ਸਮੱਗਰੀ 'ਤੇ ਜਾਓ

ਵਰਤੋਂਕਾਰ:ਗੁਰਜੀਤ ਸਿੰਘ ਭੁੱਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰਜੀਤ ਸਿੰਘ ਭੁੱਲਰ


ਪਿੰਡ ਬੁਰਜ ਮਸਤਾ
ਜ਼ਿਲ੍ਹਾ ਫ਼ਰੀਦਕੋਟ (ਪੰਜਾਬ)

ਸਤਿ ਸ੍ਰੀ ਅਕਾਲ ਜੀ,

ਦੁਨੀਆਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਲਈ ਅਪੀਲ-
ਮਾਂ ਬੋਲੀ ਪੰਜਾਬੀ ਦੇ ਸਤਿਕਾਰ ਵਿੱਚ ਹਰ ਇੱਕ ਪੰਜਾਬੀ ਬੋਲਦੇ ਇਨਸਾਨ ਲਈ ਇਹ ਜ਼ਰੂਰੀ ਹੈ ਕਿ ਉਹ ਆਪ ਮਾਂ ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਸਤਿਕਾਰ ਦੇਵੇ ਅਤੇ ਜ਼ਿੰਦਗੀ ਵਿੱਚ ਵਿਚਰਦੇ ਸਮੇਂ ਹਰ ਇੱਕ ਕੰਮ ਭਾਵੇਂ ਉਹ ਦਫਤਰੀ ਹੋਵੇ ਜਾਂ ਕੋਈ ਸਮਾਜ ਨਾਲ ਸਬੰਧਿਤ ਹੋਵੇ, ਹਰ ਕੰਮ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰੇ । ਹਰ ਇੱਕ ਇਨਸਾਨ ਨੂੰ ਇਹ ਹੱਕ ਹੈ ਕਿ ਉਹ ਦੁਨੀਆਂ ਦੀ ਹਰ ਭਾਸ਼ਾ ਸਿੱਖੇ ਤਾਂ ਜੋ ਸੰਸਾਰ ਵਿੱਚ ਰਹਿੰਦਿਆਂ ਉਹ ਹਰ ਭਾਸ਼ਾ ਬੋਲੀ ਨਾਲ ਸਬੰਧ ਰੱਖਦੇ ਬਸ਼ਿੰਦਿਆਂ ਨਾਲ ਉਨ੍ਹਾਂ ਦੀ ਬੋਲੀ ਵਿੱਚ ਗੱਲਬਾਤ ਕਰ ਸਕੇ। ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਦੂਜੀਆਂ ਭਾਸ਼ਾਵਾਂ ਦੇ ਨਾਲ ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਵੀ ਦਿਲੋਂ ਨਹੀਂ ਵਿਸਾਰਣਾ ਚਾਹੀਦਾ, ਕਿਉਂਕਿ ਜੋ ਇਨਸਾਨ ਆਪਣੀ ਮਾਂ ਬੋਲੀ ਭੁੱਲ ਜਾਂਦਾ ਹੈ, ਉਹ ਆਪਣੀ ਮਾਂ ਬੋਲੀ ਨਾਲ ਬਹੁਤ ਵੱਡਾ ਦਗਾ ਕਰਦਾ ਹੈ, ਜੋ ਕਿ ਬਖਸ਼ਣ ਯੋਗ ਨਹੀਂ ਹੈ । ਜਿਵੇਂ ਸਾਡਾ ਦੇਸ਼ ਬਹੁਰੰਗੀ ਭਾਸ਼ਾਵਾਂ, ਸੱਭਿਆਚਾਰ ਨਾਲ ਲਬਰੇਜ਼ ਹੈ, ਇੱਥੇ ਹਰ ਇਕ ਤਰ੍ਹਾਂ ਦੀ ਬੋਲੀ ਬੋਲਣ ਵਾਲਾ ਇਨਸਾਨ ਰਹਿ ਰਿਹਾ ਹੈ । ਜਿਵੇਂ ਯੂਰਪ ਦੇ ਦੇਸ਼ਾਂ ਵਿੱਚ ਜੇ ਕੋਈ ਬੱਚਾ ਆਪਣੀ ਮਾਂ ਤੋਂ ਦੂਰ ਰਹਿੰਦੇ ਹੋਏ ਆਪਣੀ ਮਾਂ ਬੋਲੀ ਤੋਂ ਵਿਸਰ ਜਾਂਦਾ ਹੈ, ਤਾਂ ਉਸ ਮਾਂ ਵੱਲੋਂ ਆਪਣੇ ਪੁੱਤਰ ਨੂੰ ਆਪਣਾ ਪੁੱਤਰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਜਾਂਦਾ ਹੈ । ਇਸ ਪਿੱਛੇ ਕਾਰਨ ਇਹੀ ਹੈ ਕਿ ਉਸ ਮਾਂ ਦਾ ਮੰਨਣਾ ਹੈ ਕਿ ਜੋ ਬੱਚਾ ਆਪਣੀ ਮਾਂ ਬੋਲੀ ਭੁੱਲ ਗਿਆ, ਉਸਨੇ ਆਪਣੀ ਮਾਂ ਨੂੰ ਵੀ ਦਿਲੋਂ ਵਿਸਾਰ ਦਿੱਤਾ ਹੈ । ਹਰ ਪੰਜਾਬੀ ਬੋਲਦੇ ਇਨਸਾਨ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪ ਆਪਣੇ ਘਰ ਵਿੱਚ ਪੰਜਾਬੀ ਬੋਲੀ ਦੀ ਵੱਧ ਤੋਂ ਵੱਧ ਵਰਤੋਂ ਕਰੇ । ਆਪ ਪੰਜਾਬੀ ਬੋਲੀ ਬੋਲੇ, ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਵੱਧ ਤੋਂ ਵੱਧ ਜੋੜ੍ਹੇ, ਘਰ ਵਿੱਚ ਪੰਜਾਬੀ ਸਾਹਿਤ, ਪੰਜਾਬੀਆਂ ਦੇ ਇਤਿਹਾਸ ਦੀਆਂ ਕਿਤਾਬਾਂ ਆਪ ਜ਼ਰੂਰ ਪੜ੍ਹੋ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਵਿੱਚ ਹਰ ਪੰਜਾਬੀ ਨੂੰ ਜਾਗਰੂਕ ਹੋਣਾ ਚਾਹੀਦਾ ਹੈ।

ਮਾਂ ਬੋਲੀ ਪੰਜਾਬੀ ਦੇ ਸਤਿਕਾਰ ਵਿੱਚ ਜਿੰਨੇ ਵੀ ਸ਼ਬਦ ਲਿਖੇ ਜਾਣ, ਉਹ ਥੋੜ੍ਹੇ ਹਨ। ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰੋ। ਪੰਜਾਬੀ ਬੋਲੋ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ।


ਨੋਟ- ਤੁਸੀਂ ਵੀ ਇਸ ਵਿੱਚ ਸੋਧ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ, ਧੰਨਵਾਦ ਸਹਿਤ।