ਰਮਾਕਾਂਤ ਅਚਰੇਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਮਾਕਾਂਤ ਵਿੱਠਲ ਅਚਰੇਕਰ (ਅੰਗ੍ਰੇਜ਼ੀ: Ramakant Vitthal Achrekar; 1932 - 2 ਜਨਵਰੀ 2019)[1] ਮੁੰਬਈ ਤੋਂ ਇੱਕ ਭਾਰਤੀ ਕ੍ਰਿਕਟ ਕੋਚ ਸੀ। ਉਹ ਮੁੰਬਈ ਦੇ ਦਾਦਰ ਦੇ ਸ਼ਿਵਾਜੀ ਪਾਰਕ ਵਿਚ ਸਭ ਤੋਂ ਜ਼ਿਆਦਾ ਪ੍ਰਸਿੱਧ ਨੌਜਵਾਨ ਕ੍ਰਿਕਟਰਾਂ (ਜਿਵੇਂ ਸਚਿਨ ਤੇਂਦੁਲਕਰ) ਦੀ ਕੋਚਿੰਗ ਲਈ ਮਸ਼ਹੂਰ ਸੀ। ਉਹ ਮੁੰਬਈ ਕ੍ਰਿਕਟ ਟੀਮ ਲਈ ਚੋਣਕਾਰ ਵੀ ਰਿਹਾ ਸੀ।

ਸ਼ੁਰੂਆਤੀ ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਰਮਾਕਾਂਤ ਵਿੱਠਲ ਅਚਰੇਕਰ ਦਾ ਜਨਮ 1932 ਵਿਚ ਹੋਇਆ ਸੀ। ਉਸਦਾ ਖੇਡ ਕੈਰੀਅਰ ਉਸ ਦੇ ਕੋਚਿੰਗ ਕਰੀਅਰ ਜਿੰਨਾ ਵਿਲੱਖਣ ਨਹੀਂ ਸੀ। ਉਸਨੇ 1943 ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। 1945 ਵਿਚ, ਉਸਨੇ ਨਿਊ ਹਿੰਦ ਸਪੋਰਟਸ ਕਲੱਬ ਲਈ ਕਲੱਬ ਕ੍ਰਿਕਟ ਖੇਡਿਆ। ਉਹ ਯੰਗ ਮਹਾਰਾਸ਼ਟਰ ਇਲੈਵਨ, ਗੁਲ ਮੋਹਰ ਮਿੱਲਜ਼ ਅਤੇ ਮੁੰਬਈ ਪੋਰਟ ਲਈ ਵੀ ਖੇਡਿਆ। ਉਸਨੇ ਸਿਰਫ ਇਕ ਪਹਿਲੇ ਦਰਜੇ ਦੇ ਕ੍ਰਿਕਟ ਮੈਚ ਵਿਚ ਖੇਡਿਆ, ਸਟੇਟ ਬੈਂਕ ਆਫ਼ ਇੰਡੀਆ ਲਈ ਵਿਚ 1963 ਵਿੱਚ ਹੈਦਰਾਬਾਦ ਦੇ ਵਿਰੁੱਧ ਮਾਇਨ-ਉਦ-ਦੌਲਾਹ ਗੋਲਡ ਕੱਪ ਟੂਰਨਾਮੈਂਟ ਖੇਡਿਆ।[2]

ਉਸ ਦੇ ਜੀਵਨ ਅਤੇ ਉਸ ਦੇ ਪ੍ਰੇਰਣਾਦਾਇਕ ਕੈਰੀਅਰ ਨੂੰ ਪੱਤਰਕਾਰ ਕੁਨਾਲ ਪੁਰਨਦਰੇ ਦੁਆਰਾ ਜੀਵਨੀ "ਰਮਾਕਾਂਤ ਅਚਰੇਕਰ: ਮਾਸਟਰ ਬਲਾਸਟਰਸ ਮਾਸਟਰ" ਵਿੱਚ ਦਰਸਾਇਆ ਗਿਆ ਹੈ। ਕਿਤਾਬ ਵਿੱਚ ਵਿਜ਼ਡਨ ਇੰਡੀਆ ਅਲਮਨਾਕ ਸਮੇਤ ਵੱਖ ਵੱਖ ਪ੍ਰਕਾਸ਼ਨਾਂ ਦੁਆਰਾ ਆਲੋਚਨਾਤਮਕ ਪ੍ਰਸੰਸਾ ਪ੍ਰਾਪਤ ਕੀਤੀ ਗਈ ਹੈ। ਜਦੋਂ ਉਸਨੇ 1943 ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ, ਜਦੋਂ ਉਹ ਚਬੀਲਦਾਸ ਹਾਈ ਸਕੂਲ ਵਿੱਚ ਸੀ, ਤਦ ਉਸਨੇ ਨਿਊ ਹਿੰਦ ਸਪੋਰਟਸ ਕਲੱਬ ਅਤੇ ਯੰਗ ਮਹਾਰਾਸ਼ਟਰ ਇਲੈਵਨ ਲਈ ਕਲੱਬ ਕ੍ਰਿਕਟ ਖੇਡਿਆ ਸੀ, ਇਹ 1945 ਵਿੱਚ ਸੀ। ਉਸ ਤੋਂ ਬਾਅਦ ਉਹ ਗੁਲ ਮੋਹਰ ਮਿੱਲਜ਼ ਅਤੇ ਬੰਬੇ ਪੋਰਟ ਲਈ ਵੀ ਸੀ। ਮੋਇਨ-ਉਦ-ਡੋਲਾ ਟੂਰਨਾਮੈਂਟ ਵਿਚ ਆਲ ਇੰਡੀਆ ਸਟੇਟ ਬੈਂਕ ਲਈ ਇਕ ਸ਼ਾਨਦਾਰ ਕਲਾਸ ਖੇਡ ਖੇਡੀ। ਉਸ ਤੋਂ ਬਾਅਦ, ਉਸਨੇ ਜ਼ਿਆਦਾ ਤਰੱਕੀ ਨਹੀਂ ਕੀਤੀ।

ਕੋਚਿੰਗ ਕੈਰੀਅਰ[ਸੋਧੋ]

ਉਸਨੇ ਸ਼ਿਵਾਜੀ ਪਾਰਕ ਵਿਖੇ ਕੰਮਥ ਮੈਮੋਰੀਅਲ ਕ੍ਰਿਕਟ ਕਲੱਬ ਦੀ ਸਥਾਪਨਾ ਕੀਤੀ। ਉਸਨੇ ਟੈਸਟ ਖਿਡਾਰੀ ਸਚਿਨ ਤੇਂਦੁਲਕਰ, ਅਜੀਤ ਅਗਰਕਰ, ਚੰਦਰਕਾਂਤ ਪੰਡਿਤ, ਵਿਨੋਦ ਕਾਂਬਲੀ, ਰਮੇਸ਼ ਪੋਵਾਰ ਅਤੇ ਪ੍ਰਵੀਨ ਅਮਰੇ ਸਮੇਤ ਕਈ ਕ੍ਰਿਕਟਰਾਂ ਦਾ ਕੋਚਿੰਗ ਅਤੇ ਪਾਲਣ ਪੋਸ਼ਣ ਕੀਤਾ। ਉਸਨੇ ਭਾਰਤੀ ਕ੍ਰਿਕਟ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੋਚਿੰਗ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ। ਕਲੱਬ ਇਸ ਸਮੇਂ ਉਸਦੀ ਬੇਟੀ ਕਲਪਨਾ ਮੁਰਕਰ, ਪੋਤੀ ਸੋਹਮ ਦਲਵੀ ਅਤੇ ਪ੍ਰਦੋਸ਼ ਮਯੇਕਰ ਚਲਾ ਰਿਹਾ ਹੈ।[3][4]

ਬਿਮਾਰੀ ਅਤੇ ਮੌਤ[ਸੋਧੋ]

ਰਮਾਕਾਂਤ ਅਚਰੇਕਰ ਦੀ 2 ਜਨਵਰੀ 2019 ਨੂੰ ਬੁਢਾਪੇ ਦੀਆਂ ਬਿਮਾਰੀਆਂ ਕਾਰਨ ਮੌਤ ਹੋ ਗਈ ਸੀ।[5] ਸਚਿਨ ਤੇਂਦੁਲਕਰ ਸਮੇਤ ਕਈ ਮਸ਼ਹੂਰ ਕ੍ਰਿਕਟ ਸਖਸ਼ੀਅਤਾਂ ਅੰਤਿਮ ਸੰਸਕਾਰ ਲਈ ਮੌਜੂਦ ਸਨ।

ਅਵਾਰਡ ਅਤੇ ਮਾਨਤਾ[ਸੋਧੋ]

  • 1990 ਵਿਚ, ਉਸ ਨੂੰ ਕ੍ਰਿਕਟ ਕੋਚਿੰਗ ਵਿਚ ਸੇਵਾਵਾਂ ਬਦਲੇ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।[6]
  • 2010 ਵਿੱਚ, ਉਸਨੂੰ ਉਸ ਸਮੇਂ ਦੇ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੁਆਰਾ 7 ਅਪ੍ਰੈਲ, 2010 ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਖੇਡ ਸ਼੍ਰੇਣੀ ਵਿੱਚ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਪਦਮ ਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ।[7]
  • 2010 ਵਿੱਚ, 12 ਫਰਵਰੀ ਨੂੰ, ਉਸਨੂੰ ਭਾਰਤੀ ਕ੍ਰਿਕਟ ਟੀਮ ਦੇ ਤਤਕਾਲੀ ਕੋਚ ਗੈਰੀ ਕਰਸਟਨ ਦੁਆਰਾ 'ਲਾਈਫਟਾਈਮ ਅਚੀਵਮੈਂਟ' ਪੁਰਸਕਾਰ ਦਿੱਤਾ ਗਿਆ ਸੀ। ਇਹ ਪੁਰਸਕਾਰ ਸਪੋਰਟਸ ਇਲੈਸਟਰੇਟਿਡ ਦੁਆਰਾ ਸਪੋਰਟਸ ਵਿੱਚ ਵੱਖ ਵੱਖ ਸ਼੍ਰੇਣੀਆਂ ਲਈ ਦਿੱਤੇ ਗਏ ਪੁਰਸਕਾਰਾਂ ਦਾ ਹਿੱਸਾ ਸੀ।[8]

ਹੋਰ ਪੜ੍ਹੋ[ਸੋਧੋ]

  • Purandare, Kunal (2016). Ramakant Achrekar: Master Blaster's Master (in ਅੰਗਰੇਜ਼ੀ). Lotus Collection/Roli Books. ISBN 9789351941163.

ਹਵਾਲੇ[ਸੋਧੋ]

  1. "Sachin Tendulkar's coach Ramakant Achrekar dies aged 87". The Indian Express (in Indian English). 2 January 2019. Retrieved 2 January 2019.
  2. Mukherjee, Abhishek (2 October 2016). "Ramakant Achrekar's only First-Class match - Cricket Country". Cricket Country. Archived from the original on 3 ਜਨਵਰੀ 2019. Retrieved 2 January 2019.
  3. "'We have the talent, our problem is attitude!'". Retrieved 15 March 2013.
  4. "Play ruins play at Shivaji Park". Archived from the original on 11 April 2013. Retrieved 15 March 2013.
  5. MumbaiJanuary 2, India Today Web Desk; January 2, 2019UPDATED:; Ist, 2019 21:49. "Sachin Tendulkar's coach Ramakant Achrekar dies aged 86 in Mumbai". India Today (in ਅੰਗਰੇਜ਼ੀ). Retrieved 2019-01-07.{{cite web}}: CS1 maint: extra punctuation (link) CS1 maint: numeric names: authors list (link)
  6. "Sports Awardees for "Dronacharya Award"". Archived from the original on 20 ਨਵੰਬਰ 2012. Retrieved 14 March 2013. {{cite web}}: Unknown parameter |dead-url= ignored (help)
  7. "Ramakant Vithal Achrekar gets Padma Shri Awards 2010". The Times of India. Retrieved 13 March 2013.
  8. "Ramakant Achrekar: Coach of Sachin Tendulkar : The True Dronacharya". Retrieved 13 March 2013.