ਸੀਮਾ ਮੁਸਤਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੀਮਾ ਮੁਸਤਫਾ (ਜਨਮ 20 ਅਪ੍ਰੈਲ 1955) ਇੱਕ ਭਾਰਤੀ ਪ੍ਰਿੰਟ ਅਤੇ ਟੈਲੀਵਿਜ਼ਨ ਪੱਤਰਕਾਰ ਹੈ। ਉਹ ਇਸ ਵੇਲੇ ਇੱਕ ਡਿਜ਼ੀਟਲ ਅਖਬਾਰ, ਦ ਸਿਟੀਜਨ, ਜਿਸ ਦੀ ਉਸ ਨੇ ਸਥਾਪਨਾ ਕੀਤੀ, ਦੀ ਮੁੱਖ-ਸੰਪਾਦਕ ਹੈ। 

ਪਿਛੋਕੜ ਅਤੇ ਸਿੱਖਿਆ[ਸੋਧੋ]

ਸੀਮਾ ਮੁਸਤਫਾ ਉੱਤਰ ਪ੍ਰਦੇਸ਼ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਲੰਮੇ ਸਮੇਂ ਤੋਂ ਜੁੜੇ ਇੱਕ ਮੁਸਲਿਮ ਪਰਿਵਾਰ ਵਿੱਚ ਦਿੱਲੀ ਵਿੱਚ ਪੈਦਾ ਹੋਈ ਸੀ। ਉਸ ਦਾ ਪਿਤਾ, ਸਈਦ ਮੁਸਤਫਾ, ਭਾਰਤੀ ਫ਼ੌਜ ਵਿੱੱਚ ਇੱੱਕ ਅਧਿਕਾਰੀ ਸੀ। ਉਸ ਦੀ ਮਾਂ ਸ਼ਫੀ ਅਹਿਮਦ ਕਿਦਵਈ ਦੀ ਧੀ ਸੀ, ਜੋ ਆਜ਼ਾਦੀ ਘੁਲਾਟੀਏ ਅਤੇ ਕਾਂਗਰਸ ਦੇ ਸਿਆਸਤਦਾਨ ਰਫੀ ਅਹਿਮਦ ਕਿਦਵਈ ਦਾ ਭਰਾ ਸੀ। ਮਸੂਰੀ ਵਿੱਚ ਰਹਿੰਦੇ ਸ਼ਫੀ ਅਹਿਮਦ ਕਿਦਵਈ ਦੀ ਭਾਰਤ ਦੀ ਵੰਡ ਵੇਲੇ 1947 ਵਿੱਚ ਹੱਤਿਆ ਕਰ ਦਿੱਤੀ ਗਈ ਸੀ।[1] [ਹਵਾਲਾ ਲੋੜੀਂਦਾ] ਉਸ ਦੀ ਪਤਨੀ ਅਨੀਸ ਕਿਦਵਈ (ਸੀਮਾ ਦੀ ਨਾਨੀ) ਨੂੰ ਬਾਅਦ ਵਿੱਚ ਕਾਂਗਰਸ ਪਾਰਟੀ ਵਲੋਂ ਰਾਜ ਸਭਾ ਦੀ ਮੈਂਬਰ ਬਣਾਇਆ ਗਿਆ ਸੀ।[ਹਵਾਲਾ ਲੋੜੀਂਦਾ]

ਮੁਸਤਫਾ ਦੇ ਦੋ ਵੱਡੇ ਭਰਾ ਐਸ.ਪੀ. ਮੁਸਤਫਾ ("ਬੌਬੀ" ਵਜੋਂ ਜਾਣੇ ਜਾਂਦੇ ਹਨ), ਹਿੰਦੁਸਤਾਨ ਯੂਨੀਲੀਵਰ ਸਮੂਹ ਦੇ ਖਜ਼ਾਨਚੀ,[2] ਅਤੇ ਕਮਲ ਮੁਸਤਫਾ, ਜੋ ਹੁਣ ਰਿਟਾਇਰ ਹੈ, ਪਰ ਪਹਿਲਾਂ ਸਿਟੀ ਮਾਰਕੀਟ ਦੇ ਗਲੋਬਲ ਐਮ ਐਂਡ ਏ ਦਾ ਮੁਖੀ ਹੈ।[3] ਆਇਸ਼ਾ ਕਿਦਵਈ, ਇੱਕ ਨਾਰੀਵਾਦੀ, ਧਰਮ ਨਿਰਪੱਖਤਾਵਾਦੀ, ਪ੍ਰਚਾਰਕ ਅਤੇ ਵਿਦਿਆਰਥੀ ਆਯੋਜਕ ਜੋਐੱਨ.ਯੂ.ਯੂ ਕੈਂਪਸ ਵਿੱਚ ਸਰਗਰਮ ਹੈ, ਉਹ ਉਸਦੇ ਮਾਮੇ ਦੀ ਧੀ ਹੈ। [1] ਸੀਮਾ ਦੀ ਮਾਂ ਅਤੇ ਆਇਸ਼ਾ ਦਾ ਪਿਤਾ ਭੈਣ ਭਰਾ ਸਨ।[ਹਵਾਲਾ ਲੋੜੀਂਦਾ]

ਹਵਾਲੇ[ਸੋਧੋ]