in German). Retrieved 2017-10-10.{{cite web}}: CS1 maint: unrecognized language (link)
  6. 6.0 6.1 6.2 6.3 6.4 "Studierendenstatistik (Daten pro Semester)" (in German). Retrieved 2017-11-10.{{cite web}}: CS1 maint: unrecognized language (link)
  7. "Neue Uni-Präsidentin will kommunikativen Führungsstil". Retrieved 2015-03-03.
  8. "Nobel prize Physics laureates".
  9. "Leibniz Prize Laureates" (PDF). Archived from the original (PDF) on 2012-10-16. {{cite web}}: Unknown parameter |dead-url= ignored (help)
  10. "Geschichte der Stadt- und Universitätsbibliothek". www.ub.uni-frankfurt.de. Retrieved 2017-08-05.