ਸਰਦੂਲਗੜ੍ਹ

ਗੁਣਕ: 29°41′49″N 75°14′20″E / 29.697°N 75.238752°E / 29.697; 75.238752
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਦੂਲਗੜ੍ਹ
ਸਰਦੂਲਗੜ੍ਹ is located in ਪੰਜਾਬ
ਸਰਦੂਲਗੜ੍ਹ
ਸਰਦੂਲਗੜ੍ਹ
ਪੰਜਾਬ, ਭਾਰਤ ਵਿੱਚ ਸਥਿਤੀ
ਸਰਦੂਲਗੜ੍ਹ is located in ਭਾਰਤ
ਸਰਦੂਲਗੜ੍ਹ
ਸਰਦੂਲਗੜ੍ਹ
ਸਰਦੂਲਗੜ੍ਹ (ਭਾਰਤ)
ਗੁਣਕ: 29°41′49″N 75°14′20″E / 29.697°N 75.238752°E / 29.697; 75.238752
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ
ਖੇਤਰ
 • ਕੁੱਲ40 km2 (20 sq mi)
ਉੱਚਾਈ
210 m (690 ft)
ਆਬਾਦੀ
 (2023)
 • ਕੁੱਲ40,000
ਭਾਸ਼ਾਵਾਂ
 • ਅਧਿਕਾਰਤਪੰਜਾਬੀ, ਹਿੰਦੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)

ਸਰਦੂਲਗੜ੍ਹ ਮਾਨਸਾ ਜ਼ਿਲ੍ਹਾ, ਭਾਰਤ ਦੀ ਤਹਿਸੀਲ ਅਤੇ ਨਗਰ-ਪੰਚਾਇਤ ਹੈ। ਇਹ ਨਗਰ 13 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਇਹ ਨਗਰ ਮਾਨਸਾ - ਸਿਰਸਾ ਸੜਕ ਤੇ ਸਥਿਤ ਹੈ।

ਇਸ ਦੀ ਜਨਸੰਖਿਆ ਸਾਲ 2011 ਦੀ ਜਨਗਣਨਾ ਅਨੁਸਾਰ 19,219 ਹੈ। ਇਸ ਸ਼ਹਿਰ ਦੇ 75.84% ਲੋਕ ਪੜ੍ਹੇ-ਲਿਖੇ ਹਨ। ਇਸ ਸ਼ਹਿਰ ਵਿੱਚ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ 27.78% ਹੈ।

ਆਬਾਦੀ[ਸੋਧੋ]

2001 ਤੱਕ ਦੀ ਭਾਰਤੀ ਜਨਗਣਨਾ ਅਨੁਸਾਰ,[1] ਇਸ ਸ਼ਹਿਰ ਦੀ ਆਬਾਦੀ 16,315 ਹੈ। ਆਬਾਦੀ ਦਾ 54% ਹਿੱਸਾ ਮਰਦ ਅਤੇ 46% ਹਿੱਸਾ ਔਰਤਾਂ ਹਨ। ਇੱਥੋਂ ਦੀ ਸਾਖ਼ਰਤਾ ਦਰ 65% ਹੈ, ਜੋ ਕਿ ਰਾਸ਼ਟਰੀ ਦਰ 59.5% ਨਾਲੋਂ ਜਿਆਦਾ ਹੈ। ਮਰਦਾਂ ਦੀ ਸਾਖ਼ਰਤਾ ਦਰ 72% ਅਤੇ ਔਰਤਾਂ ਦੀ ਸਾਖ਼ਰਤਾ ਦਰ 61% ਹੈ।

ਸਰਦੂਲਗੜ ਦੀ ਕਹਾਣੀ[ਸੋਧੋ]

ਬਾਬਾ ਆਲਾ ਦੇ ਪੁੱਤਰ ਸਰਦੂਲ ਸਿੰਘ 18ਵੀਂ ਸਦੀ ਵਿਚ ਪਟਿਆਲਾ ਤੋਂ ਲਗਭਗ ਡੇਢ ਕੁ ਸੌ ਕਿਲੋਮੀਟਰ ਦੂਰ ਜੰਗਲਾਂ ਵਿਚ ਸੈਰ ਕਾਰਨ ਜਾਇਆ ਕਰਦੇ ਸਨ ,ਉਥੇ ਓਦੋਂ ਇੱਕਾ ਦੁੱਕਾ ਘਰ ਸਨ ,ਇਸ ਜਗਾ ਨੂੰ ਰੋੜੀ ਢੂਢਾਲ ਕਿਹਾ ਜਾਂਦਾ ਸੀ (ਰੋੜੀ ਜੋ ਹੁਣ ਹਰਿਆਣਾ ਵਿਚ ਹੈ) ਬਾਅਦ ਵਿਚ ਸਰਦੂਲ ਸਿੰਘ ਨੇ ਇਥੇ ਹੀ ਆਪਣਾ ਕਿਲ੍ਹ ਵੀ ਬਣਾ ਲਿਆ ,ਜੋ ਅੱਜ ਕੱਲ੍ਹ ਪੁਲਿਸ ਥਾਣਾ ਹੈ,ਸਰਦੂਲ ਸਿੰਘ ਦੇ ਨਾ ਤੇ ਹੀ ਇਸ ਜਗਾ ਦਾ ਨਾ ਸਰਦੂਲਗੜ ਪੈ ਗਿਆ ,ਪੁਲਿਸ ਥਾਣੇ (ਸਰਦੂਲ ਸਿੰਘ ਦਾ ਕਿਲਾ) ਦੇ ਅੰਦਰ ਬਾਬਾ ਆਲਾ ਦੀ ਇੱਕ ਸਮਾਧ ਹੈ ਜਿਥੇ ਵਿਆਹ ਤੋਂ ਪਹਿਲਾਂ ਲਾੜੇ ਨੂੰ ਮਥਾ ਟਿਕਾਉਣ ਲਈ ਲੈਕੇ ਜਾਂਦੇ ਹਨ।

ਦੰਤ ਕਥਾ[ਸੋਧੋ]

ਲਗਭਗ 40 ਕੁ ਸਾਲ ਪਹਿਲਾਂ ਪਿੰਡ ਦੇ ਪੁਰਾਣੇ ਬਜ਼ਾਰ ਕੋਲ ਇਕ ਗੰਦੇ ਕਾਈ ਵਾਲੇ ਪਾਣੀ ਦਾ ਇੱਕ ਛੱਪੜ ਸੀ ਪਰ ਇਸ ਛੱਪੜ ਦੇ ਪਾਣੀ ਦੀ ਇਕ ਖਾਸੀਅਤ ਸੀ ਕੇ ਏਸ ਵਿਚ ਹੇਠ ਪੈਰ ਧੋਣ ਨਾਲ ਫੋੜੇ ਫੁਨਸਿਆਂ ਠੀਕ ਹੋ ਜਾਂਦੇ ਸੀ . ਪਿੰਡ ਦੇ ਕੁਝ ਬਜੁਰਗਾਂ ਮੁਤਾਬਕ ਇਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਰਨ ਪਾਏ ਸਨ , ਬਾਅਦ ਵਿਚ ਪਿੰਡ ਵਾਸੀਂਆਂ ਨੇ ਇਥੇ ਕਾਰ ਸੇਵਾ ਕੀਤੀ ਤੇ ਇਥੇ ਗੁਰੂਸਰ ਦੀ ਸਥਾਪਨਾ ਹੋਈ . ਅਜਕਲ ਗੁਰੂਸਰ ਸਾਹਿਬ ਵਿਖੇ ਵਿਸਾਖੀ ਅਤੇ ਮੱਸਿਆ ਨੂੰ ਮੇਲਾ ਲਗਦਾ ਹੈ।

ਵਿਦਿਅਕ ਤੇ ਸਿਹਤ ਸੰਸਥਾਵਾਂ[ਸੋਧੋ]

ਸ਼ਹਿਰ ਵਿੱਚ ਸ: ਬਲਰਾਜ ਸਿੰਘ ਭੂੰਦੜ ਯਾਦਗਾਰੀ ਯੂਨੀਵਰਸਿਟੀ ਕਾਲਜ ਤੇ ਇੱਕ ਪ੍ਰਾਈਵੇਟ ਗਰਲਜ਼ ਕਾਲਜ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਬਿਨਾਂ ਸਰਕਾਰੀ ਕੰਨਿਆ ਸੈਕੰਡਰੀ ਤੇ ਸਰਕਾਰੀ ਸੈਕੰਡਰੀ ਸਕੂਲ(ਲੜਕੇ) ਵੀ ਸਥਿਤ ਹਨ। ਇਸ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਨਿੱਜੀ ਸਕੂਲ ਵੀ ਸਰਦੂਲਗੜ੍ਹ ਸ਼ਹਿਰ ਦੇ ਅੰਦਰ ਤੇ ਬਾਹਰਵਾਰ ਬਣੇ ਹੋਏ ਹਨ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.