ਦਿਨੇਸ਼ ਨੰਦਿਨੀ ਡਾਲਮੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਨੇਸ਼ ਨੰਦਿਨੀ ਡਾਲਮੀਆ
ਜਨਮ(1928-02-16)16 ਫਰਵਰੀ 1928
ਮੌਤ25 ਅਕਤੂਬਰ 2007(2007-10-25) (ਉਮਰ 79)
ਹੋਰ ਨਾਮਦਿਨੇਸ਼ਨੰਦਿਨੀ ਡਾਲਮੀਆ
ਪੇਸ਼ਾਕਵਿਤਰੀ
ਲਘੂ ਕਹਾਣੀਕਾਰ
ਨਾਵਲਕਾਰ
ਲਈ ਪ੍ਰਸਿੱਧਹਿੰਦੀ ਸਾਹਿਤ
ਜੀਵਨ ਸਾਥੀਰਾਮਕ੍ਰਿਸ਼ਨ ਡਾਲਮੀਆ
ਪੁਰਸਕਾਰਪਦਮ ਭੂਸ਼ਣ
ਸਕੇਸਰੀਆ
ਮਹਿਲਾ ਸ਼ਸ਼ਕਤੀਕਰਨ ਪੁਰਸਕਾਰ
ਪ੍ਰੇਮ ਚੰਦ ਅਵਾਰਡ

ਦਿਨੇਸ਼ ਨੰਦਿਨੀ ਡਾਲਮੀਆ (16 ਫਰਵਰੀ 1928 - 25 ਅਕਤੂਬਰ 2007) ਨੂੰ ਦਿਨੇਸ਼ਨੰਦਿਨੀ ਡਾਲਮੀਆ ਵੀ ਲਿਖਿਆ ਜਾਂਦਾ ਸੀ, ਉਹ ਭਾਰਤੀ ਕਵੀਤਰੀ, ਲਘੂ ਕਹਾਣੀਕਾਰ ਅਤੇ ਹਿੰਦੀ ਸਾਹਿਤ ਦੀ ਨਾਵਲਕਾਰ ਸੀ।[1] ਉਹ ਡਾਲਮੀਆ ਗਰੁੱਪ ਦੀ ਸੰਸਥਾਪਕ ਰਾਮਕ੍ਰਿਸ਼ਨ ਡਾਲਮੀਆ ਦੀ ਪੰਜਵੀਂ ਪਤਨੀ ਸੀ ਅਤੇ ਇਸ ਵਿਆਹ ਸਮੇਂ ਉਸ ਦੀਆਂ ਪਿਛਲੀਆਂ ਚਾਰ ਪਤਨੀਆਂ ਵਿਚੋਂ ਤਿੰਨ ਅਜੇ ਵੀ ਜ਼ਿੰਦਾ ਸਨ। ਇਸ ਦੇ ਬਾਵਜੂਦ ਉਸਨੇ ਆਪਣੇ ਆਪ ਨੂੰ ਲਿੰਗ ਭੇਦਭਾਵ ਅਤੇ ਪੁਰਦਾਹ ਪ੍ਰਣਾਲੀ ਦੇ ਵਿਰੋਧ ਵਿੱਚ ਖੜ੍ਹਾ ਕੀਤਾ ਅਤੇ ਔਰਤ ਦੇ ਛੁਟਕਾਰੇ ਦੇ ਵਿਸ਼ੇ ਤੇ ਕਵਿਤਾਵਾਂ, ਵਾਰਤਕ ਕਵਿਤਾਵਾਂ, ਛੋਟੀਆਂ ਕਹਾਣੀਆਂ ਅਤੇ ਨਾਵਲ ਪ੍ਰਕਾਸ਼ਿਤ ਕੀਤੇ।[2] ਸ਼ਬਨਮ, ਨੀਰਸ਼ ਆਸ਼ਾ, ਮੁਝੇ ਮਾਫ ਕਾਮਾ ਅਤੇ ਯੇ ਭੀ ਝੂਠ ਹੈ ਉਸ ਦੀਆਂ ਕੁਝ ਮਹੱਤਵਪੂਰਣ ਰਚਨਾਵਾਂ ਹਨ।[3] ਭਾਰਤ ਸਰਕਾਰ ਨੇ ਉਸ ਨੂੰ ਸਾਹਿਤ ਵਿੱਚ ਪਾਏ ਯੋਗਦਾਨ ਬਦਲੇ 2006 ਵਿੱਚ ਪਦਮ ਭੂਸ਼ਣ - ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦਿੱਤਾ।[4] 2009 ਵਿੱਚ ਭਾਰਤੀ ਡਾਕ ਨੇ ਉਸ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਮੋਹਰ ਜਾਰੀ ਕੀਤੀ।[5]

ਜੀਵਨੀ[ਸੋਧੋ]

ਦਿਨੇਸ਼ ਨੰਦਿਨੀ ਡਾਲਮੀਆ ਉਰਫ਼ ਦਿਨੇਸ਼ ਨੰਦਿਨੀ ਚੌਰਡੀਆ ਦਾ ਜਨਮ 16 ਫ਼ਰਵਰੀ 1928 ਨੂੰ ਭਾਰਤ ਦੇ ਰਾਜਸਥਾਨ ਦੇ ਉਦੈਪੁਰ ਵਿੱਚ ਹੋਇਆ ਸੀ।[6] ਉਸਨੇ ਆਪਣੀ ਸਾਹਿਤਕ ਗਤੀਵਿਧੀਆਂ 13 ਸਾਲ ਦੀ ਉਮਰ ਵਿੱਚ ਅਰੰਭ ਕਰ ਦਿੱਤੀਆਂ ਸਨ ਅਤੇ ਹਾਲਾਂਕਿ ਉਸਨੇ 1946 ਵਿੱਚ 18 ਸਾਲ ਦੀ ਉਮਰ ਵਿੱਚ ਡਾਲਮੀਆ ਗਰੁੱਪ ਦੇ ਬਾਨੀ ਰਾਮਕ੍ਰਿਸ਼ਨ ਡਾਲਮੀਆ ਨਾਲ ਵਿਆਹ ਕਰਵਾ ਲਿਆ ਸੀ[7] ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਲਈ ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ, ਇਸ ਤਰ੍ਹਾਂ ਉਹ ਰਾਜਸਥਾਨ ਰਾਜ ਵਿੱਚ ਮਾਸਟਰ ਡਿਗਰੀ ਹਾਸਿਲ ਕਰਨ ਵਾਲੀ ਪਹਿਲੀ ਔਰਤ ਬਣ ਗਈ।[8] ਉਸ ਦੀਆਂ ਮੁਢਲੀਆਂ ਰਚਨਾਵਾਂ ਗੱਦ ਕਵਿਤਾਵਾਂ ਸਨ, ਪਰ ਬਾਅਦ ਵਿੱਚ ਨਿਰਸ਼ਾ ਆਸ਼ਾ ਕਵਿਤਾਵਾਂ ਨਾਲ ਸ਼ੁਰੂਆਤ ਕੀਤੀ ਅਤੇ ਉਸਦੀ ਪਹਿਲੀ ਪ੍ਰਕਾਸ਼ਿਤ ਕਿਤਾਬ ਸ਼ਬਨਮ ਸੀ, ਜਿਸਨੇ ਉਸਨੂੰ ਸਕਸਰੀਆ ਅਵਾਰਡ ਦਵਾਇਆ।[2] ਇਸ ਤੋਂ ਬਾਅਦ ਉਸਨੇ ਛੋਟੀਆਂ ਕਹਾਣੀਆਂ ਅਤੇ ਨਾਵਲ ਵੀ ਲਿਖੇ ਅਤੇ ਇਹਨਾਂ ਵਿਚੋਂ 35 ਪ੍ਰਕਾਸ਼ਿਤ ਕੀਤੇ, ਇਸ ਤੋਂ ਇਲਾਵਾ ਕਈ ਕਾਵਿ ਸੰਗ੍ਰਹਿ ਵੀ ਸ਼ਾਮਿਲ ਕੀਤੇ ਗਏ ਸਨ।[9] ਫੂਲ ਕਾ ਦਰਦ, ਦਸਤਾਵੇਜ਼ੀ ਫ਼ਿਲਮ ਉਸੇ ਨਾਮ ਨਾਲ ਸਬੰਧਿਤ ਉਸ ਦੇ ਕੰਮ 'ਤੇ ਅਧਾਰਿਤ ਹੈ।[10]

ਡਾਲਮੀਆ ਆਪਣੇ ਵਿਚਾਰਾਂ ਵਿੱਚ ਨਾਰੀਵਾਦੀ ਸੀ ਅਤੇ ਪੁਰਦਾਹ ਪ੍ਰਣਾਲੀ ਅਤੇ ਔਰਤਾਂ ਨਾਲ ਹੁੰਦੇ ਵਿਤਕਰੇ ਪ੍ਰਤੀ ਵਿਰੋਧ ਜਤਾਉਂਦੀ ਸੀ। ਉਹ ਭਾਰਤੀ-ਚੀਨ ਦੋਸਤੀ ਸੁਸਾਇਟੀ, ਲੇਖਿਕਾ ਸੰਘ ਅਤੇ ਤੁਲਨਾਤਮਕ ਧਰਮ ਅਤੇ ਸਾਹਿਤ ਸੰਸਥਾ (ਆਈ.ਸੀ.ਆਰ.ਐਲ.) ਦੀ ਮੈਂਬਰ ਅਤੇ ਆਈ.ਸੀ.ਆਰ.ਐਲ. ਦੀ ਪ੍ਰਧਾਨ ਵਜੋਂ ਸੇਵਾ ਨਿਭਾਉਂਦੀ ਸੀ।[6] ਉਹ ਸਾਹਿਤਕ ਰਸਾਲੇ ਰਿਚਾ ਦੀ ਬਾਨੀ ਅਤੇ ਇਸ ਦੀ ਮੁੱਖ ਸੰਪਾਦਕ ਸੀ। ਉਸ ਨੂੰ 2001 ਵਿੱਚ ਹਿੰਦੀ ਸਾਹਿਤ ਅਕਾਦਮੀ ਵੱਲੋਂ ਮਹਿਲਾ ਸਾਸਕੱਤੀਕਰਣ ਪੁਰਸਕਾਰ ਮਿਲਿਆ ਅਤੇ ਰਾਣੀ ਦੁਰਗਾਵਤੀ ਯੂਨੀਵਰਸਿਟੀ ਨੇ ਉਸ ਨੂੰ 2005 ਵਿੱਚ ਡਾਕਟਰੇਟ (ਆਨਰੀਸ ਕੌਸਾ) ਨਾਲ ਸਨਮਾਨਿਤ ਕੀਤਾ। ਅਗਲੇ ਸਾਲ ਭਾਰਤ ਸਰਕਾਰ ਨੇ ਉਸ ਨੂੰ ਪਦਮ ਭੂਸ਼ਣ ਦਾ ਨਾਗਰਿਕ ਸਨਮਾਨ ਦਿੱਤਾ।[4] ਉਹ ਪ੍ਰੇਮ ਚੰਦ ਅਵਾਰਡ ਪ੍ਰਾਪਤਕਰਤਾ ਵੀ ਸੀ।

ਦਿਨੇਸ਼ ਨੰਦਿਨੀ ਡਾਲਮੀਆ ਦੀ 25 ਅਕਤੂਬਰ 2007 ਨੂੰ 79 ਸਾਲ ਦੀ ਉਮਰ ਵਿੱਚ ਦਿੱਲੀ ਵਿਖੇ ਮੌਤ ਹੋ ਗਈ ਸੀ।[7] ਮਸ਼ਹੂਰ ਲੇਖਕ ਨੀਲਿਮਾ ਡਾਲਮੀਆ ਅਧਾਰ ਉਸ ਦੀ ਧੀ ਹੈ।[11] ਦਿੱਲੀ ਪ੍ਰਸ਼ਾਸਨ ਨੇ ਉਸ ਦੇ ਸਨਮਾਨ ਵਿੱਚ ਡਬਲਯੂ-ਪੁਆਇੰਟ, ਤਿਲਕ ਮਾਰਗ ਵਿਖੇ ਇੱਕ ਮਾਰਕੀਟ ਦਾ ਨਾਮ ਦਿਨੇਸ਼ਨੰਦਿਨੀ ਡਾਲਮੀਆ ਚੌਕ ਰੱਖਿਆ ਹੈ।[8] ਉਸ ਨਾਲ ਕੀਤੀ 2002 ਦੀ ਇੰਟਰਵਿਉ ਵਿੱਚ ਕਮਲ ਕਿਸ਼ੋਰ ਗੋਏਂਕਾ ਨੇ ਦਿਨੇਸ਼ ਨੰਦਿਨੀ ਡਾਲਮੀਆ ਸੇ ਬਾਚਿਤ ਦੇ ਸਿਰਲੇਖ ਹੇਠ ਪ੍ਰਕਾਸ਼ਿਤ ਕੀਤੀ ਸੀ।[12] ਭਾਰਤੀ ਡਾਕ ਨੇ 2009 ਵਿੱਚ ਉਸ ਉੱਤੇ ਯਾਦਗਾਰੀ ਮੋਹਰ ਜਾਰੀ ਕੀਤੀ ਸੀ।[5]

ਇਹ ਵੀ ਵੇਖੋ[ਸੋਧੋ]

  • ਰਾਮਕ੍ਰਿਸ਼ਨ ਡਾਲਮੀਆ
  • ਭਾਰਤ ਦੇ ਡਾਕ ਟਿਕਟ ਦੀ ਸੂਚੀ (2005–09)

ਹਵਾਲੇ[ਸੋਧੋ]

  1. "Jinnah's Air India Shares and his Lavish Mansions". Organiser. 2016. Retrieved 7 June 2016.[permanent dead link]
  2. 2.0 2.1 "Dineshnandini Dalmia popularised Hindi literature till her last breath". The Hindu. 12 October 2009. Retrieved 7 June 2016.
  3. Dinesh Nandini Dalmiya (1996). Yeh Bhi Jhooth Hai. ISBN 978-8171191659.
  4. 4.0 4.1 "Padma Awards" (PDF). Ministry of Home Affairs, Government of India. 2016. Archived from the original (PDF) on 15 November 2014. Retrieved 3 January 2016.
  5. 5.0 5.1 "Stamps India- Dineshnandini Dalmia". Indian Stamp Ghar. 2016. Archived from the original on 8 ਅਗਸਤ 2016. Retrieved 7 June 2016. {{cite web}}: Unknown parameter |dead-url= ignored (|url-status= suggested) (help)
  6. 6.0 6.1 "Dineshnandini Dalmia on Stamp Sathi". Stamp Sathi. 2016. Archived from the original on 12 ਅਕਤੂਬਰ 2016. Retrieved 7 June 2016. {{cite web}}: Unknown parameter |dead-url= ignored (|url-status= suggested) (help)
  7. 7.0 7.1 "Dalmia never lived at 10-Aurangzeb Road, writes daughter". Indian Express. 1 September 2009. Retrieved 7 June 2016.
  8. 8.0 8.1 "Tribute to a 'firebrand author'". The Hindu. 29 December 2008. Retrieved 7 June 2016.
  9. "Tilak Marg W-point named after Padma awardee". The Tribune. 29 December 2009. Retrieved 7 June 2016.
  10. "DOCUMENTARY FILM SCREENING "Phool Ka Dard"". Delhi Events. 2016. Retrieved 7 June 2016.
  11. "Neelima Dalmia Adhar". neelimadalmiaadhar.com. 2016. Archived from the original on 18 February 2016. Retrieved 7 June 2016.
  12. Kamal Kishore Goenka (2002). Dinesh Nandini Dalmiya Se Baatchit. Hindi Book Centre. p. 175. ISBN 978-8185244655.

ਬਾਹਰੀ ਲਿੰਕ[ਸੋਧੋ]