ਆਲੋਚਨਾਤਮਿਕ ਸਿੱਖਿਆ ਸ਼ਾਸਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਲੋਚਨਾਤਮਿਕ ਸਿੱਖਿਆ ਸ਼ਾਸਤਰ, ਸਿੱਖਿਆ ਅਤੇ ਸਮਾਜਿਕ ਅੰਦੋਲਨ ਦਾ ਇੱਕ ਦਰਸ਼ਨ ਹੈ ਜਿਸ ਨੇ ਆਲੋਚਨਾਤਮਿਕ ਸਿਧਾਂਤ ਨੂੰ ਵਿਕਸਿਤ ਕੀਤਾ ਅਤੇ ਸਬੰਧਤ ਸੰਕਲਪਾਂ ਨੂੰ ਸਿੱਖਿਆ ਦੇ ਖੇਤਰ ਅਤੇ ਸੱਭਿਆਚਾਰ ਦੇ ਅਧਿਐਨ[1] ਲਈ ਲਾਗੂ ਕੀਤਾ ਹੈ। ਆਲੋਚਨਾਤਮਿਕ ਸਿੱਖਿਆ ਸ਼ਾਸਤਰ ਅਧਿਆਪਨ ਨੂੰ ਇੱਕ ਰਾਜਨੀਤਕ ਕੰਮ ਤਸਲੀਮ ਕਰਦਾ ਹੈ ਅਤੇ  ਗਿਆਨ ਦੀ ਨਿਰਪੱਖਤਾ ਨੂੰ ਰੱਦ ਕਰਦਾ ਹੈ। ਸਮਾਜਿਕ ਨਿਆਂ ਅਤੇ ਲੋਕਤੰਤਰ ਦੇ ਮੁੱਦਿਆਂ ਬਾਰੇ ਇਹ ਮੰਨਦਾ ਹੈ ਕਿ ਉਹ ਅਧਿਆਪਨ ਅਤੇ ਸਿੱਖਣ ਦੇ ਕੰਮਾਂ ਤੋਂ ਵੱਖਰੇ ਨਹੀਂ ਹਨ।[2] ਆਲੋਚਨਾਤਮਿਕ ਸਿੱਖਿਆ ਸ਼ਾਸਤਰ ਦਾ ਨਿਸ਼ਾਨਾ ਆਲੋਚਨਾਤਮਿਕ ਚੇਤਨਾ ਦੀ ਜਾਗਰੂਕਤਾ ਰਾਹੀਂ ਜਬਰ ਤੋਂ ਮੁਕਤੀ ਹੈ। ਇਹ ਸ਼ਬਦ ਪੁਰਤਗਾਲੀ ਟਰਮ  conscientização ਤੇ ਅਧਾਰਤ ਹੈ। ਜਦੋਂ  ਕਿਸੇ ਵਿਅਕਤੀ ਨੂੰ ਆਲੋਚਨਾਤਮਿਕ ਚੇਤਨਾ ਪ੍ਰਾਪਤ ਹੋ ਜਾਂਦੀ ਹੈ ਤਾਂ ਉਹ ਉਸ ਨੂੰ ਸਮਾਜਕ ਆਲੋਚਤਨਾਮਿਕ ਵਿਸ਼ਲੇਸ਼ਣ ਅਤੇ ਰਾਜਸੀ ਕਾਰਜ ਰਾਹੀਂ ਉਸਦੇ ਆਲੇ ਦੁਆਲੇ ਦੀ ਦੁਨੀਆ ਵਿੱਚ ਤਬਦੀਲੀ ਲਿਆਉਣ ਲਈ ਹੌਂਸਲਾ ਦਿੰਦੀ ਹੈ।

ਪਿਛੋਕੜ[ਸੋਧੋ]

ਆਲੋਚਨਾਤਮਿਕ ਸਿੱਖਿਆ ਸ਼ਾਸਤਰ ਦੀ ਧਾਰਨਾ ਦਾ ਉਦਗਮ ਨੂੰ ਪਾਉਲੋ ਫਰੇਰੇ ਦੀ 1968 ਵਿੱਚ ਪ੍ਰਕਾਸ਼ਤ ਸਭ ਤੋਂ ਮਸ਼ਹੂਰ ਕਿਤਾਬ " ਦੱਬਿਆਂ ਕੁਚਲਿਆਂ ਦਾ ਸਿੱਖਿਆ ਸ਼ਾਸਤਰ" ( ਪੈਡਗੋਜੀ ਆਫ ਦ ਓਪਰਸਡ) ਵਿੱਚ ਵੇਖਿਆ ਜਾ ਸਕਦਾ ਹੈ। ਫਰੇਰੇ ਜੋ ਕਿ ਬਰਾਜ਼ੀਲ ਦੀ ਰੇਸੀਏ ਯੂਨੀਵਰਸਿਟੀ ਵਿੱਚ ਇਤਿਹਾਸ ਅਤੇ ਸਿੱਖਿਆ ਦੇ ਫ਼ਲਸਫ਼ੇ ਦੇ ਪ੍ਰੋਫੈਸਰ ਸਨ, ਉਹਨਾਂ ਨੇ ਬਾਲਗ਼ ਸਿੱਖਿਆ ਦੇ ਦਰਸ਼ਨ ਨੂੰ ਵਿਕਸਿਤ ਕਰਨ ਲਈ ਕੰਮ ਕੀਤਾ।

ਘਟਨਾਕ੍ਰਮ[ਸੋਧੋ]

ਆਲੋਚਤਨਾਮਿਕ ਵਿਸ਼ਲੇਸ਼ਣ ਸਿਧਾਂਤ ਵਾਂਗ ਹੀ ਆਲੋਚਨਾਤਮਿਕ ਸਿੱਖਿਆ ਸ਼ਾਸਤਰ ਦਾ ਖੇਤਰ ਵੀ ਵਿਕਸਤ ਹੋ ਰਿਹਾ ਹੈ।[3]

ਹਵਾਲੇ[ਸੋਧੋ]

  1. Kincheloe, Joe; Steinburg, Shirley (1997). Changing Multiculturalism. Bristol, PA: Open University Press. p. 24. Critical pedagogy is the term used to describe what emerges when critical theory encounters education
  2. Giroux, H., 2007. Utopian thinking in dangerous times: Critical pedagogy and the project of educated hope. Utopian pedagogy: Radical experiments against neoliberal globalization, pp.25-42.
  3. Kincheloe, Joe (2008) Critical Pedagogy Primer. New York: Peter Lang