ਗੁਲਸ਼ਨ-ਏ-ਇਸ਼ਕ
ਲੇਖਕ | ਨੁਸਰਤੀ |
---|---|
ਦੇਸ਼ | ਬੀਜਾਪੁਰ |
ਭਾਸ਼ਾ | ਦੱਖ਼ਿਨੀ ਭਾਸ਼ਾ |
ਵਿਧਾ | ਰੋਮਾਂਟਿਕ ਕਵਿਤਾ, ਸੂਫੀ ਕਵਿਤਾ |
ਪ੍ਰਕਾਸ਼ਨ ਦੀ ਮਿਤੀ | 1657 |
ਗੁਲਸ਼ਨ-ਏ 'ਇਸ਼ਕ ਇੱਕ ਰੋਮਾਂਟਿਕ ਕਵਿਤਾ ਹੈ ਜੋ 1657 ਵਿੱਚ ਭਾਰਤੀ ਸੂਫ਼ੀ ਕਵੀ ਨੁਸਰਤੀ ਨੇ ਲਿਖੀ ਸੀ। ਦੱਖ਼ਿਨੀ ਭਾਸ਼ਾ ਵਿੱਚ ਲਿਖੀ, ਇਹ ਕਵਿਤਾ ਭਾਰਤ ਅਤੇ ਈਰਾਨ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਮੇਲ਼ਦੀ ਹੈ। ਇਹ ਸੁਪਨੇ ਵਿੱਚ ਵੇਖੀ ਇੱਕ ਔਰਤ ਦੀ ਭਾਲ਼ ਦੌਰਾਨ ਸ਼ਾਨਦਾਰ ਦ੍ਰਿਸ਼ਾਂ ਦੀ ਲੜੀ ਰਾਹੀਂ ਇੱਕ ਰਾਜਕੁਮਾਰ ਦੀ ਯਾਤਰਾ ਦਾ ਵਰਣਨ ਕਰਦਾ ਹੈ, ਜਿਸ ਨਾਲ਼ ਉਸਦਾ ਮਿਲਾਪ ਇੱਕ ਬਾਗ ਵਿੱਚ ਹੁੰਦਾ ਹੈ। ਕਵਿਤਾ ਦੀਆਂ ਸੁਚਿੱਤਰ ਹੱਥ-ਲਿਖਤਾਂ 18ਵੀਂ ਸਦੀ ਤੋਂ ਅੱਜ ਤੱਕ ਬਚੀਆਂ ਹੋਈਆਂ ਮਿਲ਼ਦੀਆਂ ਹਨ।
ਪਿਛੋਕੜ
[ਸੋਧੋ]ਨੁਸਰਤੀ ਬੀਜਾਪੁਰ ਦੇ ਸੁਲਤਾਨ ਅਲੀ ਆਦਿਲ ਸ਼ਾਹ ਦੂਜੇ ਦੇ ਦਰਬਾਰ ਵਿੱਚ ਇੱਕ ਕਵੀ ਪੁਰਸਕਾਰ ਜੇਤੂ ਸ਼ਾਇਰ ਸੀ। ਉਸਨੂੰ ਬੀਜਾਪੁਰ ਦਾ ਸਭ ਤੋਂ ਮਹਾਨ ਸ਼ਾਇਰ ਕਿਹਾ ਗਿਆ ਹੈ। ਉਸਦੀ ਕਵਿਤਾ ਦੀ ਪ੍ਰੇਰਨਾ ਸਰੋਤ ਇੱਕ ਹੋਰ ਸੂਫ਼ੀ ਰੋਮਾਂਸ, 16ਵੀਂ ਸਦੀ ਦੀ ਰਚਨਾ ਮਧੂਮਾਲਤੀ ਹੈ ਜੋ ਕਿ ਸੱਯਦ ਮੰਝਨ ਸ਼ਾਤਾਰੀ ਰਾਜਗਿਰੀ ਨੇ ਹਿੰਦਵੀ ਭਾਸ਼ਾ ਵਿੱਚ ਲਿਖੀ ਸੀ। [1] ਇਹ ਇੱਕ ਫ਼ਾਰਸੀ ਕਵਿਤਾ ਮਿਹਰ-ਓ-ਮਾਹ, ਨਾਲ਼ ਮਿਲਦੀ-ਜੁਲਦੀ ਹੈ ਜੋ ਗੁਲਸ਼ਨ-ਏ 'ਇਸ਼ਕ ਤੋਂ ਤਿੰਨ ਸਾਲ ਪਹਿਲਾਂ ਮੁਗਲ ਦਰਬਾਰ ਵਿੱਚ ਲਿਖੀ ਗਈ।
ਇਹ ਵੀ ਵੇਖੋ
[ਸੋਧੋ]- ਗੁਲਸ਼ਨ-ਏ ਰਾਜ਼