ਸਮੱਗਰੀ 'ਤੇ ਜਾਓ

ਸਟੀਫਨ ਲੀਕਾੱਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟੀਫਨ ਲੀਕਾੱਕ
ਜਨਮ30 ਦਸੰਬਰ 1869
ਇੰਗਲੈਂਡ
ਮੌਤ28 ਮਾਰਚ 1944(1944-03-28) (ਉਮਰ 74)
ਕਨੇਡਾ
ਪ੍ਰਮੁੱਖ ਕੰਮSunshine Sketches of a Little Town, Arcadian Adventures With the Idle Rich

ਲੀਕਾੱਕ ਇਕ ਰਾਜਨੀਤੀਕ ਵਿਗਿਆਨੀ ਅਤੇ ਅੰਗਰੇਜੀ ਦਾ ਮਸ਼ਹੂਰ ਲੇਖਕ ਸੀ।

ਜਨਮ

[ਸੋਧੋ]

ਸਟੀਫਨ ਲੀਕਾੱਕ ਦਾ ਜਨਮ ਸਾਲ 1869 ਵਿੱਚ ਇੰਗਲੈਂਡ ਵਿੱਚ ਹੋਇਆ ਸੀ। ਛੇ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਤਾ-ਪਿਤਾ ਦੇ ਨਾਲ ਕੈਨੇਡਾ ਚਲਿਆ ਗਿਆ। ਸਾਲ 1882 ਤੋਂ 1887 ਤੱਕ ਅਪਰ ਕਨੇਡਾ ਕਾਲਜ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਸਾਲ 1891 ਵਿੱਚ ਟੋਰੰਟੋ ਵਿਸ਼ਵਵਿਦਿਆਲੇ ਤੋਂ ਬੀ'ਏ ਦੀ ਡਿਗਰੀ ਪ੍ਰਾਪਤ ਕੀਤੀ। ਅੱਠ ਸਾਲਾਂ ਤੱਕ ਅਪਰ ਕਨੇਡਾ ਕਾਲੇਜ ਵਿੱਚ ਪੜਾਉਣ ਤੋਂ ਬਾਅਦ ਉਸਨੇ ਸ਼ਿਕਾਗੋ ਵਿਸ਼ਵਵਿਦਿਆਲੇ ਵਿੱਚ ਪਰਵੇਸ਼ ਲੈ ਲਿਆ ਅਤੇ ਉੱਥੇ ਉਸਨੂੰ 1903 ਵਿੱਚ ਪੀ ਅੈੱਚ ਡੀ ਦੀ ਉਪਾ ਧੀ ਦੇ ਦਿੱਤੀ ਗਈ।

ਕੰਮ

[ਸੋਧੋ]

ਉਸੇ ਸਾਲ ਉਸ ਨੂੰ ਮੌਟਰੀਅਲ ਦੇ ਮੇਕਗਿਲ ਵਿਸ਼ਵਵਿਦਿਆਲੇ ਦੇ ਸਟਾਫ ਵਿੱਚ ਨਿਯੁਕਤ ਕਰ ਲਿਆ ਗਿਆ ਜਿੱਥੇ ਉਹ ਸਾਲ 1808 ਵਿੱਚ ਅਰਥਸ਼ਾਸਤਰ ਅਤੇ ਰਾਜਨੀਤਿਕ ਵਿਗਿਆਨ ਦੇ ਵਿਭਾਗ ਦਾ ਮੁਖੀਆ ਬਣ ਗਿਆ। ਇਸ ਪਦਵੀ ਤੇ ਉਹ 1936 ਵਿੱਚ ਆਪਣੇ ਸੇਵਾਨਿਵਿਰਤ ਹੋਣ ਦੇ ਸਮੇਂ ਤੱਕ ਕੰਮ ਕਰਦਾ ਰਿਹਾ। ਹਾਲਾਂਕਿ ਲੀਕਾੱਕ ਇਤਿਹਾਸ ਅਤੇ ਰਾਜਨੈਤਿਕ ਅਰਥਵਿਵਸਥਾ ਦੇ ਵਿਸ਼ਿਆਂ ਤੇ ਵੀਹ ਪੁਸਤਕਾਂ ਦਾ ਲੇਖਕ ਸੀ ਪਰੰਤੂ ਉਸਦੀ ਵਾਸਤਵਿਕ ਰੁੱਚੀ ਹਾਸਰਸ ਵਿੱਚ ਸੀ। ਇੱਕ ਪਰਾਧਿਆਪਕ ਦੇ ਰੂਪ ਵਿੱਚ ਅਤੇ ਇੱਕ ਲੇਖਕ ਦੇ ਰੂਪ ਵਿੱਚ ਵੀ।

ਹੋਰ

[ਸੋਧੋ]

ਲੀਕਾੱਕ ਦਾ ਹਾਸਰਸ ਵਿਸ਼ੇਸ਼ ਰੂਪ ਸਮਾਜਿਕ ਕਮਜੋਰੀਆਂ ਅਤੇ ਵਿਅਕਤੀ ਦੇ ਬਾਹਰੀ ਦਿਖਾਵੇ ਅਤੇ ਉਸਦੀ ਵਾਸਤਵਿੱਕਤਾ ਵਿੱਚ ਵਿਸੰਗਤੀਆਂ ਤੇ ਕੇਂਦਰਿਤ ਹੁੰਦਾ ਹੈ। ਉਸ ਦੀਆਂ ਰਚਨਾਵਾਂ ਵਿੱਚ ਕਟਾਕਸ਼ ਦਾ ਕੋਈ ਸਥਾਨ ਨਹੀਂ ਹੁੰਦਾ ਹੈ। ਲੀਕਾੱਕ ਦਾ ਹਾਸਰਸ ਸਦਾ ਜਵਾਨੀ ਦੇ ਜੋਸ਼ ਨਾਲ ਭਰਿਆ ਹੁੰਦਾ ਹੈ ਅਤੇ ਹਾਸਜਨਕ ਪਰਿਸਥਿਤੀਆਂ ਵਿੱਚ ਪੈਦਾ ਹੁੰਦਾ ਹੈ।

ਹਵਾਲੇ

[ਸੋਧੋ]