ਅਸੀਗੜ ਕਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸੀਗੜ ਕਿਲ੍ਹਾ
ਸਥਿਤੀਹਾਂਸੀ, ਹਰਿਆਣਾ, ਭਾਰਤ
ਗੁਣਕ29°6′19″N 75°57′47″E / 29.10528°N 75.96306°E / 29.10528; 75.96306
ਖੇਤਰ30 acres (12 ha)
ਉਚਾਈ52 feet
ਬਣਾਇਆ12ਵੀਂ ਸਦੀ
ਢਾਹ ਦਿੱਤਾ1857
ਬਹਾਲ ਕੀਤਾ1937
ਦੁਆਰਾ ਬਹਾਲ ਕੀਤਾਭਾਰਤ ਦੇ ਪੁਰਾਤੱਤਵ ਸਰਵੇਖਣਾ ਦੁਆਰਾ
ਆਰਕੀਟੈਕਚਰਲ ਸ਼ੈਲੀ(ਆਂ)ਹਿੰਦੂ
ਪ੍ਰਬੰਧਕ ਸਭਾਭਾਰਤ ਦੇ ਪੁਰਾਤੱਤਵ ਸਰਵੇਖਣ
ਅਸੀਗੜ ਕਿਲ੍ਹਾ is located in ਹਰਿਆਣਾ
ਅਸੀਗੜ ਕਿਲ੍ਹਾ
Location of ਅਸੀਗੜ ਕਿਲ੍ਹਾ in ਹਰਿਆਣਾ
ਅਸੀਗੜ ਕਿਲ੍ਹਾ is located in ਭਾਰਤ
ਅਸੀਗੜ ਕਿਲ੍ਹਾ
ਅਸੀਗੜ ਕਿਲ੍ਹਾ (ਭਾਰਤ)

ਅਸੀਗੜ ਕਿਲ੍ਹਾ, ਜਿਸ ਨੂੰ ਹਾਂਸੀ ਕਿਲ੍ਹਾ ਵੀ ਕਿਹਾ ਜਾਂਦਾ ਹੈ, ਭਾਰਤ ਦੇ ਹਰਿਆਣਾ ਦੇ ਹਾਂਸੀ ਕਸਬੇ ਵਿੱਚ ਅਮਤੀ ਝੀਲ ਦੇ ਪੂਰਬੀ ਕੰਢੇ ਤੇ ਸਥਿਤ ਹੈ। ਇਸ ਨੂੰ ਪ੍ਰਿਥਵੀ ਰਾਜ ਚੌਹਾਨ ਦਾ ਕਿਲ੍ਹਾ ਵੀ ਕਿਹਾ ਜਾਂਦਾ ਹੈ ਅਤੇ ਏਐਸਆਈ ਦੁਆਰਾ ਕੇਂਦਰੀ ਸੁਰੱਖਿਆ ਸਮਾਰਕ ਘੋਸ਼ਿਤ ਕੀਤਾ ਗਿਆ ਹੈ।[1]

30 ਏਕੜ ਵਿੱਚ ਫੈਲਿਆ, ਆਪਣੇ ਪ੍ਰਮੁੱਖ ਦਿਨਾਂ ਵਿੱਚ ਇਹ ਕਿਲ੍ਹਾ ਇਸਦੇ ਆਸ ਪਾਸ ਦੇ ਖੇਤਰ ਵਿੱਚ 80 ਕਿਲ੍ਹਿਆਂ ਦੇ ਨਿਯੰਤਰਣ ਵਿੱਚ ਹੁੰਦਾ ਸੀ।[2]

ਸ਼ਬਦਾਵਲੀ[ਸੋਧੋ]

ਕਿਲ੍ਹੇ ਲਈ ਵੱਖ-ਵੱਖ ਕਿੱਸਿਆਂ ਵਿੱਚ ਕਈ ਨਾਮ ਵਰਤੇ ਜਾਂਦੇ ਹਨ, ਜਿਵੇਂ ਕਿ ਅਸੀਦੁਰਗਾ, ਅਸੀਗੜ, ਅਸੀਕਾ, ਏ-ਸਿੱਕਾ, ਅੰਸੀ, ਹਾਂਸੀ, ਆਦਿ।[3]

ਇਤਿਹਾਸ[ਸੋਧੋ]

ਹਾਂਸੀ ਦਾ ਕਿਲ੍ਹਾ ਜਾਂ ਅਸੀਗੜ ਕਿਲ੍ਹਾ ਦਾ ਲੰਮਾ ਇਤਿਹਾਸ ਹੈ ਜਿਸਦੀ ਪਿਛਲੀ ਮਿਆਦ ਬਾਰੇ ਸਪਸ਼ਟਤਾ ਥੋੜੀ ਹੈ। ਪੁਰਾਣੇ ਸਿੱਕਿਆਂ ਦੀ ਖੁਦਾਈ ਬੀਸੀਈ ਪੀਰੀਅਡ ਦੇ ਸਮੇਂ ਨਾਲ ਸੰਬੰਧਿਤ ਹੈ ਜੋ ਦਰਸਾਉਂਦੀ ਹੈ ਕਿ ਜਿਸ 'ਤੇ ਕਿਲ੍ਹਾ ਬਣਾਇਆ ਹੋਇਆ ਹੈ ਇਸ ਟਿੱਲੇ 'ਤੇ ਬਹੁਤ ਬਸਤੀਆਂ ਦਾ ਇਤਿਹਾਸ ਰਿਹਾ ਹੈ।[4]

ਫਰਵਰੀ 1982 ਵਿੱਚ, ਗੁਪਤਾ ਕਾਲ ਦੀਆਂ ਮੂਰਤੀਆਂ ਸਮੇਤ ਜੈਨਾ ਦੇ ਕਾਂਸੇ ਦੇ ਇੱਕ ਵੱਡੇ ਭੰਡਾਰੇ ਦੀ ਖੋਜ ਕੀਤੀ ਗਈ।[5]

ਸਮਾਰਕ ਅਤੇ ਆਰਕੀਟੈਕਚਰ[ਸੋਧੋ]

ਇਸ ਕਿਲ੍ਹੇ ਨੂੰ ਪ੍ਰਾਚੀਨ ਭਾਰਤ ਦਾ ਸਭ ਤੋਂ ਅਪਹੁੰਚਣ ਵਾਲਾ ਕਿਲ੍ਹਾ ਮੰਨਿਆ ਜਾਂਦਾ ਹੈ[4] ਕਿਓਂਕਿ ਕਿਲ੍ਹੇ ਦੀਆਂ ਕੰਧਾਂ 52 feet (16 m) ਉਚੀਆਂ ਅਤੇ 37 feet (11 m) ਮੋਟੀਆਂ ਹਨ। ਕਿਲ੍ਹੇ ਦੇ ਦੱਖਣ ਸਿਰੇ 'ਤੇ ਜਾਰਜ ਥਾਮਸ ਦੁਆਰਾ ਬਾਅਦ ਵਿੱਚ ਜੋੜਿਆ ਗਿਆ ਇੱਕ ਵੱਡਾ ਗੇਟ ਹੈ। ਕੰਧਾਂ 'ਤੇ ਉੱਕਰੀ ਹੋਈ ਤਸਵੀਰ ਇਸ ਨੂੰ ਹਿੰਦੂ ਮੂਲ ਦਾ ਬਣਾਉਂਦੀ ਹੈ।[1]

ਮੁੱਖ ਗੇਟ[ਸੋਧੋ]

ਮੁੱਖ ਗੇਟ ਉੱਤੇ ਪੰਛੀਆਂ, ਜਾਨਵਰਾਂ ਅਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਖੂਬਸੂਰਤ ਚਿੱਤਰਾਂ ਉਕਰੀਆਂ ਹਨ।[6] ਕਿਹਾ ਜਾਂਦਾ ਹੈ ਕਿ ਇਸ ਦੀ ਮੁਰੰਮਤ ਅਲਾਉਦੀਨ ਖਿਲਜੀ ਨੇ 1304 ਵਿੱਚ ਕੀਤੀ ਸੀ।[2]

ਬਰਾਦਰੀ[ਸੋਧੋ]

ਇਕ ਸਮਤਲ ਛੱਤ ਵਾਲਾ ਲੰਮਾ ਥੰਮ ਵਾਲਾ ਢਾਂਚਾ ਟਿੱਲੇ ਦੇ ਸਿਖਰ ਤੇ ਸਥਿਤ ਹੈ ਅਤੇ ਇਸਨੂੰ ਬਰਾਦਰੀ ਵਜੋਂ ਜਾਣਿਆ ਜਾਂਦਾ ਹੈ[1]

ਚਾਰ ਕੁਤੁਬ ਦਰਗਾਹ[ਸੋਧੋ]

ਕਿਲ੍ਹੇ ਦੇ ਕੰਪਲੈਕਸ ਦੇ ਅੰਦਰ ਇੱਕ ਮਸਜਿਦ ਵੀ ਸਥਿਤ ਹੈ ਜੋ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਤੋਂ ਬਾਅਦ ਜੋੜੀ ਗਈ ਸੀ।[4]

ਸੰਭਾਲ[ਸੋਧੋ]

ਇਸ ਕ਼ਿਲੇ ਨੂੰ 1937 ਵਿੱਚ ਇੱਕ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ ਸੀ।[6] ਦਸੰਬਰ 2018 ਵਿਚ ਭਾਰਤ ਸਰਕਾਰ ਨੇ “ਘੋੜਾ ਘਰ” ਅਤੇ ਮੁੱਖ ਗੇਟ ਸਮੇਤ ਇਮਾਰਤਾਂ ਦੀ ਸਫ਼ਾਈ ਅਤੇ ਸਾਂਭ ਸੰਭਾਲ ਲਈ ਬਚਾਅ ਕਾਰਜ ਦੀ ਸ਼ੁਰੂਆਤ ਕੀਤੀ।

ਹਵਾਲੇ[ਸੋਧੋ]

ਹਵਾਲੇ[ਸੋਧੋ]

  • Barnett, Lionel (1999). Antiquities of India. Atlantic. {{cite book}}: Invalid |ref=harv (help)
  • Dilip Kumar Ganguly (1984). History and Historians in Ancient India. Abhinav. ISBN 978-0-391-03250-7. {{cite book}}: Invalid |ref=harv (help)
  • Khan, Iqtidar Alam (2007). "Ganda Chandella". Historical Dictionary of Medieval India. Scarecrow Press. {{cite journal}}: Invalid |ref=harv (help)
  • Upinder Singh (2008). A History of Ancient and Early Medieval India: From the Stone Age to the 12th Century. Pearson Education India. ISBN 978-81-317-1120-0. {{cite book}}: Invalid |ref=harv (help)
  1. 1.0 1.1 1.2 "History of Hisar". District Administration, Hisar. Archived from the original on 4 February 2012. Retrieved 3 July 2012.
  2. 2.0 2.1 Planning a vacation? Here's why you should visit Hansi in Haryana or go trekking in Kemmanagundi, Economic Times, 3 Nov 2016.
  3. 2001, Devendra Handa, "JAINA BRONZE Hoard from HANSI A preliminary Study", Roopa-Lekhā, Volumes 67-71, Fine Arts & Crafts Syndicate Limited, I.M.H. Press, Delhi, page 1.
  4. 4.0 4.1 4.2 "Gazetteer of Hisar" (PDF). Revenue Department, Government of Haryana. Archived from the original (PDF) on 1 May 2014. Retrieved 3 July 2012.
  5. Jaina Bronzes From Hansi, by Devendra Handa, Indian Institute of Advanced Study, 2002
  6. 6.0 6.1 पुरातत्व विभाग Rs.10 लाख से स्मारकों की करवाएगा वाशिंग और कोटिंग, किले के मुख्य द्वार पर काम शुरू, Dainik Bhaskar, 10 Dec 2018.