ਪ੍ਰੋ. ਇੰਦਰਜੀਤ ਕੌਰ
ਪ੍ਰੋ. ਇੰਦਰਜੀਤ ਕੌਰ ਸੰਧੂ (1 ਸਤੰਬਰ 1923 -27 ਜਨਵਰੀ 2022) ਉਤਰ ਭਾਰਤ ਵਿੱਚ ਕਿਸੇ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ ਸੀ। ਉਹ 1970 ਦੇ ਦਹਾਕੇ ਦੇ ਅੱਧ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਿਯੁਕਤ ਹੋਈ ਸੀ। ਉਦੋਂ ਪੰਜਾਬੀ ਸਰਕਾਰ ਦਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸੀ। ਉਹ ਮਰਹੂਮ ਪੰਜਾਬੀ ਲੇਖਕ ਗਿਆਨੀ ਗੁਰਦਿੱਤ ਸਿੰਘ ਦੀ ਪਤਨੀ ਸੀ।[1]
ਜੀਵਨੀ
[ਸੋਧੋ]ਇੰਦਰਜੀਤ ਕੌਰ ਦਾ ਜਨਮ 1 ਸਤੰਬਰ 1923 ਪਟਿਆਲਾ ਜ਼ਿਲ੍ਹੇ ਦੇ ਕਰਨਲ ਸ਼ੇਰ ਸਿੰਘ ਸੰਧੂ ਦੇ ਹੋਇਆ ਸੀ। [2] ਇੰਦਰਜੀਤ ਕੌਰ ਸੰਧੂ ਨੇ ਪੜ੍ਹਾਈ ਪਟਿਆਲਾ ਦੇ ਵਿਕਟੋਰੀਆ ਗਰਲਜ਼ ਸਕੂਲ ਤੋਂ ਕੀਤੀ ਅਤੇ ਬਾਅਦ ਵਿੱਚ ਸਰਕਾਰੀ ਕਾਲਜ, ਲਾਹੌਰ ਤੋਂ ਦਰਸ਼ਨ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਹ ਵਿਕਟੋਰੀਆ ਗਰਲਜ਼ ਇੰਟਰਮੀਡੇਅਟ ਕਾਲਜ ਵਿੱਚ ਆਰਜੀ ਤੌਰ 'ਤੇ ਪੜ੍ਹਾਉਣ ਲੱਗੀ। ਸਾਲ 1946 ਵਿੱਚ ਉਹ ਪਟਿਆਲਾ ਵਿੱਚ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਦਰਸ਼ਨ ਸ਼ਾਸਤਰ ਦੀ ਲੈਕਚਰਾਰ ਨਿਯੁਕਤ ਹੋ ਗਈ।
ਇੰਦਰਜੀਤ ਕੌਰ ਨੇ ਵੰਡ ਵੇਲੇ ਮਾਤਾ ਸਾਹਿਬ ਕੌਰ ਦਲ ਦਾ ਗਠਨ ਕੀਤਾ ਸੀ ਜਦੋਂ ਲੋਕ ਪਾਕਿਸਤਾਨ ਤੋਂ ਉੱਜੜ ਕੇ ਆ ਰਹੇ ਸਨ। ਸੰਸਥਾ ਨੇ ਪਟਿਆਲਾ ਵਿੱਚ 400 ਤੋਂ ਵੱਧ ਪਰਿਵਾਰਾਂ ਦੀ ਮੁੜ ਵਸੇਬੇ ਵਿੱਚ ਸਹਾਇਤਾ ਕੀਤੀ। ਬਾਅਦ ਵਿੱਚ, ਉਹ 1980 ਵਿੱਚ ਸਟਾਫ ਸਿਲੈਕਸ਼ਨ ਕਮਿਸ਼ਨ, ਨਵੀਂ ਦਿੱਲੀ ਦੀ ਪਹਿਲੀ ਮਹਿਲਾ ਚੇਅਰਪਰਸਨ ਬਣੀ। ਇੰਦਰਜੀਤ ਕੌਰ ਸਾਲ 1955 ਵਿੱਚ ਪਟਿਆਲਾ ਦੇ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿੱਚ ਪ੍ਰੋਫੈਸਰ ਬਣ ਗਈ। ਜਿੱਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਵੀ ਉਨ੍ਹਾਂ ਦੀ ਵਿਦਿਆਰਣ ਸੀ। ਫਿਰ ਇੰਦਰਜੀਤ ਕੌਰ 1958 ਵਿੱਚ ਚੰਡੀਗੜ੍ਹ ਦੇ ਬੇਸਿਕ ਟ੍ਰੇਨਿੰਗ ਕਾਲਜ ਵਿੱਚ ਪ੍ਰੈਫੈਸਰ ਆਫ਼ ਐਜੂਕੇਸ਼ਨ ਨਿਯੁਕਤ ਹੋ ਗਈ ਅਤੇ ਥੋੜ੍ਹੀ ਦੇਰ ਬਾਅਦ ਉਸੇ ਕਾਲਜ ਦੀ ਪ੍ਰਿਸੀਪਲ ਬਣ ਗਈ। ਬਾਅਦ ਵਿੱਚ ਪਟਿਆਲਾ ਦੇ ਸਰਕਾਰੀ ਵੁਮੈਨ ਕਾਲਜ ਦੀ ਪ੍ਰਿੰਸੀਪਲ ਬਣੀ। ਪਤੀ ਅਮ੍ਰਿਤਸਰ ਵਿੱਚ ਸੀ ਇਸ ਲਈ ਨਾਲ ਉਹ ਤਬਾਦਲਾ ਕਰਵਾਕੇ ਉਥੇ ਦੇ ਸਰਕਾਰੀ ਵੁਮੈਨ ਕਾਲਜ ਦੀ ਪ੍ਰਿੰਸੀਪਲ ਲੱਗ ਗਈ। 1975 ਵਿੱਚ ਉਹ ਵਾਪਸ ਪਟਿਆਲੇ ਆ ਗਈ ਅਤੇ ਪੰਜਾਬੀ ਯੂਨੀਵਰਸਿਟੀ ਦੀ ਉੱਪ ਕੁਲਪਤੀ ਬਣ ਗਈ।
ਹਵਾਲੇ
[ਸੋਧੋ]- ↑ "ਉਤਰ ਭਾਰਤ ਦੀ ਪਹਿਲੀ ਮਹਿਲਾ ਵੀਸੀ ਪ੍ਰੋ. ਇੰਦਰਜੀਤ ਕੌਰ ਦਾ ਦੇਹਾਂਤ, ਹਫਤਾ ਪਹਿਲਾਂ ਹੋਇਆ ਸੀ ਕੋਰੋਨਾ". News18 Punjab. 2022-01-28. Retrieved 2023-04-25.
- ↑ "ਇੰਦਰਜੀਤ ਕੌਰ : '47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ". BBC News ਪੰਜਾਬੀ. 2020-08-29. Retrieved 2023-04-25.