ਲੈਲਾ ਫਰਸਖ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੈਲਾ ਫਰਸਖ਼ (Arabic: ليلى فرسخ) (ਜਨਮ 1967) ਇੱਕ ਫਲਸਤੀਨੀ ਸਿਆਸੀ ਅਰਥਸ਼ਾਸਤਰੀ ਹੈ, ਜੋ ਜਾਰਡਨ ਵਿਚ ਪੈਦਾ ਹੋਈ ਸੀ ਅਤੇ ਮੈਸੇਚਿਉਸੇਟਸ ਯੂਨੀਵਰਸਿਟੀ ਬੋਸਟਨ ਵਿਖੇ ਰਾਜਨੀਤੀ ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਹੈ।[1] ਇਹ ਮੱਧ ਪੂਰਬ ਦੀ ਸਿਆਸਤ, ਤੁਲਨਾਤਮਕ ਰਾਜਨੀਤੀ, ਅਤੇ ਰਾਜਨੀਤੀ ਦੇ ਅਰਬ-ਇਜ਼ਰਾਈਲ ਸੰਘਰਸ਼ ਦੇ ਖੇਤਰ ਵਿੱਚ ਮਹਾਰਤ ਰੱਖਦੀ ਹੈ। ਇਸਨੇ ਕੈਂਬਰਿਜ ਯੂਨੀਵਰਸਿਟੀ, ਯੂਕੇ ਤੋਂ ਐਮ.ਫਿਲ.(1990) ਅਤੇ ਲੰਡਨ ਯੂਨੀਵਰਸਿਟੀ ਤੋਂ ਪੀਐਚਡੀ (2003) ਕੀਤੀ।

ਫਰਸਖ਼ ਨੇ ਹਾਰਵਰਡ ਦੇ ਮੱਧ ਪੂਰਬੀ ਸਟੱਡੀਜ਼ ਕੇਂਦਰ ਤੋਂ ਪੋਸਟ-ਡਾਕਟੋਰਲ ਖੋਜ ਕੀਤੀ, ਅਤੇ ਇਹ ਮੈਸੇਚਿਉਸੇਟਸ ਇੰਸਟੀਚਿਊਟ ਆਫ਼  ਟੈਕਨੋਲੋਜੀ ਵਿਖੇ ਖੋਜ ਐਫੀਲੀਏਟ ਹੈ।

2001 ਵਿੱਚ ਇਸਨੇ ਕੈਂਬਰਿਜ, ਮੈਸੇਚਿਉਸੇਟਸ ਦੇ ਕੈਂਬਰਿਜ ਅਮਨ ਕਮਿਸ਼ਨ ਵੱਲੋਂ ਅਮਨ ਅਤੇ ਇਨਸਾਫ਼ ਪੁਰਸਕਾਰ ਜਿੱਤਿਆ।

ਪ੍ਰਕਾਸ਼ਿਤ ਰਚਨਾਵਾਂ[ਸੋਧੋ]

ਹਵਾਲੇ[ਸੋਧੋ]

  1. "UMass Boston Political Scientist Focuses on a New Civic Blueprint for Jerusalem". University of Massachusetts Boston. Archived from the original on 2016-11-04. Retrieved 2007-09-11.