ਤਬੱਸੁਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਬੱਸੁਮ
ਜਨਮ
ਕਿਰਨ ਬਾਲਾ ਸਚਦੇਵਾ

(1944-07-09) 9 ਜੁਲਾਈ 1944 (ਉਮਰ 79)
ਮੁੰਬਈ
ਰਾਸ਼ਟਰੀਅਤਾਭਾਰਤੀ
ਹੋਰ ਨਾਮਬੇਬੀ ਤਬੱਸੁਮ
ਪੇਸ਼ਾਅਦਾਕਾਰਾ, ਟਾਕ ਸ਼ੋਅ ਮੇਜ਼ਬਾਨ
ਸਰਗਰਮੀ ਦੇ ਸਾਲ1947–ਮੌਜੂਦਾ
ਲਈ ਪ੍ਰਸਿੱਧਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ (1972–1993)
ਜੀਵਨ ਸਾਥੀਵਿਜੇ ਗੋਇਲ

ਤਬੱਸੁਮ (ਜਨਮ 9 ਜੁਲਾਈ 1944 ਨੂੰ ਕਿਰਨ ਬਾਲਾ ਸਚਦੇਵ ਵਜੋਂ) ਇੱਕ ਭਾਰਤੀ ਫ਼ਿਲਮ ਅਭਿਨੇਤਰੀ ਅਤੇ ਟਾਕ ਸ਼ੋਅ ਦੀ ਮੇਜ਼ਬਾਨ ਹੈ, ਜਿਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1947 ਵਿੱਚ ਬਾਲ ਅਦਾਕਾਰ ਬੇਬੀ ਤਬੱਸੁਮ ਦੇ ਰੂਪ ਵਿੱਚ ਕੀਤੀ ਸੀ। ਬਾਅਦ ਵਿਚ ਉਸਨੇ ਟੈਲੀਵੀਜ਼ਨ ਫੂਲ ਖੀਲੇ ਹੈ ਗੁਲਸ਼ਨ ਗੁਲਸ਼ਨ ਦੇ ਪਹਿਲੇ ਟੀਵੀ ਟਾਕ ਸ਼ੋਅ ਦੇ ਮੇਜ਼ਬਾਨ ਵਜੋਂ ਸਫ਼ਲ ਟੈਲੀਵਿਜ਼ਨ ਕਰੀਅਰ ਅਪਣਾਇਆ। ਇਹ 1972 ਤੋਂ 1993 ਤੱਕ ਰਾਸ਼ਟਰੀ ਪ੍ਰਸਾਰਕ ਦੂਰਦਰਸ਼ਨ 'ਤੇ ਚੱਲਿਆ, ਜਿਸ ਵਿੱਚ ਉਸਨੇ ਫ਼ਿਲਮ ਅਤੇ ਟੀਵੀ ਸਖਸ਼ੀਅਤਾਂ ਦਾ ਇੰਟਰਵਿਊ ਲਿਆ। ਉਸਨੇ ਸਟੇਜ ਕੰਪੀਅਰ ਵਜੋਂ ਵੀ ਕੰਮ ਕੀਤਾ। ਉਹ ਸਾਰੇ ਚਾਰ ਮਾਧਿਅਮ ਭਾਵ ਫ਼ਿਲਮਾਂ, ਟੀਵੀ, ਰੇਡੀਓ ਅਤੇ ਵੈੱਬ ਵਿੱਚ ਕੰਮ ਕਰ ਚੁੱਕੀ ਹੈ। [1]

ਮੁੱਢਲਾ ਜੀਵਨ ਅਤੇ ਪਿਛੋਕੜ[ਸੋਧੋ]

ਉਸਦਾ ਜਨਮ 1944 ਵਿੱਚ ਮੁੰਬਈ ਵਿੱਚ ਇੱਕ ਭਾਰਤੀ ਸੁਤੰਤਰਤਾ ਸੰਗਰਾਮੀ ਅਯੁੱਧਿਆਨਾਥ ਸਚਦੇਵ ਅਤੇ ਸੁਤੰਤਰਤਾ ਸੈਨਾਨੀ, ਪੱਤਰਕਾਰ ਅਤੇ ਇੱਕ ਲੇਖਕ ਅਸਗਰੀ ਬੇਗਮ ਦੇ ਘਰ ਹੋਇਆ ਸੀ। ਉਸਦੇ ਪਿਤਾ ਨੇ ਉਸਦੀ ਮਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਦਾ ਨਾਮ ਤਬੱਸੁਮ ਰੱਖਿਆ, ਜਦੋਂ ਕਿ ਉਸਦੀ ਮਾਂ ਨੇ ਉਸਦੇ ਪਿਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਉਸਦਾ ਨਾਮ ਕਿਰਨ ਬਾਲਾ ਰੱਖਿਆ। ਵਿਆਹ ਤੋਂ ਪਹਿਲਾਂ ਦੇ ਦਸਤਾਵੇਜ਼ਾਂ ਅਨੁਸਾਰ ਉਸਦਾ ਅਧਿਕਾਰਤ ਨਾਮ ਕਿਰਨ ਬਾਲਾ ਸਚਦੇਵ ਸੀ।[2]

ਕਰੀਅਰ[ਸੋਧੋ]

ਤਬੱਸੁਮ ਨੇ ਬਾਲ ਅਭਿਨੇਤਾ ਦੇ ਰੂਪ ਵਿੱਚ 'ਨਰਗਿਸ' (1947) ਤੋਂ ਬਾਅਦ 'ਮੇਰਾ ਸੁਹਾਗ' (1947), 'ਮੰਝਧਾਰ' (1947) ਅਤੇ 'ਬਾਰੀ ਬੇਹੇਨ' (1949) ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਨਿਤਿਨ ਬੋਸ ਦੁਆਰਾ ਨਿਰਦੇਸ਼ਤ ਦੀਦਾਰ (1951) ਵਿੱਚ, ਉਸ ਨੇ ਨਰਗਿਸ ਦੀ ਬਚਪਨ ਦੀ ਭੂਮਿਕਾ ਨਿਭਾਈ; ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਦੁਆਰਾ ਗਾਇਆ 'ਬਚਪਨ ਕੇ ਦੀਨ ਭੂਲਾ ਨਾ ਦੇਨਾ' ਦਾ ਹਿੱਟ ਗਾਣਾ ਉਸ ਉੱਤੇ ਚਿੱਤਰਿਤ ਕੀਤਾ ਗਿਆ ਸੀ।[3] ਨਾਲ ਹੀ, ਅਗਲੇ ਸਾਲ, ਉਹ ਵਿਜੇ ਭੱਟ ਦੁਆਰਾ ਨਿਰਦੇਸ਼ਤ ਇੱਕ ਹੋਰ ਮਹੱਤਵਪੂਰਣ ਫ਼ਿਲਮ 'ਬੈਜੂ ਬਾਵਰਾ' (1952) ਵਿੱਚ ਦਿਖਾਈ ਦਿੱਤੀ, ਜਿੱਥੇ ਉਹ ਮੀਨਾ ਕੁਮਾਰੀ ਦੇ ਬਚਪਨ ਦੇ ਕਿਰਦਾਰ ਵਿੱਚ ਨਜ਼ਰ ਆਈ। ਉਸ ਨੇ ਜੋਏ ਮੁਖਰਜੀ ਅਤੇ ਆਸ਼ਾ ਪਾਰੇਖ ਅਭਿਨੀਤ ਮਸ਼ਹੂਰ ਫ਼ਿਲਮ 'ਫਿਰ ਵੋਹੀ ਦਿਲ ਲਾਇਆ ਹੂੰ' ਵਿੱਚ ਵੀ ਕੰਮ ਕੀਤਾ। ਉਸ ਨੇ ਸੁੰਦਰ ਗਾਣੇ 'ਅਜੀ ਕਿਬਲਾ ਮੋਹਤਰਮਾ' ਵਿੱਚ ਵੀ ਅਭਿਨੈ ਕੀਤਾ। ਇੱਕ ਅੰਤਰ ਦੇ ਬਾਅਦ, ਉਸ ਨੇ ਇੱਕ ਚਰਿੱਤਰ ਅਭਿਨੇਤਰੀ ਦੇ ਰੂਪ ਵਿੱਚ ਕੰਮ ਕਰਦੇ ਹੋਏ, ਬਾਲਗ ਭੂਮਿਕਾਵਾਂ ਵਿੱਚ ਫ਼ਿਲਮਾਂ ਵਿੱਚ ਵਾਪਸੀ ਕੀਤੀ।[4]

ਉਸ ਨੇ ਭਾਰਤੀ ਟੈਲੀਵਿਜ਼ਨ ਦੇ ਪਹਿਲੇ ਟਾਕ ਸ਼ੋਅ ਫੂ'ਲ ਖਿਲੇ ਹੈ ਗੁਲਸ਼ਨ-ਗੁਲਸ਼ਨ' ਦੀ ਮੇਜ਼ਬਾਨੀ ਕੀਤੀ, ਜੋ 1972 ਤੋਂ 1993 ਤੱਕ 21 ਸਾਲਾਂ ਤੱਕ ਚੱਲੀ। ਦੂਰਦਰਸ਼ਨ ਕੇਂਦਰ ਮੁੰਬਈ ਦੁਆਰਾ ਨਿਰਮਿਤ, ਇਹ ਫ਼ਿਲਮੀ ਹਸਤੀਆਂ ਦੇ ਇੰਟਰਵਿਊਆਂ 'ਤੇ ਅਧਾਰਤ ਸੀ ਅਤੇ ਬਹੁਤ ਮਸ਼ਹੂਰ ਹੋਈ।[3][5] ਇਸ ਨਾਲ ਸਟੇਜ ਕੰਪੇਅਰ ਵਜੋਂ ਕਰੀਅਰ ਵੀ ਬਣਾਇਆ।[6] ਉਹ 15 ਸਾਲਾਂ ਤੱਕ ਹਿੰਦੀ ਔਰਤਾਂ ਦੀ ਮੈਗਜ਼ੀਨ ਗ੍ਰਹਿਲਕਸ਼ਮੀ ਦੀ ਸੰਪਾਦਕ ਵੀ ਰਹੀ ਅਤੇ ਕਈ ਮਜ਼ਾਕ ਦੀਆਂ ਕਿਤਾਬਾਂ ਵੀ ਲਿਖੀਆਂ।

1985 ਵਿੱਚ, ਉਸ ਨੇ ਆਪਣੀ ਪਹਿਲੀ ਫ਼ਿਲਮ, ਤੁਮ ਪਰ ਹਮ ਕੁਰਬਾਨ ਦਾ ਨਿਰਦੇਸ਼ਨ, ਨਿਰਮਾਣ ਅਤੇ ਰਚਨਾ ਕੀਤੀ।[7] 2006 ਵਿੱਚ, ਉਹ ਰਾਜਸ਼੍ਰੀ ਪ੍ਰੋਡਕਸ਼ਨ ਦੁਆਰਾ ਨਿਰਮਿਤ 'ਪਿਆਰ ਕੇ ਦੋ ਨਾਮ: ਏਕ ਰਾਧਾ, ਏਕ ਸ਼ਿਆਮ' ਵਿੱਚ ਇੱਕ ਅਭਿਨੇਤਰੀ ਦੇ ਰੂਪ ਵਿੱਚ ਟੈਲੀਵਿਜ਼ਨ 'ਤੇ ਵਾਪਸ ਆਈ।[3] ਉਹ ਜ਼ੀ.ਟੀਵੀ 'ਤੇ ਇੱਕ ਰਿਐਲਿਟੀ ਸਟੈਂਡ-ਅੱਪ ਕਾਮੇਡੀ ਸ਼ੋਅ ਲੇਡੀਜ਼ ਸਪੈਸ਼ਲ (2009) ਵਿੱਚ ਜੱਜ ਬਣੀ।[4]

ਉਸ ਨੇ ਟੈਲੀਵਿਜ਼ਨ ਲਈ ਇੰਟਰਵਿਊਰ ਦੇ ਤੌਰ 'ਤੇ ਕੰਮ ਕਰਨਾ ਜਾਰੀ ਰੱਖਿਆ ਅਤੇ ਇਸ ਵੇਲੇ ਟੀਵੀ ਏਸ਼ੀਆ ਯੂਐਸਏ ਅਤੇ ਕਨੇਡਾ ਵਿੱਚ ਹਿੰਦੀ ਸਿਨੇਮਾ ਦੇ ਸੁਨਹਿਰੀ ਯੁੱਗ ਦੇ ਅਧਾਰ ਤੇ 'ਅਭੀ ਤੋ ਮੈਂ ਜਵਾਨ ਹੂੰ' ਦਾ ਇੱਕ ਟੀਵੀ ਸ਼ੋਅ ਕਰ ਰਹੀ ਹਾਂ।[8] ਵਰਤਮਾਨ ਵਿੱਚ, ਉਸ ਨੇ ਯੂਟਿਬ ਉੱਤੇ ਆਪਣਾ ਚੈਨਲ ਲਾਂਚ ਕੀਤਾ ਹੈ, ਜਿਸ ਦਾ ਸਿਰਲੇਖ "ਤਬੱਸੁਮ ਟਾਕੀਜ਼" ਜਿਸ ਵਿੱਚ ਪੁਰਾਣੀਆਂ ਗੱਲਾਂ, ਮਸ਼ਹੂਰ ਹਸਤੀਆਂ ਦੇ ਇੰਟਰਵਿਊ, ਸ਼ਾਇਰੀਆਂ, ਚੁਟਕਲੇ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ।[9]

ਨਿੱਜੀ ਜ਼ਿੰਦਗੀ[ਸੋਧੋ]

ਉਸ ਦਾ ਵਿਆਹ ਟੀਵੀ ਅਦਾਕਾਰ ਅਰੁਣ ਗੋਵਿਲ ਦੇ ਵੱਡੇ ਭਰਾ ਵਿਜੇ ਗੋਵਿਲ ਨਾਲ ਹੋਇਆ ਹੈ। ਉਨ੍ਹਾਂ ਦੇ ਬੇਟੇ ਹੋਸ਼ੰਗ ਗੋਵਿਲ ਦਾ ਤਿੰਨ ਫ਼ਿਲਮਾਂ ਤੁਮ ਪਰ ਹਮ ਕੁਰਬਾਨ (1985) ਵਿੱਚ ਬਤੌਰ ਲੀਡ ਕਰੀਅਰ ਸੀ, ਜਿਸਦਾ ਨਿਰਮਾਣ ਅਤੇ ਨਿਰਦੇਸ਼ਨ ਤਬੱਸੁਮ ਨੇ ਕੀਤਾ ਸੀ, ਇਸ ਵਿੱਚ ਉਸਨੇ ਜੌਨੀ ਲੀਵਰ ਨੂੰ ਪਹਿਲੀ ਵਾਰ ਇੱਕ ਬਤੌਰ ਕਾਮੇਡੀਅਨ ਵਜੋਂ ਪੇਸ਼ ਕੀਤਾ ਸੀ। ਕਰਤੂਤ (1987) ਅਤੇ ਅਜੀਬ ਦਸਤਾਨ ਹੈ ਯੇ (1996) ਜ਼ੀ ਟੀਵੀ ਦੁਆਰਾ ਪ੍ਰੋਡਿਊਸ ਕੀਤਾ ਗਿਆ ਸੀ ਅਤੇ ਜੇ ਓਮ ਪ੍ਰਕਾਸ਼ (ਰਿਤਿਕ ਰੌਸ਼ਨ ਦੇ ਦਾਦਾ) ਦੁਆਰਾ ਨਿਰਦੇਸ਼ਤ ਸੀ।[10] ਸਾਲ 2009 ਵਿੱਚ ਉਸਦੀ ਪੋਤੀ ਖੁਸ਼ੀ (ਹੋਸ਼ਾਂਗ ਦੀ ਬੇਟੀ) ਨੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਹਮ ਫਿਰ ਮਿਲੇ ਨਾ ਮਿਲੇ ਨਾਲ ਕੀਤੀ ਸੀ।[6]

ਹਵਾਲੇ[ਸੋਧੋ]

  1. "From Doordarshan to YouTube: Actor Tabassum on keeping up with the times". Hindustan Times (in ਅੰਗਰੇਜ਼ੀ). 2016-02-18. Retrieved 2019-08-12.
  2. "Nargis, Meena Kumari, Madhubala, Suraiya... they all loved me". www.rediff.com. Retrieved 1 November 2014.
  3. 3.0 3.1 3.2 Sangeeta Barooah Pisharoty (21 April 2006). "The darling of all". The Hindu. Archived from the original on 25 May 2006. Retrieved 28 June 2013.
  4. 4.0 4.1 "Want a golden belan?". DNA India. 23 June 2009. Retrieved 28 June 2013. In her late 60s, ...
  5. Conjugations: Marriage and Form in New Bollywood Cinema, Sangita Gopal, pp. 3, University of Chicago Press, 2012, ISBN 9780226304274, "... Further, Hindi film became far more integrated with other forms of media – as exemplified by the proliferation of film magazines such as Filmfare, Stardust, and Cine Blaze, as well as the phenomenal popularity of television shows such as Chitrahaar and Phool Khile Hain Gulshan Gulshan..."
  6. 6.0 6.1 "Tabassum's granddaughter in B'wood". The Times of India. 18 June 2009. Archived from the original on 16 December 2013. Retrieved 28 June 2013. ਹਵਾਲੇ ਵਿੱਚ ਗਲਤੀ:Invalid <ref> tag; name "times09" defined multiple times with different content
  7. "Lost and found: Thirty newsmakers from the pages of Indian history and where they are now: Cover Story". India Today. 3 July 2006. Retrieved 16 December 2013.
  8. "Tabassum opposes fake doctor's plea". DNA India. 23 March 2012. Retrieved 28 June 2013.
  9. "From Doordarshan to YouTube: Actor Tabassum on keeping up with the times". Hindustan Times (in ਅੰਗਰੇਜ਼ੀ). 2016-02-18. Retrieved 2020-07-13.
  10. Hoshang Govil, ਇੰਟਰਨੈੱਟ ਮੂਵੀ ਡੈਟਾਬੇਸ 'ਤੇ

ਬਾਹਰੀ ਲਿੰਕ[ਸੋਧੋ]