ਜਿਮ ਪੀਬਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿੰਮ ਪੀਬਲਜ਼

ਲੂਆ ਗ਼ਲਤੀ: expandTemplate: template "post-nominals/ਸੀਏਐਨ" does not exist।
ਪੀਬਲਜ਼ 2010 ਵਿੱਚ
ਜਨਮ
ਫਿਲਿਪ ਜੇਮਜ਼ ਐਡਵਿਨ ਪੀਬਲਜ਼

(1935-04-25) 25 ਅਪ੍ਰੈਲ 1935 (ਉਮਰ 88)
ਰਾਸ਼ਟਰੀਅਤਾਕੈਨੇਡੀਅਨ-ਅਮਰੀਕੀ
ਸਿੱਖਿਆਮਾਨੀਟੋਬਾ ਯੂਨੀਵਰਸਿਟੀ (ਵਿਗਿਆਨ ਦੀ ਬੈਚਲਰ)
ਪ੍ਰਿੰਸਟਨ ਯੂਨੀਵਰਸਿਟੀ (ਵਿਗਿਆਨ ਦੀ ਮਾਸਟਰ, ਪੀਐਚ.ਡੀ.)
ਲਈ ਪ੍ਰਸਿੱਧਕੌਸਮਿਕ ਮਾਈਕ੍ਰੋਵੇਵ ਬੈਕਗ੍ਰਾਉਂਡ ਰੇਡੀਏਸ਼ਨ
ਪੁਰਸਕਾਰਐਡਿੰਗਟਨ ਮੈਡਲ (1981)
ਹੀਨੇਮੈਨ ਪ੍ਰਾਈਜ਼ (1982)
ਬਰੂਸ ਮੈਡਲ (1995)
ਰਾਇਲ ਐਸਟ੍ਰੋਨੋਮੀਕਲ ਸੁਸਾਇਟੀ ਦਾ ਗੋਲਡ ਮੈਡਲ (1998)
ਗਰੂਬੇਰ ਪ੍ਰਾਈਜ਼ (2000)
ਹਾਰਵੀ ਇਨਾਮ (2001)
ਸ਼ਾਅ ਇਨਾਮ (2004))
ਕਰਾਫੋਰਡ ਪੁਰਸਕਾਰ (2005)
ਡਿਰਾਕ ਮੈਡਲ (2013)
ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ (2019)
ਵਿਗਿਆਨਕ ਕਰੀਅਰ
ਖੇਤਰਸਿਧਾਂਤਕ ਭੌਤਿਕੀ
ਭੌਤਿਕ ਬ੍ਰਹਿਮੰਡ
ਅਦਾਰੇਪ੍ਰਿੰਸਟਨ ਯੂਨੀਵਰਸਿਟੀ
ਐਡਵਾਂਸਡ ਸਟੱਡੀ ਇੰਸਟੀਚਿਊਟ
ਥੀਸਿਸ (1962)
ਡਾਕਟੋਰਲ ਸਲਾਹਕਾਰਰਾਬਰਟ ਡਿਕ
ਡਾਕਟੋਰਲ ਵਿਦਿਆਰਥੀ

ਫਿਲਿਪ ਜੇਮਜ਼ ਐਡਵਿਨ ਪੀਬਲਜ਼ OM FRS (English: Philip James "Jim" Edwin Peebles; ਜਨਮ 25 ਅਪ੍ਰੈਲ, 1935) ਇੱਕ ਕੈਨੇਡੀਅਨ-ਅਮਰੀਕੀ ਖਗੋਲ-ਭੌਤਿਕਵਿਗਿਆਨੀ, ਖਗੋਲ ਵਿਗਿਆਨੀ, ਅਤੇ ਸਿਧਾਂਤਕ ਬ੍ਰਹਿਮੰਡ ਵਿਗਿਆਨੀ ਹੈ ਜੋ ਇਸ ਸਮੇਂ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਐਲਬਰਟ ਆਇਨਸਟਾਈਨ ਪ੍ਰੋਫੈਸਰ ਇਮੇਰਿਟਸ ਹੈ।[1][2] 1970 ਤੋਂ ਉਸਨੂੰ ਵਿਸ਼ਵ ਦੇ ਪ੍ਰਮੁੱਖ ਸਿਧਾਂਤਕ ਬ੍ਰਹਿਮੰਡ ਵਿਗਿਆਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਦਾ ਮੁੱਢਲੇ ਨਿਊਕਲੀਓਸਿੰਥੇਸਿਸ, ਡਾਰਕ ਮੈਟਰ, ਬ੍ਰਹਿਮੰਡੀ ਮਾਈਕ੍ਰੋਵੇਵ ਪਿਛੋਕੜ ਅਤੇ ਸੰਰਚਨਾ-ਗਠਨ ਵਿੱਚ ਪ੍ਰਮੁੱਖ ਸਿਧਾਂਤਕ ਯੋਗਦਾਨ ਹੈ।

ਪੀਬਲਜ਼ ਨੂੰ ਭੌਤਿਕ ਬ੍ਰਹਿਮੰਡ ਵਿਗਿਆਨ ਦੀਆਂ ਸਿਧਾਂਤਕ ਖੋਜਾਂ ਲਈ 2019 ਵਿੱਚ ਭੌਤਿਕ ਵਿਗਿਆਨ ਦਾ ਅੱਧਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਉਸਨੂੰ ਸੂਰਜ ਵਰਗੇ ਤਾਰੇ ਦੇ ਚੱਕਰ ਕੱਟ ਰਹੇ ਐਕਸੋਪਲੇਨੈੱਟ ਦੀ ਖੋਜ ਲਈ ਮਿਸ਼ੇਲ ਮੇਅਰ ਅਤੇ ਡਿਡੀਅਰ ਕੋਲੋਜ਼ ਨਾਲ ਸਾਂਝੇ ਤੌਰ `ਤੇ ਇਨਾਮ ਮਿਲਿਆ।[3][4]

ਅਰੰਭਕ ਜੀਵਨ[ਸੋਧੋ]

ਪੀਬਲਜ਼ ਦਾ ਜਨਮ 25 ਅਪ੍ਰੈਲ, 1935 ਨੂੰ ਵਿਨੀਪੈਗ, ਮਾਨੀਟੋਬਾ, ਕਨੇਡਾ ਦੇ ਸੇਂਟ ਬੋਨੀਫੇਸ ਵਿੱਚ ਹੋਇਆ ਸੀ ਅਤੇ ਉਸਨੇ ਮਾਨੀਟੋਬਾ ਯੂਨੀਵਰਸਿਟੀ ਵਿੱਚ ਵਿਗਿਆਨ ਵਿੱਚ ਬੈਚਲਰ ਦੀ ਡਿਗਰੀ ਕੀਤੀ ਸੀ। ਉਸਨੇ 1958 ਦੇ ਪਤਝੜ ਵਿੱਚ ਮੈਨੀਟੋਬਾ ਛੱਡ ਕੇ ਪ੍ਰਿੰਸਟਨ ਯੂਨੀਵਰਸਿਟੀ ਚਲਾ ਗਿਆ, ਜਿਥੇ ਉਸਨੇ ਆਪਣੀ ਪੀ.ਐਚ.ਡੀ.1962 ਵਿੱਚ[5] ਭੌਤਿਕ ਵਿਗਿਆਨੀ ਰਾਬਰਟ ਡਿਕ ਦੀ ਨਿਗਰਾਨੀ ਹੇਠ ਕੀਤੀ।[6] ਉਹ ਆਪਣੇ ਪੂਰੇ ਕਰੀਅਰ ਦੌਰਾਨ ਪ੍ਰਿੰਸਟਨ ਰਿਹਾ। ਪੀਬਲਜ਼, ਵਿਦਿਅਕ ਸਾਲ 1977–78 ਵਿੱਚ ਇੰਸਟੀਚਿਊਟ ਫਾਰ ਐਡਵਾਂਸਡ ਸਟੱਡੀ ਵਿਖੇ ਸਕੂਲ ਆਫ਼ ਨੈਚੁਰਲ ਸਾਇੰਸ ਦਾ ਮੈਂਬਰ ਸੀ; ਉਸਨੇ 1990-91 ਅਤੇ 1998–99 ਵਿੱਚ ਬਾਅਦ ਵਿੱਚ ਉਥੇ ਵਿਜ਼ਿਟਰ ਰਿਹਾ।[7]

ਵਿੱਦਿਅਕ ਕੈਰੀਅਰ[ਸੋਧੋ]

1964 ਤੋਂ ਲੈ ਕੇ ਹੁਣ ਤੱਕ ਪੀਬਲਜ਼ ਦਾ ਬਹੁਤਾ ਕੰਮ ਬ੍ਰਹਿਮੰਡ ਦੇ ਮੁੱਢ ਨੂੰ ਨਿਰਧਾਰਤ ਕਰਨ ਲਈ ਭੌਤਿਕ ਬ੍ਰਹਿਮੰਡ ਦੇ ਖੇਤਰ ਵਿੱਚ ਰਿਹਾ ਹੈ। 1964 ਵਿਚ, ਇਸ ਖੇਤਰ ਵਿੱਚ ਬਹੁਤ ਘੱਟ ਦਿਲਚਸਪੀ ਲਈ ਜਾਂਦੀ ਸੀ ਅਤੇ ਇਸਨੂੰ ਇੱਕ "ਸਿਰਾ" ਮੰਨਿਆ ਜਾਂਦਾ ਸੀ ਪਰ ਪੀਬਲਜ਼ ਇਸਦਾ ਅਧਿਐਨ ਕਰਨ ਲਈ ਵਚਨਬੱਧ ਰਿਹਾ।[8] ਪੀਬਲਜ਼ ਨੇ ਬਿਗ ਬੈਂਗ ਮਾੱਡਲ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੀਬਲਜ਼ ਨੇ ਡਿਕ ਅਤੇ ਹੋਰਾਂ ਨਾਲ ਮਿਲ ਕੇ (ਜੋਰਜ ਗੇਮੋਵ, ਰਾਲਫ਼ ਏ ਐਲਫਰ ਅਤੇ ਰਾਬਰਟ ਸੀ. ਹਰਮਨ ਤੋਂ ਲਗਭਗ ਦੋ ਦਹਾਕੇ ਬਾਅਦ) ਬ੍ਰਹਿਮੰਡੀ ਮਾਈਕ੍ਰੋਵੇਵ ਪਿਛੋਕੜ ਦੀ ਰੇਡੀਏਸ਼ਨ ਦੀ ਭਵਿੱਖਬਾਣੀ ਕੀਤੀ। ਬਿਗ ਬੈਂਗ ਨਿ ਊਕਲੀਓਸਿੰਥੇਸਿਸ, ਡਾਰਕ ਮੈਟਰ ਅਤੇ ਡਾਰਕ ਐਨਰਜੀ ਵਿੱਚ ਵੱਡੇ ਯੋਗਦਾਨ ਪਾਉਣ ਦੇ ਇਲਾਵਾ ਉਹ 1970 ਦੇ ਦਹਾਕੇ ਵਿੱਚ ਬ੍ਰਹਿਮੰਡੀ ਬਣਤਰਾਂ ਦੇ ਗਠਨ ਦੇ ਸਿਧਾਂਤ ਵਿੱਚ ਮੋਹਰੀ ਸੀ। ਇਸ ਨੂੰ ਭੌਤਿਕ ਵਿਗਿਆਨ ਦੀ ਗੰਭੀਰ, ਗਿਣਾਤਮਕ ਸ਼ਾਖਾ ਮੰਨੇ ਜਾਣ ਤੋਂ ਬਹੁਤ ਪਹਿਲਾਂ, ਪੀਬਲਜ਼ ਭੌਤਿਕ ਬ੍ਰਹਿਮੰਡ ਵਿਗਿਆਨ ਦਾ ਅਧਿਐਨ ਕਰ ਰਿਹਾ ਸੀ ਅਤੇ ਉਸਨੇ ਇਸਦਾ ਸਤਿਕਾਰ ਕਾਇਮ ਕਰਨ ਲਈ ਬਹੁਤ ਕੁਝ ਕੀਤਾ ਹੈ।[9] ਪੀਬਲਜ਼ ਦੱਸਦਾ ਹੈ ਕਿ: “ਇਹ ਇਕੋ ਕਦਮ, ਕੋਈ ਅਲੋਕਾਰੀ ਖੋਜ ਨਹੀਂ ਸੀ ਜਿਸ ਨੇ ਅਚਾਨਕ ਬ੍ਰਹਿਮੰਡ ਨੂੰ ਢੁਕਵਾਂ ਬਣਾ ਦਿੱਤਾ ਸਗੋਂ ਇਹ ਖੇਤਰ ਹੌਲੀ ਹੌਲੀ ਕਈ ਪ੍ਰਯੋਗਾਤਮਕ ਨਿਰੀਖਣਾਂ ਰਾਹੀਂ ਉੱਭਰਿਆ। ਮੇਰੇ ਕੈਰੀਅਰ ਦੇ ਦੌਰਾਨ ਸਪਸ਼ਟ ਤੌਰ 'ਤੇ ਸਭ ਤੋਂ ਮਹੱਤਵਪੂਰਨ ਕੌਸਮਿਕ ਮਾਈਕ੍ਰੋਵੇਵ ਬੈਕਗ੍ਰਾਉਂਡ (ਸੀ.ਐੱਮ.ਬੀ.) ਰੇਡੀਏਸ਼ਨ ਦਾ ਪਤਾ ਲਗਾਉਣਾ ਸੀ ਜਿਸ ਨੇ ਤੁਰੰਤ ਧਿਆਨ ਆਪਣੇ ਵੱਲ ਖਿੱਚਿਆ [...] ਇਸ ਰੇਡੀਏਸ਼ਨ ਦੀਆਂ ਵਿਸ਼ੇਸ਼ਤਾਵਾਂ ਮਾਪਣ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰਯੋਗਮੂਲਕ ਅਤੇ ਸਿਧਾਂਤਮੂਲਕ ਵਿਗਿਆਨੀ ਦੋਨੋਂ ਸਨ। ਉਹ ਇਸ ਦੇ ਅਸਰਾਂ ਦੇ ਵਿਸ਼ਲੇਸ਼ਣ ਵਿੱਚ ਸ਼ਾਮਲ ਹੋਏ "।[10] ਉਸ ਦਾ ਸ਼ਾਅ ਇਨਾਮ ਵੇਲੇ ਦਾ ਹਵਾਲਾ ਕਹਿੰਦਾ ਹੈ ਕਿ "ਉਸਨੇ ਬ੍ਰਹਿਮੰਡ ਵਿਗਿਆਨ ਵਿੱਚ ਲਗਭਗ ਸਾਰੀਆਂ ਆਧੁਨਿਕ, ਦੋਵੇਂ ਸਿਧਾਂਤਮੂਲਕ ਅਤੇ ਨਿਰੀਖਣਮੂਲਕ ਜਾਂਚ-ਪੜਤਾਲਾਂ ਦੀ ਨੀਂਹ ਰੱਖੀ, ਇੱਕ ਬਹੁਤ ਹੀ ਅਟਕਲਬਾਜ਼ੀ ਦੇ ਖੇਤਰ ਨੂੰ ਇੱਕ ਸ਼ੁੱਧ ਵਿਗਿਆਨ ਵਿੱਚ ਬਦਲ ਦਿੱਤਾ।"[11]

ਪੀਬਲਜ਼ ਕੋਲ ਬੁਨਿਆਦੀ ਵਿਚਾਰਾਂ ਨੂੰ ਨਵੀਨਤਾ ਦੇਣ ਦਾ ਲੰਮਾ ਰਿਕਾਰਡ ਹੈ, ਜਿਨ੍ਹਾਂ ਦਾ ਬਾਅਦ ਵਿੱਚ ਹੋਰ ਵਿਗਿਆਨੀ ਵਿਸਥਾਰ ਨਾਲ ਅਧਿਐਨ ਕਰਨਗੇ। ਉਦਾਹਰਣ ਦੇ ਤੌਰ 'ਤੇ, 1987 ਵਿਚ, ਉਸਨੇ ਸ਼ੁਰੂਆਤੀ ਬ੍ਰਹਿਮੰਡ ਦੇ ਵਿਕਾਸ ਦੇ ਪ੍ਰਾਇਮੋਰੀਅਲ ਆਈਸੋਕਰਵੇਚਰ ਬੇਰੀਓਨ ਮਾਡਲ ਪ੍ਰਸਤਾਵਿਤ ਕੀਤਾ।[12] ਇਸੇ ਤਰ੍ਹਾਂ ਪੀਬਲਜ਼ ਨੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਡਾਰਕ ਮੈਟਰ ਦੀ ਸਮੱਸਿਆ ਨੂੰ ਸਥਾਪਤ ਕਰਨ ਵਿੱਚ ਯੋਗਦਾਨ ਪਾਇਆ।[13] ਪੀਬਲਜ਼ ਗਲੈਕਟਿਕ ਗਠਨ ਦੀ ਸਥਿਰਤਾ ਨਾਲ ਸੰਬੰਧਤ ਓਸਟ੍ਰਾਈਕਰ – ਪੀਬਲਜ਼ ਮਾਪਦੰਡ ਲਈ ਵੀ ਜਾਣਿਆ ਜਾਂਦਾ ਹੈ।[14]

ਪੀਬਲਜ਼ ਦੇ ਸਮੁੱਚੇ ਕੰਮ ਨੂੰ ਮਾਨਤਾ ਵਜੋਂ ਉਸ ਨੂੰ ਭੌਤਿਕ ਬ੍ਰਹਿਮੰਡ ਵਿਗਿਆਨ ਦੀਆਂ ਸਿਧਾਂਤਕ ਖੋਜਾਂ ਲਈ 2019 ਦਾ ਭੌਤਿਕ ਵਿਗਿਆਨ ਨੋਬਲ ਪੁਰਸਕਾਰ ਦਿੱਤਾ ਗਿਆ। ਉਸਨੂੰ ਸੂਰਜ ਵਰਗੇ ਤਾਰੇ ਦੇ ਚੱਕਰ ਕੱਟ ਰਹੇ ਐਕਸੋਪਲੇਨੈੱਟ ਦੀ ਖੋਜ ਲਈ ਮਿਸ਼ੇਲ ਮੇਅਰ ਅਤੇ ਡਿਡੀਅਰ ਕੋਲੋਜ਼ ਨਾਲ ਸਾਂਝੇ ਤੌਰ `ਤੇ ਇਹ ਇਨਾਮ ਮਿਲਿਆ।[15]

ਸਨਮਾਨ[ਸੋਧੋ]

ਅਵਾਰਡ

ਉਸਦਾ ਨਾਮ ਰੱਖਿਆ ਗਿਆ

ਹਵਾਲੇ[ਸੋਧੋ]

  • Davis, M.; Peebles, P. J. E. (1983). "A survey of galaxy redshifts. V – The two-point position and velocity correlations". Astrophys. J. 267: 465. Bibcode:1983ApJ...267..465D. doi:10.1086/160884.
  • Dicke, R. H.; Peebles, P. J. E.; Roll, P. G.; Wilkinson, D. T. (1965). "Cosmic Black-Body Radiation". Astrophys. J. 142: 414. Bibcode:1965ApJ...142..414D. doi:10.1086/148306.
  • Fukugita, M.; Hogan, C. J.; Peebles, P. J. E. (1998). "The cosmic baryon budget". Astrophys. J. 503 (2): 518. arXiv:astro-ph/9712020. Bibcode:1998ApJ...503..518F. doi:10.1086/306025.
  • Groth, E. J.; Peebles, P. J. E. (1977). "Statistical Analysis Of Catalogs Of Extragalactic Objects. 7. Two And Three Point Correlation Functions For The High-Resolution Shane-Wirtanen Catalog Of Galaxies". Astrophys. J. 217: 385. Bibcode:1977ApJ...217..385G. doi:10.1086/155588.
  • Ostriker, J. P.; Peebles, P. J. E. (1973). "A Numerical Study of the Stability of Flattened Galaxies: or, can Cold Galaxies Survive?". Astrophys. J. 186: 467. Bibcode:1973ApJ...186..467O. doi:10.1086/152513.
  • Peebles, P. J. E. (1966). "Primordial Helium Abundance and the Primordial Fireball. I". Phys. Rev. Lett. 16 (10): 410. Bibcode:1966PhRvL..16..410P. doi:10.1103/PhysRevLett.16.410.
  • Peebles, P. J. E. (1966). "Primordial Helium Abundance and the Primordial Fireball. II". Astrophys. J. 146: 542. Bibcode:1966ApJ...146..542P. doi:10.1086/148918.
  • Peebles, P. J. E.; Dicke, R. H. (1968). "Origin of the Globular Star Clusters". Astrophys. J. 154: 891. Bibcode:1968ApJ...154..891P. doi:10.1086/149811.
  • Peebles, P. J. E. (1969). "Origin of the Angular Momentum of Galaxies". Astrophys. J. 155: 393. Bibcode:1969ApJ...155..393P. doi:10.1086/149876.
  • Peebles, P. J. E.; Yu, J. T. (1970). "Primeval adiabatic perturbation in an expanding universe". Astrophys. J. 162: 815. Bibcode:1970ApJ...162..815P. doi:10.1086/150713.
  • Peebles, P. J. E. (1971). Physical Cosmology. Princeton: Princeton University Press.
  • Peebles, P. J. E. (1980). The large-scale structure of the universe. Princeton: Princeton University Press.
  • Peebles, P. J. E. (1982). "Large-scale background temperature and mass fluctuations due to scale-invariant primeval perturbations". Astrophys. J. 263: L1. Bibcode:1982ApJ...263L...1P. doi:10.1086/183911.
  • Peebles, P. J. E. (1993). Principles of Physical Cosmology. Princeton: Princeton University Press.
  • Ratra, B.; Peebles, P. J. E. (1988). "Cosmology with a time-variable cosmological 'constant'". Astrophys. J. 325: L17. Bibcode:1988ApJ...325L..17P. doi:10.1086/185100.
  • Ratra, B.; Peebles, P. J. E. (1988). "Cosmological consequences of a rolling homogeneous scalar field". Phys. Rev. D. 37 (12): 3406. Bibcode:1988PhRvD..37.3406R. doi:10.1103/physrevd.37.3406.
  • Ratra, B.; Peebles, P. J. E. (2003). "The cosmological constant and dark energy". Rev. Mod. Phys. 75 (2): 559–606. arXiv:astro-ph/0207347. Bibcode:2003RvMP...75..559P. doi:10.1103/RevModPhys.75.559.
  1. "Princeton University Physics Department". Archived from the original on May 11, 2011.
  2. "Princeton University News". Archived from the original on April 13, 2016.
  3. "The Nobel Prize in Physics 2019". Nobel Media AB. Retrieved 8 October 2019.
  4. Chang, Kenneth; Specia, Megan (8 October 2019). "Nobel Prize in Physics Awarded for Cosmic Discoveries - The cosmologist James Peebles split the prize with the astrophysicists Michel Mayor and Didier Queloz, for work the Nobel judges said "transformed our ideas about the cosmos."". The New York Times. Retrieved 8 October 2019.
  5. science.ca, "Phillip James E. Peebles Astronomy, Astrophysics and Space Science (updated October 8, 2019). Retrieved October 8, 2019.
  6. "Seeing Cosmology Grow". Archived from the original on 2021-01-07. Retrieved 2019-10-10. {{cite web}}: Unknown parameter |dead-url= ignored (help)
  7. "Phillip James E. Peebles". Institute for Advanced Study (in ਅੰਗਰੇਜ਼ੀ). Retrieved 2019-10-08.
  8. Garlinghouse, Tom (October 8, 2019). "A 'joy ride' of a career: Peebles wins Nobel Prize in Physics for tackling big questions about the universe". Princeton University. Retrieved October 9, 2019.
  9. "General Relativity's Influence and Mysteries". Institute for Advanced Study (in ਅੰਗਰੇਜ਼ੀ). Retrieved 2019-10-08.
  10. "Interview with James Peebles". CERN EP newsletter (in ਅੰਗਰੇਜ਼ੀ). Retrieved 2016-05-04.
  11. "Announcement-The Shaw Laureate in Astronomy 2004". Shaw Foundation. Archived from the original on 9 ਜਨਵਰੀ 2013. Retrieved 27 January 2016. {{cite web}}: Unknown parameter |dead-url= ignored (help)
  12. Hu (1994-06-28)
  13. de Swart, J. G.; Bertone, G.; van Dongen, J. (2017). "How dark matter came to matter". Nature Astronomy. 1 (59): 0059. arXiv:1703.00013. Bibcode:2017NatAs...1E..59D. doi:10.1038/s41550-017-0059.
  14. Binney, James; Tremaine, Scott (1987). Galactic Dynamics (in ਅੰਗਰੇਜ਼ੀ). Princeton University Press. p. 374. ISBN 9780691084459.
  15. Chang, Kenneth; Specia, Megan (October 8, 2019). "Nobel Prize in Physics Awarded for Studies of Earth's Place in the Universe". The New York Times. Retrieved October 9, 2019.
  16. 16.0 16.1 Weintraub, David A. (2011). How Old Is the Universe? (in ਅੰਗਰੇਜ਼ੀ). Princeton University Press. p. 317. ISBN 9780691147314. Retrieved 8 October 2019.
  17. "Dannie Heineman Prize for Astrophysics | American Astronomical Society". aas.org. Retrieved 8 October 2019.
  18. "Phillip Peebles biography". Royal Society. Retrieved 24 January 2017.
  19. "The Bruce Medalists". www.phys-astro.sonoma.edu. Retrieved 8 October 2019.
  20. "Earlier Lectures - Oskar Klein Centre". www.okc.albanova.se. Archived from the original on 4 ਨਵੰਬਰ 2020. Retrieved 8 October 2019.
  21. Williams, D. A. (1 June 1999). "Prof. P J E Peebles: 1998 Gold Medal". Astronomy & Geophysics (in ਅੰਗਰੇਜ਼ੀ). pp. 3.6–3.6. doi:10.1093/astrog/40.3.3.6-a. Retrieved 8 October 2019.
  22. "2000 Gruber Cosmology Prize | Gruber Foundation". gruber.yale.edu. Retrieved 8 October 2019.
  23. "Princeton Announcements, June 2001 - Archived". www.princeton.edu. Retrieved 8 October 2019.
  24. "The Shaw Prize - Top prizes for astronomy, life science and mathematics". www.shawprize.org. Archived from the original on 5 ਅਪ੍ਰੈਲ 2018. Retrieved 8 October 2019. {{cite web}}: Check date values in: |archive-date= (help); Unknown parameter |dead-url= ignored (help)
  25. "The Crafoord Prize 2005". www.crafoordprize.se. Retrieved 8 October 2019.
  26. "Charles M. and Martha Hitchcock Lectures | Series | Berkeley Graduate Lectures". gradlectures.berkeley.edu. Retrieved 8 October 2019.
  27. "FACULTY AWARD: Peebles awarded 2013 Dirac Medal for work in theoretical physics". Princeton University (in ਅੰਗਰੇਜ਼ੀ). Retrieved 8 October 2019.
  28. "12 Manitobans to receive province's highest honour this summer". CBC.ca. 12 May 2017. Retrieved 8 October 2019.
  29. "The Nobel Prize in Physics 2019". Nobel Media AB. Retrieved 8 October 2019.
  30. "Asteroid (18242) Peebles". Royal Astronomical Society of Canada. Retrieved 9 October 2019. {{cite web}}: Cite has empty unknown parameter: |1= (help)