ਸਮੱਗਰੀ 'ਤੇ ਜਾਓ

ਬਰੁਨ ਬਿਸਵਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰੁਨ ਬਿਸਵਾਸ
ਤਸਵੀਰ:Barun Biswas.jpg
ਜਨਮ(1972-09-12)12 ਸਤੰਬਰ 1972
ਸੁਤੀਆ, ਪੱਛਮੀ ਬੰਗਾਲ, ਭਾਰਤ
ਮੌਤ5 ਜੁਲਾਈ 2012(2012-07-05) (ਉਮਰ 39)
ਸੁਤੀਆ, ਪੱਛਮੀ ਬੰਗਾਲ, ਭਾਰਤ
ਮੌਤ ਦਾ ਕਾਰਨਕ਼ਤਲ (ਗੋਲੀ ਨਾਲ)
ਰਾਸ਼ਟਰੀਅਤਾਭਾਰਤੀ
ਪੇਸ਼ਾਸਕੂਲ ਅਧਿਆਪਕ, ਸਮਾਜਕ ਕਾਰਕੁੰਨ
ਲਈ ਪ੍ਰਸਿੱਧਪੱਛਮੀ ਬੰਗਾਲ ਦੇ ਸੁਤੀਆ ਵਿੱਚ ਬਲਾਤਕਾਰੀ ਸਮੂਹ ਦੇ ਖਿਲਾਫ਼ ਰੋਸ ਪ੍ਰਦਰਸ਼ਕ

ਬਰੁਨ ਬਿਸਵਾਸ (12 ਸਤੰਬਰ 1972 – 5 ਜੁਲਾਈ 2012) ਇੱਕ ਬੰਗਾਲੀ ਸਕੂਲ ਅਧਿਆਪਕ ਸੀ ਅਤੇ ਪੱਛਮੀ ਬੰਗਾਲ, ਭਾਰਤ ਵਿੱਚ ਇੱਕ ਸਮਾਜਿਕ ਕਾਰਕੁਨ ਵੀ ਸੀ। ਸੰਨ 2000 ਵਿੱਚ, ਉਸ ਨੇ " ਸੁਤੀਆ ਗੋਨੋਧੋਰਸ਼ਨ ਪ੍ਰਤਿਬਾਦ ਮੰਚ ", ਦੇ ਇੱਕ ਸੰਗਠਨ ਦੀ ਸਹਿ-ਸਥਾਪਨਾ ਕੀਤੀ ਜਿਸ ਨੇ ਇੱਕ ਸਥਾਨਕ ਅਪਰਾਧੀ ਗਿਰੋਹ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ, ਜੋ ਸੂਟੀਆ ਦੇ ਲੋਕਾਂ ਵਿੱਚ ਦਹਿਸ਼ਤ ਫਲਾਉਣ ਲਈ ਸਮੂਹਕ ਬਲਾਤਕਾਰ ਨੂੰ ਅੰਜਾਮ ਦੇ ਰਹੇ ਸਨ। ਬਿਸਵਾਸ ਦਾ 5 ਜੁਲਾਈ 2012 ਨੂੰ ਕ਼ਤਲ ਕਰ ਦਿੱਤਾ ਗਿਆ ਸੀ। 2013 ਵਿੱਚ, ਇੱਕ ਬੰਗਾਲੀ ਫਿਲਮ ਪ੍ਰੋਲੋਈ ਬਣਾਈ ਗਈ ਸੀ। ਇਹ ਫ਼ਿਲਮ ਉਸ ਦੇ ਜੀਵਨ ਅਤੇ ਲੜਾਈ 'ਤੇ ਅਧਾਰਿਤ ਸੀ।[1][2]

ਜ਼ਿੰਦਗੀ ਅਤੇ ਕੈਰੀਅਰ

[ਸੋਧੋ]

ਬਿਸਵਾਸ ਦਾ ਜਨਮ 12 ਸਤੰਬਰ 1972 ਨੂੰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਾਨਾ ਜ਼ਿਲ੍ਹਾ ਸੁਟੀਆ ਵਿੱਚ ਹੋਇਆ ਸੀ। ਉਸ ਦੇ ਮਾਤਾ ਗੀਤਾ ਬਿਸਵਾਸ ਅਤੇ ਪਿਤਾ ਜਗਦੀਸ਼ ਬਿਸਵਾਸ ਸਨ। ਉਹ ਬੰਗਲਾਦੇਸ਼ ਫਰੀਦਪੁਰ ਦੇ ਪ੍ਰਵਾਸੀ ਸਨ, ਜੋ 1971 ਬੰਗਲਾਦੇਸ਼ ਆਜ਼ਾਦੀ ਜੰਗ ਤੋਂ ਬਾਅਦ ਉੱਤਰੀ 24 ਪਰਗਨਾ ਵਿੱਚ, ਆਚਾਰੀਪਾਰਾ, ਪੰਚੋਪਤਾ ਹੈ।[3] ਉਸ ਦੇ ਪਿਤਾ ਦਿਨ ਵੇਲੇ ਮਜ਼ਦੂਰ ਵਜੋਂ ਕੰਮ ਕਰਦੇ ਸਨ ਅਤੇ ਰਾਤ ਨੂੰ ਸਥਾਨਕ ਥੀਏਟਰ ਸਮੂਹ ਲਈ ਗਾਉਂਦੇ ਸਨ ਜੋ ਬੱਚਿਆਂ ਦੀ ਪੜ੍ਹਾਈ ਦਾ ਭੁਗਤਾਨ ਕਰਨ ਵਿੱਚ ਸਮਰਥ ਹੋਣ।[1]

ਬਰੁਨ ਬਿਸਵਾਸ ਨੇ ਪੰਚਪੋਟਾ ਭਾਰਦੰਗਾ ਹਾਈ ਸਕੂਲ ਵਿੱਚ ਦਾਖਿਲਾ ਲਿਆ। ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਗੋਬਰਦੰਗਾ ਖੰਤੂੜਾ ਹਾਈ ਸਕੂਲ ਵਿੱਚ ਪੂਰੀ ਕੀਤੀ। ਉਸ ਨੇ ਗੋਬਰਦੰਗਾ ਹਿੰਦੂ ਕਾਲਜ ਤੋਂ ਬੰਗਾਲੀ ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ, ਉਸ ਦੀ ਕਲਕੱਤਾ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ, ਅਤੇ ਬੀ.ਟੀ. ਕਾਲਜ, ਨਿਊ ਬੈਰਕਪੁਰ ਤੋਂ ਬੀ.ਐਡ. ਦੀ ਡਿਗਰੀ ਹਾਸਿਲ ਕੀਤੀ।[1][3][4]

ਆਪਣੀ ਸਿੱਖਿਆ ਤੋਂ ਬਾਅਦ, ਬਿਸਵਾਸ ਨੇ ਪੱਛਮੀ ਬੰਗਾਲ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ, ਅਤੇ ਸਮਾਜਕ ਕੰਮ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਕੈਰੀਅਰ ਚੁਣਿਆ। 1998 ਵਿੱਚ, ਉਸ ਨੇ ਕੋਲਕਾਤਾ ਦੇ ਮਿਤਰਾ ਇੰਸਟੀਚਿਊਸ਼ਨ (ਮੇਨ) ਵਿਖੇ ਸਕੂਲ ਦੇ ਅਧਿਆਪਕ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਜਿੱਥੇ ਉਸ ਨੇ ਆਪਣੀ ਮੌਤ ਤੱਕ ਕੰਮ ਕੀਤਾ। ਉਹ ਪੰਚਪੋਟਾ ਸਾਸ਼ਾਦੰਗਾ ਸਾਰਦਾ ਸੇਵਾ ਸੰਘ ਦਾ ਵੀ ਸਰਗਰਮ ਮੈਂਬਰ ਸੀ।[1][3][4]

ਸਰਗਰਮੀ

[ਸੋਧੋ]

ਇੱਛਾਮਤੀ ਦਰਿਆ ਅਤੇ ਪਾਣੀ

[ਸੋਧੋ]

2000 ਵਿੱਚ, ਬਿਸਵਾਸ ਨੇ ਇੱਛਾਮਤੀ ਅਤੇ ਜਮਨਾ ਦਰਿਆ ਦੇ ਹੜ੍ਹਾਂ ਦੀ ਰੋਕਥਾਮ ਲਈ ਨਹਿਰ ਦੀ ਉਸਾਰੀ ਲਈ ਮੁਹਿੰਮ ਸ਼ੁਰੂ ਕੀਤੀ। ਨਦੀਆਂ ਸੁਟੀਆ ਦੇ ਬੋਨਗਾਓਂ, ਸਵਰੂਪਨਗਰ ਅਤੇ ਗੈਘਿਟਾ ਵਿੱਚ ਫੈਲੇ ਹੜ੍ਹ ਦਾ ਕਾਰਨ ਬਣ ਗਈਆਂ ਸਨ। ਹਾਲਾਂਕਿ ਸ਼ੁਰੂ ਵਿੱਚ ਉਸ ਦੀ ਯੋਜਨਾ ਸਥਾਨਕ ਨੇਤਾਵਾਂ ਦੇ ਥੋੜੇ ਉਤਸ਼ਾਹ ਨਾਲ ਪੂਰੀ ਹੋਈ, ਬਾਅਦ ਵਿੱਚ ਸਰਕਾਰ ਨੇ ਨਹਿਰ ਦਾ ਨਿਰਮਾਣ ਕੀਤਾ।[1] ਬਾਅਦ ਵਿਚ, ਉਹ ਗੈਂਗਾਂ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਇਆ ਜੋ ਇੱਛਾਮਤੀ ਨਦੀ ਨੂੰ ਆਪਣੇ ਕਾਰੋਬਾਰਾਂ ਲਈ ਗੈਰ-ਕਾਨੂੰਨੀ ਤੌਰ 'ਤੇ ਰੋਕ ਅਤੇ ਮੋੜ ਰਹੇ ਸਨ, ਜਿਸ ਨਾਲ ਪਿੰਡ ਦੇ ਖੇਤਰ ਵਿੱਚ ਹੜ੍ਹਾਂ ਦੀ ਮੁਸੀਬਤ ਬਣੀ ਹੋਈ ਸੀ।[2][3]

2000—2012: ਬਲਾਤਕਾਰ ਵਿਰੋਧੀ ਐਕਟਿਜ਼ਮ

[ਸੋਧੋ]

1990 ਦੇ ਅਖੀਰ ਅਤੇ 2000 ਦੇ ਸ਼ੁਰੂ ਵਿੱਚ ਸੂਟੀਆ ਅਤੇ ਆਸ ਪਾਸ ਦੇ ਪਿੰਡ ਇੱਕ ਅਪਰਾਧਿਕ ਗਰੋਹ ਨਾਲ ਘਿਰ ਗਏ ਸਨ। 2000–2002 ਤੱਕ, 33 ਬਲਾਤਕਾਰ (ਸਰਕਾਰੀ ਅੰਕੜੇ, ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ) ਅਤੇ ਸੁਟੀਆ ਵਿੱਚ ਇੱਕ ਦਰਜਨ ਦੇ ਕਰੀਬ ਕਤਲ ਹੋਏ ਸਨ। ਬਿਸਵਾਸ ਨੇ ਅਪਰਾਧ ਦੇ ਖਿਲਾਫ਼ ਲੜਨ ਅਤੇ ਗ੍ਰਿਫ਼ਤਾਰੀ ਦੀ ਮੰਗ ਕਰਨ ਲਈ ਪਿੰਡ ਵਾਸੀਆਂ ਦਾ ਇੱਕ ਸਮੂਹ ਬਣਾਇਆ। 2000 ਵਿੱਚ, 28 ਸਾਲ ਦੀ ਉਮਰ ਵਿੱਚ, ਉਸ ਨੇ " ਸੁਤੀਆ ਗੋਨੋਧੋਰਸਨ ਪ੍ਰਤਿਭਾ ਮੰਚ " ਦੀ ਸਹਿ-ਸਥਾਪਨਾ ਕੀਤੀ। ਜਥੇਬੰਦੀਆਂ ਨੇ ਬਲਾਤਕਾਰ ਦੇ ਵਿਰੋਧ ਵਿੱਚ ਜਨਤਕ ਮੀਟਿੰਗਾਂ ਸ਼ੁਰੂ ਕੀਤੀਆਂ। ਅਜਿਹੀ ਮੀਟਿੰਗ ਦੌਰਾਨ, ਬਿਸਵਾਸ ਅਕਸਰ ਕਹਿੰਦਾ ਸੀ:

"ਜੇਕਰ ਅਸੀਂ ਆਪਣੀਆਂ ਧੀਆਂ, ਭੈਣਾਂ, ਪਤਨੀਆਂ ਅਤੇ ਮਾਵਾਂ ਦੀ ਸੁਰੱਖਿਆ ਨਹੀਂ ਕਰ ਸਕਦੇ ਤਾਂ ਸਾਨੂੰ ਸਭਿਅਕ ਸਮਾਜ ਵਿਚ ਨਹੀਂ ਰਹਿਣਾ ਚਾਹੀਦਾ। ਜੇਕਰ ਸਾਡੇ ਵਿੱਚ ਬਲਾਤਕਾਰੀ ਦੇ ਖਿਲਾਫ਼ ਆਵਾਜ਼ ਉਠਾਉਣ ਲਈ ਸਾਹਸ ਦੀ ਕਮੀ ਹੈ, ਤਾਂ ਅਸੀਂ ਉਨ੍ਹਾਂ ਨਾਲੋਂ ਵੱਧ ਸਜ਼ਾ ਦੇ ਭਾਗੀਦਾਰ ਹਾਂ... ਇਸ ਲਈ, ਤੁਸੀਂ ਸਭ ਆਓ ਅਤੇ ਸਾਡੀਆਂ ਔਰਤਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ 'ਚ ਸ਼ਾਮਲ ਹੋਵੋ।

ਬਿਸਵਾਸ ਦੇ ਸਮੂਹ ਨੇ ਬਲਾਤਕਾਰ ਪੀੜਤਾਂ ਦੀ ਪੁਲਿਸ ਨੂੰ ਰਿਪੋਰਟ ਦੇਣ ਵਿੱਚ ਮਦਦ ਕੀਤੀ ਜਿਸ ਕਾਰਨ ਗਿਰੋਹ ਦੇ ਨੇਤਾ ਸੁਸ਼ਾਂਤਾ ਚੌਧਰੀ ਸਮੇਤ ਗਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਿਸਵਾਸ ਨੇ ਬਲਾਤਕਾਰ ਵਾਲੀਆਂ ਔਰਤਾਂ ਨਾਲ ਗੱਲ-ਬਾਤ ਵੀ ਕੀਤੀ।[1][2][3]

ਮੌਤ

[ਸੋਧੋ]

ਮੈਂ ਉਹ ਮਾਂ ਹਾਂ ਜਿਸ ਨੂੰ ਆਪਣਾ ਬੇਟਾ ਗਵਾਉਣ 'ਤੇ ਮਾਣ ਹੈ। ਬਰੁਨ, ਮੇਰਾ ਛੋਟਾ ਬੇਟਾ, ਨੇ ਕਦੀ ਵੀ ਧਮਕੀ ਤੋਂ ਡਰਦੀਆਂ ਆਪਣੇ ਕਦਮ ਪਿੱਛੇ ਨਹੀਂ ਖਿੱਚੇ। ਅੱਜ ਤੱਕ "ਪ੍ਰਤਿਬਦੀ ਮੰਚ" (ਬਰੁਨ ਦੁਆਰਾ ਸਥਾਪਿਤ ਕੀਤੀ ਇੱਕ ਸਮਾਜ ਸੇਵੀ ਸੰਸਥਾ) ਅੱਤਿਆਚਾਰਾਂ ਦੇ ਖਿਲਾਫ਼ ਆਵਾਜ਼ ਉਠਾ ਰਿਹਾ ਹੈ, ਮੇਰਾ ਬੇਟਾ ਹਮੇਸ਼ਾ ਅਮਰ ਰਹੇਗਾ।ਬੰਗਾਲੀ: Barun chilo, Barun ache, Barun thakbe (ਬਰੁਨ ਸੀ, ਬਰੁਨ ਰਹੇਗਾ ਅਤੇ ਬਰੁਨ ਰਹੇਗਾ।)

— ਇੱਕ ਇੰਟਰਵਿਊ ਵਿੱਚ ਗੀਤਾ ਬਿਸਵਾਸ (ਬਰੁਨ ਬਿਸਵਾਸ ਦੀ ਮਾਂ)[4]

5 ਜੁਲਾਈ 2012 ਨੂੰ ਸ਼ਾਮ 7:20 ਵਜੇ, ਜਦੋਂ ਕੋਲਕਾਤਾ ਤੋਂ ਵਾਪਸ ਪਰਤ ਰਿਹਾ ਸੀ, ਬਿਸਵਾਸ ਨੂੰ ਗੋਬਰਦੰਗਾ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਪਾਰਕਿੰਗ ਵਿੱਚ ਪਿੱਛੇ ਤੋਂ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਹੈਬਰਾ, ਗੈਘੱਟਾ ਅਤੇ ਗੋਪਾਲ ਨਗਰ ਦੀ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਸੂਤੀਆ ਗਿਰੋਹ ਨਾਲ ਸੰਬੰਧਾਂ ਦੇ ਨਾਲ ਗ੍ਰਿਫ਼ਤਾਰ ਕੀਤਾ। ਇਸ ਵਿੱਚ ਕਥਿਤ ਤੌਰ 'ਤੇ ਸੁਪਾਰੀ ਦਿੱਤੇ ਕਾਤਲ, ਸੁਮੰਤਾ ਦੇਬਨਾਥ, ਉਰਫ ਫੋਟਕੇ, ਦੇਬਾਸ਼ੀਸ਼ ਸਰਕਾਰ, ਬਿਸ਼ਵਜੀਤ ਬਿਸਵਾਸ ਅਤੇ ਰਾਜੂ ਸਰਕਾਰ ਸ਼ਾਮਲ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਥਾਨਕ ਵਿਦਿਆਰਥੀ ਸਨ। ਕਾਤਲਾਂ ਨੇ ਪੁਲਿਸ ਨੂੰ ਕਥਿਤ ਤੌਰ 'ਤੇ ਇਕਬਾਲ ਕੀਤਾ ਕਿ ਉਸ ਨੂੰ ਗੈਂਗ ਦੇ ਮੁਖੀਆ ਸੁਸ਼ਾਂਤਾ ਚੌਧਰੀ ਦੁਆਰਾ ਸੁਪਾਰੀ ਦਿੱਤੀ ਗਈ ਸੀ, ਜੋ ਦਮ ਦਮ ਕੇਂਦਰੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।[3]

ਵਿਰਾਸਤ

[ਸੋਧੋ]

ਸੰਨੰਦ ਟੀ.ਵੀ. ਦੁਆਰਾ ਸਾਲ 2011 ਵਿੱਚ ਬਰੁਨ ਬਿਸਵਾਸ ਦੇ ਜੀਵਨ ਦੇ ਅਧਾਰ 'ਤੇ ਪ੍ਰੋਲੋਏ ਆਸ਼ੇ ਨਾਮ ਦਾ ਇੱਕ ਟੈਲੀ ਸੀਰੀਅਲ ਲਾਂਚ ਕੀਤਾ ਗਿਆ ਸੀ।[5] ਅਗਸਤ 2013 ਵਿੱਚ, ਪ੍ਰੋਲੋਏ ਨਾਮ ਦੀ ਇੱਕ ਬੰਗਾਲੀ ਫ਼ਿਲਮ ਬਿਸਵਾਸ ਦੇ ਜੀਵਨ ਉੱਤੇ ਬਣੀ ਸੀ। ਅਭਿਨੇਤਾ ਪਰਮਬਰਤਾ ਚੈਟਰਜੀ ਨੇ ਬਰੂਨ ਬਿਸਵਾਸ ਦੀ ਭੂਮਿਕਾ ਨੂੰ ਦਰਸਾਇਆ ਹੈ।[4]

2013 ਦੀ ਦੁਰਗਾ ਪੂਜਾ ਵਿੱਚ, ਪੰਚਪੋਟਾ ਅਵਿਜਨ ਸੰਘ ਦੁਰਗਾ ਪੂਜਾ ਕਮੇਟੀ ਨੇ ਬਿਸਵਾਸ ਦੀ ਜ਼ਿੰਦਗੀ ਅਤੇ ਸੰਘਰਸ਼ ਨੂੰ ਉਨ੍ਹਾਂ ਦੀ ਪੂਜਾ ਦੇ ਤਿਉਹਾਰ ਥੀਮ ਦੇ ਤੌਰ 'ਤੇ ਵਰਤਿਆ। ਉਨ੍ਹਾਂ ਨੇ ਆਪਣੇ ਪੂਜਾ ਪਲੇਟਫਾਰਮ ਦਾ ਨਾਮ ਬਰੂਨ ਮੰਚ (ਬਰੁਨ ਪਲੇਟਫਾਰਮ) ਵੀ ਰੱਖਿਆ। ਪੂਜਾ ਕਮੇਟੀ ਦੇ ਸੰਯੁਕਤ ਸਕੱਤਰ ਮਨੋਬਿੰਦਰ ਬਿਸਵਾਸ ਨੇ ਦੱਸਿਆ-[6]

ਬਰੂਨ ਦੀ ਮਾਮਾਬਾੜੀ (ਜੱਦੀ ਘਰ) ਸੁਤੀਆ ਪੰਚਪੋਟਾ ਵਿੱਚ ਸੀ ਅਤੇ ਉਸ ਨੇ ਆਪਣਾ ਬਚਪਨ ਇੱਥੇ ਹੀ ਬਤੀਤ ਕੀਤਾ ਸੀ। ਜਦੋਂ ਸੁਤੀਆ ਉੱਤੇ ਅਸਲ ਵਿੱਚ ਬਲਾਤਕਾਰੀਆਂ ਅਤੇ ਅਪਰਾਧੀਆਂ ਦੁਆਰਾ ਰਾਜ ਕੀਤਾ ਜਾਂਦਾ ਸੀ, ਉਸ ਨੇ ਸੁਟੀਆ ਪ੍ਰਤਿਬਾਦੀ ਮੰਚ ਰਾਹੀਂ ਪਿੰਡ ਵਾਸੀਆਂ ਨੂੰ ਦਹਿਸ਼ਤ ਦੇ ਰਾਜ ਵਿਰੁੱਧ ਲੜਨ ਵਿੱਚ ਸਹਾਇਤਾ ਲਈ ਇੱਕ ਅੰਦੋਲਨ ਸ਼ੁਰੂ ਕੀਤਾ। ਦੁਰਗਾ ਪੂਜਾ ਵਿੱਚ ਦੁਰਗਾ ਦੀ ਮਹੀਸ਼ਾਸੁਰ ਉੱਤੇ ਜਿੱਤ ਦਰਸਾਈ ਗਈ ਹੈ ਅਤੇ ਬਰੁਨ ਦੀ ਲੜਾਈ ਬੁਰਾਈ ਉੱਤੇ ਚੰਗੇ ਦੀ ਜਿੱਤ ਦਾ ਪ੍ਰਤੀਕ ਹੈ।

ਹਵਾਲੇ

[ਸੋਧੋ]
  1. 1.0 1.1 1.2 1.3 1.4 1.5 "Barun Biswas: An unsung hero". The Times of India. 15 July 2012. Archived from the original on 9 ਜੁਲਾਈ 2013. Retrieved 9 August 2013. {{cite news}}: Unknown parameter |dead-url= ignored (|url-status= suggested) (help)
  2. 2.0 2.1 2.2 "The amazing story of Barun Biswas". The Times of India. 15 July 2012. Archived from the original on 7 ਅਪ੍ਰੈਲ 2013. Retrieved 9 August 2013. {{cite news}}: Check date values in: |archive-date= (help); Unknown parameter |dead-url= ignored (|url-status= suggested) (help)
  3. 3.0 3.1 3.2 3.3 3.4 3.5 "Man who gave the poor a voice now silenced". Indian Express. 11 July 2012. Retrieved 9 August 2013.
  4. 4.0 4.1 4.2 4.3 "Mother says Parambrata in Proloy looks exactly like Barun Biswas". The Times of India. 9 August 2013. Retrieved 9 August 2013.
  5. "Proloy Asche (TV Mini-Series 2011)". imdb.com. Retrieved June 5, 2017.
  6. "Theme for Puja dream". The Times of India. 22 September 2013.