ਅਮਰੀਕੀ ਫ਼ਲਸਫ਼ਾ
ਅਮਰੀਕੀ ਫ਼ਲਸਫ਼ਾ, ਸੰਯੁਕਤ ਰਾਜ ਨਾਲ ਜੁੜੇ ਦਾਰਸ਼ਨਿਕਾਂ ਦਾ ਕੰਮ, ਰਚਨਾਵਾਂ ਅਤੇ ਰਵਾਇਤ ਹੈ। ਇੰਟਰਨੈੱਟ ਐਨਸਾਈਕਲੋਪੀਡੀਆ ਆਫ ਫਿਲਾਸਫੀ ਨੋਟ ਕਰਦਾ ਹੈ ਕਿ ਜਦੋਂ ਕਿ ਇਸ ਵਿੱਚ "ਪਰਿਭਾਸ਼ਤ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਦਾ ਧੁਰਾ ਨਹੀਂ ਹੈ, ਫਿਰ ਵੀ ਅਮਰੀਕੀ ਫ਼ਿਲਾਸਫੀ ਨੂੰ ਰਾਸ਼ਟਰ ਦੇ ਇਤਿਹਾਸ ਦੌਰਾਨ ਸਮੂਹਿਕ ਅਮਰੀਕੀ ਪਛਾਣ ਨੂੰ ਦਰਸਾਉਂਦੇ ਅਤੇ ਰੂਪ ਦਿੰਦੇ ਲਛਣਾਂ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ।"[1]
17 ਵੀਂ ਸਦੀ
[ਸੋਧੋ]ਅਮਰੀਕੀ ਦਾਰਸ਼ਨਿਕ ਪਰੰਪਰਾ ਨਿਊ ਵਰਲਡ ਨੂੰ ਯੂਰਪੀਅਨ ਬਸਤੀ ਬਣਾਉਣ ਦੇ ਸਮੇਂ ਸ਼ੁਰੂ ਹੋਈ।[1] ਨਿਊ ਇੰਗਲੈਂਡ ਵਿੱਚ ਪਿਓਰੀਟੀਨਾਂ ਦੀ ਆਮਦ ਨੇ ਸਭ ਤੋਂ ਪੁਰਾਣੇ ਅਮਰੀਕੀ ਫ਼ਲਸਫ਼ੇ ਨੂੰ ਧਾਰਮਿਕ ਪਰੰਪਰਾ (ਪਿਓਰੀਟੀਨ ਪ੍ਰੋਵੀਡੈਂਸੀਅਲਿਜ਼ਮ) ਵਿੱਚ ਸਥਾਪਤ ਕੀਤਾ, ਅਤੇ ਵਿਅਕਤੀ ਅਤੇ ਕਮਿਊਨਿਟੀ ਦੇ ਆਪਸੀ ਸਬੰਧਾਂ ਉੱਤੇ ਵੀ ਜ਼ੋਰ ਦਿੱਤਾ ਗਿਆ ਸੀ। ਇਹ ਕਨੈਟੀਕਟ ਦੇ ਬੁਨਿਆਦੀ ਆਦੇਸ਼ (1639) ਅਤੇ ਮੈਸੇਚਿਉਸੇਟਸ ਬਾਡੀ ਆਫ ਲਿਬਰਟੀਜ਼ (1641) ਵਰਗੀਆਂ ਸ਼ੁਰੂਆਤੀ ਬਸਤੀਵਾਦੀ ਦਸਤਾਵੇਜ਼ਾਂ ਤੋਂ ਸਪਸ਼ਟ ਹੁੰਦਾ ਹੈ।
ਜੌਨ ਵਿਨਥ੍ਰਾਪ ਵਰਗੇ ਚਿੰਤਕਾਂ ਨੇ ਜਨਤਕ ਜੀਵਨ ਉੱਤੇ ਨਿੱਜੀ ਨਾਲੋਂ ਜ਼ਿਆਦਾ ਜ਼ੋਰ ਦਿੱਤਾ। ਉਹ ਇਹ ਮੰਨਦਾ ਸੀ ਕਿ ਜਨਤਕ ਦਾ ਨਿਜੀ ਨਾਲੋਂ ਜ਼ਿਆਦਾ ਮਹੱਤਵ ਹੁੰਦਾ ਹੈ, ਜਦੋਂ ਕਿ ਦੂਜੇ ਲੇਖਕ, ਜਿਵੇਂ ਕਿ ਰੋਜਰ ਵਿਲੀਅਮਜ਼ ( ਰ੍ਹੋਡ ਆਈਲੈਂਡ ਦੇ ਸਹਿ-ਸੰਸਥਾਪਕ) ਦਾ ਮੰਨਣਾ ਹੈ ਕਿ ਇੱਕ ਭਾਈਚਾਰੇ ਵਿੱਚ ਧਾਰਮਿਕ ਇੱਕਰੂਪਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾਲੋਂ ਧਾਰਮਿਕ ਸਹਿਣਸ਼ੀਲਤਾ ਸਹਿਚਾਰ ਦੀ ਇੱਕਮੁਠਤਾ ਲਈ ਵਧੇਰੇ ਜ਼ਰੂਰੀ ਹੁੰਦੀ ਹੈ।[2]
18 ਵੀਂ ਸਦੀ
[ਸੋਧੋ]18 ਵੀਂ ਸਦੀ ਦੇ ਅਮਰੀਕੀ ਫ਼ਲਸਫ਼ੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਪਹਿਲੇ ਅੱਧ ਵਿੱਚ ਮਹਾਨ ਜਾਗਰੂਕਤਾ ਦੇ ਨਾਲ-ਨਾਲ ਪ੍ਰਭਾਵਸ਼ਾਲੀ ਕੁਦਰਤੀ ਫ਼ਲਸਫ਼ੇ ਤੋਂ ਪ੍ਰਭਾਵਿਤ ਸੁਧਾਰੇ ਹੋਏ ਪਿਓਰੀਟੀਨ ਕੈਲਵਿਨਵਾਦ ਦੇ ਧਰਮ ਸ਼ਾਸਤਰ ਦਾ ਬੋਲਬਾਲਾ ਸੀ, ਅਤੇ ਦੂਜੇ ਅੱਧ ਅੰਦਰ ਅਮਰੀਕੀ ਕਾਲਜਾਂ ਵਿੱਚ ਅਮਰੀਕੀ ਗਿਆਨਵਾਦ ਦੇ ਮੂਲ ਨੈਤਿਕ ਦਰਸ਼ਨ ਦਾ ਸੀ।[3] ਇਨ੍ਹਾਂ ਦੀ ਵਰਤੋਂ "1750 ਅਤੇ 1770 ਵਿਆਂ ਦੇ ਸੰਤਾਪ ਭਰੇ ਸਾਲਾਂ ਵਿੱਚ" "ਸੰਯੁਕਤ ਰਾਜ ਲਈ ਇੱਕ ਨਵਾਂ ਬੌਧਿਕ ਸਭਿਆਚਾਰ ਬਣਾਉਣ ਲਈ" ਕੀਤੀ ਗਈ,[4] ਜਿਸ ਨਾਲ ਯੂਰਪੀਅਨ ਗਿਆਨ ਦਾ ਅਮਰੀਕੀ ਅਵਤਾਰ ਜਨਮ ਲੈਂਦਾ ਹੈ ਜਿਸ ਦਾ ਸੰਬੰਧ ਬਾਨੀ ਪਿਤਾਮਿਆਂ ਦੇ ਰਾਜਨੀਤਿਕ ਵਿਚਾਰਾਂ ਨਾਲ ਹੈ।[1]
ਅਮਰੀਕਾ ਵਿੱਚ ਗਿਆਨਵਾਨਤਾ ਦੀ ਜਾਣ-ਪਛਾਣ
[ਸੋਧੋ]ਸੁਧਾਰਿਆ ਕੈਲਵਿਨਵਾਦ
[ਸੋਧੋ]ਗਿਆਨ-ਜੁੱਗ
[ਸੋਧੋ]ਬਾਨੀਆਂ ਦਾ ਰਾਜਨੀਤਿਕ ਦਰਸ਼ਨ
[ਸੋਧੋ]19 ਵੀਂ ਸਦੀ
[ਸੋਧੋ]19 ਵੀਂ ਸਦੀ ਨੇ ਅਮਰੀਕਾ ਵਿੱਚ ਰੋਮਾਂਟਿਕਤਾ ਦਾ ਉਭਾਰ ਦੇਖਿਆ। ਰੋਮਾਂਟਿਕਤਾ ਦਾ ਅਮਰੀਕੀ ਅਵਤਾਰ ਪਾਰਗਾਮਵਾਦ ਸੀ ਅਤੇ ਇਹ ਇੱਕ ਵੱਡੇ ਅਮਰੀਕੀ ਅਵਿਸ਼ਕਾਰ ਵਜੋਂ ਨੁਮਾਇਆਂ ਹੈ। 19 ਵੀਂ ਸਦੀ ਵਿੱਚ ਜਾਰਜ ਹੋਲਜ਼ ਹਾਵਿਸਨ ਦੀ ਅਗਵਾਈ ਵਾਲੀ ਸੇਂਟ ਲੂਯਿਸ ਵਿੱਚ ਕੇਂਦ੍ਰਤ ਇੱਕ ਛੋਟੀ ਜਿਹੀ ਹੇਗੇਲੀਅਨ ਦਾਰਸ਼ਨਿਕ ਲਹਿਰ ਦੇ ਨਾਲ-ਨਾਲ ਪ੍ਰੈਗਮੈਟਿਜ਼ਮ ਦਾਰਸ਼ਨਿਕ ਸਕੂਲ ਦਾ ਉਭਾਰ ਵੀ ਵੇਖਿਆ ਗਿਆ, ਹਾਲਾਂਕਿ ਅਮਰੀਕੀ ਪ੍ਰੈਗਮੈਟਿਜ਼ਮ ਦੇ ਪ੍ਰਭਾਵ ਨੇ ਛੋਟੇ ਹੇਗੇਲਿਨ ਅੰਦੋਲਨ ਨੂੰ ਕਿਤੇ ਦੂਰ ਪਛਾੜ ਦਿੱਤਾ ਸੀ।[1]
ਪਾਰਗਾਮਵਾਦ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 1.3 "American philosophy" at the Internet Encyclopedia of Philosophy Retrieved on May 24, 2009
- ↑ "Religious Tolerance" – Freedom: A History of US: PBS.com Retrieved September 9, 2009
- ↑ Hoeveler, J. David, Creating the American Mind:Intellect and Politics in the Colonial Colleges, Rowman & Littlefield,
- ↑ Hoeveler, p. xii