ਬੁਲਬੋਨ ਓਸਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੁਲਬੋਨ ਓਸਮਾਨ
ਜਨਮ (1940-03-18) 18 ਮਾਰਚ 1940 (ਉਮਰ 84)
ਝਮਾਤੀਆ, ਹਾਵੜਾ, ਬੰਗਾਲ ਅਧਿਰਾਜ, ਬਰਤਾਨਵੀ ਭਾਰਤ
ਅਲਮਾ ਮਾਤਰਢਾਕਾ ਯੂਨੀਵਰਸਿਟੀ
ਰਿਸ਼ਤੇਦਾਰਸ਼ੌਕਤ ਓਸਮਾਨ (ਪਿਤਾ)
ਯੇਫੇਸ਼ ਓਸਮਾਨ (ਭਰਾ)
ਪੁਰਸਕਾਰਬੰਗਲਾ ਸਾਹਿਤ ਅਕਾਦਮੀ ਅਵਾਰਡ (1973)

ਬੁਲਬੋਨ ਓਸਮਾਨ (ਜਨਮ 18 ਮਾਰਚ 1940) ਇੱਕ ਬੰਗਲਾਦੇਸ਼ੀ ਅਕਾਦਮਿਕ, ਲੇਖਕ ਅਤੇ ਕਲਾਕਾਰ ਹੈ। ਉਸ ਨੂੰ ਬਾਲ ਸਾਹਿਤ ਵਿਚ ਪਾਏ ਯੋਗਦਾਨ ਲਈ 1973 ਵਿਚ ਬੰਗਲਾ ਅਕਾਦਮੀ ਦਾ ਸਾਹਿਤਕ ਪੁਰਸਕਾਰ ਦਿੱਤਾ ਗਿਆ ਸੀ।

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਓਸਮਾਨ ਦਾ ਜਨਮ 18 ਮਾਰਚ 1940 ਨੂੰ ਹਾਵੜਾ ਦੇ ਝਮਾਤੀਆ ਵਿਖੇ ਆਪਣੇ ਨਾਨਕੇ ਘਰ ਵਿਚ ਹੋਇਆ ਸੀ। [1] ਉਹ ਸ਼ੌਕਤ ਓਸਮਾਨ ਅਤੇ ਸਲੇਹਾ ਓਸਮਾਨ ਦਾ ਵੱਡਾ ਬੇਟਾ ਹੈ। ਉਸ ਦਾ ਭਰਾ ਯੇਫੇਸ਼ ਓਸਮਾਨ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦਾ ਮੌਜੂਦਾ ਮੰਤਰੀ ਹੈ। [2]

ਓਸਮਾਨ ਦਾ ਜੱਦੀ ਘਰ ਹੁਗਲੀ ਦੇ ਸਬਲਸਿੰਘਪੁਰ ਵਿਖੇ ਸਥਿਤ ਹੈ। [1] ਉਸ ਦਾ ਪਰਿਵਾਰ 1950 ਵਿਚ ਚਟਗਾਓਂ ਆ ਗਿਆ। ਉਥੋਂ ਸਕੂਲ ਅਤੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਢਾਕਾ ਯੂਨੀਵਰਸਿਟੀ ਵਿਚ ਦਾਖ਼ਲ ਹੋ ਗਿਆ। ਉਹ ਸੰਸਥਾ ਦੇ ਸਮਾਜ ਸ਼ਾਸਤਰ ਵਿਭਾਗ ਦਾ ਵਿਦਿਆਰਥੀ ਸੀ।

ਕਰੀਅਰ[ਸੋਧੋ]

ਓਸਮਾਨ ਨੂੰ 1966 ਵਿਚ ਈਸਟ ਪਾਕਿਸਤਾਨ ਕਾਲਜ ਆਫ਼ ਆਰਟਸ ਐਂਡ ਕਰਾਫਟਸ ਵਿਖੇ ਕਲਾ ਨਾਲ ਸਬੰਧਿਤ ਸਮਾਜ ਸ਼ਾਸਤਰ ਦਾ ਲੈਕਚਰਾਰ ਨਿਯੁਕਤ ਕੀਤਾ ਗਿਆ ਸੀ। [1] ਉਸ ਦੀ ਪਹਿਲੀ ਕਿਤਾਬ 'ਕਨਮਾ ' ਹੈ, ਜੋ 1967 ਵਿਚ ਪ੍ਰਕਾਸ਼ਿਤ ਹੋਈ ਸੀ। ਇਹ ਇੱਕ ਕਿਸ਼ੋਰ ਨਾਵਲ ਸੀ। ਉਸਨੇ 1971 ਵਿਚ ਸਵੱਧੀ ਬੰਗਲਾ ਬੇਤਾਰ ਕੇਂਦਰ ਵਿੱਚ ਕੰਮ ਕੀਤਾ।

ਓਸਮਾਨ ਨੇ 1995 ਤੋਂ 2007 ਤੱਕ ਇੰਸਟੀਚਿਉਟ ਆਫ਼ ਫ਼ਾਈਨ ਆਰਟਸ ਵਿੱਚ ਪ੍ਰੋਫੈਸਰ ਵਜੋਂ ਕੰਮ ਕੀਤਾ। ਉਹ ਇੱਕ ਸਵੈ-ਸਿਖਿਅਤ ਕਲਾਕਾਰ ਹੈ।[1] ਉਹ ਕਿਤਾਬਾਂ ਦਾ ਅਨੁਵਾਦ ਕਰਨ ਵਿਚ ਵੀ ਸ਼ਾਮਿਲ ਸੀ।

ਅਵਾਰਡ ਅਤੇ ਮੁੜ ਸੰਧੀ[ਸੋਧੋ]

ਬਾਲ ਸਾਹਿਤ ਵਿਚ ਪਾਏ ਯੋਗਦਾਨ ਲਈ ਓਸਮਾਨ ਨੂੰ 1973 ਵਿਚ ਬੰਗਲਾ ਅਕਾਦਮੀ ਦਾ ਸਾਹਿਤਕ ਪੁਰਸਕਾਰ ਦਿੱਤਾ ਗਿਆ ਸੀ। [3]

ਹਵਾਲੇ[ਸੋਧੋ]

  1. 1.0 1.1 1.2 1.3 "বুলবন ওসমানের সাক্ষাৎকার: কলকাতায় একবার বাঙালি মুসলিমরা হামলা করেছিল বাবাকে". bdnews24.com (in Bengali). 9 June 2017. Archived from the original on 7 ਜਨਵਰੀ 2019. Retrieved 14 February 2020.
  2. "কথাশিল্পী শওকত ওসমানের মৃত্যুবার্ষিকী আজ". Janakantha (in Bengali). 13 March 2019. Archived from the original on 13 February 2020. Retrieved 14 February 2020.
  3. "বাংলা একাডেমি সাহিত্য পুরস্কার". Bangla Academy (in Bengali). Archived from the original on 14 August 2019. Retrieved 26 November 2019.