ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ
ਕਿਸਮਪਬਲਿਕ
ਸਥਾਪਨਾ9 ਅਗਸਤ, 2005
ਚਾਂਸਲਰਪੰਜਾਬ ਦਾ ਗਵਰਨਰ
ਵਾਈਸ-ਚਾਂਸਲਰਡਾ. ਅਮਰਜੀਤ ਸਿੰਘ ਨੰਦਾ
ਟਿਕਾਣਾ, ,
ਕੈਂਪਸਸ਼ਹਿਰੀ
ਮਾਨਤਾਵਾਂਯੂਜੀਸੀ
ਵੈੱਬਸਾਈਟhttp://www.gadvasu.in/

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ[1] ਪੰਜਾਬ ਸਰਕਾਰ ਦੁਆਰਾ ਲੁਧਿਆਣੇ ਵਿਖੇ ਸਥਾਪਿਤ ਕੀਤੀ ਗਈ ਹੈ। ਇਹ ਯੂਨੀਵਰਸਿਟੀ ਪਸ਼ੂ ਪਾਲਕਾਂ, ਵਿਗਿਆਨੀਆਂ, ਪਾਸਾਰ ਕਰਮਚਾਰੀਆਂ, ਡੇਅਰੀ ਅਫਸਰਾਂ, ਪਸ਼ੂ ਆਹਾਰ ਅਧਿਕਾਰੀਆਂ, ਮੱਛੀ ਪਾਲਣ ਅਧਿਕਾਰੀਆਂ ਅਤੇ ਪਸ਼ੂ ਇਲਾਜ ਅਤੇ ਤਕਨੀਕੀ ਸੰਦਾਂ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਇੱਕ ਸਾਂਝਾ ਮੰਚ ਮੁਹੱਈਆ ਕਰਦੀ ਹੈ। ਇੱਥੇ ਨਵੀਆਂ ਸੂਚਨਾਵਾਂ, ਤਕਨੀਕਾਂ ਅਤੇ ਸਕੀਮਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉੱਥੇ ਆਪੋ ਆਪਣੇ ਤਜਰਬੇ ਵੀ ਵਿਚਾਰੇ ਜਾਂਦੇ ਹਨ।

ਪ੍ਰਕਾਸ਼ਨ[ਸੋਧੋ]

ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਡੇਅਰੀ ਫਾਰਮਿੰਗ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸੰਬੰਧੀ ਸਮੱਸਿਆਵਾਂ ਅਤੇ ਮਹੀਨੇਵਾਰ ਰਸਾਲਾ ਵਿਗਿਆਨਕ ਪਸ਼ੂ ਪਾਲਣ ਵੀ ਪਸ਼ੂ ਪਾਲਕਾਂ ਅਤੇ ਨਵੇਂ ਸਿਖਾਂਦਰੂਆਂ ਨੇ ਬਹੁਤ ਰੁਚੀ ਦਿਖਾਈ।

ਵਿਭਾਗ[ਸੋਧੋ]

ਯੂਨੀਵਰਸਿਟੀ ਦੇ ਵੈਟਨਰੀ ਕਾਲਜ ਦੇ ਵਿਭਿੰਨ ਵਿਭਾਗਾਂ ਦੇ ਮੁਖੀਆਂ ਨੇ ਪਸ਼ੂ ਪਾਲਕਾਂ ਦੇ ਫਾਇਦੇ ਹਿੱਤ ਪਸ਼ੂਆਂ ਨੂੰ ਹੋਣ ਵਾਲੇ ਰੋਗਾਂ ਅਤੇ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਨੇ ਜਿੱਥੇ ਕਾਰਪ ਮੱਛੀਆਂ ਅਤੇ ਸਜਾਵਟੀ ਮੱਛੀਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਅਤੇ ਖਾਰੇ ਪਾਣੀ ਵਿੱਚ ਮੱਛੀ ਪਾਲਣ ਸੰਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ। ਬੱਤਖਾਂ ਨੂੰ ਮੱਛੀ ਪਾਲਣ ਨਾਲ ਜੋੜ ਕੇ ਕਿਸ ਤਰ੍ਹਾਂ ਪਾਲਿਆ ਜਾ ਸਕਦਾ ਹੈ ਇਸ ਸੰਬੰਧੀ ਵੀ ਬੜੀ ਮਹੱਤਵਪੂਰਨ ਪ੍ਰਦਰਸ਼ਨੀ ਲਾਈ ਗਈ। ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਪਾਇਲਟ ਡੇਅਰੀ ਪਲਾਂਟ ਵਿੱਚ ਤਿਆਰ ਕੀਤੀ ਵੱਖ ਵੱਖ ਤਰ੍ਹਾਂ ਦੀ ਮਿੱਠੀ ਅਤੇ ਨਮਕੀਨ ਲੱਸੀ, ਦੁੱਧ, ਘੱਟ ਚਿਕਨਾਈ ਵਾਲਾ ਪਨੀਰ ਅਤੇ ਹੋਰ ਕਈ ਉਤਪਾਦਾਂ ਕੀਤਾ ਜਾਂਦਾ ਹੈ।

ਕਾਲਜ[ਸੋਧੋ]

  • ਕਾਲਜ ਆਫ ਵੈਟਰਨਰੀ ਸਾਇੰਸ
  • ਕਾਲਜ ਆਫ ਫ਼ਿਸ਼ਰੀਜ਼
  • ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ

ਹਵਾਲੇ[ਸੋਧੋ]