ਸੰਜਯ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਜਯ
ਸੰਜਯ
ਬਿਰਤਾਂਤਕਾਰ ਸੰਜਯ ਕੌਰਵ ਅਤੇ ਪਾਂਡਵ ਵਿਚਕਾਰ ਲੜਾਈ ਦੀਆਂ ਘਟਨਾਵਾਂ ਨੂੰ ਸੁਣਾਉਂਦਾ ਹੈ ਅਤੇ ਰਾਜਾ ਧ੍ਰਿਤਰਾਸ਼ਟਰ ਸੁਣਦਾ ਹੈ
ਜਾਣਕਾਰੀ
ਲਿੰਗਪੁਰਸ਼
ਪੇਸ਼ਾਸਲਾਹਕਾਰ
ਸਾਰਥੀ

ਸੰਜਯ ਜਾਂ ਸੰਜੈ (ਸੰਸਕ੍ਰਿਤ: संजय, ਜਿਸਦਾ ਅਰਥ ਹੈ "ਜਿੱਤ") ਜਾਂ ਸੰਜੈ ਗਵਾਲਗਨਾ ਪ੍ਰਾਚੀਨ ਭਾਰਤੀ ਹਿੰਦੂ ਮਹਾਂਕਾਵਿ ਮਹਾਭਾਰਤ ਦਾ ਇੱਕ ਪਾਤਰ ਹੈ।[1] ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੇ ਵਿਚਕਾਰ ਯੁੱਧ ਦੀਆਂ ਘਟਨਾਵਾਂ ਨੂੰ ਅੰਨ੍ਹੇ ਰਾਜਾ ਧ੍ਰਿਤਰਾਸ਼ਟਰ (ਕੌਰਵ ਦੇ ਪਿਤਾ ) ਨੂੰ ਸੁਣਾਉਂਦਾ ਹੈ।। ਸੰਜਯ, ਰੱਥੀਦਾਰ ਗਵਾਲਗਨਾ ਦਾ ਪੁੱਤਰ, ਧ੍ਰਿਤਰਾਸ਼ਟਰ ਦਾ ਸਲਾਹਕਾਰ ਹੈ ਅਤੇ ਉਸ ਦਾ ਸਾਰਥੀ ਵੀ ਹੈ। ਸੰਜੇ ਰਿਸ਼ੀ ਕ੍ਰਿਸ਼ਨ ਦਵੈਪਯਾਨਾ ਵੇਦ ਵਿਆਸ ਦਾ ਚੇਲਾ ਸੀ ਅਤੇ ਆਪਣੇ ਰਾਜਾ ਧ੍ਰਿਤਰਾਸ਼ਟਰ ਨੂੰ ਬਹੁਤ ਸਮਰਪਿਤ ਸੀ। ਸੰਜਯ - ਜਿਸ ਕੋਲ ਵਿਆਸ ਰਿਸ਼ੀ ਦੁਆਰਾ ਦਿੱਤੀ ਗਈ ਆਪਣੇ ਸਾਹਮਣੇ ਦੂਰ ਦੀਆਂ ਘਟਨਾਵਾਂ (ਦਿਵਯ-ਦ੍ਰਿਸ਼ਟੀ) ਦੇਖਣ ਦਾ ਵਰਦਾਨ ਹੈ ਜਿਸ ਨਾਲ ਉਹ ਧ੍ਰਿਤਰਾਸ਼ਟਰ ਨੂੰ ਕੁਰੂਕਸ਼ੇਤਰ ਯੁੱਧ ਦੀਆਂ ਘਟਨਾਵਾਂ ਦਾ ਵਰਣਨ ਕਰਦਾ ਹੈ, ਜਿਸ ਵਿੱਚ ਭਗਵਦ ਗੀਤਾ ਵੀ ਸ਼ਾਮਲ ਹੈ।

ਮਹਾਭਾਰਤ ਵਿਚ ਭਾਗੀਦਾਰੀ[ਸੋਧੋ]

ਇਕ ਸੂਚਨਾਕਾਰ/ਰਾਜਦੂਤ ਵਜੋਂ[ਸੋਧੋ]

ਧ੍ਰਿਤਰਾਸ਼ਟਰ ਸੰਜੇ ਨੂੰ ਪਾਂਡਵਾਂ ਦਾ ਦੂਤ ਬਣਨ ਲਈ ਸੰਮਨ ਦਿੰਦਾ ਹੈ।

ਇਸ ਮਹਾਨ ਯੁੱਧ ਦੇ ਸ਼ੁਰੂ ਹੋਣ ਤੋਂ ਪਹਿਲਾਂ, ਸੰਜੇ ਕੌਰਵਾਂ ਦੇ ਰਾਜਦੂਤ ਵਜੋਂ ਯੁਧਿਸ਼ਟਰ ਕੋਲ ਗਏ ਸਨ ਤਾਂ ਜੋ ਉਨ੍ਹਾਂ ਦੀ ਤਰਫੋਂ ਗੱਲਬਾਤ ਕੀਤੀ ਜਾ ਸਕੇ।[2]

ਦਿਵਯ ਦ੍ਰਿਸ਼ਟੀ ਦਾ ਵਰਦਾਨ[ਸੋਧੋ]

ਤਸਵੀਰ:Sanjayas's Foreknowledge.jpg
ਰਿਸ਼ੀ ਵੇਦ ਵਿਆਸ ਧ੍ਰਿਤਰਾਸ਼ਟਰ ਨੂੰ ਕੁਰੂਕਸ਼ੇਤਰ ਯੁੱਧ ਦੀਆਂ ਘਟਨਾਵਾਂ ਦੇਖ ਕੇ ਸੁਣਾਉਣ ਲਈ ਸੰਜਯ ਨੂੰ ਦਿਵਯ ਦ੍ਰਿਸ਼ਟੀ ਦਾ ਵਰਦਾਨ ਦਿੰਦਾ ਹੈ।

ਦੈਵੀ ਦ੍ਰਿਸ਼ਟੀ ਦਾ ਹੋਣਾ ਇੱਕ ਸੂਖਮ ਦ੍ਰਿਸ਼ਟੀ ("ਸੰਜੇ ਦਾ ਤੋਹਫ਼ਾ") ਨਾਲੋਂ ਬਿਲਕੁਲ ਵੱਖਰਾ ਹੈ। ਜਿਸ ਦੇ ਮਨ ਵਿੱਚ ਅਦਿੱਖ ਚੀਜ਼ਾਂ ਦੀ ਸੂਖਮ ਦ੍ਰਿਸ਼ਟੀ ਹੁੰਦੀ ਹੈ, ਜਦੋਂ ਕਿ ਦੈਵੀ ਦ੍ਰਿਸ਼ਟੀ ਵਿੱਚ, ਇਹ ਮਨ ਵਿੱਚ ਹੋਣ ਦੀ ਬਜਾਏ, ਇਸ ਨੂੰ ਵਿਅਕਤੀਗਤ ਰੂਪ ਵਿੱਚ ਵੇਖਣ ਵਰਗਾ ਹੁੰਦਾ ਹੈ। ਨਾਲ ਹੀ, ਆਵਾਜ਼ਾਂ ਨੂੰ ਭੌਤਿਕ ਕੰਨ ਨਾਲ ਸੁਣਿਆ ਜਾਂਦਾ ਹੈ ਨਾ ਕਿ ਵਿਚਾਰ ਦੀ ਧਾਰਾ ਵਜੋਂ।[3]

ਮਹਾਭਾਰਤ ਨੂੰ ਭਾਗਾਂ ਵਿਚ ਵੰਡਣ ਵਾਲੇ ਵਜੋਂ[ਸੋਧੋ]

ਸੰਜਯ ਜਦੋਂ ਹਸਤਨਾਪੁਰ ਵਿਚ ਸੀ ਤਾਂ ਉਸਨੂੰ ਕੁਰੂਕਸ਼ੇਤਰ ਯੁੱਧ ਦੀਆਂ ਸਾਰੀਆਂ ਘਟਨਾਵਾਂ ਸਾਫ ਦਿਖਾਈ ਦੇ ਰਹੀਆਂ ਸਨ( ਦਿਵਯ ਦ੍ਰਿਸ਼ਟੀ ਕਾਰਣ)। ਉਹ ਇਹ ਘਟਨਾਵਾਂ ਇਸ ਤਰ੍ਹਾਂ ਦੇਖ ਸਕਦਾ ਸੀ ਜਿਵੇਂ ਯੁੱਧਖੇਤਰ ਵਿਚ ਹੀ ਹੋਵੇ। ਉਹ ਸਾਰੀ ਯੁੱਧ ਵਿਥਿਆ ਦੇਖਦਾ ਅਤੇ ਸੁਣਦਾ ਹੈ ਅਤੇ ਅੱਗੋਂ ਧ੍ਰਿਤਰਾਸ਼ਟਰ ਨੂੰ ਸੁਣਾਉਂਦਾ ਹੈ, ਉਹ ਦੁਰਯੋਧਨ ਦੇ ਬੋਲ, ਭੀਸ਼ਮ ਦੇ ਚੀਖਣ ਅਤੇ ਕ੍ਰਿਸ਼ਨ ਦੁਆਰਾ ਅਰਜੁਨ ਨੂੰ ਗੀਤਾ ਦਾ ਪਾਠ ਪੜਾਉਣਾ ਆਦਿ।[4] ਉਹ ਮਹਾਭਾਰਤ ਨੂੰ ਇਸ ਤਰ੍ਹਾਂ ਨਾਲ ਸੁਣਾਉਂਦਾ ਹੈ ਜਿਸ ਨਾਲ ਉਸ ਨੂੰ ਭਾਗਾਂ ਵਿਚ ਵੰਡਣਾ ਆਸਾਨ ਹੋ ਜਾਂਦਾ ਹੈ।

ਹਵਾਲੇ[ਸੋਧੋ]

  1. Bhagavad Gita, Chapter 1.
  2. The Mahabharata (in ਅੰਗਰੇਜ਼ੀ). Pitambar Publishing. 1997. ISBN 978-81-209-0732-4.
  3. Bose, Buddhadeva (1986). The Book of Yudhisthir: A Study of the Mahabharat of Vyas (in ਅੰਗਰੇਜ਼ੀ). Orient Blackswan. ISBN 978-0-86131-460-7.
  4. Nye, Malory (2003). Religion: The Basics (in ਅੰਗਰੇਜ਼ੀ). Psychology Press. ISBN 978-0-415-26378-8.