ਨੀਲ ਕੰਠ
ਨੀਲ ਕੰਠ | |
---|---|
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | C. benghalensis
|
Binomial name | |
Coracias benghalensis (Linnaeus, 1758)
| |
Synonyms | |
Corvus benghalensis |
(ਪੰਜਾਬੀ ਵਿੱਚ ਗਰੜ), ਹਿੰਦੀ ਵਿੱਚ ਨੀਲ ਕੰਠ (ਅੰਗਰੇਜ਼ੀ: Indian roller) ਏਸ਼ੀਆ ਦੇ ਖਿੱਤੇ ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ ਜੋ ਇਰਾਕ ਤੋਂ ਲੈ ਕੇ ਇੰਡੋਨੇਸ਼ੀਆ ਤੱਕ ਮਿਲਦਾ ਹੈ। ਇਹ ਆਮ ਤੌਰ ਤੇ ਸੜਕਾਂ ਦੇ ਕਿਨਾਰੇ ਜਾਂ ਤਾਰਾਂ ਤੇ ਆਮ ਬੈਠਾ ਮਿਲਦਾ ਹੈ। ਇਸ ਦੀ ਸਭ ਤੋਂ ਵੱਧ ਵਸੋਂ ਭਾਰਤ ਵਿੱਚ ਮਿਲਦੀ ਹੈ। ਭਾਰਤ ਵਿੱਚ ਇਸ ਪੰਛੀ ਦੀ ਮਿਥਿਹਾਸਕ ਮਹੱਤਤਾ ਵੀ ਹੈ। ਦਸਹਿਰੇ ਵਾਲੇ ਦਿਨ ਇਸ ਦਾ ਦਿਸਣਾ ਸ਼ੁਭ ਮੰਨਿਆ ਜਾਂਦਾ ਹੈ। ਕਈ ਰਾਜਾਂ ਜਿਵੇਂ ਕਰਨਾਟਕ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਤੇ ਉੜੀਸਾ ਵਰਗੇ ਰਾਜਾਂ ਨੇ ਇਸਨੂੰ ਆਪਣਾ ਰਾਜ ਪੰਛੀ ਐਲਾਨਿਆ ਹੈ।
ਦਿੱਖ
[ਸੋਧੋ]ਨੀਲ ਕੰਠ ਦਾ ਆਕਾਰ ਮੈਨਾ ਜਿੰਨਾ ਹੁੰਦਾ ਹੈ। ਇਸਨੂੰ ਅੰਗਰੇਜ਼ੀ ਵਿੱਚ ‘ਇੰਡੀਅਨ ਰੋਲਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਹਵਾਈ ਕਲਾਬਾਜ਼ੀਆਂ ਲਾਉਣ ਵਿੱਚ ਨਿਪੁੰਨ ਹੋਣ ਕਰਕੇ ਇਸਨੂੰ ਇਹ ਨਾਂ ਦਿੱਤਾ ਗਿਆ ਹੈ। ਇਹ ਬਹੁਤ ਸੋਹਣਾ ਨੀਲੇ ਰੰਗ ਦਾ ਪੰਛੀ ਹੈ। ਇਸਦੇ ਸੀਨੇ ਦਾ ਰੰਗ ਲਾਲ ਜੋ ਵਿੱਚੋਂ ਬਾਦਾਮੀ ਭਾਹ ਮਾਰਦਾ ਹੈ। ਪੇਟ ਅਤੇ ਪੂਛ ਦੇ ਹੇਠਲੇ ਪਾਸੇ ਦਾ ਰੰਗ ਹਲਕਾ ਨੀਲਾ ਹੁੰਦਾ ਹੈ। ਇਸਦਾ ਸਿਰ ਵੱਡਾ ਅਤੇ ਚੁੰਝ ਭਾਰੀ ਹੁੰਦੀ ਹੈ। ਖੰਭਾਂ ਦਾ ਰੰਗ ਹਲਕਾ ਅਤੇ ਗੂੜ੍ਹਾ ਨੀਲਾ ਹੈ ਜੋ ਉੱਡਣ ਵੇਲੇ ਚਮਕਦਾਰ ਧਾਰੀਆਂ ਵਾਂਗ ਦਿਖਦਾ ਹੈ।[2]
ਪ੍ਰਜਣਨ
[ਸੋਧੋ]ਨੀਲਕੰਠ ਦਾ ਪ੍ਰਜਣਨ ਸੀਜ਼ਨ ਬਸੰਤ ਤੋਂ ਥੋੜ੍ਹੀ ਦੇਰ ਬਾਅਦ ਸ਼ੁਰੂ ਹੁੰਦਾ ਹੈ। ਨਰ ਅਤੇ ਮਾਦਾ ਦੋਨੋਂ ਇੱਕੋ ਜਿਹੇ ਲੱਗਦੇ ਹਨ। ਪ੍ਰਜਣਨ ਤੋਂ ਪਹਿਲਾਂ ਨਰ ਨੀਲਕੰਠ ਕਈ ਕਿਸਮ ਦੇ ਸ੍ਵਾਂਗ ਕਰਦਾ ਹੈ। ਉਹ ਹਵਾ ਵਿੱਚ ਤੇਜ਼ ਉੱਡਦਾ, ਪੁੱਠੀਆਂ ਛਾਲਾਂ ਲਾਉਂਦਾ, ਕਲਾਬਾਜ਼ੀਆਂ ਮਾਰਦਾ, ਨਾਲ ਨਾਲ ਉੱਚੀਆਂ ਖਰਵੀਆਂ ਆਵਾਜ਼ਾਂ ਕੱਢਦਾ ਅਤੇ ਧੁੱਪ ਵਿੱਚ ਆਪਣੇ ਸੁੰਦਰ ਨੀਲੇ ਖੰਭਾਂ ਦੀ ਪ੍ਰਦਰਸ਼ਨੀ ਕਰਦਾ ਹੈ। ਇਹ ਪੰਛੀ ਸੁੱਕੇ ਦਰੱਖਤਾਂ ਦੇ ਘੇਰੇ ਵਿੱਚ ਆਪਣੇ ਆਲ੍ਹਣੇ ਬਣਾਉਣੇ ਪਸੰਦ ਕਰਦੇ ਹਨ ਜਾਂ ਫਿਰ ਉਸ ਸਥਾਨ ’ਤੇ ਜਿੱਥੇ ਉੱਚੀਆਂ ਇਮਾਰਤਾਂ ਵਿੱਚ ਖੋਖਲੀਆਂ ਮੋਰੀਆਂ ਹੋਣ। ਇਸਦਾ ਆਲ੍ਹਣਾ ਕਿਸੇ ਸੁੱਕੇ ਰੁੱਖ ਦੀ ਕੁਦਰਤੀ ਖੋੜ ਵਿੱਚ ਘਾਹ ਫੂਸ, ਖੰਭ ਤੇ ਹੋਰ ਨਿਕ ਸੁਕ ਲਾ ਕੇ ਬਣਾਇਆ ਹੁੰਦਾ ਹੈ। ਮਾਦਾ ਨੀਲਕੰਠ 3 ਤੋਂ 6 ਆਂਡੇ ਜੋ ਪੀਲੇ ਤੇ ਨੀਲੇ ਰੰਗ ਦੇ ਹੁੰਦੇ ਹਨ, ਦਿੰਦੀ ਹੈ। ਬੱਚੇ 16 ਤੋਂ 21 ਦਿਨਾਂ ਤੋਂ ਬਾਅਦ ਆਂਡਿਆਂ ਵਿੱਚੋਂ ਬਾਹਰ ਨਿਕਲ ਆਉਂਦੇ ਹਨ। ਨਰ, ਮਾਦਾ ਨਾਲ ਬੱਚਿਆਂ ਦੇ ਖਾਣ ਤੇ ਹੋਰ ਸਾਰੀ ਮਦਦ ਕਰਦਾ ਹੈ। ਬੱਚੇ ਦੋ ਮਹੀਨੇ ਤਕ ਨਰ-ਮਾਦਾ ਨਾਲ ਰਹਿਣ ਤੋਂ ਬਾਅਦ ਆਲ੍ਹਣੇ ਵਿੱਚੋਂ ਉਡਾਰੀ ਮਾਰ ਜਾਂਦੇ ਹਨ। ਨੀਲਕੰਠ ਦਾ ਜੀਵਨ ਕਾਲ 18 ਸਾਲ ਦੇ ਲਗਪਗ ਹੁੰਦਾ ਹੈ।[2]
ਸੱਭਿਆਚਾਰਕ ਮਹੱਤਵ
[ਸੋਧੋ]ਹਿੰਦੂ ਧਰਮ ਵਿੱਚ ਨੀਲਕੰਠ (ਨੀਲੇ ਗਲ ਵਾਲਾ ਪੰਛੀ) ਨੂੰ ਇੱਕ ਪਵਿੱਤਰ ਪੰਛੀ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸ਼ਿਵਜੀ ਦੇ ਬਹੁਤ ਨੇੜੇ ਸਮਝਿਆ ਜਾਂਦਾ ਹੈ। ਲੋਕ ਦੁਸਹਿਰੇ ਵਾਲੇ ਦਿਨ ਇਸ ਨੂੰ ਵੇਖਣ ਵਿੱਚ ਬਹੁਤ ਉਤਸੁਕਤਾ ਵਿਖਾਉਂਦੇ ਹਨ। ਹਿੰਦੂ ਗ੍ਰੰਥਾਂ ਵਿੱਚ ਭਗਵਾਨ ਸ਼ਿਵਜੀ ਨੂੰ ‘ਨਿਲਕਾਂਤ’ ਵੀ ਕਿਹਾ ਜਾਂਦਾ ਹੈ। ਇਹ ਪੰਛੀ ਭਾਰਤੀ ਸੱਭਿਆਚਾਰ ਵਿੱਚ ਬਹੁਤ ਮਹੱਤਵਪੂਰਨ ਹੈ।[2]
ਫੋਟੋ ਗੈਲਰੀ
[ਸੋਧੋ]-
ਨੀਲ ਕੰਠ, ਮੁਹਾਲੀ ਪੰਜਾਬ
-
ਨੀਲ ਕੰਠ, ਸਕੇਤੜੀ
ਹਵਾਲੇ
[ਸੋਧੋ]- ↑ BirdLife International (2014). "Coracias benghalensis". IUCN Red List of Threatened Species. Version 2015.3. International Union for Conservation of Nature. Retrieved 26 September 2015.
{{cite web}}
: Invalid|ref=harv
(help) - ↑ 2.0 2.1 2.2 ਗੁਰਮੀਤ ਸਿੰਘ (2018-08-17). "ਮਨਮੋਹਣਾ ਪੰਛੀ ਨੀਲਕੰਠ". ਪੰਜਾਬੀ ਟ੍ਰਿਬਿਊਨ. Retrieved 2018-08-25.
{{cite news}}
: Cite has empty unknown parameter:|dead-url=
(help)[permanent dead link]