ਨੇਵਲ ਆਰਕੀਟੈਕਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੁੰਦਰੀ ਵਾਹਨ

ਨੇਵਲ ਆਰਕੀਟੈਕਚਰ ਨੇਵਲ ਇੰਜੀਨੀਅਰਿੰਗ ਹੀ ਹੈ ਜਿਸ ਦਾ ਸਬੰਧ ਹਰ ਕਿਸਮ ਦੇ ਸਮੁੰਦਰੀ ਵਾਹਨਾਂ ਦਾ ਡਿਜ਼ਾਈਨ ਤਿਆਰ ਕਰਨ, ਇਨ੍ਹਾਂ ਵਾਹਨਾਂ ਦਾ ਨਿਰਮਾਣ ਕਰਨ, ਇਨ੍ਹਾਂ ਦੀ ਮੁਰੰਮਤ ਕਰਨ ਅਤੇ ਸਾਂਭ-ਸੰਭਾਲ ਕਰਨ ਨਾਲ ਹੈ। ਨੇਵਲ ਆਰਕੀਟੈਕਚਰ ਸਮੁੰਦਰੀ ਜਹਾਜ਼ਾਂ ਤੇ ਕਿਸ਼ਤੀਆਂ ਦੇ ਡਿਜ਼ਾਈਨ ਤਿਆਰ ਕਰਨ ਅਤੇ ਉਹਨਾਂ ਦਾ ਨਿਰਮਾਣ ਕਰਨ ‘ਤੇ ਕੇਂਦਰਿਤ ਹੈ।[1]

ਨੇਵਲ ਆਰਕੀਟੈਕਟ, ਜਹਾਜ਼ ਦਾ ਡਿਜ਼ਾਈਨ ਤਿਆਰ ਕਰਨ ਸਮੇਂ ਉਸ ਦੇ ਵਜ਼ਨ, ਇੱਕ ਖਾਸ ਗਤੀ ‘ਤੇ ਚੱਲਣ ਸਮੇਂ ਉਸ ਨੂੰ ਲੋੜੀਂਦੀ ਊਰਜਾ (ਤੇਲ) ਦੀ ਖਪਤ ਅਤੇ ਸਮੁੰਦਰੀ ਪਾਣੀਆਂ ਵਿੱਚ ਸਥਿਰਤਾ ਤੇ ਸੰਤੁਲਨ ਬਣਾਈ ਰੱਖਣ ਦੀ ਉਸ ਦੀ ਸਮਰੱਥਾ ਦਾ ਖਾਸ ਖਿਆਲ ਰੱਖਦਾ ਹੈ। ਸਮੁੰਦਰੀ ਨਿਰਮਾਣਸਾਜ਼ੀ ਵਿੱਚ ਸਮੁੰਦਰ ਤੋਂ ਉਪਜੇ ਖਤਰਿਆਂ ਦਾ ਟਾਕਰਾ ਕਰਨ ਦਨੇ ਸਮਰੱਥ ਹੋਣ ਜਾਂ ਨੁਕਸਾਨ ਦੀ ਸੂਰਤ ਵਿੱਚ ਜਹਾਜ਼ ਦੀ ਫੌਰੀ ਮੁਰੰਮਤ ਕਰਨ ਵਰਗੇ ਪ੍ਰਬੰਧ ਕਰਨੇ ਵੀ ਜ਼ਰੂਰੀ ਹਨ। ਨੇਵਲ ਆਰਕੀਟੈਕਟ ਨੂੰ ਵਿਸ਼ੇਸ਼ ਵਿਸ਼ਾ-ਖੇਤਰ ਦੀ ਥਾਂ ਨਿਯਮਿਤ ਇੰਜੀਨੀਅਰਿੰਗ ਕੋਰਸਾਂ ਦੇ ਇੱਕ ਹਿੱਸੇ ਵਜੋਂ ਹੀ ਪੜ੍ਹਾਇਆ ਜਾਂਦਾ ਹੈ।[2] ਜਿਵੇ:

  • ਮਰਚੈਂਟ ਜਹਾਜ
  • ਕਰੂਜ਼ ਜਹਾਜ
  • ਲੜ੍ਹਾਈ ਵਾਲਾ ਜਹਾਜ
  • ਸਬਮੈਰੀਨ
  • ਬਰਫ ਤੋੜਨ ਵਾਲਾ ਜਹਾਜ
  • ਤੇਜ ਸਪੀਡ ਵਾਲਾ ਜਹਾਜ
  • ਵਰਕ ਕਿਸ਼ਤੀਆਂ
  • ਯੈਟਿੰਗ,

ਮੁੱਖ ਕੰਮ[ਸੋਧੋ]

  • ਨੇਵਲ ਆਰਕੀਟੈਕਟ ਦਾ ਮੁੱਖ ਕੰਮ ਜਹਾਜ਼ ਜਾਂ ਕਿਸ਼ਤੀ ਦਾ ਇੱਕ ਅਜਿਹਾ ਡਿਜ਼ਾਈਨ ਤਿਆਰ ਕਰਨਾ ਹੈ ਜੋ ਉਸ ਜਹਾਜ਼ ਨੂੰ ਸਮੁੰਦਰ ਵਿੱਚ ਚੱਲਣ ਅਤੇ ਲੰਮੇਰੇ ਸਮੇਂ ਤੱਕ ਚੱਲਦੇ ਰਹਿਣ ਦੇ ਕਾਬਲ ਬਣਾਉਂਦਾ ਹੋਵੇ।
  • ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਜਹਾਜ਼ ਦੇ ਅੰਦਰ ਸਾਰੀਆਂ ਬੁਨਿਆਦੀ ਸਹੂਲਤਾਂ ਇਸ ਢੰਗ ਨਾਲ ਮੌਜੂਦ ਹੋਣ ਕਿ ਇਹ ਅਸਰਦਾਰ ਢੰਗ ਨਾਲ ਕੰਮ ਕਰਨ, ਅਸਲੀ ਰੂਪ ਵਿੱਚ ਸੁਚੱਜੀਆਂ ਸਾਬਤ ਹੋਣ ਅਤੇ ਨਾਲ ਹੀ ਕਿਫਾਇਤੀ ਹੋਣ ਦਾ ਸਬੂਤ ਵੀ ਦੇਣ।

ਹਵਾਲੇ[ਸੋਧੋ]

  1. "RINA – Careers in Naval Architecture". Archived from the original on 2017-10-20. Retrieved 2014-04-25.
  2. Biran, Adrian; (2003). Ship hydrostatics and stability (1st Ed.) – Butterworth-Heinemann. ISBN 0-7506-4988-7