ਸਮੱਗਰੀ 'ਤੇ ਜਾਓ

ਪਾਪੂਲਰ ਫਰੰਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਪੂਲਰ ਫਰੰਟ ਵੱਖ-ਵੱਖ ਰਾਜਨੀਤਿਕ ਸਮੂਹਾਂ ਦਾ ਇੱਕ ਵਿਸ਼ਾਲ ਗੱਠਜੋੜ ਹੁੰਦਾ ਹੈ, ਜਿਸ ਵਿੱਚ ਆਮ ਤੌਰ 'ਤੇ ਖੱਬੇਪੱਖੀ ਅਤੇ ਕੇਂਦਰਵਾਦੀ ਹੁੰਦੇ ਹਨ। [ਹਵਾਲਾ ਲੋੜੀਂਦਾ] ਬਹੁਤ ਵਿਆਪਕ ਹੋਣ ਕਰਕੇ, ਉਹਨਾਂ ਵਿੱਚ ਕਈ ਵਾਰ ਕੇਂਦਰੀਵਾਦੀ ਰੈਡੀਕਲ ਜਾਂ ਉਦਾਰਵਾਦੀ ਤਾਕਤਾਂ ਦੇ ਨਾਲ ਨਾਲ ਸਮਾਜਿਕ-ਲੋਕਤੰਤਰੀ ਅਤੇ ਕਮਿਊਨਿਸਟ ਸਮੂਹ ਸ਼ਾਮਲ ਹੋ ਸਕਦੇ ਹਨ। ਪਾਪੂਲਰ ਮੋਰਚੇ ਸੰਯੁਕਤ ਮੋਰਚਿਆਂ ਨਾਲੋਂ ਗੁੰਜਾਇਸ਼ ਵਿੱਚ ਵੱਡੇ ਹੁੰਦੇ ਹਨ।

ਆਮ ਪਰਿਭਾਸ਼ਾ ਤੋਂ ਇਲਾਵਾ, ਸ਼ਬਦ "ਪਾਪੂਲਰ ਮੋਰਚਾ" 1930 ਦੇ ਦਹਾਕੇ ਦੌਰਾਨ ਯੂਰਪ ਅਤੇ ਸੰਯੁਕਤ ਰਾਜ ਦੇ ਇਤਿਹਾਸ ਅਤੇ ਕਮਿਊਨਿਜ਼ਮ ਅਤੇ ਕਮਿਊਨਿਸਟ ਪਾਰਟੀ ਦੇ ਇਤਿਹਾਸ ਵਿੱਚ ਵੀ ਇੱਕ ਖਾਸ ਅਰਥ ਰੱਖਦਾ ਹੈ। ਇਸ ਸਮੇਂ ਦੌਰਾਨ ਫਰਾਂਸ ਵਿੱਚ "ਫਰੰਟ ਪੋਪੂਲੈਰ" ਨੇ ਰਾਜਨੀਤਿਕ ਪਾਰਟੀਆਂ ਦੇ ਗੱਠਜੋੜ ਦਾ ਲਖਾਇਕ ਸੀ ਜਿਸਦਾ ਉਦੇਸ਼ ਫਾਸੀਵਾਦ ਦਾ ਵਿਰੋਧ ਕਰਨਾ ਸੀ.

ਪਦ "ਨੈਸ਼ਨਲ ਫਰੰਟ", ਨਾਮ ਪੱਖੋਂ ਤਾਂ ਸਮਾਨ ਹੈ ਪਰ ਸ਼ਾਸਨ ਦੇ ਵੱਖਰੇ ਰੂਪ ਦਾ ਵਰਣਨ ਕਰਦਾ ਹੈ। ਇਸ ਵਿੱਚ ਵਿਖਾਵੇ ਦੀਆਂ ਗੈਰ-ਕਮਿਊਨਿਸਟ ਪਾਰਟੀਆਂ ਹੁੰਦੀਆਂ ਹਨ ਜਿਹੜੀਆਂ ਅਸਲ ਵਿੱਚ "ਗੱਠਜੋੜ" ਦੇ ਹਿੱਸੇ ਵਜੋਂ ਕਮਿਊਨਿਸਟ ਪਾਰਟੀ ਵਲੋਂ ਨਿਯੰਤਰਿਤ ਜਾਂ ਅਧੀਨ ਰੱਖੀਆਂ ਹੋਈਆਂ ਸਨ। ਇਸ ਦੀ ਵਰਤੋਂ ਸ਼ੀਤ ਯੁੱਧ ਦੌਰਾਨ ਕੇਂਦਰੀ ਅਤੇ ਪੂਰਬੀ ਯੂਰਪ ਵਿੱਚ ਕੀਤੀ ਗਈ ਸੀ।

"ਪਾਪੂਲਰ ਫਰੰਟ" ਪਦ ਦੀ ਵਰਤੋਂ ਕਰਦੇ ਸਾਰੇ ਗੱਠਜੋੜ "ਪਾਪੂਲਰ ਮੋਰਚਿਆਂ" ਦੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦੇ, ਅਤੇ ਸਾਰੇ ਪਾਪੂਲਰ ਮੋਰਚਿਆਂ ਨੇ ''ਪਾਪੂਲਰ ਫਰੰਟ '' ਨਾਮ ਦੀ ਵਰਤੋਂ ਨਹੀਂ ਕੀਤੀ।ਇਹੋ ਗਲ "ਸੰਯੁਕਤ ਮੋਰਚਿਆਂ" ਤੇ ਲਾਗੂ ਹੁੰਦੀ ਹੈ।

ਕਮਿੰਟਰਨ ਦੀ ਪਾਪੂਲਰ ਫਰੰਟ ਪਾਲਿਸੀ 1934–39

[ਸੋਧੋ]
ਪਾਪੂਲਰ ਫਰੰਟ ਜ਼ਮਾਨੇ ਦੇ ਇੱਕ ਅਮਰੀਕੀ ਕਮਿਊਨਿਸਟ ਪਰਚੇ ਦੇ ਕਵਰ ਤੇ 'ਕਮਿਊਨਿਜ਼ਮ 20ਵੀਂ ਸਦੀ ਦਾ ਅਮਰੀਕਿਨਿਜ਼ਮ ਹੈ" ਦਾ ਨਾਅਰਾ ਹੈ ਜਿਸ ਰਾਹੀਂ ਦੇਸ਼ ਭਗਤੀ ਦੇ ਥੀਮਾਂ ਦੀ ਵਰਤੋਂ ਕੀਤੀ ਗਈ ਹੈ।

ਜਰਮਨੀ

[ਸੋਧੋ]

1933 ਦੇ ਅਰੰਭ ਤੱਕ, ਕਮਿਊਨਿਸਟ ਪਾਰਟੀ ਆਫ ਜਰਮਨੀ (ਕੇਪੀਡੀ) ਨੂੰ ਮੈਂਬਰਸ਼ਿਪ ਅਤੇ ਚੋਣ ਨਤੀਜਿਆਂ ਦੇ ਲਿਹਾਜ ਸਭ ਤੋਂ ਸਫਲ ਕਮਿਊਨਿਸਟ ਪਾਰਟੀ ਮੰਨਿਆ ਜਾਂਦਾ ਸੀ; ਨਤੀਜੇ ਵਜੋਂ, ਕਮਿਊਨਿਸਟ ਇੰਟਰਨੈਸ਼ਨਲ ਨੇ ਰਾਸ਼ਟਰੀ ਕਮਿਊਨਿਸਟ ਪਾਰਟੀਆਂ ਵਲੋਂ ਜਰਮਨ ਭਾਗ ਦੀ ਤਰਜ ਉੱਤੇ ਆਪਣੀ ਰਾਜਨੀਤਿਕ ਸ਼ੈਲੀ ਬਣਾਉਣ ਦੀ ਉਮੀਦ ਕੀਤੀ। ਇਸ ਪਹੁੰਚ, ਜਿਸ ਨੂੰ 'ਜਮਾਤ ਦੇ ਵਿਰੁੱਧ ਜਮਾਤ' ਦੀ ਰਣਨੀਤੀ ਜਾਂ ਅਤਿ ਖੱਬੀ " ਤੀਜਾ ਕਾਲ " ਵਜੋਂ ਜਾਣਿਆ ਜਾਂਦਾ ਹੈ, ਨੂੰ ਉਮੀਦ ਸੀ ਕਿ ਆਰਥਿਕ ਸੰਕਟ ਅਤੇ ਯੁੱਧ ਦੇ ਸਦਮੇ ਨਾਲ ਲੋਕਾਂ ਦੀ ਰਾਇ ਵਧੇਰੇ ਅਤੇ ਵਧੇਰੇ ਪ੍ਰਚੰਡ ਹੋ ਜਾਵੇਗੀ, ਅਤੇ ਇਹ ਕਿ ਜੇ ਕਮਿਊਨਿਸਟ ਮੁੱਖ ਧਾਰਾ ਦੀ ਲੋਕਤੰਤਰੀ ਰਾਜਨੀਤੀ ਤੋਂ ਦੂਰ ਰਹੇ ਤਾਂ ਉਹ ਲੋਕਪ੍ਰਿਯ ਮਨੋਦਸ਼ਾ ਤੋਂ ਲਾਭ ਉਠਾਉਣਗੇ ਅਤੇ ਤਾਕਤ ਹਥਿਆ ਲੈਣਗੇ। ਇਸ ਤਰ੍ਹਾਂ, ਗੈਰ-ਕਮਿਊਨਿਸਟ ਸਮਾਜਵਾਦੀ ਪਾਰਟੀਆਂ ਨੂੰ " ਸਮਾਜਿਕ ਫਾਸੀਵਾਦੀ " ਕਰਾਰ ਦੇ ਦਿੱਤਾ ਗਿਆ।

1926, 1929 ਅਤੇ 1931 ਦਰਮਿਆਨ ਵਿੱਤੀ ਸੰਕਟਾਂ ਦੇ ਸਿਲਸਲੇ ਤੋਂ ਬਾਅਦ, ਯੂਰਪ ਵਿੱਚ ਜਨਤਕ ਰਾਏ ਜ਼ਰੂਰ ਪ੍ਰਚੰਡ ਹੋਈ ਸੀ, ਪਰ ਖੱਬੇਪੱਖੀ ਪੂੰਜੀਵਾਦ ਵਿਰੋਧੀ ਪਾਰਟੀਆਂ ਦੇ ਲਾਭ ਲਈ ਨਹੀਂ। ਫਰਵਰੀ 1933 ਵਿੱਚ ਹਿਟਲਰ ਦੇ ਸੱਤਾ ਵਿੱਚ ਆ ਜਾਣ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਜਰਮਨ ਕਮਿਊਨਿਸਟ ਪਾਰਟੀ ਅਤੇ ਕਮਿਊਨਿਸਟ ਇੰਟਰਨੈਸ਼ਨਲ ਆਪਣੇ ਇਸ ਵਿਚਾਰ ਨੂੰ ਸਖਤੀ ਨਾਲ ਚਿੰਬੜੀਆਂ ਰਹੀਆਂ ਕਿ ਨਾਜ਼ੀਆਂ ਦੀ ਜਿੱਤ ਥੋੜਚਿਰੀ ਹੋਵੇਗੀ ਅਤੇ ਹਿਟਲਰ ਤੋਂ ਬਾਅਦ – ਸਾਡੀ ਵਾਰੀ " ਆਵੇਗੀ। ਪਰ ਜਦੋਂ ਨਾਜ਼ੀ ਸਰਕਾਰ ਦੀ ਬੇਰਹਿਮੀ ਸਪਸ਼ਟ ਹੋ ਗਈ ਅਤੇ ਇਸ ਦੇ ਪਤਨ ਦਾ ਕੋਈ ਸੰਕੇਤ ਨਹੀਂ ਮਿਲੇ, ਤਾਂ ਕਮਿਊਨਿਸਟਾਂ ਨੇ ਸਮਝਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਰੁਖ ਨੂੰ ਪੂਰੀ ਤਰ੍ਹਾਂ ਬਦਲਣ ਦੀ ਜ਼ਰੂਰਤ ਹੈ - ਖ਼ਾਸਕਰ ਜਦ ਹਿਟਲਰ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਸੋਵੀਅਤ ਯੂਨੀਅਨ ਨੂੰ ਦੁਸ਼ਮਣ ਰਾਜ ਮੰਨਦਾ ਸੀ।

ਪਿਛਲੇ ਸਾਲਾਂ ਦੌਰਾਨ ਕਈ ਦੇਸ਼ਾਂ ਵਿੱਚ ਕਮਿਊਨਿਸਟ ਪਾਰਟੀ ਦੇ ਅਨਸਰਾਂ ਵਿੱਚ ਇਹ ਭਾਵਨਾ ਵਧ ਗਈ ਸੀ ਕਿ ‘ਜਮਾਤ ਦੇ ਵਿਰੁੱਧ ਜਮਾਤ’ ਦਾ ਜਰਮਨ ਮਾਡਲ ਉਨ੍ਹਾਂ ਦੇ ਰਾਸ਼ਟਰੀ ਰਾਜਨੀਤਿਕ ਪ੍ਰਸੰਗਾਂ ਵਿੱਚ ਸਫਲ ਹੋਣ ਦਾ ਸਭ ਤੋਂ ਢੁਕਵਾਂ ਤਰੀਕਾ ਨਹੀਂ ਸੀ, ਅਤੇ ਨਿਰੰਕੁਸ਼ ਰਾਸ਼ਟਰਵਾਦੀ ਸਰਕਾਰ ਦੇ ਵੱਡੇ ਖਤਰੇ ਨੂੰ ਰੋਕਣ ਲਈ ਕਿਸੇ ਤਰ੍ਹਾਂ ਦਾ ਗੱਠਜੋੜ ਬਣਾਉਣ ਦੀ ਰਣਨੀਤੀ ਅਪਨਾਉਣਾ ਜ਼ਰੂਰੀ ਸੀ। ਪਰ ਫਰਾਂਸ ਵਿੱਚ ਬਾਰਬੇ ਅਤੇ ਕਲੋਰ, ਜਾਂ ਸਪੇਨ ਵਿੱਚ ਬੁਲੇਜੋਸ ਅਤੇ ਅਦਾਮਾ ਵਰਗੇ ਆਗੂਆਂ, ਜਿਨ੍ਹਾਂ ਨੇ ਵਧੇਰੇ ਲਚਕੀਲੇਪਨ, ਸਮਾਜਿਕ-ਜਮਹੂਰੀ ਪਾਰਟੀਆਂ ਅਤੇ ਸੰਭਵ ਹੋਵੇ ਤਾਂ ਖੱਬੇਪੱਖੀ ਪੂੰਜੀਵਾਦੀ ਪਾਰਟੀਆਂ ਨਾਲ ਨਾਲ ਸਹਿਯੋਗ ਕਰਨ ਦੀ ਵਕਾਲਤ ਕੀਤੀ, ਨੂੰ ਸੱਤਾ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। ਪਾਪੂਲਰ ਫਰੰਟ ਦੇ ਪੂਰਵਜ ਮੌਜੂਦ ਸਨ, ਉਦਾਹਰਣ ਵਜੋਂ ਵਰਲਡ ਕਮੇਟੀ ਅਗੇਨਸਟ ਵਾਰ ਐਂਡ ਇੰਪੀਰੀਅਲਿਜ਼ਮ ਦੇ ਰੂਪ ਵਿਚ, ਪਰੰਤੂ ਇਨ੍ਹਾਂ ਨੇ ਦੂਜੀਆਂ ਪਾਰਟੀਆਂ ਨਾਲ ਬਰਾਬਰੀ ਦੇ ਤੌਰ ਤੇ ਸਹਿਯੋਗ ਕਰਨ ਦੀ ਨਹੀਂ ਬਲਕਿ ਸੰਭਾਵੀ ਹਮਦਰਦਾਂ ਨੂੰ ਆਪਣੇ ਗੇੜ ਵਿੱਚ ਲਿਆਉਣ ਦੀ ਬਜਾਏ ਦੀ ਕੋਸ਼ਿਸ਼ ਕੀਤੀ। ਉਂਜ ਕਮਿਊਨਿਸਟ ਲਹਿਰ, ਅਤੇ ਹੋਰ ਖੱਬੇਪੱਖੀ ਐਸੋਸੀਏਸ਼ਨਾਂ ਦੇ ਨੇਤਾਵਾਂ ਦੁਆਰਾ ਉਨ੍ਹਾਂ ਦੀ ਨਿੰਦਾ ਕੀਤੀ ਜਾਂਦੀ ਸੀ।

ਕੌਮਿੰਟਰਨ

[ਸੋਧੋ]

ਇਹ 1934 ਤੱਕ ਇਵੇਂ ਚੱਲਦਾ ਰਿਹਾ। ਫਿਰ ਜਾਰਜੀ ਦਿਮਿਤ੍ਰੋਵ - ਜਿਸ ਨੇ ਰੀਕਸਟੈਗ ਫਾਇਰ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਵਿਰੁੱਧ ਆਪਣੇ ਬਚਾਅ ਨਾਲ ਨਾਜ਼ੀਆਂ ਨੂੰ ਅਪਮਾਨਿਤ ਕੀਤਾ ਸੀ - ਕੌਮਿੰਟਰਨ ਦਾ ਜਨਰਲ ਸੱਕਤਰ ਬਣ ਗਿਆ, ਤਾਂ ਕਿਤੇ ਕੌਮਾਂਤਰੀ ਦੇ ਅਧਿਕਾਰੀ ਇਸ ਪਹੁੰਚ ਨੂੰ ਵਧੇਰੇ ਸਵੀਕਾਰ ਕਰਨ ਵਾਲੇ ਬਣੇ। ਨਵੀਂ ਨੀਤੀ ਨੂੰ ਅਧਿਕਾਰਤ ਤੌਰ 'ਤੇ ਸਵੀਕਾਰਨ ਦਾ ਪਹਿਲਾ ਸੰਕੇਤ ਮਈ 1934 ਦੇਪਰਾਵਦਾ ਲੇਖ ਵਿੱਚ ਸੰਕੇਤ ਕੀਤਾ ਗਿਆ ਸੀ, ਜਿਸ ਵਿੱਚ ਸਮਾਜਵਾਦੀ-ਕਮਿਊਨਿਸਟ ਸਹਿਯੋਗ' ਬਾਰੇ ਹਾਂ-ਪੱਖੀ ਟਿੱਪਣੀ ਕੀਤੀ ਗਈ ਸੀ।[1] ਨਵੀਂ-ਸੇਧ ਦੀ ਰਸਮੀ ਮਨਜੂਰੀ ਕੌਮਾਂਤਰੀ ਦੀ ਸੱਤਵੀਂ ਸਭਾ (ਜੁਲਾਈ 1935) ਵਿਖੇ ਇੱਕ ਨਵੀਂ ਨੀਤੀ - "ਫਾਸੀਵਾਦ ਅਤੇ ਯੁੱਧ ਦੇ ਵਿਰੁੱਧ ਪੀਪਲਜ਼ ਫਰੰਟ" ਦੀ ਘੋਸ਼ਣਾ ਦੇ ਨਾਲ ਆਪਣੇ ਤੋੜ ਤੱਕ ਪਹੁੰਚੀ। ਇਸ ਨੀਤੀ ਦੇ ਤਹਿਤ ਕਮਿਊਨਿਸਟ ਪਾਰਟੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਾਰੀਆਂ ਫਾਸੀਵਾਦ ਵਿਰੋਧੀ ਪਾਰਟੀਆਂ ਨਾਲ ਵਿਆਪਕ ਗੱਠਜੋੜ ਬਣਾਉਣ ਜਿਸ ਦਾ ਉਦੇਸ਼ ਦੇਸ਼ ਅੰਦਰ ਸਮਾਜਿਕ ਉੱਨਤੀ ਲਈ ਅਤੇ ਫਾਸ਼ੀਵਾਦੀ ਤਾਨਾਸ਼ਾਹੀਆਂ ਨੂੰ ਅਲੱਗ ਥਲਗ ਕਰਨ ਲਈ ਯੂਐਸਐਸਆਰ ਨਾਲ ਮਿਲਟਰੀ ਗੱਠਜੋੜ ਕੀਤਾ ਜਾਵੇ। ਇਸ ਤਰ੍ਹਾਂ ਬਣਾਏ ਗਏ "ਪਾਪੂਲਰ ਫਰੰਟ" ਫਰਾਂਸ, ਅਤੇ ਸਪੇਨ ਅਤੇ ਚੀਨ ਵਿੱਚ ਸਰਕਾਰ ਬਣਾਉਣ ਵਿੱਚ ਸਫਲ ਸਾਬਤ ਹੋਏ। ਹੋਰ ਕਿਤੇ ਰਾਜਨੀਤਿਕ ਸਫਲਤਾ ਨਹੀਂ ਸੀ ਮਿਲੀ।[2]

ਫਰਾਂਸ

[ਸੋਧੋ]

ਫਰਾਂਸ ਵਿਚ, ਸੋਸ਼ਲ-ਡੈਮੋਕਰੇਟਸ ਅਤੇ ਖੱਬੇ-ਉਦਾਰਵਾਦੀ ਰੀਪਬਲੀਕਨਾਂ ਦੇ ਖੱਬੇਪੱਖੀ ਸਰਕਾਰੀ ਗੱਠਜੋੜ ਦੇ ਪਤਨ ਅਤੇ ਉਸ ਤੋਂ ਬਾਅਦ ਦੇ ਦੂਰ-ਸੱਜੇ ਦੰਗਿਆਂ ਦੇ ਰਾਹੀਂ ਤਾਨਾਸ਼ਾਹ ਸੱਜੇ-ਪੱਖੀ ਸਰਕਾਰ ਸੱਤਾ ਵਿੱਚ ਆਉਣ ਨੇ ਸਮੀਕਰਣ ਬਦਲ ਦਿੱਤੀ: ਤਾਨਾਸ਼ਾਹੀ ਘੁਸਪੈਠ ਦੀ ਇੱਕ ਤਿਲਕਵੀਂ ਢਲਾਨ ਦਾ ਟਾਕਰਾ ਕਰਨ ਲਈ, ਸਮਾਜਵਾਦੀ ਹੁਣ ਸੜਕਾਂ ਤੇ ਆਉਣ ਲਈ, ਅਤੇ ਕਮਿਊਨਿਸਟ ਸੰਸਦ ਵਿੱਚ ਹੋਰਨਾਂ ਫਾਸੀਵਾਦ ਵਿਰੋਧੀਆਂ ਨਾਲ ਸਹਿਯੋਗ ਕਰਨ ਲਈ ਨਰਮ ਹੋ ਗਏ ਸਨ। ਜੂਨ 1934 ਵਿਚ, ਲਿਓਨ ਬਲੂਮ ਦੀ ਸੋਸ਼ਲਿਸਟ ਪਾਰਟੀ ਨੇ ਫ੍ਰੈਂਚ ਕਮਿਊਨਿਸਟ ਪਾਰਟੀ ਨਾਲ ਐਕਸ਼ਨ ਦੀ ਸਾਂਝ ਦੇ ਸਮਝੌਤੇ 'ਤੇ ਦਸਤਖਤ ਕੀਤੇ। ਅਕਤੂਬਰ ਤਕ ਕਮਿਊਨਿਸਟ ਪਾਰਟੀ ਨੇ ਇਹ ਸੁਝਾਅ ਦੇਣਾ ਸ਼ੁਰੂ ਕਰ ਦਿੱਤਾ ਸੀ ਕਿ ਰੀਪਬਲੀਕਨ ਪਾਰਟੀਆਂ ਜਿਹੜੀਆਂ ਰਾਸ਼ਟਰਵਾਦੀ ਸਰਕਾਰ ਦਾ ਪੱਖ ਨਹੀਂ ਸਨ ਲੈ ਰਹੀਆਂ, ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਸੀ; ਉਨ੍ਹਾਂ ਨੇ ਅਗਲੀ ਜੁਲਾਈ ਵਿੱਚ ਫਰਾਂਸ ਦੀ ਸਰਕਾਰ ਦੇ ਹੋਰ ਵੀ ਸੱਜੇ ਪਾਸੇ ਝੁਕ ਜਾਣ ਤੋਂ ਬਾਅਦ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ।

ਮਈ 1935 ਵਿਚ, ਫਰਾਂਸ ਅਤੇ ਸੋਵੀਅਤ ਯੂਨੀਅਨ ਨੇ ਇੱਕ ਰੱਖਿਆਤਮਕ ਗੱਠਜੋੜ 'ਤੇ ਦਸਤਖਤ ਕੀਤੇ ਅਤੇ ਅਗਸਤ 1935 ਵਿਚ, ਕੌਮਿੰਟਰਨ ਦੀ 7 ਵੀਂ ਵਿਸ਼ਵ ਕਾਂਗਰਸ ਨੇ ਅਧਿਕਾਰਤ ਤੌਰ' ਤੇ ਪਾਪੂਲਰ ਮੋਰਚੇ ਦੀ ਰਣਨੀਤੀ ਦਾ ਸਮਰਥਨ ਕੀਤਾ।[3] ਮਈ 1936 ਦੀਆਂ ਚੋਣਾਂ ਵਿਚ, ਪਾਪੂਲਰ ਫਰੰਟ ਨੇ ਬਹੁਗਿਣਤੀ ਸੰਸਦੀ ਸੀਟਾਂ (220 ਦੇ ਮੁਕਾਬਲੇ 378 ਡਿਪਟੀ) ਜਿੱਤ ਲਈਆਂ ਅਤੇ ਲਿਓਨ ਬਲੂਮ ਨੇ ਸਰਕਾਰ ਬਣਾਈ।[1] ਇਟਲੀ ਵਿਚ, ਕੌਮਿੰਟਰਨ ਨੇ ਇਟਲੀ ਦੀ ਕਮਿਊਨਿਸਟ ਪਾਰਟੀ ਅਤੇ ਇਤਾਲਵੀ ਸੋਸ਼ਲਿਸਟ ਪਾਰਟੀ ਵਿਚਾਲੇ ਗੱਠਜੋੜ ਦੀ ਸਲਾਹ ਦਿੱਤੀ ਪਰ ਸੋਸ਼ਲਿਸਟਾਂ ਨੇ ਇਸ ਨੂੰ ਰੱਦ ਕਰ ਦਿੱਤਾ।

ਗ੍ਰੇਟ ਬ੍ਰਿਟੇਨ

[ਸੋਧੋ]

ਗ੍ਰੇਟ ਬ੍ਰਿਟੇਨ ਵਿੱਚ ਨਾਜ਼ੀ ਜਰਮਨੀ ਦੇ ਨੈਸ਼ਨਲ ਸਰਕਾਰ ਵਲੋਂ ਤੁਸ਼ਟੀਕਰਨ ਦੇ ਖਿਲਾਫ਼ ਲੇਬਰ ਪਾਰਟੀ, ਲਿਬਰਲ ਪਾਰਟੀ, ਸੁਤੰਤਰ ਲੇਬਰ ਪਾਰਟੀ, ਕਮਿਊਨਿਸਟ ਪਾਰਟੀ ਅਤੇ ਇਥੋਂ ਤਕ ਕਿ ਵਿੰਸਟਨ ਚਰਚਿਲ ਦੀ ਅਗਵਾਈ ਅਧੀਨ ਕੰਜ਼ਰਵੇਟਿਵ ਪਾਰਟੀ ਦੇ ਬਾਗ਼ੀ ਅਨਸਰਾਂ ਨੂੰ ਨਾਲ ਲੈ ਕੇ ਇੱਕ ਪਾਪੂਲਰ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਇਹ ਮੁੱਖ ਤੌਰ ਤੇ ਲੇਬਰ ਪਾਰਟੀ ਦੇ ਅੰਦਰੋਂ ਵਿਰੋਧ ਕਾਰਨ ਅਸਫਲ ਰਹੀ, ਜੋ ਯੂਨੀਅਨ ਦੀਆਂ ਸਥਾਨਕ ਇਕਾਈਆਂ ਉੱਤੇ ਕਬਜ਼ਾ ਕਰਨ ਦੀਆਂ ਕਮਿਊਨਿਸਟ ਕੋਸ਼ਿਸ਼ਾਂ ਕਰਨ ਅੱਗ ਬਗੂਲਾ ਹੋਏ ਸੀ। ਇਸ ਤੋਂ ਇਲਾਵਾ, ਲਿਬਰਲ ਅਤੇ ਸਮਾਜਵਾਦੀ ਪਹੁੰਚ ਦੀ ਅਸੰਗਤਤਾ ਕਾਰਨ ਵੀ ਬਹੁਤ ਸਾਰੇ ਲਿਬਰਲ ਮੁੱਕਰ ਗਏ।[4]

ਸੰਯੁਕਤ ਰਾਜ

[ਸੋਧੋ]

ਯੂਨਾਈਟਿਡ ਸਟੇਟਸ ਦੀ ਕਮਿਊਨਿਸਟ ਪਾਰਟੀ (ਸੀਪੀਯੂਐੱਸਏ) 1935 ਤਕ ਨਿਊ ਡੀਲ ਦਾ ਡਟ ਕੇ ਵਿਰੋਧ ਕਰਦੀ ਰਹੀ, ਪਰ ਅਚਾਨਕ ਰੁਖ ਉਲਟ ਗਿਆ ਅਤੇ ਨਿਊ ਡੀਲਰਾਂ ਨਾਲ ਇੱਕ ਪਾਪੂਲਰ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ।[5] ਇਸਨੇ 1936 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਨੌਰਮਨ ਥਾਮਸ ਦੀ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਨਾਲ ਸਾਂਝੇ ਸੋਸ਼ਲਿਸਟ-ਕਮਿਊਨਿਸਟ ਟਿਕਟ ਦੀ ਕੋਸ਼ਿਸ਼ ਕੀਤੀ ਪਰ ਸੋਸ਼ਲਿਸਟਾਂ ਨੇ ਇਸ ਸੁਝਾਅ ਨੂੰ ਰੱਦ ਕਰ ਦਿੱਤਾ। ਸੀਪੀਯੂਐਸਏ ਨੇ ਇਸ ਅਰਸੇ ਵਿੱਚ ਫ੍ਰੈਂਕਲਿਨ ਰੂਜ਼ਵੈਲਟ ਦੇ ਨਿਊ ਡੀਲ ਨੂੰ ਸਮਰਥਨ ਦੀ ਪੇਸ਼ਕਸ਼ ਵੀ ਕੀਤੀ। ਯੂਐਸਏ ਵਿੱਚ ਪਾਪੂਲਰ ਫਰੰਟ ਪੀਰੀਅਡ ਨੇ ਸੀ ਪੀ ਨੂੰ ਬਹੁਤ ਦੇਸ਼ਭਗਤਕ ਅਤੇ ਲੋਕਵਾਦੀ ਲਾਈਨ ਲੈਂਦੇ ਵੇਖਿਆ, ਜਿਸ ਨੂੰ ਬਾਅਦ ਵਿੱਚ ਬ੍ਰਾਉਡਰਿਜ਼ਮ ਕਿਹਾ ਗਿਆ।

ਪਾਪੂਲਰ ਫਰੰਟ ਦਾ ਅੰਤ

[ਸੋਧੋ]

ਪਾਪੂਲਰ ਫਰੰਟ ਅਚਾਨਕ ਅਗਸਤ 1939 ਵਿੱਚ ਨਾਜ਼ੀ ਜਰਮਨੀ ਅਤੇ ਯੂਐਸਐਸਆਰ ਦੇ ਵਿਚਕਾਰ ਮੋਲੋਤੋਵ- ਰਿਬੇਨਟਰੋਪ ਸਮਝੌਤੇ ਨਾਲ ਖਤਮ ਹੋ ਗਈ। ਕੌਮਿੰਟਰਨ ਪਾਰਟੀਆਂ ਫਾਸੀਵਾਦ ਵਿਰੋਧੀ ਨੀਤੀ ਤੋਂ ਜਰਮਨੀ ਦੇ ਨਾਲ ਸ਼ਾਂਤੀ ਦੀ ਵਕਾਲਤ ਕਰਨ ਲੱਗ ਪਈਆਂ। ਕਮਿਊਨਿਸਟ ਪਾਰਟੀਆਂ ਦੇ ਬਹੁਤ ਸਾਰੇ ਮੈਂਬਰਾਂ ਨੇ ਹਿਟਲਰ ਅਤੇ ਸਟਾਲਿਨ ਦਰਮਿਆਨ ਹੋਏ ਇਸ ਸਮਝੌਤੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਦਿੱਤੀ। ਪਰ ਫਰਾਂਸ ਅਤੇ ਹੋਰ ਦੇਸ਼ਾਂ ਵਿੱਚ ਬਹੁਤ ਸਾਰੇ ਕਮਿਊਨਿਸਟਾਂ ਨੇ 1939 ਜਾਂ 1940 ਵਿੱਚ ਆਪਣੇ ਦੇਸ਼ਾਂ ਦੀਆਂ ਫੌਜਾਂ ਵਿੱਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਟਾਲਿਨ ਦੀ ਹਿਟਲਰ ਨਾਲ ਸੰਧੀ ਸੀ।

ਪਾਪੂਲਰ ਫਰੰਟ ਨੀਤੀ ਦੇ ਆਲੋਚਕ ਅਤੇ ਡਿਫੈਂਡਰ

[ਸੋਧੋ]

ਲਿਓਨ ਟ੍ਰੋਟਸਕੀ ਅਤੇ ਉਸਦੇ ਦੂਰ-ਖੱਬੇ ਸਮਰਥਕਾਂ ਨੇ ਪਾਪੂਲਰ ਫਰੰਟ ਦੀ ਰਣਨੀਤੀ ਦੀ ਆਲੋਚਨਾ ਕੀਤੀ। ਟ੍ਰੋਟਸਕੀ ਦਾ ਮੰਨਣਾ ਸੀ ਕਿ ਸਿਰਫ ਸੰਯੁਕਤ ਮੋਰਚੇ ਹੀ ਆਖਰਕਾਰ ਪ੍ਰਗਤੀਸ਼ੀਲ ਹੋ ਸਕਦੇ ਹਨ, ਅਤੇ ਇਹ ਕਿ ਪਾਪੂਲਰ ਮੋਰਚੇ ਬੇਕਾਰ ਸਨ ਕਿਉਂਕਿ ਉਨ੍ਹਾਂ ਵਿੱਚ ਗ਼ੈਰ-ਕਿਰਤੀ ਜਮਾਤ ਬੁਰਜੂਆ ਤਾਕਤਾਂ ਜਿਵੇਂ ਕਿ ਉਦਾਰਵਾਦੀ ਸ਼ਾਮਲ ਸਨ। ਟ੍ਰੋਟਸਕੀ ਨੇ ਇਹ ਵੀ ਦਲੀਲ ਦਿੱਤੀ ਕਿ ਪਾਪੂਲਰ ਮੋਰਚਿਆਂ ਵਿਚ, ਮਜ਼ਦੂਰ ਜਮਾਤਾਂ ਦੀਆਂ ਮੰਗਾਂ ਨੂੰ ਘੱਟ ਤੋਂ ਘੱਟ ਕਰ ਦਿੱਤਾ ਜਾਂਦਾ ਹੈ, ਅਤੇ ਮਜ਼ਦੂਰ ਜਮਾਤ ਦੀ ਰਾਜਨੀਤੀ ਦੇ ਆਪਣੇ ਸੁਤੰਤਰ ਸਮੂਹ ਨੂੰ ਅੱਗੇ ਰੱਖਣ ਦੀ ਯੋਗਤਾ ਨਾਲ ਸਮਝੌਤਾ ਕੀਤਾ ਜਾਂਦਾ ਹੈ। ਇਹ ਵਿਚਾਰ ਹੁਣ ਬਹੁਤੇ ਟ੍ਰੌਟਸਕੀਵਾਦੀ ਸਮੂਹਾਂ ਵਿੱਚ ਆਮ ਹੈ। ਖੱਬੇਪੱਖੀ ਕਮਿਊਨਿਸਟ ਸਮੂਹ ਵੀ ਪਾਪੂਲਰ ਮੋਰਚਿਆਂ ਦਾ ਵਿਰੋਧ ਕਰਦੇ ਹਨ, ਪਰ ਉਹ ਸਾਂਝੇ ਮੋਰਚਿਆਂ ਦਾ ਵੀ ਵਿਰੋਧ ਕਰਦੇ ਹਨ।

1977 ਵਿੱਚ ਲਿਖੀ ਗਈ ਇੱਕ ਕਿਤਾਬ ਵਿਚ, ਯੂਰੋਕਮਿਊਨਿਸਟ ਆਗੂ ਸੈਂਟਿਯਾਗੋ ਕੈਰੀਲੋ ਨੇ ਪਾਪੂਲਰ ਫਰੰਟ ਦਾ ਸਕਾਰਾਤਮਕ ਮੁਲਾਂਕਣ ਦੀ ਪੇਸ਼ਕਸ਼ ਕੀਤੀ। ਉਸ ਨੇ ਦਲੀਲ ਦਿੱਤੀ ਕਿ ਸਪੇਨ ਵਿੱਚ, ਘਰੇਲੂ ਯੁੱਧ ਦੀਆਂ ਭਾਵਨਾਵਾਂ ਕਾਰਨ ਹੋਣ ਵਾਲੀਆਂ ਵਧੀਕੀਆਂ ਦੇ ਬਾਵਜੂਦ, ਰਿਪਬਲੀਕਨ ਖੇਤਰਾਂ ਵਿੱਚ ਗੱਠਜੋੜ ਦੀ ਸਰਕਾਰ ਦਾ ਕਾਰਜਕਾਲ " ਬਹੁ-ਪਾਰਟੀ-ਪ੍ਰਣਾਲੀ, ਸੰਸਦ ਅਤੇ ਵਿਰੋਧੀ ਧਿਰ ਨੂੰ ਅਜ਼ਾਦੀ ਵਾਲੇ ਲੋਕਤੰਤਰ ਨਾਲ ਸਮਾਜਵਾਦ ਵੱਲ ਅੱਗੇ ਜਾਣ ਦੀ ਧਾਰਨਾ ਭਰੂਣ ਰੂਪ ਵਿੱਚ ਸ਼ਾਮਲ ਹੈ।"[6] ਕੈਰੀਲੋ ਨੇ ਹਾਲਾਂਕਿ ਕਮਿ ਊਨਿਸਟ ਇੰਟਰਨੈਸ਼ਨਲ ਦੀ ਪਾਪੂਲਰ ਫਰੰਟ ਦੀ ਰਣਨੀਤੀ ਨੂੰ ਕਾਫ਼ੀ ਹੱਦ ਤੱਕ ਅੱਗੇ ਨਾ ਜਾਣ ਦੀ ਅਲੋਚਨਾ ਕੀਤੀ  – ਖਾਸ ਤੌਰ 'ਤੇ ਇਸ ਤੱਥ ਦੇ ਲਈ ਕਿ ਫ੍ਰੈਂਚ ਕਮਿਊਨਿਸਟਾਂ ਨੂੰ ਪੂਰਨ ਗੱਠਜੋੜ ਦੇ ਭਾਈਵਾਲ ਬਣਨ ਦੀ ਬਜਾਏ, ਬਾਹਰ ਤੋਂ ਲਿਓਨ ਬਲੂਮ ਦੀ ਸਰਕਾਰ ਦਾ ਸਮਰਥਨ ਕਰਨ ਤੱਕ ਸੀਮਤ ਰੱਖਿਆ ਗਿਆ ਸੀ।[7]

ਹਵਾਲੇ

[ਸੋਧੋ]
  1. 1.0 1.1 1914-1946: Third Camp Internationalists in France during World War II, libcom.org
  2. Archie Brown, The rise and fall of communism (2009) pp 88-100.
  3. The Seventh Congress, Marxist Internet Archive
  4. Peter Joyce, The Liberal Party and the Popular Front: an assessment of the arguments over progressive unity in the 1930s, Journal of Liberal History, Issue 28, Autumn 2000
  5. Frank A. Warren (1993). Liberals and Communism: The "Red Decade" Revisited. Columbia UP. pp. 237–38. ISBN 9780231084444.
  6. Santiago Carrillo, Eurocommunism and the State. London: Lawrence and Wishart, 1977; pg. 128.
  7. Carrillo, Eurocommunism and the State, pp. 113–114.