ਪੰਜਾਬੀ ਸਭਿਆਚਾਰ ਵਿਚ ਚਿਤਰਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਕਲਾ ਕੀ ਹੈ" ਕਲਾਂ ਦਾ ਆਰੰਭ ਮਨੁੱਖ ਦੇ ਵਜ਼ੂਦ ਵਿੱਚ ਆਉਣ ਨਾਲ ਹੀ ਹੁੰਦਾ ਹੈ। ਭਾਵੇਂ ਮੁਢਲੇ ਕਲਾਕਾਰ ਇਸ ਗੱਲ ਤੋਂ ਅਣਜਾਣ ਸਨ ਕਿ ਉਹਨਾ ਦੇ ਕਿਸੇ ਭਰਮ ਤੇ ਕਲਾਂ ਹੋਂਦ ਵਿੱਚ ਆਉਂਦੀ ਹੈ। ਪੂਰਨ ਇਤਿਹਾਸਕ ਕਲਾਂ ਦੀ ਉਤੱਪਤੀ ਮਨੁੱਖੀ ਕ੍ਰਿਤ ਵਿੱਚ ਹੋਈ ਸੀ। ਇਸ ਦੇ ਦੋ ਮੁੱਖ ਪੱਖ ਹਨ। ਪਹਿਲਾਂ ਇਹ ਹੈ ਕਿ ਮਨੁੱਖ ਨੇ ਆਪਣੀਆਂ ਨਿੱਜੀ ਲੋੜਾਂ ਲਈ ਕੁਝ ਹਥਿਆਰ ਘੜੇ ਸਨ। ਦੂਸਰਾ ਪੱਖ ਇਹ ਹੈ ਕਿ ਰੀਤੀ ਰਿਵਾਜਾਂ ਦੁਆਰਾ ਜਾਦੂ ਟੂਣੇ ਦਾ ਕੰਮ ਸਾਰਨ ਲਈ ਕਲਾਂ ਦੀ ਵਰਤੋਂ ਕੀਤੀ ਸੀ। ਜਦੋਂ ਮਨੁੱਖ ਨੇ ਆਪਣੀਆਂ ਨਿੱਤ ਦੀਆਂ ਲੋੜਾਂ ਲਈ ਹਥਿਆਰ ਬਣਾਏ ਬਰਤਨ, ਘੜੇ ਜਾਂ ਸੰਦ ਬਣਾਏ ਤਾਂ ਉਸ ਨੇ ਸਾਰੀਆਂ ਵਸਤੂਆਂ ਦਾ ਨਿਰਮਾਣ ਕਿਸੇ ਅੰਦਰੂਨੀ ਰੀਝ ਅਧੀਨ ਹੋ ਕੇ ਕੀਤਾ ਅਤੇ ਇਹ ਅੰਦਰਲੀ ਰੀਝ ਉਸ ਦੀਆਂ ਬਾਹਰਲੀਆਂ ਲੋੜਾਂ ਅ