ਮਿੱਟੀ ਦਾ ਖੜ੍ਹਵਾਂ ਖਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੱਟੀ ਦਾ ਖੜ੍ਹਵਾਂ ਖਾਕਾ 'ਚ ਮਿੱਟੀ ਦੀ ਪਰਤ ਦਰ ਪਰਤ ਜਾਣਕਾਰੀ ਹੈ। ਧਰਤੀ ਦੀ ਪਿੱਤਰੀ ਪਦਾਰਥ ਤੱਕ ਕੱਟ ਲਗਾਉਣ ਤੋਂ ਬਾਅਦ ਪਤਾ ਚਲਦਾ ਹੈ ਕਿ ਇਹ ਪੂਰੀ ਡੁੰਗਾਈ ਤੱਕ ਇੱਕੋ ਰੰਗ ਅਤੇ ਬਣਤਰ ਦੀ ਨਹੀਂ ਹੈ। ਇਹ ਵੱਖ-ਵੱਖ ਤਹਿਆਂ ਤੋਂ ਬਣੀ ਹੋਈ ਹੈ ਜਿਹਨਾਂ ਨੂੰ ਖਿਤਿਜ ਆਖਦੇ ਹਨ। ਹਰੇਕ ਖਿਤਿਜ ਮੋਟਾਈ, ਰੰਗ, ਬਣਤਰ 'ਚ ਭਿੰਨ ਹੈ, ਤੇ ਇਸ ਨੂੰ ਅੱਗੋ ਵੰਡਿਆ ਜਾ ਸਕਦਾ ਹੈ।ਇਹਨਾਂ ਖਿਤਿਜਾਂ ਨੂੰ ਟੋਇਆਂ, ਦਰਿਆ ਦੇ ਤਿੱਖੇ ਕੰਢਿਆ, ਪਹਾੜੀ, ਸੜਕ ਦੇ ਕਿਨਾਰਿਆਂ ਤੇ ਵੇਖਿਆ ਜਾ ਸਕਦਾ ਹੈ। ਇਹਨਾਂ ਨੂੰ ਖੂਹ ਪੁੱਟਣ ਵੇਲੇ ਜਾਂ ਟਿਊਬਵੈੱਲ ਲਗਾਉਂਣ ਸਮੇਂ ਵੇਖਿਆ ਜਾ ਸਕਦਾ ਹੈ।

ਖਿਤਿਜ[ਸੋਧੋ]

ਭੂਮੀ ਨੂੰ ਤਿੰਨ ਖਿਤਿਜਾਂ ਵਿੱਚ ਵੰਡਿਆ ਜਾ ਸਕਦਾ ਹੈ।

O)ਉੱਪਰਲਾ ਹਰਾਇਜ਼ਨ

A)ਖਿਤਿਜ ਏ- ਇਹ ਸਭ ਤੋਂ ਉੱਪਰਲਾ ਹਰਾਇਜ਼ਨ ਹੈ ਤੇ ਇਸ ਨੂੰ ਉੱਪਰਲੀ ਮਿੱਟੀ ਵੀ ਕਹਿੰਦੇ ਹਨ। ਇਹ ਰੰਗ ਵਿੱਚ ਤਕਰੀਬਨ ਕਾਲਾ ਹੁੰਦਾ ਹੈ ਕਿਉਂਕੇ ਇਸ ਵਿੱਚ ਕਾਰਬਨੀ ਪਦਾਰਥ ਜਾਂ ਮਲੜ੍ਹ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਮਲੜ੍ਹ ਭੂਮੀ ਨੂੰ ਉਪਜਾਊ ਬਣਾਉਂਦਾ ਹੈ ਅਤੇ ਪੌਦੇ ਦੇ ਵਾਧੇ ਲਈ ਉੱਤਮ ਹੈ। ਇਹ ਖਿਤਿਜ ਨਰਮ, ਛੇਕਦਾਰ ਅਤੇ ਪਾਣੀ ਨੂੰ ਵੱਧ ਜ਼ਜਬ ਕਰਨ ਵਾਲਾ ਹੈ। ਇਹ ਕੀੜਿਆਂ, ਬੀਟਲਜ਼, ਚੂਹਿਆਂ ਨੂੰ ਸਥਾਨ ਪ੍ਰਦਾਨ ਕਰਦਾ ਹੈ।

B) ਖਿਤਿਜ ਬੀ: ਇਹ ਖਿਤਿਜ ਏ ਦੇ ਹੇਠਾਂ ਹੁੰਦੀ ਹੈ। ਇਸ ਵਿੱਚ ਖਿਤਿਜ ਏ ਤੋਂ ਕੁਝ ਪੋਸ਼ਕ ਤੱਤ ਹੁੰਦੇ ਹਨ ਜੋ ਪਾਣੀ ਦੇ ਰਿਸਾਵ ਦੇ ਕਾਰਨ ਹੇਠਾਂ ਚਲੇ ਜਾਂਦੇ ਹਨ। ਇਹ ਤਹਿ ਆਮ ਤੌਰ 'ਤੇ ਸਖ਼ਤ ਅਤੇ ਜ਼ਿਆਦਾ ਸੰਘਣੀ ਹੁੰਦੀ ਹੈ। ਇਹ ਤਹਿ ਸਿਲੀਕਾ, ਐਲਮੀਨੀਅਮ ਅਤੇ ਲੋਹੇ ਦੇ ਹਾਈਡ੍ਰੇਟਡ, ਆਕਸਾਈਡਾਂ ਵਰਗੇ ਖਣਿਜ਼ਾਂ ਨਾਲ ਭਰਪੂਰ ਹੁੰਦੀ ਹੈ। ਇਸ ਤਹਿ ਵਿੱਚ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ।

C)ਖਿਤਿਜ ਸੀ: ਇਹ ਖਿਤਿਜ ਫਿੱਕੇ ਰੰਗ ਦੀ ਹੁੰਦੀ ਹੈ ਜੋ ਖਿਤਿਜ ਬੀ ਦੇ ਹੋਠਾਂ ਹੁੰਦੀ ਹੈ। ਇਸ ਵਿੱਚ ਪਿਤਰੀ ਚਟਾਨ ਦਾ ਭੁਰਿਆ ਹੋਇਆ ਪਦਾਰਥ ਹੁੰਦਾ ਹੈ ਜੋ ਕਿ ਛੋਟੇ-ਛੋਟੇ ਢੇਲਿਆਂ ਦੇ ਰੂਪ ਵਿੱਚ ਹੁੰਦਾ ਹੈ।

R)ਇਸ ਖਿਤਿਜ ਦੇ ਹੇਠਾਂ ਬਿਨਾ ਪਿੱਤਰੀ ਚਟਾਨ ਪਈ ਹੁੰਦੀ ਹੈ। ਸਿੰਮ ਕੇ ਹੇਠਾਂ ਗਿਆ ਪਾਣੀ ਇੱਥੇ ਇਕੱਠਾ ਹੋਇਆ ਹੁੰਦਾ ਹੈ। ਇਸ ਨੂੰ ਖਿਤਿਜ ਆਰ ਵੀ ਕਹਿੰਦੇ ਹਨ।

ਹਵਾਲੇ[ਸੋਧੋ]

  • McDonald, R. C. et al. 1990. Australian Soil and Land Survey Field Handbook, 2nd Ed. Melbourne: Inkata Press.
  • Soil-Net Archived 2008-06-21 at the Wayback Machine. section on soil horizons.