ਜੀਬਨਾਨੰਦ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਬਨਾਨੰਦ ਦਾਸ (/dʒ ɪ b ɒ n ʌ n ɒ n d ɔː d ʌ ʃ /) (18 ਫਰਵਰੀ 1899 - 22 ਅਕਤੂਬਰ 1954)[1] ਨੂੰ ਇੱਕ ਬੰਗਲਾਦੇਸ਼ੀ ਕਵੀ, ਲੇਖਕ, ਨਾਵਲਕਾਰ ਅਤੇ ਨਿਬੰਧਕਾਰ ਸੀ, ਜੋ ਬੰਗਾਲੀ ਭਾਸ਼ਾ ਵਿੱਚ ਲਿਖਦਾ ਸੀ। "ਰੂਪਸੀ ਬੰਗਲਾਰ ਕਬੀ " (ਖੂਬਸੂਰਤ ਬੰਗਾਲ ਦਾ ਕਵੀ),[2][3] ਵਜੋਂ ਪ੍ਰਸਿੱਧ ਦਾਸ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਵਿੱਚ ਸ਼ਾਇਦ ਰਬਿੰਦਰਨਾਥ ਟੈਗੋਰ ਅਤੇ ਨਜ਼ੂਰੁਲ ਇਸਲਾਮ ਤੋਂ ਬਾਅਦ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਵੀ ਹੈ।[4][5] ਹਾਲਾਂਕਿ ਸ਼ੁਰੂ ਵਿੱਚ ਉਸ ਨੂੰ ਖ਼ਾਸ ਮਾਨਤਾ ਪ੍ਰਾਪਤ ਨਹੀਂ ਸੀ ਹੋਈ, ਪਰ ਅੱਜ ਦਾਸ ਨੂੰ ਬੰਗਾਲੀ ਭਾਸ਼ਾ ਦੇ ਸਭ ਤੋਂ ਮਹਾਨ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ[6][7]

ਬੌਰਿਸਾਲ ਦੇ ਇੱਕ ਵੈਦਿਆ-ਬ੍ਰਾਹਮਣ ਪਰਿਵਾਰ ਵਿੱਚ ਜਨਮੇ ਦਾਸ ਨੇ ਪ੍ਰੈਜ਼ੀਡੈਂਸੀ ਕਾਲਜ, ਕੋਲਕਾਤਾ ਵਿੱਚ ਅੰਗਰੇਜ਼ੀ ਸਾਹਿਤ ਦਾ ਅਧਿਐਨ ਕੀਤਾ, ਅਤੇ ਕਲਕੱਤਾ ਯੂਨੀਵਰਸਿਟੀ ਤੋਂ ਆਪਣੀ ਐਮ ਏ  ਪਾਸ ਕੀਤੀ।[3] ਉਸ ਦਾ ਜ਼ਿੰਦਗੀ ਭਰ ਪਰੇਸ਼ਾਨੀਆਂ ਭਰਿਆ ਕੈਰੀਅਰ ਸੀ ਅਤੇ ਪੂਰੀ ਜ਼ਿੰਦਗੀ ਵਿੱਤੀ ਤੰਗੀ ਵਿੱਚ ਬਤੀਤ ਕੀਤੀ। ਉਸਨੇ ਕਈ ਕਾਲਜਾਂ ਵਿੱਚ ਪੜ੍ਹਾਇਆ ਪਰੰਤੂ ਉਹਨਾਂ ਨੂੰ ਕਦੇ ਕਾਰਜਕਾਲ ਨਹੀਂ ਦਿੱਤਾ ਗਿਆ। ਉਹ ਭਾਰਤ ਦੀ ਵੰਡ ਤੋਂ ਬਾਅਦ ਕੋਲਕਾਤਾ ਵਿੱਚ ਸੈਟਲ ਹੋ ਗਿਆ ਸੀ। ਟ੍ਰਾਮਕਾਰ ਦੀ ਟੱਕਰ ਬੱਜ ਜਾਣ ਦੇ ਅੱਠ ਦਿਨਾਂ ਬਾਅਦ, ਦਾਸ ਦੀ 22 ਅਕਤੂਬਰ 1954 ਨੂੰ ਮੌਤ ਹੋ ਗਈ ਸੀ।[8] ਗਵਾਹਾਂ ਨੇ ਕਿਹਾ ਕਿ ਟ੍ਰਾਮਕਾਰ ਨੇ ਸੀਟੀ ਵਜਾਈ, ਪਰ ਉਹ ਰੁਕਿਆ ਨਹੀਂ ਅਤੇ ਟਕਰਾ ਗਿਆ। ਕੁਝ ਲੋਕ ਇਸ ਹਾਦਸੇ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਮੰਨਦੇ ਹਨ।[9]

ਦਾਸ ਨੇ ਬਹੁਤਾਤ ਵਿੱਚ ਲਿਖਿਆ ਪਰੰਤੂ ਕਿਉਂਕਿ ਉਹ ਇੱਕ ਇਕਾਂਤ-ਪਸੰਦ ਅਤੇ ਸ਼ਰਮਾਕਲ ਸੁਭਾ ਦਾ ਵਿਅਕਤੀ ਸੀ, ਉਸਨੇ ਆਪਣੇ ਜੀਵਨ ਕਾਲ ਦੌਰਾਨ ਆਪਣੀਆਂ ਬਹੁਤੀਆਂ ਲਿਖਤਾਂ ਪ੍ਰਕਾਸ਼ਤ ਨਹੀਂ ਕੀਤੀਆਂ।[3] ਉਸ ਦੇ ਜੀਵਨ ਕਾਲ ਦੌਰਾਨ ਉਸ ਦੀਆਂ ਕਵਿਤਾਵਾਂ ਦੀਆਂ ਸਿਰਫ ਸੱਤ ਜਿਲਦਾਂ ਪ੍ਰਕਾਸ਼ਤ ਹੋਈਆਂ।[9] ਉਸ ਦੀ ਮੌਤ ਤੋਂ ਬਾਅਦ, ਪਤਾ ਲੱਗਿਆ ਕਿ ਕਵਿਤਾਵਾਂ ਤੋਂ ਇਲਾਵਾ ਦਾਸ ਨੇ 21 ਨਾਵਲ ਅਤੇ 108 ਨਿੱਕੀਆਂ ਕਹਾਣੀਆਂ ਵੀ ਲਿਖੀਆਂ ਹਨ। ਉਸਦੀਆਂ ਮਹੱਤਵਪੂਰਣ ਰਚਨਾਵਾਂ ਵਿੱਚ ਰੁਪੋਸ਼ੀ ਬੰਗਲਾ, ਬਨਾਲਤਾ ਸੇਨ, ਮਹਾਂਪ੍ਰਿਥੀਬੀ, ਸ਼੍ਰੇਸ਼ਟ ਕਵਿਤਾ ਸ਼ਾਮਲ ਹਨ। ਦਾਸ ਦੀਆਂ ਮੁਢਲੀਆਂ ਕਵਿਤਾਵਾਂ ਕਾਜੀ ਨਜ਼ੂਰੁਲ ਇਸਲਾਮ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ, ਪਰ 20 ਵੀਂ ਸਦੀ ਦੇ ਅੱਧ ਵਿੱਚ, ਦਾਸ ਦਾ ਪ੍ਰਭਾਵ ਬੰਗਾਲੀ ਕਵਿਤਾ ਦੀ ਰਚਨਾ ਵਿੱਚ ਇੱਕ ਪ੍ਰਮੁੱਖ ਉਤਪ੍ਰੇਰਕ ਬਣ ਗਿਆ।[10]

ਦਾਸ ਨੂੰ 1953 ਵਿੱਚ ਆਲ ਬੰਗਾਲ ਰਬਿੰਦਰਾ ਸਾਹਿਤ ਸੰਮੇਲਨ ਵਿੱਚ ਬਨਾਲਤਾ ਸੇਨ ਲਈ ਰਬਿੰਦਰਾ -ਯਾਦਗਾਰੀ ਪੁਰਸਕਾਰ ਮਿਲਿਆ ਸੀ।[3] ਦਾਸ ਦੀ ਸ਼੍ਰੇਸ਼tਟ ਕਵਿਤਾ ਨੇ 1955 ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਜਿੱਤਿਆ।

ਹਵਾਲੇ[ਸੋਧੋ]

  1. Sengupta, Subodh Chandra; Basu, Anjali, eds. (2010) [First published 1976]. Saṃsada Bāṅālī caritābhidhāna সংসদ বাঙালি চরিতাভিধান [Parliamentary character of Bengal] (in Bengali). Vol. Volume 1 (5th ed.). Kolkata: Sāhitya Saṃsada. OCLC 18245961. {{cite book}}: |volume= has extra text (help)
  2. "Banglar Mukh Ami Dekhiyachi" বাংলার মুখ আমি দেখিয়াছি [I've Seen the Face of Bengal]. Prothom Alo (in Bengali). Transcom Group. 23 April 2017. Retrieved 7 June 2018.
  3. 3.0 3.1 3.2 3.3 Islam, Sirajul, ed. (2012). "Das, Jibanananda". Banglapedia: the National Encyclopedia of Bangladesh (2nd ed.). Dhaka: Asiatic Society of Bangladesh.
  4. Murshid, Ghulam (2016). "Bangla Bhasha o Sahitya" বাংলা ভাষা ও সাহিত্য [Bengali Language and Literature]. Hajar Bacharer Bangali Sangskriti হাজার বছরের বাঙালি সংস্কৃতি [Bengali Culture across the Millennia] (in Bengali). Dhaka: Abasar. p. 316. ISBN 984 415 190 2.
  5. "Barishale Jibanananda Mela" বরিশালে জীবনানন্দ মেলা [Jibanananda Fair in Barishal]. Prothom Alo (in Bengali). Dhaka: Transcom Group. 6 December 2015. Archived from the original on 7 June 2018. Retrieved 7 June 2018. বাংলা সাহিত্যে রবীন্দ্রনাথ ও নজরুল ইসলামের পর শ্রেষ্ঠ কবি জীবনানন্দ দাশ। নতুন প্রজন্ম জীবনানন্দ দাশকে ভুলতে বসেছে। জীবনানন্দের প্রকৃতি প্রেম ও দর্শন নতুন প্রজন্মের মধ্যে ছড়িয়ে দিতে হবে। ... বলেন রবীন্দ্র ভারতী বিশ্ববিদ্যালয়ের সাবেক উপাচার্য পবিত্র সরকার। Jibanananda Das is the greatest poet after Rabindranath and Nazrul Islam. The young generation is forgetful of Jibanananda. We should promulgate his love and view of nature among the new generations. ... said Pabitra Sarkar, the ex-VC of Rabindra Bharati University.
  6. জীবনানন্দ দাশের কবিতার সংখ্যা কত?. Alokita Bangladesh (in Bengali). Retrieved 7 June 2018.
  7. Salekeen, Seraj (2018). Jibanananda Das জীবনানন্দ দাশ. Jibani Granthamal [Biography Series] (in Bengali). Dhaka: Kathaprokash. p. 7. আমৃত্যু নির্জন, অথচ মৃত্যুপরবর্তী কিছুকালের মধ্যে সমকালীন বাংলা কবিতার অন্যতম জনপ্রিয় কবিতে পরিণত হন জীবনানন্দ দাশ। Despite being desolate till death, Jibanananda Das became one of the popular poets of contemporary Bengali poems immediately after his death.
  8. Salekeen, Seraj (2018). Jibanananda Das জীবনানন্দ দাশ. Jibani Granthamal [Biography Series] (in Bengali). Dhaka: Kathaprokash. p. 80.
  9. 9.0 9.1 Syed, Abdul Mannan, ed. (1998). "Parishishta". Jibanananda Daser Prakashita-Aprakashita KabitaSamagra (in Bengali). Dhaka: Abasar. p. 618. ISBN 984 446 008 5.
  10. Gupta, Chidananda D. (2004). Jibanananda Das. p. 5.