ਸ਼ੈਤਾਨ (ਆਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਥੁਆਨੀਆ ਦੇ ਕੌਨਸ ਵਿੱਚ ਜ਼ਿਮੂਜ਼ੀਨਾਵੀਅਸ ਮਿਊਜ਼ੀਅਮ ਜਾਂ ਸ਼ੈਤਾਨ ਦਾ ਅਜਾਇਬ ਘਰ ਵਿੱਚ ਸ਼ੈਤਾਨ ਦਾ ਬੁੱਤ।
ਸ਼ਤਾਨ (ਅਜਗਰ; ਖੱਬੇ ਪਾਸੇ), ਸਮੁੰਦਰੀ ਜਾਨਵਰ ਨੂੰ (ਸੱਜੇ ਪਾਸੇ) ਸ਼ਾਹੀ ਸ਼ਕਤੀ ਦੀ ਨੁਮਾਇੰਦਗੀ ਕਰਦਾ ਡੰਡਾ ਦੇ ਰਿਹਾ ਹੈ। 1377 ਅਤੇ 1382 ਦੇ ਵਿਚਕਾਰ ਤਿਆਰ ਕੀਤੀ ਗਈ ਮੱਧਕਾਲੀ ਫਰੈਂਚ ਐਪੀਕੋਲਿਪਸ ਟੈਪੇਸਟਰੀ ਦਾ ਪੈਨਲ III.40।
ਰੀਲਾ ਮੱਠ ਤੋਂ ਇੱਕ ਫਰੈਸਕੋ ਵੇਰਵਾ, ਜਿਸ ਵਿੱਚ ਦੈਂਤਾਂ ਨੂੰ ਡਰਾਉਣੇ ਚਿਹਰਿਆਂ ਅਤੇ ਸਰੀਰਾਂ ਦੇ ਰੂਪ ਵਿੱਚ ਚਿਤਰਿਆ ਗਿਆ ਹੈ।

ਬਦੀ ਦੇ ਮਾਨਵੀ ਰੂਪ ਵਿੱਚ ਸ਼ੈਤਾਨ ਦੀ ਬਹੁਤ ਸਾਰੇ ਵੱਖ-ਵੱਖ ਸਭਿਆਚਾਰਾਂ ਅਤੇ ਧਾਰਮਿਕ ਪਰੰਪਰਾਵਾਂ ਵਿੱਚ ਕਲਪਨਾ ਕੀਤੀ ਗਈ ਹੈ। ਇਸ ਨੂੰ ਇੱਕ ਦੁਸ਼ਮਣ ਅਤੇ ਵਿਨਾਸ਼ਕਾਰੀ ਸ਼ਕਤੀ ਦੇ ਬਾਹਰੀਕਰਨ ਵਜੋਂ ਵੇਖਿਆ ਜਾਂਦਾ ਹੈ।

ਕਿਸੇ ਵੀ ਜਟਿੱਲਤਾ ਦੀ ਧਾਰਨੀ ਇਸ ਦੀ ਕੋਈ ਇੱਕ ਵਿਸ਼ੇਸ਼ ਪਰਿਭਾਸ਼ਾ ਸੁਨਿਸਚਿਤ ਕਰ ਲੈਣਾ ਮੁਸ਼ਕਲ ਹੈ ਜੋ ਸਾਰੀਆਂ ਪਰੰਪਰਾਵਾਂ ਨੂੰ ਕਵਰ ਕਰੇ, ਬੱਸ ਏਨੀ ਗੱਲ ਹੀ ਸਾਂਝੀ ਹੈ ਕਿ ਇਹ ਬੁਰਾਈ ਦਾ ਪ੍ਰਗਟਾਵਾ ਹੈ। ਸ਼ੈਤਾਨ ਨੂੰ ਆਪਣੇ ਮਿਥਿਹਾਸ ਦਾ ਹਿੱਸਾ ਮੰਨਦੇ ਹਰੇਕ ਕਲਚਰ ਅਤੇ ਧਰਮ ਦੇ ਸ਼ੀਸ਼ੇ ਥਾਣੀ ਇਸ  ਨੂੰ ਵਿਚਾਰਨਾ ਸਾਰਥਕ ਹੈ।

ਇਸ ਧਾਰਨਾ ਦਾ ਇਤਿਹਾਸ ਧਰਮ ਸ਼ਾਸਤਰ, ਮਿਥਿਹਾਸਕ, ਮਨੋਵਿਗਿਆਨ, ਕਲਾ ਅਤੇ ਸਾਹਿਤ ਨਾਲ ਅਲਚਿਆ ਪਲਚਿਆ ਆਪਣੀ ਪ੍ਰਮਾਣਿਕਤਾ ਨੂੰ ਕਾਇਮ ਰੱਖਦਾ ਹੈ, ਅਤੇ ਹਰੇਕ ਪਰੰਪਰਾ ਦੇ ਅੰਦਰ ਸੁਤੰਤਰ ਤੌਰ 'ਤੇ ਵਿਕਾਸ ਕਰਦਾ ਹੈ। ਇਹ ਬਹੁਤ ਸਾਰੇ ਪ੍ਰਸੰਗਾਂ ਅਤੇ ਸਭਿਆਚਾਰਾਂ ਵਿੱਚ ਇਤਿਹਾਸਕ ਤੌਰ ਤੇ ਵਿਚਰਦਾ ਹੈ, ਅਤੇ ਬਹੁਤ ਸਾਰੇ ਵੱਖ-ਵੱਖ ਨਾਂਵ ਇਸ ਨੂੰ ਦਿੱਤੇ ਗਏ ਹਨ ਜਿਵੇਂ ਸ਼ਤਾਨ, ਲੂਸੀਫਰ, ਬੀਲਜ਼ਬਬ, ਮੇਫਿਸਤੋਫਲੀਸ - ਅਤੇ ਵੱਖ ਵੱਖ ਸਿਫਤਾਂ ਵੀ: ਇਹ, ਨੀਲਾ ਕਾਲਾ, ਜਾਂ ਲਾਲ ਦੇ ਰੂਪ ਵਿੱਚ ਦਿਖਾਇਆ ਗਿਆ ਹੈ; ਇਸ ਨੂੰ ਇਸ ਦੇ ਸਿਰ ਉੱਤੇ ਸਿੰਗਾਂ ਅਤੇ ਬਿਨਾਂ ਸਿੰਗਾਂ ਦੇ ਦਰਸਾਇਆ ਗਿਆ ਹੈ, ਬਗੈਰਾ ਬਗੈਰਾ। ਸ਼ੈਤਾਨ ਦੇ ਵਿਚਾਰ ਨੂੰ ਅਕਸਰ ਗੰਭੀਰਤਾ ਨਾਲ ਲਿਆ ਜਾਂਦਾ ਹੈ, ਪਰ ਹਮੇਸ਼ਾ ਨਹੀਂ, ਉਦਾਹਰਣ ਵਜੋਂ ਜਦੋਂ ਸ਼ੈਤਾਨ ਦੀਆਂ ਸ਼ਕਲਾਂ ਵਿਗਿਆਪਨ ਅਤੇ ਕੈਂਡੀ ਰੈਪਰਾਂ ਤੇ ਵਰਤੀਆਂ ਜਾਂਦੀਆਂ ਹਨ।

ਸ਼ਬਦ ਦਾ ਮੁਢ[ਸੋਧੋ]

ਆਧੁਨਿਕ ਅੰਗਰੇਜ਼ੀ ਸ਼ਬਦ ਡੈਵਿਲ ਦੀ ਵਿਓਤਪਤੀ ਮਿਡਲ ਅੰਗਰੇਜ਼ੀ devel, ਤੋਂ ਪੁਰਾਣੀ ਅੰਗਰੇਜ਼ੀ ਦੇ dēofol, ਤੋਂ ਹੋਈ ਹੈ, ਜੋ ਆਪਣੀ ਵਾਰੀ ਲਾਤੀਨੀ diabolus ਤੋਂ ਜਰਮਨੀ ਰਾਹੀਂ ਆਇਆ ਹੈ। ਲਾਤੀਨੀ ਵਿੱਚ ਇਹ ਯੂਨਾਨੀ diábolos, "ਨਿੰਦਕ",[1] ਤੋਂ διαβάλλειν diabállein, "ਨਿੰਦਿਆ ਕਰਨਾ" ਤੋਂ, διά ਡਾਇਆ ", ਪਾਰ, ਵਿੱਚੀਂ" ਤੋਂ ਅਤੇ βάλλειν bállein, "ਸੁੱਟਣਾ, ਵਗਾਹ ਮਾਰਨਾ ਤੋਂ" ਹੈ, ਸੰਭਵ ਹੈ ਸੰਸਕ੍ਰਿਤ गुराते, "ਚੁੱਕ ਲੈਂਦਾ ਹੈ" ਤੋਂ ਆਇਆ ਹੈ।[2]

ਪਰਿਭਾਸ਼ਾਵਾਂ[ਸੋਧੋ]

ਆਪਣੀ ਕਿਤਾਬ ਦ ਡੈਵਿਲ: ਪਰਸੈਪਸ਼ਨਸ ਆਫ ਈਵਿਲ ਫ੍ਰੌਮ ਐਂਟੀਕੁਇਟੀ ਟੂ ਪ੍ਰਾਇਮਿਵ ਕ੍ਰਿਸ਼ਚੀਐਨਿਟੀ ਵਿੱਚ ਜੈਫਰੀ ਬਰਟਨ ਰਸਲ ਨੇ ਵੱਖੋ ਵੱਖ ਅਰਥਾਂ ਬਾਰੇ ਅਤੇ ਸ਼ੈਤਾਨ ਸ਼ਬਦ ਦੀ ਵਰਤੋਂ ਕਰਦਿਆਂ ਆਉਂਦੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਹੈ। ਉਹ ਆਮ ਅਰਥ ਵਿੱਚ ਸ਼ਬਦ ਨੂੰ ਪਰਿਭਾਸ਼ਤ ਕਰਨ ਦਾ ਦਾਅਵਾ ਨਹੀਂ ਕਰਦਾ, ਪਰ ਉਹ ਉਸ ਸੀਮਤ - ਜਿਸ ਹੱਦ ਤੱਕ ਉਹ ਆਪਣੀ ਪੁਸਤਕ ਵਿੱਚ ਇਸ ਸ਼ਬਦ ਨੂੰ ਵਰਤਣ ਦਾ ਇਰਾਦਾ ਰੱਖਦਾ ਹੈ - ਵਰਤੋਂ "ਇਸ ਮੁਸ਼ਕਲ ਨੂੰ ਵੱਧ ਤੋਂ ਵੱਧ ਘਟਾਉਣ ਲਈ" ਅਤੇ "ਸਪਸ਼ਟਤਾ ਲਈ" ਕਰਦਾ ਹੈ। ਇਸ ਕਿਤਾਬ ਵਿੱਚ ਰਸਲ "ਸ਼ਬਦ ਸ਼ੈਤਾਨ ਨੂੰ ਅਨੇਕ ਸਭਿਆਚਾਰਾਂ ਵਿੱਚ ਮਿਲਦੇ ਬਦੀ ਦੇ ਮਾਨਵੀਕਰਨ" ਦੇ ਰੂਪ ਵਿੱਚ ਕਰਦਾ ਹੈ। ਸ਼ੈਤਾਨ, ਸ਼ਬਦ ਉਹ ਖਾਸ ਤੌਰ ਤੇ ਅਬਰਾਹਾਮਿਕ ਧਰਮਾਂ ਮੂਰਤੀ ਲਈ ਰਾਖਵਾਂ ਕਰ ਦਿੰਦਾ ਹੈ।[3]

ਹਵਾਲੇ[ਸੋਧੋ]

  1. διάβολος, Henry George Liddell, Robert Scott, A Greek-English Lexicon, on Perseus
  2. "Definition of DEVIL". www.merriam-webster.com. Retrieved 23 April 2016.
  3. Jeffrey Burton Russell (1987). The Devil: Perceptions of Evil from Antiquity to Primitive Christianity. Cornell University Press. pp. 11, 34. ISBN 0-8014-9409-5.