ਆਚਾਰੀਆ ਜਗਨਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਜਗਨਨਾਥ ਸਭ ਤੋਂ ਜਿਆਦਾ ਪ੍ਰੋੜ੍ਹ ਆਚਾਰੀਆ ਸਨ।[1] ਆਚਾਰੀਆ ਜਗਨਨਾਥ ਸੰਸਕ੍ਰਿਤ ਕਾਵਿ-ਸਾਸ਼ਤਰ ਦੀ ਅਤਿਅੰਤ ਪ੍ਰਾਚੀਨ ਅਤੇ ਆਖੰਡ ਚਿੰਤਨ ਪਰੰਪਰਾ ਦੇ ਅੰਤਿਮ ਮੌਲਿਕ ਚਿੰਤਕ ਅਤੇ ਮੱਧਕਾਲੀਨ ਸੰਵੇਦਨਸ਼ੀਲਤਾ ਦੇ ਪ੍ਰਮੱਖ ਸੰਸਕ੍ਰਿਤ ਕਵੀ ਸਨ। ਪੰਡਿਤ ਜਗਨਨਾਥ ਸ਼ਾਹਜਹਾਂ ਦੇ ਦਰਬਾਰ ਦੇ ਮਹਾਨ ਕਵੀ ਅਤੇ ਸਾਹਿਤ-ਸਾਸ਼ਤਰ ਦੇ[2] ਮੌਲਿਕ ਚਿੰਤਕ ਸਨ। ਭਾਰਤੀ ਕਾਵਿ -ਸਾਸ਼ਤਰ ਦੇ ਇਤਿਹਾਸ ਵਿੱਚ ਆਚਾਰੀਆ ਪੰਡਿਤਰਾਜ ਜਗਨਨਾਥ ਕਾਵਿਸਾਸ਼ਤਰੀ ਵਿਸ਼ਿਆਂ ਅਤੇ ਤੱਤਾਂ ਦੇ ਸਪਸ਼ਟ, ਸਪ੍ਰਮਾਣ, ਸੁਤੰਤਰ, ਵਿਦਵਤਾਪੂਰਣ, ਮੌਲਿਕ ਅਤੇ ਕਾਵਿ ਤੱਤਾਂ ਦੇ ਨਿਰਭੀਕ ਵਿਸ਼ਲੇਸ਼ਣ ਲਈ ਪ੍ਹਸਿੱਧ ਹਨ। ਇਹਨਾਂ ਨੇ ਪ੍ਰਾਚੀਨ ਆਨੰਦਵਰਧਨ, ਮੰਮਟ ਆਦਿ ਆਚਾਰੀਆ ਦੇ ਵੀ ਮਤਾਂ ਦੀ ਆਲੋਚਨਾ ਕਰਨ 'ਚ ਸਕੋਚ ਨਹੀਂ ਕੀਤੀ ਅਤੇ ਅਨੇਕਾਂ ਥਾਂਵਾ ਤੇ ਇਹਨਾਂ ਦੁਬਾਰਾ ਪ੍ਰਤਿਪਾਦਿਤ ਅਸ਼ਪਸ਼ਟ ਵਿਸ਼ਿਆਂ ਦੀ ਉਚਿਤ ਵਿਆਖਿਆ ਪ੍ਰਸਤੁਤ ਕੀਤੀ ਹੈ। ਜਗਨਨਾਥ ਨੇ ਆਪਣੇ ਮਤਾਂ ਦੀ ਤਰਕਸਹਿਤ ਸਥਾਪਨਾ ਕੀਤੀ ਹੈ।[3]

ਜਨਮ[ਸੋਧੋ]

ਉਹਨਾਂ ਦਾ ਜੀਵਨਕਾਲ ਈ . ਸੰਨ 1600 ਤੋਂ 1670 ਦੇ ਵਿਚਕਾਰ ਮੰਨਿਆ ਜਾਂਦਾ ਹੈ। ਭਾਰਤ ਦੇ ਪ੍ਰਾਚੀਨ ਵਿਦਵਾਨਾਂ ਅਤੇ ਮਹਾਂਪੁਰਸ਼ਾ ਵਾਂਗ ਜਗਨਨਾਥ ਦੇ ਜੀਵਨ ਦਾ ਵੀ ਕੋਈ ਸਿਲਸਿਲੇਵਾਰ ਲਿਖਿਤ ਬਿਰਤਾਂਤ ਨਹੀਂ ਮਿਲਦਾ। ਤਾਂ ਵੀ ਉਹਨਾਂ ਦੀਆਂ ਕਾਵਿ - ਰਚਨਾਵਾਂ ਅਤੇ ਰਸਗੰਗਾਧਰ ਵਿੱਚ ਦਿੱਤੇ ਨਿਰਦੇਸਾਂ ਦੁਆਰਾ ਉਨਾ ਦੇ ਜੀਵਨ ਦੇ ਮੋਟੇ- ਮੋਟੇ ਲੋੜੀਂਦੇ ਤੱਥ ਉਲੀਕੇ ਜਾ ਸਕਦੇ ਹਨ।[4]

ਮਾਤਾ-ਪਿਤਾ[ਸੋਧੋ]

ਪੰਡਿਤਰਾਜ ਆਂਧਰਾ ਪ੍ਰਦੇਸ ਦੇ ਤੈਲੰਗ ਬ੍ਰਾਹਮਣ ਸਨ। ਉਨ੍ਹਾਂ ਦੇ ਪਿਤਾ ਜੀ ਦਾ ਨਾ ਪੇਰੂ ਭੱਟ ਸੀ ਅਤੇ ਮਾਤਾ ਜੀ ਦਾ ਨਾਂ ਲਕਸ਼ਮੀ ਦੇਵੀ ਸੀ। ਉਨ੍ਹਾਂ ਦੇ ਪਿਤਾ ਜੀ ਨੇ ਹਰ ਉੱਚੇ ਤੋ ਉੱਚੇ ਦਾਰਸ਼ਨਿਕ ਤੋਂ ਵਿੱਦਿਆ ਗ੍ਰਹਿਣ ਕੀਤੀ। ਗਿਆਨਦੇਂਰ ਨਾਮਕ ਇੱਕ ਉੱਘੇ ਸੰਨਿਆਸੀ ਤੋ ਵਿਦਾਂਤ ਸਾਸ਼ਤਰ ਦਾ ਗਿਆਨ ਹਾਸਿਲ ਕੀਤਾ।। ਪੇਰੂ ਭੱਟ ਇੱਕ ਉਘੇ ਦਾਰਸ਼ਨਿਕ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ। ਪੇਰੁ ਭੱਟ ਦੀ ਬਾਣੀ ਵਿੱਚ ਐਨੀ ਮਿੱਠਤ ਅਤੇ ਆਕਰਸ਼ਣ ਸੀ ਉਹ ਤੁਰੰਤ ਦੂਜਿਆਂ ਦਾ ਮਨ ਮੋਹ ਲੈਂਦੇ ਸਨ।[5]

ਸਿੱਖਿਆ[ਸੋਧੋ]

ਜਗਨਨਾਥ ਉੱਤੇ ਆਪਣੇ ਪਿਤਾ ਜੀ ਦਾ ਬਹੁਤ ਪ੍ਰਭਾਵ ਸੀ। ਪਿਤਾ ਨੇ ਉਹਨਾਂ ਨੂੰ ਪੜਨ ਲਈ ਘਰੋ ਬਾਹਰ ਨਹੀਂ ਭੇਜਿਆ। ਜਦੋਂ ਘਰ ਵਿੱਚ ਹੀ ਗਿਆਨ ਦੀ ਗੰਗਾ ਵੱਗਦੀ ਹੋਵੇ, ਤਾਂ ਬਾਹਰ ਜਾਣ ਦੀ ਕੀ ਲੋੜ ਹੈ ? ਇਸ ਤਰਾਂ ਪੇਰੂ ਭੱਟ ਹੀ ਉਹਨਾਂ ਦੇ ਹਰ ਪੱਖੋ ਵਾਸਤਵਿਕ ਗੁਰੂ ਸਨ। ਉਨ੍ਹਾਂ ਨੇ ਆਪਣੀ ਸਾਰੀ ਵਿੱਦਿਆ ਅਤੇ ਸਾਸ਼ਤਰ ਦਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਆਪਣੇ ਪਿਤਾ ਦੇ ਗੁਰੂ ਸ਼ੇਸ਼ਵੀਰੇਸ਼ਵਰ ਤੋਂ ਵੀ ਉਨ੍ਹਾਂ ਨੇ ਕੁਝ ਚਿਰ ਤੱਕ ਵਿੱਦਿਆ ਪ੍ਹਾਪਤ ਕੀਤੀ। ਆਪਣੇ ਆਪ ਵਿੱਚ ਵੀ ਇੱਕ ਵਿਲੱਖਣ ਪ੍ਰਤਿਭਾਸ਼ਾਲੀ ਯੁਵਕ ਸਨ। ਗਿਆਨ ਵਿਗਿਆਨ ਦੇ ਭਿੰਨ ਭਿੰਨ ਵਿਸ਼ਿਆਂ ਦੀ ਘੋਖ ਕਰਨ ਤੇ ਕਾਵਿ ਸਾਸ਼ਤਰ ਦੇ ਵਿਵਾਦਪੂਰਨ ਵਿ਼ਸ਼ਿਆਂ ਬਾਰੇ ਉਨ੍ਹਾਂ ਦੀ ਪੈਠ ਡੂੰਘੀ ਅਤੇ ਤਰਕਸ਼ਕਤੀ ਸੀ[6]

ਵਿਆਹ[ਸੋਧੋ]

ਜਗਨਨਾਥ ਦਾ ਵਿਆਹ ਮੁਗਲ ਸੁੰਦਰੀ ਨਾਲ ਹੋਇਆ। ਉਹ ਮੁਗਲ - ਯੁਵਤੀ ਜਗਨਨਾਥ ਲਈ ਕੇਵਲ ਮਾਤਰ ਸੋਹਣੀ ਘਰੇਲੂ ਪਤਨੀ ਹੀ ਨਹੀਂ ਸੀ, ਬਲਕਿ ਉਹਨਾਂ ਦੀ ਕਾਵਿ ਸਿਰਜਣਾ ਦੀ ਪ੍ਰੇਰਨਾ ਵੀ ਸੀ, ਉਨਾ ਦੀਆਂ ਰੋਮਾਂਚਿਕ ਕਲਪਨਾਵਾਂ ਦਾ ਸੋਮਾ ਵੀ ਸੀ, ਸਾਖਸਾਤ ਚੱਲਦੀ ਫਿਰਦੀ ਕਵਿਤਾ।[7]

ਰਚਨਾਵਾਂ[ਸੋਧੋ]

  • ਰਸਗੰਗਾਧਰ
  • ਗੰਗਾ ਲਹਰੀ
  • ਕਰੁਣਾ ਲਹਰੀ
  • ਲਕਸਮੀ ਲਹਰੀ
  • ਭਾਮਿਨੀ ਵਿਲਾਸ
  • ਚਿਤ੍ਰਮੀਮਾਂਸਾ ਖੰਡਨ
  • ਮਨੋਰਮਾਕੁਚਮਰ੍ਰਦਨ
  • ਆਸ਼ਫ ਵਿਲਾਸ
  • ਜਗਦਾਭਰਣ
  • ਪ੍ਰਾਣਾਭਰਣ
  • ਅਮਿ੍ਤ੍ ਲਹਰੀ
  • ਅਮ੍ਰਿਤ ਲਹਰੀ:- ਇਸ ਕਾਵਿ ਰਚਨਾਂ ਵਿਚ ਯਮੁੰਨਾ ਨਦੀ ਦੀ ਉਸਤੁਤ ਕੀਤੀ ਗਈ ਕਵੀ ਕ੍ਰਿਸਨ ਜੀ ਦਾ ਭਗਤ ਹੈ ਇਸ ਲਈ ਯਮੁਨਾਂ ਦੇ ਜਲ ਨੂੰ ਅਮ੍ਰਿਤ ਵਾਂਗ ਮਿੱਠਾ ਅਤੇ ਸੁਰਜੀਤ ਕਰਨ ਵਾਲਾ ਚਿਤਰਿਤ ਕਰਦਾ ਹੈ। ਇਸ ਵਿੱਚ ਯਮੁੰਨਾ ਦੇ ਕੰਡਿਆਂ ਦਾ ਬੜਾ ਸਜੀਵ ਵਰਨਣ ਕੀਤਾ ਗਿਆ ਹੈ।
  • ਗੰਗਾ ਲਹਰੀ:- ਇਸ ਦਾ ਦੂਜਾ ਨਾਂ ਪਿਯੂਸ ਲਹਰੀ ਵੀ ਹੈ। ਪਿਯੂਸ ਅਮ੍ਰਿਤ ਨੂੰ ਆਖਦੇ ਹਨ। ਇਹ ਪ੍ਰਸਿੱਧ ਰਚਨਾ ਬੜੀ ਮਰਮਿਕ ਹੈ। ਗੰਗਾ ਦੀ ਉਸਤਤ ਵਿੱਚ ਕਵੀ ਦੀ ਆਤਮਾ ਪ੍ਰਤੀਧਵਨਿਤ ਹੁੰਦੀ ਹੋਈ ਦ੍ਰਿਸਤੀ ਗੋਚਰ ਹੁੰਦੀ ਹੈ। ਇਸ ਵਿਚ ਕਵੀ ਦੀ ਨਿੱਜੀ ਪੀੜਾ ਅਤੇ ਦਰਦ ਵੀ ਹੈ। ਅਤੇ ਗੰਗਾ ਮਹਿਮਾ ਅਤੇ ਵਡਿਆਈ ਵੀ ਹੈ, ਕਵੀ ਦੀ ਅੰਤਿਮ ਰਚਨਾ ਮੰਨੀ ਜਾਂਦੀ ਹੈ। ਗੰਗਾ ਲਹਰੀ ਦੇ ਸਲੋਕਾ ਨੂੰ ਗਾਉਂਦੇ ਹੋਏ ਪੰਡਤ ਜਗਨਨਾਥ ਗੰਗਾ ਲਹਿਰਾ ਵਿੱਚ ਵਲੀਨ ਹੋ ਗਏ ਸਨ। ਪੰਡਤ ਰਾਜ ਦੇ 52 ਸਲੋਕ ਹੀ ਗੰਗਾ ਲਹਰੀ ਦੇ ਰੂਪ ਲੋਕ ਪ੍ਰਸਿੱਧ ਹਨ। ਇਹ ਉਨ੍ਹਾਂ ਦੀ ਇੱਕ ਉੱਤਮ ਰਚਨਾ ਹੈ।
  • ਕਰੁਣਾ ਲਹਰੀ:- ਇਸ ਵਿੱਚ ਭਗਵਾਨ ਵਿਸਨੂੰ ਦੀ ਉਸਤਤ ਕੀਤੀ ਗਈ ਹੈ। ਕਵੀ ਨੇ ਇਸ ਵਿੱਚ ਨਿੱਜੀ ਜੀਵਨ ਦੀ ਮੰਦਹਾਲੀ ਬੜਾ ਸੰਵੇਦਨਪੂਰਨ ਵਰਣਨ ਕੀਤਾ ਹੈ।
  • ਲਕਸ਼ਮੀ ਲਹਰੀ:-  ਇਸ ਵਿੱਚ ਲਕਸ਼ਮੀ ਜੀ ਦੀ ਉਸਤਤ ਗਈ ਹੈ। ਪਰ ਲਕਸ਼ਮੀ ਨੂੰ ਉਹ ਪ੍ਰਸੰਨ ਕਰ ਸਕੇ ਸਨ ਠੀਕ ਵੀ ਹੈ ਵਿੱਦਿਆ ਦੀ ਦੇਵੀ ਸਰਸਵਤੀ ਲਕਸ਼ਮੀ ਇੱਕ ਥਾਂ ਇੱਕਠੀਆਂ ਕਿਵੇਂ ਰਹਿ ਸਕਦੀਆਂ ਹਨ ਭਾਮਿਨੀ ਵਿਲਾਸ:- ਇਹ ਪੰਡਤ ਜਗਨਨਾਥ ਦੀ ਸਭ ਤੋਂ ਵੱਧ ਮਹੱਤਵਪੂਰਨ ਰਚਨਾ ਹੈ ਇਹ ਕਵੀ ਦੀਆਂ ਸੁਤੰਤਰ ਫੁਟਕਾਰ ਕਵੀਤਾਂ ਦਾ ਸੰਗ੍ਰਿਹ ਹੈ। ਉਨ੍ਹਾਂ ਦੀ ਪਤਨੀ ਹੀ ਇਨ੍ਹਾਂ ਕਵੀਤਾਵਾਂ ਦੀ ਮੂਲ ਪ੍ਰੇਰਨਾ ਹੈ ਅਤੇ ਸੰਗਾਰ ਰਸ ਉਨ੍ਹਾਂ ਦੀ ਮੂਲ ਚੇਤਨਾ ਹੈ। ਕਵੀ ਨੇ ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵੀਤਾਵਾਂ ਰਸ ਗੰਗਾਧਰ ਵਿੱਚ ਉਦਾਹਰਣਾਂ ਤੌਰ ਤੇ ਉਪ੍ਰਿਤ ਵੀ ਕੀਤੀਆ ਹਨ।
  • ਚਿਤ੍ਰਮੀਮਾਂਸਾ ਖੰਡਨ:- ਇਸ ਵਿੱਚ ਪੰਡਤ ਰਾਜ ਆਪਣੇ ਪ੍ਰਤਿਦਵੰਦੀ ਅੱਪਯਦੀਕਸਿਤ ਦੀ ਰਚਨਾ ਚਿਤਰ ਮੀਮਸਾਂ ਵਿੱਚ ਪ੍ਰਤਿਪਾਦਿਤ ਕਾਵਿ ਧਾਰਨਾਵਾਂ ਖੰਡਨ ਕੀਤਾ ਹੈ।
  • ਮਨੋਰਮਾਕੁਚਮਰਦਨ:- ਇਹ ਭੱਟੋਜੀਦੀਕਸ਼ਿਤ ਦੀ ਮਨੋਰਮਾ ਨਾਮਕ ਰਚਨਾ ਦਾ ਇਕ ਬੇ-ਬਾਕ ਖੰਡਨ ਗ੍ਰੰਥ ਹੈ।
  • ਆਸਫ ਵਿਲਾਸ਼:- ਇਹ ਵੀ ਇਕ ਉਸਤਿਤ ਕਾਵਿ ਹੀ ਹੈ ਪਰ ਇਸ ਦਾ ਵਿਸ਼ਾ ਕੋਈ ਈਸਵਰੀ ਪਦਾਰਥ ਨਹੀਂ ਸਗੋਂ ਸਾਹੀ ਖਾਨਦਾਨ ਦਾ ਇਕ ਮਹੱਤਵ ਪੂਰਨ ਮੈਂਬਰ ਆਸਫ ਖਾਂ ਹੈ ਜੋ ਜਹਾਗੀਰ ਦੀ ਪਤਨੀ ਮਮਤਾਜ ਮਹਲ ਦਾ ਪਿਤਾ ਸੀ। ਸਾਹਜਹਾ ਦੇ ਰਾਜ ਵਿੱਚ ਉਸ ਨੂੰ ਨਵਾਬੀ ਦਾ ਅਹੁਦਾ ਵੀ ਦਿੱਤਾ ਗਿਆ ਸੀ। ਪੰਡਤ ਰਾਜ ਉੱਤੇ ਉਸ ਦੀ ਵਿਸੇਸ ਮਹਿਰ ਸੀ ਪੰਡਤ ਰਾਜ ਇਸ ਕਾਵਿ ਨੂੰ  ਖੁਸ਼ ਕਰਕੇ ਮੁਗਲ ਦਰਬਾਰ ਵਿੱਚ ਆਪਨੀ ਸਥਿਤੀ ਮਜਬੂਤ ਬਣਾਉਣਾ ਚਾਹੁੰਦੇ ਸਨ। ਇਹ ਕਾਵਿ ਰਚਨਾ ਖੰਡਕਾਵਿ ਦੇ ਪੱਧਰ ਦੀ ਹੈ।
  • ਜਗਦਾਭਰਣ:-  ਇਹ ਰਚਨਾ ਸਾਹਜਹਾਂ ਦੇ ਸਭ ਤੋਂ ਵੱਡੇ ਸਪੁੱਤਰ ਦਾਂਰਾ ਸਿਕੋਹ ਦੀ ਵਿਦਵਤਾ ਅਤੇ ਉਦਾਰਤਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਰਚੀ ਗਈ ਹੈ। ਦਾਰਾ ਸਿਕੋਹ ਮੁਗਲਖਾਨ ਦਾ ਇੱਕ ਮਾਨਵਵਾਦੀ ਰਾਜਕੁਮਾਰ ਸੀ ਉਹ ਸਭ ਧਰਮਾਂ ਬਾਰੇ ਸਮਾਨ ਆਦਰ ਰੱਖਦਾ ਸੀ ਉਸ ਨੇ ਵਿਦਾਂਤ ਬਾਇਬਲ ਅਤੇ ਸੂਫੀ ਸਿਧਾਂਤਾਂ ਦਾ ਬੜੀ ਲਗਨ ਅਤੇ ਗਹਿਰਾਈ ਨਾਲ ਅਧਿਐਨ ਕੀਤਾ ਸੀ। ਬ੍ਰਹਮਣ ਵਿਦਵਾਨਾਂ ਦੀ ਸਹਾਇਤਾ ਨਾਲ ਉਸ ਨੇ ਅਥਰਵੇਦ ਉਪਨਿਸ਼ਦਾ ਦਾ ਫਾਰਸੀ ਵਿੱਚ ਅਨੁਵਾਦ ਵੀ ਕਰਵਾਇਆ ਸੀ। ਉਸ ਦਾ ਮੁੱਖ ਲਕਸ਼ ਆਪਣੇ ਸਮੇਂ ਦੇ ਪ੍ਰਸਪਰ ਵਿਰੋਧੀ ਧਰਮਾਂ ਵਿੱਚ ਏਕਤਾ ਦੀਆਂ ਲੜੀਆਂ ਦੀ ਖੋਜ ਕਰਨਾ ਸੀ। ਜਗਨਨਾਥ ਉਸ ਦਾ ਬੜਾ ਨਿੱਗਾ ਸਬੰਧ ਸੀ ਇਸ ਰਚਨਾ ਦਾ ਸੀਰਸ਼ਕ-ਜਗਦਾਭਰਣ ਅਰਥਾਤ ਜਗਤ ਦਾ ਆਭਰਣ(ਭੂਸਣ) ਵੀ ਇਹ ਸੰਕੇਤ ਦਿੰਦਾ ਹੈ ਕਿ ਉਹ ਦਾਂਰਾ ਸਿਕੋਹ ਨੂੰ ਵਿਸ਼ੇਸ਼ ਸਤਿਕਾਰ ਦਿੰਦੇ ਸਨ।
  • ਪ੍ਰਾਣਾਭਰਣ:- ਇਹ ਕਾਵਿ ਰਚਨਾ ਨੇਪਾਲ ਦੇ ਰਾਜਾ ਪ੍ਰਾਣ ਨਰਾਇਣ ਦੇ ਜੀਵਨ ਰਚਿਆ ਇੱਕ ਸਧਾਰਨ ਖੰਡ ਕਾਵਿ ਹੈ ਜਿਸ ਵਿੱਚ ਰਾਜਾ ਦੀ ਸੂਰਵੀਰਤਾ ਅਤੇ ਉਸ ਦੇ ਹੋਰ ਮਾਨਵੀ ਗੁਣਾ ਦਾ ਵਰਣਨ ਕੀਤਾ ਗਿਆ ਹੈ।

ਹਵਾਲੇ[ਸੋਧੋ]

  1. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ,ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 418. ISBN 978-81-302-0462-8.
  2. ਭਾਰਦਵਾਜ, ਡਾ. ਓਮ ਪ੍ਰਕਾਸ਼ (1997). ਰਸ ਗੰਗਾਧਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 5. ISBN 81-7380-325-0.
  3. ਸ਼ਰਮਾ, ਪ੍ਰੋ : ਸ਼ੁਕਦੇਵ (2017). ਭਾਰਤੀ ਕਾਵਿ - ਸਾਸ਼ਤਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 420. ISBN 978-81-302-0462-8.
  4. ਭਾਰਦਵਾਜ, ਡਾ: ੳਮ ਪ੍ਰਕਾਸ਼ (1997). ਰਸ ਗੰਗਾਧਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 5. ISBN 81- 7380- 325-0.
  5. ਮਹੇਸਵਰੀ, ਕੁਮਾਰੀ ਚਿੰਨਮਈ (1974). ਰਸ ਗੰਗਾਧਰ. ਜੈਪੁਰ: ਰਾਜਸਥਾਨ ਹਿੰਦੀ ਗ੍ਰੰਥ ਅਕੈਡਮੀ. p. 7.
  6. ਭਾਰਦਵਾਜ, ੳਮ ਪ੍ਰਕਾਸ (1997). ਰਸਗੰਗਾਧਰ. ਪੰਟਿਆਲਾ: ਪੰਜਾਬੀ ਯੂਨੀਵਰਸਿਟੀ. p. 7. ISBN 81-7380-325-0.
  7. ਭਾਰਦਵਜ, ੳਮ ਪ੍ਰਕਾਸ (1997). ਰਸਗੰਗਾਧਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 8. ISBN 81-7380-325-0.