ਯੂਨੀਵਰਸਿਟੀ ਕਾਲਜ ਘਨੌਰ
ਯੂਨੀਵਰਸਿਟੀ ਕਾਲਜ ਘਨੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜਾਂ ਵਿਚੋਂ ਇਕ ਹੈ।ਇਸ ਦੀ ਸਥਾਪਨਾ ਸਾਲ 2011 ਵਿਚ ਹੋਈ। ਇਹ ਕਾਲਜ, ਪਟਿਆਲਾ ਜਿਲ੍ਹੇ ਦੇ ਘਨੌਰ ਕਸਬੇ ਵਿਚ, ਪਟਿਆਲਾ ਤੋਂ 27 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਕਾਲਜ ਦਾ ਕੁੱਲ ਰਕਬਾ ਲਗਭਗ 18 ਏਕੜ ਹੈ। ਇਸ ਵਿਚ ਤਿੰਨ ਅਕਾਦਮਿਕ ਬਲਾਕ, ਇਕ ਪ੍ਰਬੰਧਕੀ ਬਲਾਕ, ਖੇਡ ਸਟੇਡੀਅਮ, ਲਾਇਬ੍ਰੇਰੀ, ਕੰਟੀਨ ਅਤੇ ਹਰੇ ਭਰੇ ਲਾਅਨ ਖਿੱਚ ਦਾ ਕੇਂਦਰ ਹਨ। ਇਹ ਕਾਲਜ ਸੜਕਾਂ ਰਾਹੀ ਪਟਿਆਲਾ, ਅੰਬਾਲਾ, ਰਾਜਪੁਰਾ ਅਤੇ ਇਲਾਕੇ ਦੇ ਪਿੰਡਾਂ ਨਾਲ ਜੁੜਿਆ ਹੋਇਆ ਹੈ।[1]
ਕੋਰਸ
[ਸੋਧੋ]ਇਸ ਸਮੇਂ ਬੀ.ਏ., ਬੀ.ਐਸ.ਸੀ.(ਨਾਨ-ਮੈਡੀਕਲ), ਬੀ.ਕਾਮ, ਬੀ.ਸੀ.ਏ., ਪੀ.ਜੀ.ਡੀ.ਸੀ.ਏ., ਅਤੇ ਐਮ.ਏ ਪੰਜਾਬੀ ਕੋਰਸ ਕਾਲਜ ਵਿਚ ਚੱਲ ਰਹੇ ਹਨ।
ਲਾਇਬਰੇਰੀ
[ਸੋਧੋ]ਕਾਲਜ ਕੋਲ ਖੁੱਲ੍ਹੀ, ਹਵਾਦਾਰ ਅਤੇ ਨਿਵੇਕਲੀ ਇਮਾਰਤ ਵਿੱਚ ਵੱਖ—ਵੱਖ ਵਿਸਿ਼ਆਂ ਦੀਆਂ ਲਗਭਗ 7500 ਕਿਤਾਬਾਂ ਨਾਲ ਭਰਪੂਰ ਇੱਕ ਸ਼ਾਨਦਾਰ ਲਾਇਬਰੇਰੀ ਹੈ। ਸਮੇਂ ਸਮੇਂ ਤੇ ਛਪਦੀਆਂ ਵਿਭਿੰਨ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਸ਼ਾਮਲ ਕਰਕੇ ਇਸਨੂੰ ਪੂਰੀ ਤਰਾਂ ਸਮੇਂ ਦੇ ਹਾਣ ਦਾ ਰੱਖਿਆ ਗਿਆ ਹੈ। ਲਾਇਬਰੇਰੀ ਦੇ ਅਧਿਐਨ ਕਮਰੇ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਸਾਰੇ ਪ੍ਰਮੁੱਖ ਅਖ਼ਬਾਰ ਅਤੇ ਮੈਗਜ਼ੀਨਾਂ ਨੂੰ ਪੜ੍ਹਨ ਦੀ ਸਹੂਲਤ ਪ੍ਰਾਪਤ ਹੈ।
ਯੁਵਕ ਭਲਾਈ ਕਲੱਬ
[ਸੋਧੋ]ਇਸ ਕਲੱਬ ਦਾ ਮਨੋਰਥ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾ—ਪ੍ਰਤਿਭਾ ਦੀ ਪਛਾਣ ਕਰਕੇ ਉਸ ਦੇ ਉਚਿਤ ਵਿਕਾਸ ਲਈ ਢੁਕਵੇਂ ਅਵਸਰ ਪ੍ਰਦਾਨ ਕਰਨਾ ਹੈ । ਇਸ ਮਨੋਰਥ ਲਈ ਵਿਦਿਆਰਥੀਆਂ ਨੂੰ ਪ੍ਰਤਿਭਾਖੋਜ ਮੁਕਾਬਲੇ, ਗੀਤ, ਕਵਿਤਾ, ਮੋਨੋਐਕਟਿੰਗ, ਭਾਸ਼ਣ, ਡਿਬੇਟ, ਸਕਿੱਟ, ਡਰਾਮਾ, ਗਿੱਧਾ, ਭੰਗੜਾ, ਚਿੱਤਰ—ਕਲਾ ਅਤੇ ਲੋਕ—ਕਲਾਵਾਂਦੀਆਂ ਵਿਭਿੰਨ ਵੰਨਗੀਆਂ ਦੇ ਕਾਲਜ ਪੱਧਰ ਅਤੇ ਅੰਤਰ—ਕਾਲਜ ਜਾਂ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮੁਹੱਈਆ ਕੀਤਾ ਜਾਂਦਾ ਹੈ। ਧਾਰਮਿਕ ਅਤੇ ਸਮਾਜਿਕ ਮਹੱਤਵ ਦੇ ਵਿਭਿੰਨ ਸਥਾਨਾਂ ਦੀ ਯਾਤਰਾ, ਦੂਰ—ਦੁਰਾਡੇ ਦੇ ਰਮਣੀਕ ਪਹਾੜੀ ਥਾਵਾਂ ਦੇ ਟੂਰ ਪ੍ਰੋਗਰਾਮ ਆਦਿ ਇਸ ਕਲੱਬ ਦੀਆਂ ਗਤੀਵਿਧੀਆਂ ਦਾ ਹਿੱਸਾ ਹਨ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਵੱਖ—ਵੱਖ ਖੇਤਰਾਂ ਦੇ ਰਹਿਣ—ਸਹਿਣ, ਭਾਸ਼ਾ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣਾ ਹੈ। ਡਾ.ਰੋਹਿਤ ਕੁਮਾਰ ਇਸ ਕਲੱਬ ਦੇ ਸੰਚਾਲਕ ਦੀ ਭੂਮਿਕਾ ਨਿਭਾ ਰਹੇ ਹਨ।
ਕੌਮੀ ਸੇਵਾ ਯੋਜਨਾ (NSS)
[ਸੋਧੋ]ਯੂਨੀਵਰਸਿਟੀ ਕਾਲਜ, ਘਨੌਰ ਵਿਖੇ ਐਨ.ਐਸ.ਐਸ. ਦੇ ਤਿੰਨ ਯੂਨਿਟ ਕਾਰਜਸ਼ੀਲ ਹਨ। 1. ਐਨ ਸੀ ਸੀ (ਐਇਰ ਵਿਗ), ਐਨ ਸੀ ਸੀ (ਆਰਮੀ ਵਿੰਗ)
ਖੇਡ ਪ੍ਰਬੰਧ
[ਸੋਧੋ]ਕਾਲਜ ਕੋਲ ਹਾਕੀ, ਫੁੱਟਬਾਲ, ਵਾਲੀਬਾਲ, ਨੈੱਟਬਾਲ, ਬਾਸਕਟਬਾਲ, 400 ਮੀਟਰ ਦਾ ਟਰੈਕ ਅਤੇ ਹੋਰ ਸ਼ਾਨਦਾਰ ਖੇਡ ਮੈਦਾਨ ਹਨ ।
ਵਿਦਿਆਰਥੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਚਾਰ ਹਾਊਸਾਂ ਵਿੱਚ ਵੰਡਿਆ ਗਿਆ ਹੈ। ਇਹ ਹਾਊਸ ਸਤਲੁਜ, ਬਿਆਸ, ਰਾਵੀ ਤੇ ਚਨਾਬ ਦੇ ਨਾਵਾਂ ਉਪਰ ਆਧਾਰਿਤ ਹਨ।ਇਸ ਤਰ੍ਹਾਂ ਕਰਨ ਨਾਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿਚਕਾਰ ਮੁਕਾਬਲੇ ਅਤੇ ਹੋਰ ਚੰਗਾ ਖੇਡਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਜੋ ਵੀ ਹਾਊਸ ਕਾਲਜ ਦੇ ਸਾਲਾਨਾ ਖੇਡ ਸਮਾਰੋਹ ਵਿੱਚੋਂ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਦਾ ਹੈ, ਉਸ ਹਾਊਸ ਨੂੰ ਵਿਸ਼ੇਸ਼ ਟਰਾਫੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਾਰਚ—ਪਾਸਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਵੀ ਟਰਾਫੀ ਦਿੱਤੀ ਜਾਂਦੀ ਹੈ। ਖੇਡਾਂ ਵਿੱਚ ਯੂਨੀਵਰਸਿਟੀ, ਰਾਜ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਵਿਸ਼ੇਸ਼ ਸਹੂਲਤਾਂ ਜਿਵੇਂ ਫੀਸ ਮੁਆਫ਼ੀ, ਵਿੱਤੀ ਮਦਦ, ਖ਼ੁਰਾਕ ਆਦਿ ਦੇ ਨਾਲ—ਨਾਲ ਯੂਨੀਵਰਸਿਟੀ ਨਿਯਮਾਂ ਅਨੁਸਾਰ ਕਾਲਜ ਕਲਰ, ਰੋਲ ਆਫ਼ ਆਨਰ ਆਦਿ ਦਿੱਤੇ ਜਾਂਦੇ ਹਨ।
ਯੁਵਕ ਭਲਾਈ ਕਲੱਬ
[ਸੋਧੋ]ਇਸ ਕਲੱਬ ਦਾ ਮਨੋਰਥ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾ—ਪ੍ਰਤਿਭਾ ਦੀ ਪਛਾਣ ਕਰਕੇ ਉਸ ਦੇ ਉਚਿਤ ਵਿਕਾਸ ਲਈ ਢੁਕਵੇਂ ਅਵਸਰ ਪ੍ਰਦਾਨ ਕਰਨਾ ਹੈ । ਇਸ ਮਨੋਰਥ ਲਈ ਵਿਦਿਆਰਥੀਆਂ ਨੂੰ ਪ੍ਰਤਿਭਾ ਖੋਜ ਮੁਕਾਬਲੇ, ਗੀਤ, ਕਵਿਤਾ, ਮੋਨੋਐਕਟਿੰਗ, ਭਾਸ਼ਣ, ਡਿਬੇਟ, ਸਕਿੱਟ, ਡਰਾਮਾ, ਗਿੱਧਾ, ਭੰਗੜਾ, ਚਿੱਤਰ—ਕਲਾ ਅਤੇ ਲੋਕ—ਕਲਾਵਾਂ ਦੀਆਂ ਵਿਭਿੰਨ ਵੰਨਗੀਆਂ ਦੇ ਕਾਲਜ ਪੱਧਰ ਅਤੇ ਅੰਤਰ—ਕਾਲਜ ਜਾਂ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮੁਹੱਈਆ ਕੀਤਾ ਜਾਂਦਾ ਹੈ।
ਸਾਹਿਤ ਸਭਾ
[ਸੋਧੋ]ਵਿਦਿਆਰਥੀਆਂ ਵਿੱਚ ਸਾਹਿਤਕ ਗਤੀਵਿਧੀਆਂ ਨੂੰ ਪ੍ਰਫੁਲਿਤ ਕਰਨ ਲਈ ਸਾਹਿਤ ਸਭਾ ਬਣਾਈ ਗਈ ਹੈ ਜਿਸ ਦੁਆਰਾ ਮਹੀਨਾਵਾਰ ਕੰਧ—ਪੱਤ੍ਰਿਕਾ ਮੈਗ਼ਜ਼ੀਨ ਕੱਢਿਆ ਜਾਂਦਾ ਹੈ। ਇਸ ਦੇ ਨਾਲ ਹੀ ਕੰਧ—ਪੱਤ੍ਰਿਕਾ ਮੈਗਜ਼ੀਨ ਹਰ ਮਹੀਨੇ ਵਿਦਿਆਰਥੀਆਂ ਦੀਆਂ ਰਚਨਾਵਾਂ ਪ੍ਰਕਾਸਿ਼ਤ ਕੀਤੀਆਂ ਜਾਂਦੀਆਂ ਹਨ।
ਸੁਸਾਇਟੀਆਫ਼ ਸੋਸ਼ਲ ਸਾਇੰਸਜ਼
[ਸੋਧੋ]ਇਸ ਸੁਸਾਇਟੀ ਦਾ ਮੂਲ ਮਨੋਰਥ ਵਿਦਿਆਰਥੀਆਂ ਨੂੰ ਸਮਾਜਿਕ ਵਿਹਾਰ ਨਾਲ ਜੋੜ ਕੇ ਆਰਥਿਕ ਅਤੇ ਰਾਜਨੀਤਿਕ ਵਰਤਾਰਿਆਂ ਸੰਬੰਧੀ ਵਿਚਾਰਧਾਰਕ ਸਮਝ ਪ੍ਰਦਾਨ ਕਰਨਾ ਹੈ। ਇਸ ਸੁਸਾਇਟੀ ਵਲੋਂ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਵਿੱਚ ਵਾਧਾ ਕਰਨ ਲਈ ਸੈਮੀਨਾਰ ਅਤੇ ਭਾਸ਼ਣਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਸੁਸਾਇਟੀ ਗਰੈਜ਼ੂਏਟ ਪੱਧਰ ਦੇ ਵਿਦਿਆਰਥੀਆਂ ਨੂੰ ਸੈਮੀਨਾਰਾਂ ਵਿੱਚ ਪੇਪਰ ਪੇਸ਼ ਕਰਨ ਲਈ ਵਿਸ਼ੇਸ਼ ਮੌਕੇ ਪ੍ਰਦਾਨ ਕਰਦੀ ਹੈ।
ਪੁਲੀਟੀਕਲ ਸਾਇੰਸ ਸੁਸਾਇਟੀ
[ਸੋਧੋ]ਪੁਲੀਟੀਕਲ ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਰਾਜਨੀਤਿਕ ਮਸਲਿਆ ਪ੍ਰਤੀ ਜਾਗਰੂਕ ਕਰਨ ਲਈ ਅਤੇ ਉਹਨਾਂ ਦੀ ਰਾਜਨੀਤਿਕ ਸਮਝ ਨੂੰ ਸਹੀ ਦਿਸ਼ਾ ਦੇਣ ਲਈ ਪੁਲੀਟੀਕਲ ਸਾਇੰਸ ਸੁਸਾਇਟੀ ਬਣਾਈ ਗਈ ਹੈ। ਇਸ ਸੁਸਾਇਟੀ ਵੱਲੋਂ ਸੈਮੀਨਾਰ, ਕੁਇਜ ਮੁਕਾਬਲੇ, ਲੈਕਚਰ, ਫ਼ਿਲਮਾਂ ਤੇ ਡਾਕੂਮੈਂਟਰੀਆਂ ਆਦਿ ਸਮਾਗਮ ਕੀਤੇ ਜਾਦੇ ਹਨ। ਇਸ ਸੁਸਾਇਟੀ ਦੀ ਅਗਵਾਈ ਡਾ. ਤੇਗਿੰਦਰ ਕੁਮਾਰ ਕਰ ਰਹੇ ਹਨ।
ਧੀਆਂ ਦੀ ਪਰਵਾਜ਼
[ਸੋਧੋ]ਧੀਆਂ ਦੀ ਪਰਵਾਜ਼ ਕਾਲਜ ਦੀ ਗਤੀਸ਼ੀਲ ਸੰਸਥਾ ਹੈ ਜਿਸ ਦਾ ਮੂਲ ਮਨੋਰਥ ਵਿਦਿਆਰਥਣਾਂ ਨੂੰ ਔਰਤਾਂ ਦੇ ਅਧਿਕਾਰਾਂ ਪ੍ਰਤੀ ਚੇਤਨ ਕਰਨ ਅਤੇ ਸਮਾਜਿਕ ਵਿਕਾਸ ਦੀ ਗਤੀ ਨੂੰ ਸਾਵਾਂ ਕਰਨ ਲਈ ਪ੍ਰੋਗਰਾਮ ਉਲੀਕਣਾ ਹੈ। ਇਸ ਲਈ ਇਹ ਸੰਸਥਾ ਸੈਮੀਨਾਰ, ਭਾਸ਼ਣ ਅਤੇ ਚੇਤਨਾ ਰੈਲੀਆਂ ਆਯੋਜਿਤ ਕਰਦੀ ਹੈ। ਔਰਤ ਦੀ ਸਮਾਜਿਕ ਮਹੱਤਤਾ ਅਤੇ ਉਸ ਦੇ ਦਰਜ਼ੇ ਨੂੰ ਉੱਚਾ ਚੁੱਕਣ ਲਈ ਵਿਦਿਆਰਥਣਾਂ ਵਿੱਚ ਸਵੈ—ਵਿਸ਼ਵਾਸ ਜਗਾਉਣਾ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੰਸਥਾਵਾਂ ਦਾ ਔਰਤ ਦੇ ਸਸ਼ਕਤੀਕਰਨ ਅਤੇ ਨਿਘਾਰ ਵੱਲ ਧਿਆਨ ਦਿਵਾਉਣਾ ਇਸ ਸੰਸਥਾ ਦਾ ਮੂਲ ਮਨੋਰਥ ਹੈ।
ਮੈਥੇਮੈਟਿਕਲ ਸੁਸਾਇਟੀ
[ਸੋਧੋ]ਯੂਨੀਵਰਸਿਟੀ ਕਾਲਜ, ਘਨੌਰ ਵਿਖੇ ਮੈਥੇਮੈਟਿਕਸ ਵਿਸ਼ੇ ਵਿੱਚ ਵਿਦਿਆਰਥੀਆਂ ਦਾ ਪੱਧਰ ਉੱਚਾ ਚੁੱਕਣ ਲਈ ਮੈਥੇਮੈਟਿਕਸ ਵਿਭਾਗ ਵੱਲੋਂ ਇੱਕ “Mathematical Society” ਬਣਾਈ ਗਈ ਹੈ। ਵਿਦਿਆਰਥੀਆਂ ਨੂੰ ਅਸਲ ਜ਼ਿੰਦਗੀ ਵਿੱਚ ਮੈਥੇਮੈਟਿਕਸ ਦਾ ਮਹੱਤਵ ਸਮਝਾਉਣ ਲਈ, ਅਤੇ ਵਿਦਿਆਰਥੀਆਂ ਦੀ ਮੈਥੇਮੈਟਿਕਸ ਵਿਸ਼ੇ ਵਿੱਚ ਦਿਲਚਸਪੀ ਬਣਾਉਣ ਲਈ ਇਸ ਸੁਸਾਇਟੀ ਵੱਲੋਂ ਕਾਲਜ ਵਿਖੇ ਵੱਖ—ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। “Mathematical Society” ਦੇ ਮੈਂਬਰ ਲਗਾਤਾਰ ਆਪਣੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਤਾਂ ਜੋ ਵਿਦਿਆਰਥੀ ਮੈਥੇਮੈਟਿਕਸ ਦੇ ਙਰਅਫਕਬਵਤ ਨੂੰ ਸਹੀ ਤਰੀਕੇ ਨਾਲ ਸਮਝ ਸਕਣ।
ਕਾਮਰਸ ਐਸੋਸੀਏਸ਼ਨ
[ਸੋਧੋ]ਯੂਨੀਵਰਸਿਟੀ ਕਾਲਜ ਘਨੌਰ ਕਾਮਰਸ ਐਸੋਸੀਏਸ਼ਨ ਸਤੰਬਰ 2015 ਦੇ ਵਿੱਚ ਸ਼ੁਰੂ ਕੀਤੀ ਗਈ ਜਿਸ ਦਾ ਮੁੱਖ ਉਦੇਸ਼ ਕਾਮਰਸ ਦੇ ਵਿਦਿਆਰਥੀਆਂ ਵਿੱਚ Leadership Qualities, Team Work, Ethics, Communication Skills ns/ Confidence ਨੂੰ ਵਧਾਉਣ ਲਈ ਕਈ ਤਰ੍ਹਾਂ ਦੀਆਂ Departmental Activities ਕੀਤੀਆਂ ਜਾਂਦੀਆਂ ਹਨ। ਬੱਚਿਆਂ ਨੂੰ Subject ਦੇ ਵਿੱਚ ਹੋ ਰਹੀਆਂ ਨਵੀਆਂ Development ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਇਸ ਦੇ ਨਾਲ ਦੀ ਬੱਚਿਆਂ ਨੂੰ ਹੋਰ Exposure ਦੇਣ ਲਈ Industrial Visit ਵੀ ਕਰਵਾਏ ਜਾਂਦੇ ਹਨ। Guest Lectures, Seminars, Debates, Discussions on Current Issues, Workshops, Cultural Programmes ਦੁਆਰਾ ਬੱਚਿਆਂ ਦੀ Knowledge ਅਤੇ Exposure ਵਿੱਚ ਵਾਧਾ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਐਸੋਸੀਏਸ਼ਨ ਨੂੰ ਅਧਿਆਪਕਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੁਆਰਾ ਹੀ ਚਲਾਇਆ ਜਾਂਦਾ ਹੈ। ਇਸ ਐਸੋਸੀਏਸ਼ਨ ਦੇ ਮੈਂਬਰ ਵਿਦਿਆਰਥੀ ਹੀ ਹੁੰਦੇ ਹਨ ਜੋ ਕਿ Merit, Performance ਅਤੇ Participation ਦੇ ਆਧਾਰ ’ਤੇ ਚੁਣੇ ਜਾਂਦੇ ਹਨ।[2]
ਹਵਾਲੇ
[ਸੋਧੋ]- ↑ https://www.shiksha.com/college/university-college-ghanaur-panjabi-university-patiala-110179/courses.
{{cite web}}
: External link in
(help); Missing or empty|last=
|title=
(help); Missing or empty|url=
(help)CS1 maint: numeric names: authors list (link) - ↑ "University College, Ghanaur Courses & Fees Structure 2024: Duration, Seats & Study Mode". Careers360 (in ਅੰਗਰੇਜ਼ੀ). Retrieved 2024-08-19.