ਬੰਨੰਜੇ ਗੋਵਿੰਦਾਚਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੰਨੰਜੇ ਗੋਵਿੰਦਾਚਾਰੀਆ
Bannanje Govindacharya
ਬੰਨੰਜੇ ਗੋਵਿੰਦਾਚਾਰੀਆ
ਜਨਮ3 August 1936
ਉਡੁਪੀ, ਕਰਨਾਟਕ
ਮੌਤ13 December 2020
ਪੁਰਸਕਾਰਪਦਮ ਸ਼੍ਰੀ (2009)
ਖੇਤਰਭਾਰਤ
ਸਕੂਲਦਵੈਤ ਵੇਦਾਂਤ
ਮੁੱਖ ਵਿਚਾਰ
ಇರವು ಸಂಪತ್ತಲ್ಲ,
ಇರವಿನ ಅರಿವು ಸಂಪತ್ತು
ਵੈੱਬਸਾਈਟanandamala.org

ਬੰਨੰਜੇ ਗੋਵਿੰਦਾਚਾਰੀਆ (3 ਅਗਸਤ 1936 - 13 ਦਸੰਬਰ 2020) ਇੱਕ ਭਾਰਤੀ ਦਾਰਸ਼ਨਿਕ ਅਤੇ ਸੰਸਕ੍ਰਿਤ ਵਿਦਵਾਨ ਸੀ ਜੋ ਵੇਦ ਭਾਸ਼ਿਆ, ਉਪਨਿਸ਼ਦ ਭਾਸ਼ਿਆ, ਮਹਾਭਾਰਤ, ਪੁਰਾਣਾਂ ਅਤੇ ਰਾਮਾਇਣ ਵਿੱਚ ਮਾਹਰ ਸੀ। ਉਸ ਨੇ ਭਾਸ਼ਿਆ ਜਾਂ ਵੇਦ ਸੁਕਤਸ, ਉਪਨਿਸ਼ਦਾਂ, ਸ਼ਤ ਰੁਦਰਿਆ, ਬ੍ਰਹਮਸੂਤ੍ਰ ਭਾਸ਼ਿਆ, ਗੀਤਾ ਭਾਸ਼ਿਆ ਤੇ ਟਿੱਪਣੀਆਂ ਲਿਖੀਆਂ ਅਤੇ ਇੱਕ ਵਕਤਾ ਸੀ। ਉਨ੍ਹਾਂ ਨੂੰ ਸਾਲ 2009 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।[1]

ਆਰੰਭਕ ਜੀਵਨ[ਸੋਧੋ]

ਗੋਵਿੰਦਾਚਾਰੀਆ ਦਾ ਜਨਮ ਅੱਜ ਦੇ ਦੱਖਣੀ ਭਾਰਤ ਦੇ ਕਰਨਾਟਕ ਰਾਜ ਵਿੱਚ, ਉਡੂਪੀ ਦੇ ਬੰਨੰਜੇ ਗੁਆਂਢ ਵਿੱਚ 3 ਅਗਸਤ, 1936 ਨੂੰ ਹੋਇਆ ਸੀ।[2] ਉਸ ਨੇ ਉਸ ਦੇ ਪਿਤਾ, ਤਾਕਾਕੇਸਰੀ ਨਰਾਇਣਚਾਰਿਆ ਹੇਠ ਵੈਦਿਕ ਪੜ੍ਹਾਈ ਸ਼ੁਰੂ ਕੀਤੀ ਹੈ, ਅਤੇ ਪਾਲੀਮਾਰੁ ਮਥਾ ਦੇ ਵਿੱਦਿਆਮਾਨਿਆ ਤੀਰਥ ਸਵਾਮੀਜੀ ਅਤੇ ਵਿੱਦਿਆਮੁਦਰਾ ਤੀਰਥਾ ਸਵਾਮੀਜੀ ਦੇ ਅਧੀਨ ਅਧਿਐਨ ਕਰਨ 'ਤੇ ਚਲਾ ਗਿਆ। ਬਾਅਦ ਵਿੱਚ ਉਸ ਨੇ ਪੇਜਵਾੜਾ ਮਥਾ ਦੇ ਵਿਸ਼ਵੇਸ਼ਾ ਤੀਰਥ ਦੇ ਅਧੀਨ ਅਧਿਐਨ ਕੀਤਾ।

ਮੌਤ[ਸੋਧੋ]

ਗੋਵਿੰਦਾਚਾਰੀਆ ਦੀ ਉਡੁਪੀ ਵਿੱਚ ਉਸ ਦੇ ਘਰ ਵਿੱਚ ਹੀ 13 ਦਸੰਬਰ, 2020 ਦੀ ਮੌਤ ਹੋ ਗਈ। ਮੌਤ ਸਮੇਂ ਉਸ ਦੀ ਉਮਰ 85 ਸਾਲਾਂ ਦਾ ਸੀ। ਉਸ ਦੀ ਮੌਤ ਦਾ ਕਾਰਨ ਹਾਰਟ ਅਟੈਕ ਸੀ।

ਇਹ ਵੀ ਵੇਖੋ[ਸੋਧੋ]

  • ਦਵੈਤ
  • ਉਡੂਪੀ ਦਾ ਅਸ਼ਟ ਮਥਾਸ

ਹਵਾਲੇ[ਸੋਧੋ]

  1. "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved 21 July 2015.
  2. "Renowned Sanskrit scholar Govindacharya passes away at 85". The News Minute (in ਅੰਗਰੇਜ਼ੀ). 2020-12-13. Archived from the original on 2020-12-13. Retrieved 2020-12-13. {{cite web}}: Unknown parameter |dead-url= ignored (help)

 

ਬਾਹਰੀ ਲਿੰਕ[ਸੋਧੋ]