ਸਮੱਗਰੀ 'ਤੇ ਜਾਓ

ਕਿਰਨ ਬਲੌਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Kiran Baluch
ਨਿੱਜੀ ਜਾਣਕਾਰੀ
ਪੂਰਾ ਨਾਮ
Kiran Maqsood Baluch
ਜਨਮ (1978-02-23) 23 ਫਰਵਰੀ 1978 (ਉਮਰ 46)
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right arm offbreak
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 1)17 April 1998 ਬਨਾਮ Sri Lanka
ਆਖ਼ਰੀ ਟੈਸਟ15 March 2004 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 3)28 January 1997 ਬਨਾਮ New Zealand
ਆਖ਼ਰੀ ਓਡੀਆਈ2 April 2004 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
Baluchistan Women
ਕਰੀਅਰ ਅੰਕੜੇ
ਪ੍ਰਤਿਯੋਗਤਾ WTest WODI
ਮੈਚ 3 40
ਦੌੜਾ ਬਣਾਈਆਂ 360 570
ਬੱਲੇਬਾਜ਼ੀ ਔਸਤ 60.00 14.25
100/50 1/1 0/1
ਸ੍ਰੇਸ਼ਠ ਸਕੋਰ 242 61
ਗੇਂਦਾਂ ਪਾਈਆਂ 300 1377
ਵਿਕਟਾਂ 2 22
ਗੇਂਦਬਾਜ਼ੀ ਔਸਤ 76.50 37.81
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/41 2/13
ਕੈਚਾਂ/ਸਟੰਪ 1/0 6/0
ਸਰੋਤ: Cricinfo, 07 November 2013

ਕਿਰਨ ਮਕਸੂਦ ਬਲੌਚ (ਜਨਮ 23 ਫਰਵਰੀ 1978) ਇੱਕ ਪਾਕਿਸਤਾਨੀ ਮਹਿਲਾ ਕ੍ਰਿਕਟਰ ਹੈ।[1] ਜਨਵਰੀ 1997 ਵਿੱਚ ਆਪਣੀ ਸ਼ੁਰੂਆਤ ਕਰਦਿਆਂ, ਉਸਨੇ ਪਾਕਿਸਤਾਨ ਲਈ 40 ਇੱਕ ਰੋਜ਼ਾ ਅੰਤਰਰਾਸ਼ਟਰੀ (ਵਨਡੇ) ਅਤੇ 3 ਟੈਸਟ ਮੈਚ ਖੇਡੇ ਹਨ। 2004 ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਉਸਦਾ 242 ਦੌੜਾਂ ਮਹਿਲਾ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਹੈ।[2]

ਸ਼ੁਰੂਆਤੀ ਜੀਵਨ ਅਤੇ ਕ੍ਰਿਕਟ ਨਾਲ ਜਾਣ ਪਛਾਣ

[ਸੋਧੋ]

ਆਪਣੇ ਪਰਿਵਾਰ ਦੇ ਸਭ ਤੋਂ ਵੱਡੇ ਬੱਚੇ ਦੇ ਰੂਪ ਵਿੱਚ ਜਨਮੀ ਬਲੌਚ ਨੇ ਛੋਟੀ ਉਮਰ ਵਿੱਚ ਹੀ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਬਚਪਨ ਵਿੱਚ ਉਸਨੇ ਬਾਸਕਟਬਾਲ ਅਤੇ ਬੈਡਮਿੰਟਨ ਵੀ ਖੇਡੀ ਕਿਉਂਕਿ ਉਸਦੇ ਸਕੂਲ ਵਿੱਚ ਕੁੜੀਆਂ ਲਈ ਕ੍ਰਿਕਟ ਖੇਡਣ ਦੀ ਸਹੂਲਤ ਨਹੀਂ ਸੀ।[3] ਉਸਦੇ ਪਿਤਾ ਇੱਕ ਪੇਸ਼ੇਵਰ ਕ੍ਰਿਕਟਰ ਸਨ ਜੋ ਕਾਇਦੇ-ਏ-ਆਜ਼ਮ ਟਰਾਫੀ ਅਤੇ ਪਾਕਿਸਤਾਨ ਟੈਲੀਵਿਜ਼ਨ ਅਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵਰਗੀਆਂ ਟੀਮਾਂ ਲਈ ਖੇਡਦੇ ਸਨ। ਉਹ ਉਸ ਨੂੰ ਗੇਂਦਬਾਜ਼ੀ ਸਿਖਾਉਂਦਾ ਸੀ ਅਤੇ ਬਲੌਚ ਨਿਯਮਿਤ ਤੌਰ 'ਤੇ ਆਪਣੇ ਪਿਤਾ ਅਤੇ ਉਸਦੇ ਛੋਟੇ ਭਰਾ ਨਾਲ ਖੇਡਦੀ ਸੀ।[3]

ਰਾਸ਼ਟਰੀ ਟੀਮ ਵਿੱਚ ਪ੍ਰਵੇਸ਼

[ਸੋਧੋ]

ਅਕਤੂਬਰ 1996 ਵਿੱਚ, ਸ਼ਾਇਜ਼ਾ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਮਹਿਲਾ ਕ੍ਰਿਕਟ ਕੰਟਰੋਲ ਐਸੋਸੀਏਸ਼ਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਦੌਰੇ ਲਈ ਤਿਆਰ ਕੀਤੀ ਗਈ ਟੀਮ ਬਣਾਉਣ ਲਈ ਅਜ਼ਮਾਇਸ਼ੀ ਅਧਾਰ 'ਤੇ ਖਿਡਾਰੀਆਂ ਦੀ ਭਾਲ ਵਿੱਚ ਸੀ। ਬਲੌਚ ਨੂੰ ਖਾਨ ਨੇ ਟੀਮ ਦਾ ਹਿੱਸਾ ਬਣਨ ਲਈ ਸੰਪਰਕ ਕੀਤਾ ਸੀ।[3] 1997 ਤੱਕ ਬਲੌਚ ਨੇ ਕੋਈ ਪ੍ਰਤੀਯੋਗੀ ਕ੍ਰਿਕਟ ਨਹੀਂ ਖੇਡੀ। ਉਸਦਾ ਪਹਿਲਾ ਵੱਡਾ ਟੂਰਨਾਮੈਂਟ ਫਾਤਿਮਾ ਜਿਨਾਹ ਟਰਾਫੀ ਸੀ, ਜੋ ਪਾਕਿਸਤਾਨ ਵਿੱਚ ਸਾਲਾਨਾ ਘਰੇਲੂ ਟੂਰਨਾਮੈਂਟ ਸੀ। ਇਸਦੇ ਬਾਅਦ, ਉਸਨੂੰ ਰਾਸ਼ਟਰੀ ਟੀਮ ਵਿੱਚ ਚੁਣਿਆ ਗਿਆ ਜਿਸਨੇ 1997 ਵਿੱਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਦੌਰੇ ਤੇ ਤਿੰਨ ਵਨਡੇ ਅਤੇ ਕੁਝ ਘਰੇਲੂ ਮੈਚ ਖੇਡੇ।[3] ਬਲੌਚ ਨੇ ਜਨਵਰੀ 1997 ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਖੇਡੇ ਗਏ ਆਪਣੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ। ਪਾਕਿਸਤਾਨ 56 ਦੌੜਾਂ 'ਤੇ ਆਲ ਆਟ ਹੋ ਗਿਆ ਸੀ, ਬਲੌਚ 19 ਦੌੜਾਂ ਦੇ ਨਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰੀ ਰਹੀ। ਪਾਕਿਸਤਾਨ ਮੈਚ 10 ਵਿਕਟਾਂ ਨਾਲ ਹਾਰ ਗਿਆ।[4] ਅਗਲੀ ਗੇਮ ਵਿੱਚ ਉਹ ਜ਼ੀਰੋ 'ਤੇ ਆਟ ਹੋ ਗਈ ਸੀ। ਉਸ ਦੀ ਮਾੜੀ ਕਾਰਗੁਜ਼ਾਰੀ ਆਸਟ੍ਰੇਲੀਆ ਅਤੇ ਭਾਰਤ ਵਿੱਚ ਅਗਲੀ ਲੜੀ ਵਿੱਚ ਜਾਰੀ ਰਹੀ। ਸੀਜ਼ਨ ਦੇ ਦੌਰਾਨ ਭਾਰਤ ਵਿੱਚ ਡੈਨਮਾਰਕ ਦੇ ਖਿਲਾਫ਼ ਖੇਡੇ ਗਏ ਇੱਕ ਮੈਚ ਵਿੱਚ ਉਸਨੇ 13 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜੋ ਉਸਦੀ ਇੱਕ ਰੋਜ਼ਾ ਗੇਂਦਬਾਜ਼ੀ ਦੀ ਸਰਬੋਤਮ ਗੇਂਦਬਾਜ਼ੀ ਰਹੀ।[5]

ਇਸ ਤੋਂ ਬਾਅਦ ਬਲੌਚ ਨੂੰ 1998 ਵਿੱਚ ਸ਼੍ਰੀਲੰਕਾ ਦਾ ਦੌਰਾ ਕਰਨ ਵਾਲੀ ਟੈਸਟ ਟੀਮ ਲਈ ਚੁਣਿਆ ਗਿਆ ਸੀ। ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਨੇ ਲੜੀ ਵਿੱਚ ਆਪਣਾ ਪਹਿਲਾ ਟੈਸਟ ਮੈਚ ਖੇਡਿਆ। ਆਪਣੇ ਪਹਿਲੇ ਟੈਸਟ ਮੈਚ ਵਿੱਚ ਖੇਡਦਿਆਂ, ਬਲੌਚ ਨੇ ਆਪਣੀ ਟੀਮ ਲਈ ਪਹਿਲੀ ਪਾਰੀ ਵਿੱਚ 76 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਈਆਂ। ਹਾਲਾਂਕਿ ਮੇਜ਼ਬਾਨ ਟੀਮ ਨੇ ਮੈਚ 309 ਦੌੜਾਂ ਨਾਲ ਜਿੱਤ ਲਿਆ ਸੀ।[6] 2000 ਵਿੱਚ ਆਇਰਲੈਂਡ ਦੇ ਖਿਲਾਫ਼ ਉਸਦੇ ਅਗਲੇ ਮੈਚ ਵਿੱਚ ਉਹ ਜ਼ੀਰੋ ਉੱਤੇ ਆਟ ਹੋ ਗਈ ਸੀ। ਟੀਮ ਨੇ ਫਿਰ ਮੈਚ 2004 ਵਿੱਚ ਘਰੇਲੂ ਸੀਰੀਜ਼ ਵਿੱਚ ਵੈਸਟਇੰਡੀਜ਼ ਦੇ ਖਿਲਾਫ ਖੇਡਿਆ। ਸੀਰੀਜ਼ ਦੇ ਇਕਲੌਤੇ ਟੈਸਟ ਮੈਚ 'ਚ ਉਸ ਨੇ ਪਹਿਲੀ ਪਾਰੀ 'ਚ 242 ਦੌੜਾਂ ਬਣਾਈਆਂ। ਇਹ ਮਹਿਲਾ ਟੈਸਟ ਕ੍ਰਿਕਟਰ ਵਜੋਂ 2021 ਦਾ ਕੁੱਲ ਸਕੋਰ 'ਚੋਂ ਇੱਕ ਖਿਡਾਰੀ ਦਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਸੀ।[7]}}[8] ਉਸ ਨੇ ਆਪਣੇ ਕਰੀਅਰ ਦਾ ਸਭ ਉੱਤਮ ਪੜਾਅ ਹਾਸਿਲ ਕੀਤਾ।[9]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Kiran Baluch". Cricinfo. Retrieved 2009-10-29.
  2. "Kiran hits world record 242 n.o". DAWN.COM (in ਅੰਗਰੇਜ਼ੀ). 2004-03-17. Retrieved 2021-05-10.
  3. 3.0 3.1 3.2 3.3 Samiuddin, Osman (8 May 2004). "Pakistan's record-breaking lady". ESPNcricinfo. Retrieved 31 December 2014.
  4. "Pakistan Women in New Zealand Women's ODI Series – 1st Women's ODI". ESPNcricinfo. Retrieved 31 December 2014.
  5. "Statistics / Statsguru / Kiran Baluch / Women's One-Day Internationals". ESPNcricinfo. Retrieved 31 December 2014.
  6. "Pakistan Women in Sri Lanka Women's Test Match". ESPNcricinfo. Retrieved 31 December 2014.
  7. Wisden Cricinfo staff. "Pakistan draw despite heroics from Baluch and Shaiza". ESPNcricinfo. Retrieved 31 December 2014.
  8. "Records / Women's Test matches / Batting records / Most runs in an innings". ESPNcricinfo. Retrieved 31 December 2014.
  9. "Statistics / Statsguru / Kiran Baluch / Women's Test matches / all-round analysis". ESPNcricinfo. Retrieved 31 December 2014.