ਡਾ.ਸਤੀਸ਼ ਸੋਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ

ਡਾਕਟਰ ਸਤੀਸ਼ ਠੁਕਰਾਲ ਸੋਨੀ

ਸੋਨੀ
ਡਾ.ਸਤੀਸ਼ ਸੋਨੀ
ਡਾ.ਸਤੀਸ਼ ਸੋਨੀ
ਮੂਲ ਨਾਮ
ਡਾਕਟਰ ਸਤੀਸ਼ ਠੁਕਰਾਲ ਸੋਨੀ
ਜਨਮ (1974-03-30) 30 ਮਾਰਚ 1974 (ਉਮਰ 50)
ਕਿੱਤਾਮੈਡੀਕਲ ਡਾਕਟਰੀ ਅਤੇ ਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਕਾਲ2010 ਵਿਆਂ ਤੋਂ ਹੁਣ ਤੱਕ
ਸ਼ੈਲੀਗ਼ਜ਼ਲ, ਨਜ਼ਮ ,ਨਾਟਕ
ਵਿਸ਼ਾਸਮਾਜਿਕ ਸਰੋਕਾਰ
ਪ੍ਰਮੁੱਖ ਕੰਮ''ਨਦੀਆਂ ਦੇ ਵਹਿਣ ''
ਦਸਤਖ਼ਤ

ਡਾ.ਸਤੀਸ਼ ਸੋਨੀ ਪੰਜਾਬੀ ਭਾਸ਼ਾ ਦੇ ਇੱਕ ਲੇਖਕ ਹਨ ਜੋ ਕਿ ਕਿੱਤੇ ਵਜੋਂ ਡਾਕਟਰ ਹਨ। ਉਹਨਾ ਦਾ ਜਨਮ 30 ਮਾਰਚ 1974 ਨੂੰ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਖੂ ਵਿਖੇ ਹੋਇਆ। ਉਹ ਨਾਟਕ, ਨਾਵਲ, ਅਤੇ ਕਵਿਤਾ ਲਿਖਦੇ ਹਨ।ਇਸਤੋਂ ਇਲਾਵਾ ਉਹ ਫ਼ਿਲਮਾ ਅਤੇ ਨਾਟਕਾਂ ਵਿਚ ਬਤੌਰ ਕਲਾਕਾਰ ਵੀ ਕੰਮ ਕਰਦੇ ਹਨ। ਉਹ ਸਮੇਂ ਸਮੇਂ ਨਾਮਵਰ ਅਖਬਾਰਾਂ ਵਿਚ ਚਲੰਤ ਸਮਾਜਕ ਮਸਲਿਆਂ ਤੇ ਲੇਖ ਵੀ ਲਿਖਦੇ ਰਹਿੰਦੇ ਹਨ।ਉਹਨਾ ਦੇ 50 ਤੋਂ ਜਿਆਦਾ ਲੇਖ ਪੰਜਾਬੀ ਟ੍ਰਿਬਿਊਨ, ਰੋਜ਼ਾਨਾ ਸਪੋਕਸਮੈਨ, ਨਵਾਂ ਜ਼ਮਾਨਾ , ਪੰਜਾਬੀ ਜਾਗਰਣ ਵਿਚ ਪ੍ਰਕਾਸ਼ਤ ਹੋ ਚੁੱਕੇ ਹਨ।

ਰਚਨਾਵਾਂ[ਸੋਧੋ]

  • ਨਦੀ ਤਿਆਰ ਹੈ ( ਨਜ਼ਮ ਸੰਗ੍ਰਿਹ ) 2007 [1]
  • ਜ਼ਹਿਰ ਦਾ ਦਰਿਆ ( ਨਾਟਕ ਸੰਗ੍ਰਿਹ ) 2010 [2]
  • ਝੀਲ ਵਿਚਲਾ ਸਮੁੰਦਰ ( ਗ਼ਜ਼ਲ ਸੰਗ੍ਰਿਹ ) 2013 [3]
  • ਜ਼ੱਰਾ ਜ਼ੱਰਾ ਇਸ਼ਕ ( ਨਾਵਲ ) 2015 [4]
  • ਚੋਣ ਨਿਸ਼ਾਨ ਰੋਟੀ ਅਤੇ ਹੋਰ ਨਾਟਕ ( ਨਾਟਕ ਸੰਗ੍ਰਿਹ ) 2016
  • ਨਦੀਆਂ ਦੇ ਵਹਿਣ ( ਨਜ਼ਮ ਸੰਗ੍ਰਿਹ ) 2016
  • ਖੋਜ ( ਨਜ਼ਮ ਸੰਗ੍ਰਿਹ - ਪ੍ਰਕਾਸ਼ਨਾ ਅਧੀਨ )

ਟੀ ਵੀ ਸ਼ੋਆਂ ਵਿਚ ਭਾਗ[ਸੋਧੋ]

  • ਨਵੀਆਂ ਕਲਮਾਂ ( ਦੂਰਦਰਸ਼ਨ )
  • ਕਵੀ ਦਰਬਾਰ ( ਦੂਰਦਰਸ਼ਨ )
  • ਅੱਜ ਦਾ ਮਸਲਾ ( ਦੂਰਦਰਸ਼ਨ )

ਫਿਲਮੀ ਕਲਾਕਾਰ ਵਜੋਂ[ਸੋਧੋ]

ਡਾ ਸੋਨੀ ਨੇ ਹੇਠ ਲਿਖੀਆਂ ਫਿਲਮਾਂ ਵਿਚ ਬਤੌਰ ਕਲਾਕਾਰ ਕੰਮ ਕੀਤਾ ਹੈ [5]


  • ਅੱਜ ਦੇ ਰਾਂਝੇ (ਪੰਜਾਬੀ ) ਅਦਾਕਾਰ
  • ਹਾਈਵੇ ( ਹਿੰਦੀ ) ਅਦਾਕਾਰ
  • ਵੱਤਰ ( ਪੰਜਾਬੀ ) ਅਦਾਕਾਰ
  • ਦਾ ਬਲੱਡ ਸਟ੍ਰੀਟ (ਪੰਜਾਬੀ ) ਅਦਾਕਾਰ
  • ਤੂਫ਼ਾਨ ਸਿੰਘ (ਪੰਜਾਬੀ )ਅਦਾਕਾਰ
  • ਅਸਲੀ ਪੰਜਾਬ (ਪੰਜਾਬੀ ) ਅਦਾਕਾਰ

ਕਾਵਿ ਵੰਨਗੀ[ਸੋਧੋ]

ਗ਼ਜ਼ਲ

ਬਿਰਖਾਂ ਦੇ ਪਰਛਾਵੇਂ ਹੁਣ ਡਰਾਉਣ ਲੱਗ ਪਏ
ਦੁਪਹਿਰ ਵੇਲੇ ਛਾਂਵਾਂ ਤੋਂ ਲੋਕੀਂ ਘਬਰਾਉਣ ਲੱਗ ਪਏ।

ਪਾਣੀ ਮਹਿੰਗਾ ਹੋ ਗਿਆ ਧਰਤੀ ’ਤੇ ਇਸੇ ਕਰਕੇ
ਇਨਸਾਨਾਂ ਦੀ ਰੱਤ ਨਾਲ ਲੋਕੀਂ ਨਹਾਉਣ ਲੱਗ ਪਏ।
ਰਾਮ ਦੀ ਮਰਿਆਦਾ ਕੋਈ ਪੁਰਸ਼ੋਤਮ ਲੈ ਗਿਆ

  • 2

ਮਣਕਿਆਂ ਦੀ ਥਾਂ ਸ਼ਬਦਾਂ ਨੂੰ ਸਤਰਾਂ ’ਚ ਪਿਰੋਂਦਾ ਹਾਂ
ਇਉਂ ਗੀਤਾਂ ਦੀ ਮਾਲਾ ਮੈਂ ਆਪ ਸਜਾਉਂਦਾ ਹਾਂ।
ਹੱਦਾਂ ਤੇ ਸਰਹੱਦਾਂ ਰਹਿਣ ਆਪੋ ਆਪਣੀ ਥਾਵੇਂ
ਤੇਰਾ ਘਰ ਆਬਾਦ ਰਹੇ, ਆਪਣਾ ਘਰ ਵੀ ਬਚਾਉਂਦਾ ਹਾਂ।[6]

  • 3

  
ਅਹਿਸਾਸ
ਤੂੰ ਫੁੱਲਾਂ ਸੰਗ ਪਰਚਦੀ ਰਹਿ
ਮੈਨੂੰ ਕੰਢਿਆਂ ਤੇ ਵੀ ਰਸ਼ਕ ਆਉਦੈਂ
ਚੁਭੇ ਤਾ ਹਨ
ਲਹੂ -ਲੁਹਾਨ ਵੀ ਕੀਤਾ ਇਨ੍ਹਾ
ਪਰ ਜਦੋ ਇਨ੍ਹਾ ਦੇ ਨਾਲ
ਫੁੱਲਾ ਦੀ ਛੋਹ ਦਾ ਅਹਿਸਾਸ ਚੇਤੇ ਆਉਦੈਂ
ਤਾ ਸਾਰੀ ਪੀੜ ਵਿਸਾਰ ਜਾਂਦੀ ਹੈ
ਠੀਕ ਓਦਾਂ
ਜਿੱਦਾਂ ਤੇਰੇ ਚਿਹਰੇ ਨੂੰ ਛੂਹਦਿਆਂ
ਜਿੰਦਗੀ ਦੀਆ ਤਲਖੀਆਂ ਵਿਸਰ ਜਾਂਦੀਆਂ ।
.

  • 4

ਕਾਇਨਾਤ
      
ਸ਼ੋਖੀਆਂ ਨਾਲ ਸ਼ਿੰਗਾਰਿਆ ਚਿਹਰਾ
ਭੋਲੇਪਣ ਨਾਲ ਸੰਵਾਰਿਆ ਚਿਹਰਾ
ਸ਼ਰਾਰਤ ਨਾਲ ਨਿਖਾਰਿਆ ਚਿਹਰਾ
ਕੀ ਕਹਾਂ ਤੈਨੂੰ ?
ਕੀ ਨਾਮ ਰੱਖਾਂ ਤੇਰਾ ?
ਕਿਸੇ ਪਹਾੜ ਦੇ ਉਹਲਿਉ ਉਗਦਾ ਸੂਰਜ
ਪੱਤਿਆਂ ਤੇ ਡਿਗੇ ਸ਼ਬਨਮ ਦੇ ਮੋਤੀ
ਤਾਰਿਆਂ ਭਰੀ ਰਾਤ ਦੀ ਕਹਿਕਸ਼ਾਂ
ਸਭ ਮੋਹਿਤ ਨੇ ਤੇਰੇ ਅੱਲੜਪੁਣੇ ਤੇ
ਜਿਵੇਂ ਕੁਦਰਤ ਆਪ ਢੱਲ ਗਈ ਤੇਰੇ ਵਜੂਦ ਅੰਦਰ

ਇਹ ਮੰਤਰ- ਮੁਗਧ ਕਰਦਾ ਤੇਰਾ ਤਿਲਸਮਈ ਸਰੂਪ
ਅਜੀਬ ਜਿਹੀ ਕਸ਼ਿਸ਼ ਪੈਦਾ ਕਰ ਰਿਹੈ
       
ਖਿੱਚ ਰਿਹੈ ਆਪਣੇ ਵੱਲ
       
ਮੈਨੂੰ ਚੇਤੇ ਵਿਸਰ ਰਹੇ
ਤੇ ਤੂ ਵੱਸਣ ਲੱਗ ਪਈ ਏ ਚੇਤਿਆਂ ਅੰਦਰ
ਮੇਰੀ ਸਜਨੀ ਮੈਂ ਤੈਨੂੰ ,
ਕੋਈ ਇੱਕ ਨਾਮ ਨਹੀ ਦੇ ਸਕਦਾ
ਦੇ ਵੀ ਕਿਵੇਂ ਸਕਦਾ ਹਾਂ ਸਿਰਫ ਇੱਕ ਨਾਮ
ਸੰਪੂਰਨ ਕਾਇਨਾਤ ਹੀ ਵਸੀ ਪਈ ਹੈ ਜਦੋਂ ਤੇਰੇ ਵਜੂਦ ਅੰਦਰ

  • 5

ਅੱਗ

ਮਚ ਰਿਹਾ ਦੇਸ਼
ਫਿਰਕਾਪ੍ਰਸਤੀ ...
ਰਾਖਵਾਕਰਨ ...
ਸਰਮਾਏਦਾਰੀ ਪਾੜਾ.... ਕੰਮ ਕਰ ਰਹੇ ਬਾਲਣ ਦਾ
ਤੇ ਵੋਟ ਰਾਜਨੀਤੀ ਘਿਓ ਬਣ
ਭੜਕਾ ਰਹੀ ਹੈ ਅੱਗ
ਅਸੀਂ ਦੇਸ਼ ਦੇ ਬਸ਼ਿੰਦੇ
ਕਿਰਤੀ ,ਕਾਮੇ ਤੇ ਆਮ ਇਨਸਾਨ
ਇਸ ਅੱਗ ਨੂੰ ਸੇਕਣ ਵਿਚ ਮਸਰੂਫ
ਜਾ ਮਜਬੂਰ
ਸਿਰ ਦੇ ਵਾਲਾਂ ਤੋ
ਪੈਰਾਂ ਦੀਆਂ ਤਲੀਆਂ ਤਕ
ਝੁਲਸੇ ਜਾਣ ਦੇ ਬਾਵਜੂਦ
ਆਪੋ -ਆਪਣੇ ਪਿੰਡਿਆਂ ਤੇ ਪਏ
ਪੱਛੜੇਪਣ ਦੇ ਛਾਲਿਆਂ ਨੂੰ
ਆਪ ਹੀ ਫੇਹਂਦੇ
ਜ਼ਖਮਾਂ ਤੇ ਝੂਠੇ ਭਰੋਸਿਆਂ
ਤੇ ਬੇਲਗਾਮ ਲਾਰਿਆਂ ਦੀ
ਐਂਟੀਸੇਪਟਿਕ ਮਲ੍ਹਮ ਲਗਾਉਂਦੇ
ਸਭ ਕੁਝ ਵਿਸਾਰ
ਮੁੜ ਮੁਹਰੇ ਹੋ
ਅੱਗ ਸੇਕਣ ਬੈਠ ਜਾਂਦੇ ਹਾਂ । ਡਾਕਟਰ ਸਤੀਸ਼ ਠੁਕਰਾਲ ਸੋਨੀ 94173-58393

  • 6

ਇੰਤਜਾਰ

ਉਮਰ ਭਰ ਤਾਂਘ ਰਹੀ ਕੇ ਮੈਂ ਵੀ ਪਿਆਰਇਆ ਜਾਵਾਂ
ਕਿਸੇ ਦੀਆਂ ਨਜ਼ਰਾਂ ਵਿੱਚ ਮੈਂ ਵੀ ਸਵੀਕਾਰਿਆਂ ਜਾਵਾਂ

ਮੌਕੇ ਬੇਸ਼ੁਮਾਰ ਆਏ
ਰਸਮੋ -ਰਿਵਾਜ ਕਰ ਦਰਕਿਨਾਰ ਆਏ....

ਪਰ ਕਮਬਖਤ ਮੇਰਾ ਦਿਲ ਤ੍ਰਿਪਤ ਨਾ ਹੋਇਆ
ਤੇ ਮੈਂ ਮੁਕਤ ਨਾ ਹੋਇਆ

ਤਾਹੀਓ ਓਹ ਤਾਂਗ ਅੱਜ ਵੀ ਬਰਕਰਾਰ ਹੈ
ਇਕ ਤੜਪ ਅੱਜ ਵੀ ਕਰਦੀ ਬੇਕਰਾਰ ਹੈ
ਤੇ ਅੱਜ ਵੀ ਮੇਰੀਆ ਨਜਰਾ ਨੂ ਕਿਸੇ ਦਾ ਇੰਤਜਾਰ ਹੈ .।

ਤਸਵੀਰਾਂ[ਸੋਧੋ]

ਹਵਾਲੇ[ਸੋਧੋ]