ਕੁਲਾਣਾ ਦਾ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁੱਲ ਪੈਰੋਕਾਰ
15000
ਸੰਸਥਾਪਕ
ਬਾਬਾ ਜੀਵਾ
ਮਹੱਤਵਪੂਰਨ ਆਬਾਦੀ ਵਾਲੇ ਖੇਤਰ
ਹਿੰਦੂ
ਭਾਸ਼ਾਵਾਂ
ਪੰਜਾਬੀ

ਕੁਲਾਣਾ ਦਾ ਮੇਲਾ ਜੋ ਮਾਂ ਸੀਤਲਾ ਨੂੰ ਸਮਰਪਿਤ ਪੁਰਾਤਨ ਸਾਲਾਨਾ ਮੇਲਾ ਹੈ। ਚੇਤ ਮਹੀਨੇ ਦੇ ਹਨੇਰ ਪੱਖ ਦੀ ਪੰਚਮੀ, ਛੇਵੀਂ ਅਤੇ ਸੱਤਵੀਂ ਨੂੰ ਸਾਲਾਨਾ ਜੋੜ ਮੇਲਾ ਭਰਨ ਲੱਗਾ। ਇਹ ਮੇਲਾ ਰਾਜਸਥਾਨ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਉਤਰਾਂਚਲ ਦੇ ਲੋਕਾਂ ਦੀ ਮਾਨਤਾ ਦਾ ਮੁੱਖ ਕੇਂਦਰ ਹੈ।

ਇਤਿਹਾਸ[ਸੋਧੋ]

400 ਸਾਲ ਪਹਿਲਾਂ ਸੱਤਾਂ ਭੈਣਾਂ ਵਿੱਚੋਂ ਇੱਕ ਮਾਂ ਸੀਤਲਾ ਦੇਵੀ ਦੀ ਕਿਰਪਾ ਨਾਲ ਇਸ ਪਿੰਡ ਦੇ ਇੱਕ ਸਾਧਾਰਨ ਅਨਪੜ੍ਹ ਦਰਵੇਸ਼ ਰੂਹ ਵਾਲੇ ਵਿਅਕਤੀ ਜੀਵਾ ਸਿੰਘ ਨੇ ਮੰਦਰ ਬਣਵਾਇਆ ਸੀ। ਇਸ ਪੁਰਾਤਨ ਮੰਦਰ ਦੀ ਸਾਂਭ-ਸੰਭਾਲ ਤੇ ਪੂਜਾ ਅਰਚਨਾ ਦਾ ਕਾਰਜ ਪਿੰਡ ਦੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਹੱਥਾਂ ਵਿੱਚ ਚੱਲ ਰਿਹਾ ਹੈ। ਦਲਿਤ ਲੋਕਾਂ ਨੂੂੰ ਧਾਰਮਿਕ ਸਥਾਨਾਂ ਅੰਦਰ ਪ੍ਰ੍ਰਵੇਸ਼ ਕਰਨ ਦੀ ਆਗਿਆ ਨਹੀਂ ਸੀ। ਇਹ ਪੁਰਾਤਨ ਮੰਦਰ ਚੌਹੁਕੋਨਾਂ ਧਰਤੀ ਤੋਂ 9 ਫੁੱਟ ਦੀ ਉਚਾਈ ਵਾਲਾ ਇੱਕ ਪਿਰਾਮਿਡ ਹੈ। ਮੰਦਰ ਦੀ ਮਾਨਤਾ ਤੋਂ ਪ੍ਰਭਾਵਿਤ ਹੋ ਬੁਢਲਾਡਾ ਦੇ ਮਹਾਰਾਜਾ ਭਾਈ ਸਾਹਿਬ ਸਿੰਘ ਸਿੱਧੂ ਵੱਲੋਂ ਇਸ ਪਿੰਡ ਦੇ ਲੋਕਾਂ ਤੋਂ ਰਿਆਸਤੀ ਮਾਲੀਆ ਲੈਣਾ ਬੰਦ ਕਰ ਦਿੱਤਾ ਗਿਆ। ਜੀਵੇ ਦੀ ਸੰਤਾਨ ਹੁਣ ਵਧ ਫੁੱਲ ਕੇ 8 ਵੱਡੇ ਲਾਣਿਆਂ ਵਿੱਚ ਫੈਲੀ ਹੋਈ ਹੈ। ਬਾਬੇ ਜੀਵੇ ਦੀ ਸੰਤਾਨ ਦਾ ਇਹ ਵੱਡਾ ਘੇਰਾ ਲੱਲੇ ਕਾ, ਬੁੱਘੇ ਕਾ, ਜੁੰਮੇ ਕਾ, ਰੌਣਕੀ ਕਾ, ਗੋਦੇ ਕਾ, ਕਾਲੂ ਕਾ, ਬੁੱਧੂ ਕਾ, ਗੁੱਜਰ ਕਾ ਲਾਣਾ ਅਖਵਾਉਂਦਾ ਹੈ।

ਮੇਲਾ[ਸੋਧੋ]

ਸੱਤੇ ਦੀ ਸ਼ਾਮ ਨੂੰ 4 ਵਜੇ ਢੋਲ ਦੇ ਡੰਗੇ ’ਤੇ ਰਿਵਾਇਤੀ ਘੋਲ ਖੇਡ ਸ਼ੁਰੂ ਹੋ ਜਾਂਦੀ ਹੈ। ਘੋਲ ਖੇਡ ਸ਼ੁਰੂ ਹੋਣ ’ਤੇ ਇਹ ਮੇਲਾ ਸਮਾਪਤੀ ਵੱਲ ਵਧਣ ਲੱਗਦਾ ਹੈ। ਸਰਕਸਾਂ, ਝੂਲੇ, ਵਣਜਾਰੇ, ਮਿਠਾਈਆਂ ਦੀਆਂ ਸਜੀਆਂ ਦੁਕਾਨਾਂ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦੀਆਂ ਰੇਹੜੀਆਂ ਅਤੇ ਭਾਂਤ-ਭਾਂਤ ਦੇ ਪਕਵਾਨ ਲੋਕਾਂ ਦੀ ਜੀਭ ਦਾ ਸਵਾਦ ਬਣਦੇ ਹਨ। ਪਿੰਡ ਦੇ ਹਰ ਘਰ ਵਿੱਚ ਮਾਤਾ ਦੇ ਸ਼ਰਧਾਲੂਆਂ ਦਾ ਭਾਰੀ ਸੰਘ ਉਤਰਦਾ ਹੈ। ਇੱਕ ਰਾਤ ਦੀ ਚੌਕੀ ਭਰ ਕੇ ਦਿਨ ਚੜ੍ਹਨ ਤੋਂ ਪਹਿਹਵਲਾਂ ਆਪਣੇ ਸਥਾਨ ਵੱਲ ਕੂਚ ਕਰਦਾ ਹੈ। ਇਸ ਮੰਦਰ ਉੱਤੇ, ਵਿਸ਼ੇਸ਼ ਕਰਕੇ ਮਿੱਠੀਆਂ ਰੋਟੀਆਂ ਅਤੇ ਗੁਲਗਲੇ, ਲੱਡੂ, ਪਤਾਸਿਆਂ ਦਾ ਭੋਗ ਚੜ੍ਹਦਾ ਹੈ। ਲਾਲ ਚੁੰਨੀਆਂ, ਸੋਨਾ, ਚਾਂਦੀ, ਪਿੱਤਲ ਤਾਂਬੇ ਜਿਹੇ ਧਾਤੂਆਂ ਦਾ ਚੜ੍ਹਾਵਾ ਵੀ ਲੋਕਾਂ ਦੀਆਂ ਮੰਨਤਾਂ ਦਾ ਵੱਡਾ ਹਿੱਸਾ ਹੈ। ਸ਼ਰਾਬ, ਮੁਰਗੇ, ਬੱਕਰੇ ਅਤੇ ਛਤਰੇ ਵੀ ਮੰਦਰ ’ਤੇ ਪ੍ਰਸਾਦ ਦਾ ਚੜਾਵਾ ਬਣਦੇ ਹਨ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]