ਕੋਕੀਨ
ਸਿਲਸਿਲੇਵਾਰ (ਆਈਯੂਪੈਕ) ਨਾਂ | |
---|---|
Methyl (1R,2R,3S,5S)-3-(benzoyloxy)-8-methyl-8-azabicyclo[3.2.1]octane-2-carboxylate | |
ਇਲਾਜ ਸੰਬੰਧੀ ਅੰਕੜੇ | |
ਵਪਾਰਕ ਨਾਂ | Neurocaine, other |
ਗਰਭ ਸ਼੍ਰੇਣੀ | C (US) |
ਕਨੂੰਨੀ ਦਰਜਾ | ? |
ਸ਼ਨਾਖਤੀ ਨਾਂ | |
ਕੈਸ ਨੰਬਰ | 50-36-2 |
ਏ.ਟੀ.ਸੀ. ਕੋਡ | ? |
Synonyms | Benzoylmethylecgonine, coke |
PDB ligand ID | COC (PDBe, RCSB PDB) |
ਰਸਾਇਣਕ ਅੰਕੜੇ | |
ਫ਼ਾਰਮੂਲਾ | C17H21NO4 |
ਅਣਵੀ ਭਾਰ | 303.353 g/mol |
Physical data | |
Boiling point | 187 °C (369 °F) |
(ਇਹ ਕੀ ਹੈ?) (ਤਸਦੀਕ ਕਰੋ) |
ਕੋਕੇਨ (ਅੰਗਰੇਜ਼ੀ ਨਾਮ: Cocaine), ਜਿਸ ਨੂੰ ਕੋਕ ਵੀ ਕਿਹਾ ਜਾਂਦਾ ਹੈ, ਇੱਕ ਮਜ਼ਬੂਤ ਮਨੋਰੰਜਕ ਨਸ਼ਾ ਹੈ।[1] ਇਹ ਆਮ ਤੌਰ 'ਤੇ ਨੱਕ ਰਾਹੀਂ ਅੰਦਰ ਖਿੱਚਿਆ ਜਾਂਦਾ ਹੈ, ਜਾਂ ਧੂੰਏ ਦੇ ਰੂਪ ਵਿੱਚ ਸਾਹ ਰਾਹੀਂ ਲਿਆ ਜਾਂਦਾ ਹੈ, ਜਾਂ ਨਾੜੀ ਵਿੱਚ ਟੀਕਾ ਰਾਹੀਂ ਲਗਾਇਆ ਜਾਂਦਾ ਹੈ। ਮਾਨਸਿਕ ਪ੍ਰਭਾਵਾਂ ਵਿੱਚ ਅਸਲੀਅਤ ਨਾਲੋਂ ਸੰਪਰਕ ਟੁੱਟਣਾ, ਖੁਸ਼ੀ ਜਾਂ ਅੰਦੋਲਨ ਦੀ ਇੱਕ ਤੀਬਰ ਭਾਵਨਾ, ਆਦਿ ਸ਼ਾਮਲ ਹੋ ਸਕਦੇ ਹਨ। ਸਰੀਰਕ ਲੱਛਣਾਂ ਵਿੱਚ ਤੇਜ਼ ਦਿਲ ਦੀ ਧੜਕਨ, ਪਸੀਨਾ ਅਤੇ ਅੱਖਾਂ ਦਾ ਖੜਨਾ ਸ਼ਾਮਲ ਹੋ ਸਕਦੇ ਹਨ।[2] ਵੱਧ ਡੋਜ਼ ਦੇ ਕਾਰਨ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਜਾਂ ਸਰੀਰ ਦਾ ਤਾਪਮਾਨ ਵਧ ਸਕਦਾ ਹੈ। ਇਸ ਦਾ ਅਸਰ, ਵਰਤੋਂ ਤੋਂ ਇੱਕ ਸਕਿੰਟ ਤੋਂ ਲੈ ਕੇ ਮਿੰਟ ਦੇ ਅੰਦਰ ਤੱਕ ਸ਼ੁਰੂ ਹੋ ਜਾਂਦਾ ਹੈ ਅਤੇ ਪੰਜ ਮਿੰਟ ਤੋਂ ਲੈ ਕੇ ਨੱਬੇ ਮਿੰਟ ਤੱਕ ਦੇ ਵਿਚਕਾਰ ਤੱਕ ਰਹਿ ਸਕਦਾ ਹੈ। ਡਾਕਟਰੀ ਵਰਤੋਂਵਾਂ ਵਿੱਚ ਕੋਕੇਨ ਦੇ ਕੁਝ ਉਪਯੋਗ ਸਵੀਕਾਰ ਕੀਤੇ ਗਏ ਹਨ ਜਿਵੇਂ ਕਿ ਇਹ ਨੱਕ ਦੀ ਸਰਜਰੀ ਦੇ ਦੌਰਾਨ ਸੋਜ ਅਤੇ ਬਲੀਡਿੰਗ ਘੱਟ ਕਰਨ ਲਈ ਵਰਤੀ ਜਾਂਦੀ ਹੈ।[3]
ਕੈਨਾਬਿਸ (ਮੈਰੂਆਨਾ) ਤੋਂ ਬਾਅਦ ਕੋਕੇਨ ਵਿਸ਼ਵ ਪੱਧਰ ਤੇ ਦੂਜਾ ਸਭ ਤੋਂ ਵੱਧ ਵਰਤਿਆ ਜਾਂਦਾ ਗੈਰਕਾਨੂੰਨੀ ਨਸ਼ਾ ਹੈ। ਹਰ ਸਾਲ 14 ਤੋਂ 21 ਮਿਲੀਅਨ ਲੋਕ ਇਸ ਨਸ਼ੇ ਦੀ ਵਰਤੋਂ ਕਰਦੇ ਹਨ। ਉੱਤਰੀ ਅਮਰੀਕਾ ਵਿੱਚ ਇਸ ਦੀ ਵਰਤੋਂ ਸਭ ਤੋਂ ਜ਼ਿਆਦਾ ਹੈ ਅਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਯੂਰਪ ਅਤੇ ਤੀਜੇ ਤੇ ਦੱਖਣੀ ਅਮਰੀਕਾ ਹਨ। ਵਿਕਸਿਤ ਦੁਨੀਆ ਵਿੱਚ ਇੱਕ ਤੋਂ ਤਿੰਨ ਪ੍ਰਤੀਸ਼ਤ ਲੋਕਾਂ ਨੇ ਆਪਣੇ ਜੀਵਨ ਵਿੱਚ ਕਿਸੇ ਟਾਈਮ ਤੇ ਕੋਕੀਨ ਦੀ ਵਰਤੋਂ ਕੀਤੀ ਹੈ। 2013 ਵਿੱਚ ਕੋਕੀਨ ਦੀ ਵਰਤੋਂ ਨਾਲ ਸਿੱਧੇ ਤੌਰ 'ਤੇ 4,300 ਮੌਤਾਂ ਹੋਈਆਂ, ਜੋ 1990 ਵਿੱਚ 2,400 ਸੀ। ਕੋਕਾ ਪਲਾਂਟ ਦੀਆਂ ਪੱਤੀਆਂ ਪੁਰਾਣੇ ਜ਼ਮਾਨੇ ਤੋਂ ਵਰਤੀਆਂ ਗਈਆਂ ਹਨ। 1860 ਵਿੱਚ ਕੋਕੇਨ ਪਹਿਲੀ ਵਾਰ ਪੱਤੀ ਤੋਂ ਅਲੱਗ ਕੀਤੀ ਗਈ ਸੀ।
ਹਵਾਲੇ
[ਸੋਧੋ]- ↑ Pomara C, Cassano T, D'Errico S, Bello S, Romano AD, Riezzo।, Serviddio G (2012). "Data available on the extent of cocaine use and dependence: biochemistry, pharmacologic effects and global burden of disease of cocaine abusers". Current Medicinal Chemistry. 19 (33): 5647–57. doi:10.2174/092986712803988811. PMID 22856655.
{{cite journal}}
: Vancouver style error: non-Latin character in name 6 (help) - ↑ Zimmerman JL (October 2012). "Cocaine intoxication". Critical Care Clinics. 28 (4): 517–26. doi:10.1016/j.ccc.2012.07.003. PMID 22998988.
- ↑ Harper SJ, Jones NS (October 2006). "Cocaine: what role does it have in current ENT practice? A review of the current literature". The Journal of Laryngology and Otology. 120 (10): 808–11. doi:10.1017/s0022215106001459. PMID 16848922.