ਟੀ ਐਮ ਚਿਦੰਬਾਰ ਰਘੂਨਾਥਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੀ ਐਮ ਚਿਦੰਬਾਰ ਰਘੂਨਾਥਨ
ਤਸਵੀਰ:TM Chidambara Ragunathan.jpg
ਜਨਮ(1923-10-20)20 ਅਕਤੂਬਰ 1923
ਤਿਰੂਨੇਲਵੇਲੀ, ਤਾਮਿਲਨਾਡੂ, ਭਾਰਤ
ਮੌਤਦਸੰਬਰ 31, 2001(2001-12-31) (ਉਮਰ 78)
ਪਾਲੇਮਕੋਟਾਈ
ਕਿੱਤਾਲੇਖਕ, ਕਵੀ, ਆਲੋਚਕ ਅਤੇ ਅਨੁਵਾਦਕ
ਭਾਸ਼ਾਤਾਮਿਲ
ਕਾਲ1941–1999
ਸ਼ੈਲੀਸਮਾਜਿਕ ਨਾਵਲ, ਸਾਹਿਤਕ ਅਲੋਚਨਾ, ਕਵਿਤਾ
ਸਾਹਿਤਕ ਲਹਿਰਸਮਾਜਵਾਦੀ ਯਥਾਰਥਵਾਦ

ਟੀ ਐਮ ਚਿਦੰਬਾਰ ਰਘੂਨਾਥਨ (ਤਮਿਲ਼: தொ. மு. சிதம்பர ரகுநாதன், 20 ਅਕਤੂਬਰ 1923   - 31 ਦਸੰਬਰ 2001), ਤਾਮਿਲਨਾਡੂ, ਭਾਰਤ ਤੋਂ ਇੱਕ ਤਾਮਿਲ, ਲੇਖਕ, ਅਨੁਵਾਦਕ, ਪੱਤਰਕਾਰ ਅਤੇ ਸਾਹਿਤਕ ਆਲੋਚਕ ਸੀ। ਉਹ ਟੀਐਮਸੀ ਰਗੁਨਾਥਨ, ਥੋ, ਮੂ. ਸੀ. ਰਘੂਨਾਥਨ ਜਾਂ ਉਸ ਦੇ ਤਾਮਿਲ ਸੰਖੇਪ ਮੁਢ ਅੱਖਰਾਂ ਥੋ. ਮੂ. ਸੀ ਵਜੋਂ ਵੀ ਜਾਣਿਆ ਜਾਂਦਾ ਹੈ।

ਜੀਵਨੀ[ਸੋਧੋ]

ਰਘੂਨਾਥਨ ਦਾ ਜਨਮ 1923 ਵਿੱਚ ਤਿਰੂਨੇਲਵੇਲੀ ਵਿੱਚ ਹੋਇਆ ਸੀ। ਉਸਦਾ ਵੱਡਾ ਭਰਾ ਟੀ.ਐਮ. ਭਾਸਕਰਾ ਥੌਂਡਮੈਨ, ਭਾਰਤੀ ਸਿਵਲ ਸਰਵਿਸਿਜ਼ ਦਾ ਮੈਂਬਰ ਸੀ, ਅਤੇ ਪ੍ਰਸਿੱਧ ਲੇਖਕ ਵੀ ਸੀ। ਉਹ ਏ. ਸ਼੍ਰੀਨਿਵਾਸ ਰਾਘਵਨ ਦਾ ਵਿਦਿਆਰਥੀ ਸੀ। ਉਸਦੀ ਪਹਿਲੀ ਨਿੱਕੀ ਕਹਾਣੀ 1941 ਵਿੱਚ ਪ੍ਰਸਾਂਦ ਵਿਕਾਤਨ ਵਿੱਚ ਛਪੀ ਸੀ। ਉਸ ਨੂੰ 1942 ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲੈਣ ਲਈ ਜੇਲ ਭੇਜਿਆ ਗਿਆ ਸੀ। ਉਸਨੇ 1944 ਵਿੱਚ ਦੀਨਾ ਮਨੀ ਵਿੱਚ ਇੱਕ ਸੰਪਾਦਕ ਦੇ ਤੌਰ ਤੇ ਕੰਮ ਕੀਤਾ ਅਤੇ ਬਾਅਦ ਵਿੱਚ 1946 ਵਿੱਚ ਸਾਹਿਤਕ ਰਸਾਲੇ ਮੁੱਲਾਂਈ ਵਿੱਚ ਸ਼ਾਮਲ ਹੋਇਆ। ਉਸ ਦਾ ਪਹਿਲਾ ਨਾਵਲ ਪੁਆਇਲ 1945 ਵਿੱਚ ਪ੍ਰਕਾਸ਼ਤ ਹੋਇਆ ਸੀ। ਉਸਦੀ ਪਹਿਲੀ ਉੱਘੀ ਰਚਨਾ ਸਾਹਿਤਕ ਆਲੋਚਨਾ 'ਇਲੱਕਿਆ ਵਿਮਰਸਨਮ' (1948) ਸੀ। ਉਸਨੇ ਇਸ ਤੋਂ ਬਾਅਦ 1951 ਵਿੱਚ ਨਾਵਲ ਪੰਚਮ ਪਾਸੀਅਮ ਪ੍ਰਕਾਸ਼ਿਤ ਕੀਤਾ। ਇਸ ਦਾ ਅਨੁਵਾਦ ਚੈੱਕ ਵਿੱਚ ਕੀਤਾ ਗਿਆ ਸੀ ਅਤੇ ਪ੍ਰਕਾਸ਼ਤ ਹੋਣ ਦੇ ਕੁਝ ਹਫ਼ਤਿਆਂ ਵਿੱਚ ਹੀ ਇਸ ਦੀਆਂ 50,000 ਕਾਪੀਆਂ ਵਿਕ ਗਈਆਂ ਸਨ। ਉਸੇ ਸਾਲ ਉਸਨੇ ਆਪਣਾ ਪਹਿਲਾ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕੀਤਾ। 1954-56 ਦੌਰਾਨ ਉਸਨੇ ਪ੍ਰਗਤੀਸ਼ੀਲ ਸਾਹਿਤਕ ਮਾਸਿਕ ਸ਼ਾਂਤੀ ਚਲਾਇਆ। ਮੈਗਜ਼ੀਨ ਨੇ ਵਿਸ਼ਵ ਨੂੰ   - ਡੈਨੀਅਲ ਸੇਲਵਰਾਜ, ਸੁੰਦਰ ਰਾਮਾਸਾਮੀ, ਜਯਕਾਂਤਨ ਅਤੇ ਕੀ. ਰਾਜਨਾਰਾਇਣਨ ਸਮੇਤ ਅਨੇਕ ਨੌਜਵਾਨ ਲੇਖਕਾਂ ਤੋਂ ਜਾਣੂ ਕਰਵਾਇਆ। ਅਗਲੇ ਦਹਾਕੇ ਦੌਰਾਨ ਉਸਨੇ ਰਸਾਲਿਆਂ ਵਿੱਚ ਫਰੀ ਲਾਂਸਰ ਵਜੋਂ ਕੰਮ ਕੀਤਾ। 1960 ਦੇ ਦਹਾਕੇ ਦੇ ਅੱਧ ਵਿਚ, ਉਹ ਸੋਵੀਅਤ ਲੈਂਡ ਪਬਲੀਕੇਸ਼ਨਜ਼ (ਸੋਵੀਅਤ ਜਾਣਕਾਰੀ ਸ਼ਾਖਾ) ਵਿੱਚ ਚਲਾ ਗਿਆ, ਜਿੱਥੇ ਉਸਨੇ ਕਈ ਰੂਸੀ ਰਚਨਾਵਾਂ ਦਾ ਤਾਮਿਲ ਵਿੱਚ ਸੰਪਾਦਨ ਅਤੇ ਅਨੁਵਾਦ ਕੀਤਾ। ਉਸ ਦੇ ਕੁਝ ਅਨੁਵਾਦਾਂ ਵਿੱਚ ਮੈਕਸਿਮ ਗੋਰਕੀ ਦਾ ਨਾਵਲ ਮਾਂ ਅਤੇ ਵਲਾਦੀਮੀਰ ਮਾਇਆਕੋਵਸਕੀ ਦੀ ਰਚਨਾ ਵਲਾਦੀਮੀਰ ਇਲੀਚ ਲੈਨਿਨ ਸ਼ਾਮਲ ਹਨ। 1983 ਵਿਚ, ਉਸ ਨੂੰ ਸਾਹਿਤਕ ਅਲੋਚਨਾ - ਭਾਰਤੀ: ਕਲਾਮਮ ਕਰੂਤੁਮ (ਭਾਰਤੀ - ਉਸਦਾ ਸਮਾਂ ਅਤੇ ਉਸਦੇ ਵਿਚਾਰ) ਨੂੰ ਤਮਿਲ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। 1985 ਵਿਚ, ਉਸਨੇ ਇਲੰਗੋ ਅਡੀਗਲ ਯਾਰ (ਕੌਣ ਹੈ ਇਲੰਗੋ) ਪ੍ਰਕਾਸ਼ਤ ਕੀਤਾ।ਇਹ ਇਲੰਗੋ ਅਡੀਗਲ ਬਾਰੇ ਇੱਕ ਸਮਾਜਿਕ-ਇਤਿਹਾਸਕ ਅਧਿਐਨ ਹੈ। ਉਹ 1988 ਵਿੱਚ ਸੋਵੀਅਤ ਲੈਂਡ ਤੋਂ ਰਿਟਾਇਰ ਹੋਇਆ ਸੀ। 2001 ਵਿੱਚ ਉਸ ਦੀ ਮੌਤ ਪਾਲੇਮਕੋਟਾਈ ਵਿੱਚ ਹੋਈ।

ਹਵਾਲੇ[ਸੋਧੋ]