ਚਾਰੂਲ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਰੂਲ ਮਲਿਕ
ਚਾਰੂਲ ਮਲਿਕ, 2011
ਨਾਗਰਿਕਤਾਭਾਰਤੀ
ਮਾਤਾ-ਪਿਤਾਜੀ.ਐਸ. ਮਲਿਕ (ਪਿਤਾ)
ਆਸ਼ਾ ਮਲਿਕ (ਮਾਂ)

ਚਾਰੂਲ ਮਲਿਕ ਭਾਰਤ ਦੀ ਇੱਕ ਪ੍ਰਮੁੱਖ ਹਿੰਦੀ-ਭਾਸ਼ਾਈ ਨਿਊਜ਼ ਐਂਕਰ ਅਤੇ ਪੱਤਰਕਾਰ ਹੈ, ਜੋ ਹੁਣ ਐਂਕਰ ਅਤੇ ਕਾਰਜਕਾਰੀ ਨਿਰਮਾਤਾ ਦੇ ਰੂਪ ਵਿੱਚ ਇੰਡੀਆ ਟੀਵੀ ਵਿੱਚ ਸ਼ਾਮਿਲ ਹੋਈ ਹੈ। ਇਸ ਤੋਂ ਪਹਿਲਾਂ ਉਸਨੇ ਅਜ ਤਕ ਨਾਲ ਮੁੰਬਈ ਵਿੱਚ ਸਹਿਯੋਗੀ ਸੰਪਾਦਕ ਅਤੇ ਐਂਕਰ ਵਜੋਂ ਕੰਮ ਕੀਤਾ ਸੀ। [1] [2] [3]

ਮੁੱਢਲਾ ਜੀਵਨ[ਸੋਧੋ]

ਫਰੀਦਾਬਾਦ (ਹਰਿਆਣਾ) ਤੋਂ ਆਏ ਮਲਿਕ ਪਰਿਵਾਰ ਵਿੱਚ ਦਿੱਲੀ ਵਿਖੇ ਜਨਮੀ, ਚਾਰੂਲ ਦੇ ਮਾਤਾ ਪਿਤਾ ਉਸਦੇ ਜਨਮ ਤੋਂ ਤੁਰੰਤ ਬਾਅਦ ਹੀ ਚੰਡੀਗੜ੍ਹ ਚਲੇ ਗਏ ਸੀ। ਉਸ ਦੇ ਪਿਤਾ ਜੀ.ਐਸ. ਮਲਿਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉੱਘੇ ਵਕੀਲ ਹਨ ਅਤੇ ਮਾਤਾ ਆਸ਼ਾ ਮਲਿਕ ਚੰਡੀਗੜ੍ਹ ਵਿੱਚ ਅਧਿਆਪਕ ਹਨ। ਉਸ ਦੀ ਇੱਕ ਜੁੜਵਾਂ ਭੈਣ ਹੈ ਜਿਸ ਦਾ ਨਾਮ ਪਾਰੂਲ ਹੈ ਅਤੇ ਇੱਕ ਛੋਟਾ ਭਰਾ ਗੌਰਵ ਮਲਿਕ ਹੈ। [4]

ਦਸਵੀਂ ਜਮਾਤ ਤੋਂ ਬਾਅਦ ਉਸਨੇ ਕਲਾ ਵਿਚ ਬਾਰ੍ਹਵੀਂ ਜਮਾਤ ਕੀਤੀ ਅਤੇ ਫਿਰ ਐਲ.ਐਲ.ਬੀ. ਨਾਲ ਆਪਣੀ ਬੀ.ਏ. (ਓਨ'ਜ') ਪੂਰੀ ਕੀਤੀ। ਉਹ ਮੌਜੂਦਾ ਮਸਲਿਆਂ ਨਾਲ ਸਬੰਧਿਤ ਕੋਰਸ ਕਰਨਾ ਚਾਹੁੰਦੀ ਸੀ। ਜਿਵੇਂ ਕਿ ਉਸ ਦੇ ਪਿਤਾ, ਖ਼ੁਦ ਇਕ ਵਕੀਲ ਹਨ, ਜਿਨ੍ਹਾਂ ਨੇ ਉਸ ਨੂੰ ਐਲ.ਐਲ.ਬੀ. ਕਰਨ ਦੀ ਸਲਾਹ ਦਿੱਤੀ।[4]

ਚਾਰੂਲ ਨੇ ਕਿਹਾ ਕਿ ਉਸਨੇ ਬਚਪਨ ਦੇ ਜ਼ਿਆਦਾਤਰ ਦਿਨਾਂ ਦੌਰਾਨ ਆਪਣੇ ਪਰਿਵਾਰ ਨਾਲ ਟੈਲੀਵੀਜ਼ਨ ਵੇਖਿਆ ਹੈ। ਉਨ੍ਹੀਂ ਦਿਨੀਂ ਦੂਰਦਰਸ਼ਨ ਇਕਲੌਤਾ ਟੀਵੀ ਚੈਨਲ ਸੀ ਅਤੇ ਸਲਮਾ ਸੁਲਤਾਨ ਅਤੇ ਨਲਿਨੀ ਸਿੰਘ ਉਸ ਦੇ ਰੋਲ ਮਾਡਲ ਸਨ।[4]

ਕਰੀਅਰ[ਸੋਧੋ]

ਚਾਰੂਲ ਮਲਿਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜੈਨ ਟੀਵੀ ਨਿਊਜ਼ ਚੈਨਲ ਦੀ ਇੱਕ ਖੁੱਲੀ ਇੰਟਰਵਿਊ ਜ਼ਰੀਏ ਕੀਤੀ ਅਤੇ ਵਿਸ਼ਾਲ ਵਿਸਤਾਰ ਕਰਨ ਵਾਲੇ ਉਦਯੋਗ ਵਿੱਚ ਸਭ ਤੋਂ ਵੱਧ ਖ਼ਬਰਾਂ ਪੜ੍ਹਨ ਵਾਲੀ ਬਣ ਗਈ। ਮਸ਼ਹੂਰ ਟੀਵੀ ਹਸਤੀਆਂ ਪ੍ਰਣਏ ਰਾਏ ਅਤੇ ਵਿਨੋਦ ਦੁਆ ਨੇ ਵੀ ਇਕ ਤੋਂ ਵੱਧ ਵਾਰ ਉਸ ਦੇ ਭਾਸ਼ਣ ਦੇ ਚੰਗੇ ਪ੍ਰਵਾਹ ਦੀ ਤਾਰੀਫ਼ ਕੀਤੀ ਹੈ। ਚਾਰੂਲ ਕਹਿੰਦੀ ਹੈ, "ਉਨ੍ਹਾਂ ਦੀ ਤਾਰੀਫਾਂ ਨੇ ਮੈਨੂੰ ਵਧੇਰੇ ਆਤਮ ਵਿਸ਼ਵਾਸ ਅਤੇ ਪ੍ਰੇਰਨਾ ਦਿੱਤੀ ਹੈ।" [4]

ਚਾਰੂਲ ਨੇ ਸਟਾਰ ਨਿਊਜ਼ ਹੁਣ ਏਬੀਪੀ ਨਿਊਜ਼ ਵਿੱਚ ਕੰਮ ਕਰਨ ਤੋਂ ਪਹਿਲਾਂ ਸਹਾਰਾ ਸਮਯ ਨਾਲ ਕੰਮ ਕੀਤਾ ਹੈ, ਜਿੱਥੇ ਉਹ ਪ੍ਰਮੁੱਖ ਐਂਕਰਾਂ ਵਿੱਚੋਂ ਇੱਕ ਸੀ, ਜੋ 2006 ਤੋਂ ਨਿਯਮਿਤ ਤੌਰ 'ਤੇ ਖ਼ਬਰਾਂ ਦਿੰਦੀ ਰਹੀ ਹੈ।[5][6]

ਚਾਰੂਲ ਕੋਲ ਪੱਤਰਕਾਰੀ ਅਤੇ ਨਿਊਜ਼ ਐਂਕਰਿੰਗ ਵਿੱਚ 16 ਸਾਲਾਂ ਤੋਂ ਵੱਧ ਦਾ ਵਿਸ਼ਾਲ ਤਜ਼ਰਬਾ ਹੈ। ਉਹ ਰਾਜਨੀਤੀ, ਮਨੋਰੰਜਨ, ਖੇਡਾਂ, ਕਾਰੋਬਾਰ ਵਰਗੇ ਸਾਰੇ ਵਿਸ਼ਿਆਂ ਵਿੱਚ ਮਾਹਿਰ ਰਹੀ ਹੈ ਅਤੇ ਉਸਨੇ ਕਈ ਟਾਕ ਸ਼ੋਅ ਲਈ ਕੰਮ ਕੀਤਾ ਹੈ ਅਤੇ ਜੀਵਨ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਲੋਕਾਂ ਦੀ ਇੰਟਰਵਿਊ ਲਈ ਹੈ।

ਅਵਾਰਡ ਅਤੇ ਮਾਨਤਾ[ਸੋਧੋ]

ਚਾਰੂਲ ਦੁਨੀਆ ਦੀ ਇਕਲੌਤੀ ਅਜਿਹੀ ਐਂਕਰ ਰਹੀ ਹੈ ਜਿਸ ਨੇ ਸਕੇਟਸ 'ਤੇ ਲਾਈਵ ਇੰਟਰਵਿਊ ਲਈ ਹੈ ਅਤੇ ਇਸ ਨੂੰ ਲਿਮਕਾ ਕਿਤਾਬ ਦੇ ਰਿਕਾਰਡ ਦੁਆਰਾ ਪ੍ਰਵਾਨਿਤ ਕੀਤਾ ਗਿਆ ਹੈ।[7]

ਚਾਰੂਲ ਨੂੰ ਹਾਲ ਹੀ ਵਿੱਚ "ਦ ਬੇਸਟ ਨਿਊਜ਼ ਐਂਕਰ ਐਂਟਰਟੇਨਮੈਂਟ" ਲਈ ਨਾਮਵਰ ਨਿਊਜ਼ ਟੈਲੀਵਿਜ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।[8]

ਚਾਰੂਲ ਨੇ ਸਾਲ 2014/15 ਲਈ ਸਰਬੋਤਮ ਮਨੋਰੰਜਨ ਨਿਊਜ਼ ਐਂਕਰ ਲਈ 'ਮਾਈ ਸਿਟੀ' ਪੁਰਸਕਾਰ ਵੀ ਜਿੱਤਿਆ ਹੈ।[9]

ਚਾਰੂਲ ਨੂੰ ਵੱਕਾਰੀ ਐਂਕਰ ਏ.ਟੀ.ਟੀ.ਏ. (ਏਸ਼ੀਅਨ ਵਿਊਅਰਜ਼ ਟੈਲੀਵਿਜ਼ਨ ਅਵਾਰਡਜ਼) ਨਾਲ ਵੀ ਨਾਮਜ਼ਦ ਕੀਤਾ ਗਿਆ ਸੀ, ਜਿੱਥੇ ਉਹ ਅੰਤਿਮ ਦੌਰ ਵਿੱਚ ਐਨ.ਡੀ.ਟੀ.ਵੀ. ਦੇ ਬਰਖਾ ਦੱਤ ਤੋਂ ਥੋੜ੍ਹੇ ਜਿਹੇ ਫ਼ਰਕ ਨਾਲ ਹਾਰ ਗਈ ਸੀ। [10]

ਹਵਾਲੇ[ਸੋਧੋ]

  1. "Archived copy". Archived from the original on 23 March 2013. Retrieved 23 February 2013.{{cite web}}: CS1 maint: archived copy as title (link)
  2. "clasificar minerales clasificador de tornillo para metales,funda para molino de bolas peru". Mediakhabar.in. Archived from the original on 26 May 2015. Retrieved 1 July 2016.
  3. "Journalism: A New Story Every Time". Careers360.com. 2 March 2015. Archived from the original on 3 March 2012. Retrieved 1 July 2016.
  4. 4.0 4.1 4.2 4.3 "The Tribune...Arts Tribune". Tribuneindia.com. 1 December 1999. Retrieved 1 July 2016.
  5. "The Tribune, Chandigarh, India – Chandigarh Stories". Tribuneindia.com. 1 July 2000. Retrieved 1 July 2016.
  6. "The Tribune, Chandigarh, India – Chandigarh Stories". Tribuneindia.com. 1 July 2000. Retrieved 1 July 2016.
  7. "Coca-Cola Global: Soft Drinks & Beverage Products". Limcabookofrecords.in. Archived from the original on 30 June 2013. Retrieved 1 July 2016.
  8. "aajtak wins 6 awards in news television awards: ख़बरें: आज तक". Aajtak.intoday.in. 2 June 2014. Retrieved 1 July 2016.
  9. "Popular Anchor Charul Malik honored with Best Entertainment News Anchor Award – First Report.in : Latest News, Fashion News, Events News, India News". First Report.in. 2 April 2015. Retrieved 1 July 2016.
  10. "clasificar minerales clasificador de tornillo para metales,funda para molino de bolas peru". Mediakhabar.in. Archived from the original on 4 March 2016. Retrieved 1 July 2016.