ਗਲਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਲਾਸ ਪਾਣੀ ਜਾਂ ਕੋਈ ਹੋਰ ਠੰਡੀ ਤੱਤੀ ਪੀਣ ਵਾਲੀ ਚੀਜ਼ ਪਾਕੇ ਕੇ ਪੀਣ ਲਈ ਹਿੰਦ ਉਪ ਮਹਾਂਦੀਪ ਵਿੱਚ ਵਰਤਿਆ ਜਾਣ ਵਾਲਾ ਆਮ ਬਰਤਨ ਹੈ ਜਿਸ ਦਾ ਆਕਾਰ ਵੇਲਣ ਵਰਗਾ ਅਤੇ ਸਾਈਜ਼ ਚਾਹ ਵਾਲੇ ਛੋਟੇ ਲਗਪਗ ਤਿੰਨ ਕੁ ਸਮ ਵਿਆਸ ਵਾਲੇ ਥੱਲੇ ਵਾਲੇ 9-10 ਸਮ ਉੱਚੇ ਗਲਾਸ ਤੋਂ ਲੈਕੇ 4-5 ਸਮ ਵਿਆਸ ਵਾਲੇ ਥੱਲੇ ਵਾਲੇ 12-15 ਸਮ ਉੱਚਾਈ ਵਾਲੇ ਵੱਡੇ ਗਲਾਸ ਤੱਕ ਹੁੰਦਾ ਹੈ।

ਅੱਜਕਲ੍ਹ ਗਲਾਸ ਵੱਖ ਵੱਖ ਅਕਾਰਾਂ, ਰੂਪਾਂ ਅਤੇ ਡਿਜਾਇਨਾਂ ਵਿੱਚ ਆਉਂਦਾ ਹੈ | ਗਲਾਸ ਕੰਚ, ਪਲਾਸਟਿਕ, ਸਟੀਲ, ਲੋਹਾ, ਅਲੂਮੀਨੀਅਮ ਆਦਿ ਧਾਤਾਂ ਦੇ ਆਉਂਦੇ ਹਨ |

ਭਾਰਤੀ ਸੱਭਿਆਚਾਰ ਵਿੱਚ[ਸੋਧੋ]

ਗਲਾਸ ਬਹੁਤ ਵਿਆਪਕ ਪਦ ਹੈ ਜਿਸ ਵਿੱਚ ਅੱਗੋਂ ਅਨੇਕ ਭੇਦ ਪ੍ਰਚਲਿਤ ਹਨ।

ਬਣਤਰ ਪੱਖ ਤੋਂ ਕਿਸਮਾਂ[ਸੋਧੋ]

  • ਕੱਚ ਦਾ ਗਲਾਸ
  • ਸਟੀਲ ਦਾ ਗਲਾਸ
  • ਪਿੱਤਲ ਦਾ ਗਲਾਸ
  • ਕਾਂਸੀ ਦਾ ਗਲਾਸ
  • ਕੰਗਣੀ ਵਾਲਾ ਗਲਾਸ

ਵਰਤੋਂ ਪੱਖ ਤੋਂ ਕਿਸਮਾਂ[ਸੋਧੋ]

  • ਪਾਣੀ ਲੱਸੀ ਆਦਿ ਲਈ ਆਮ ਗਲਾਸ
  • ਬੀਅਰ ਗਲਾਸ
  • ਜਾਮ ਗਲਾਸ