ਤਕਨੀਕੀ ਸਿੱਖਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਕਨੀਕੀ ਸਿੱਖਿਆ ਹੱਥੀਂ ਕੰਮ ਕਰਨਾ ਜਾਂ ਕੋਈ ਨਾ ਕੋਈ ਹੁਨਰ ਸਿੱਖਣਾ ਇਹ ਸਾਰੇ ਤਕਨੀਕੀ ਸਿੱਖਿਆ ਵਿੱਚ ਆਉਂਦੇ ਹਨ। ਤਕਨੀਕੀ ਸਿੱਖਿਆ ਦੀ ਪੜ੍ਹਾਈ 'ਚ ਵਿਦਿਆਰਥੀ ਕਿਸੇ ਖਾਸ ਵਿਸ਼ੇ ਵਿੱਚ ਹੁਨਰ ਪ੍ਰਾਪਤ ਕਰਦਾ ਹੈ।

ਸੰਸਥਾਵਾਂ[ਸੋਧੋ]

ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ. ਟੀ. ਆਈ.)[1] ਤੋਂ ਕਿਸੇ ਨਾ ਕਿਸੇ ਟਰੇਡ ਵਿੱਚ ਹੁਨਰ ਪ੍ਰਾਪਤ ਕਰਨਾ ਸਹੀ ਰਸਤਾ ਹੈ। ਇਸ ਵੇਲੇ ਪੰਜਾਬ ਵਿੱਚ 52 ਲੜਕੇ ਅਤੇ ਲੜਕੀਆਂ ਅਤੇ 52 ਸੰਸਥਾਵਾਂ ਨਿਰੋਲ ਲੜਕੀਆਂ ਲਈ ਤਕਨੀਕੀ ਸਿੱਖਿਆ ਦੀਆਂ ਹਨ। ਇੱਕ ਜਾਂ ਦੋ ਸਾਲ ਦਾ ਸਰਟੀਫਿਕੇਟ ਕੋਰਸ ਕਰਵਾਉਂਦੀਆਂ ਹਨ।

ਕੋਰਸ[ਸੋਧੋ]

ਤਕਨੀਕੀ ਸਿੱਖਿਆ ਵਿੱਚ ਇਹ ਕੋਰਸ ਹਨ ਜਿਹਨਾਂ ਵਿੱਚ ਵਿਦਿਆਰਥੀ ਹੁਨਰ ਵਿੱਚ ਮਾਹਰ ਹੋ ਸਕਦੇ ਹਨ। ਵੈਲਡਰ, ਕਾਰਪੇਂਟਰ, ਡੀਜ਼ਲ ਮਕੈਨਿਕ, ਟਰੈਕਟਰ ਮਕੈਨਿਕ, ਮੋਟਰ ਮਕੈਨਿਕ, ਫਿਟਰ, ਮਸ਼ੀਨਿਸਟ, ਟਰਨਰ, ਇੰਸਟਰੂਮੈਂਟ ਮਕੈਨਿਕ, ਇਲੈਕਟ੍ਰੋਨਿਕ ਮਕੈਨਿਕ, ਕੰਜ਼ਿਊਮਰ ਇਲੈਕਟ੍ਰੋਨਿਕ, ਇੰਡਸਟਰੀਅਲ ਇਲੈਕਟ੍ਰੌਨਿਕ, ਮੈਡੀਕਲ ਇਲੈਕਟੌ੍ਰਨਿਕ, ਰੈਫਰੀਜਰੇਸ਼ਨ ਐਂਡ ਏਅਰ-ਕੰਡੀਸ਼ਨਿੰਗ, ਇਲੈਕਟ੍ਰੀਸ਼ਨ, ਵਾਇਰਮੈਨ, ਪੇਂਟਰ, ਕੰਪਿਊਟਰ ਅਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ, ਪੰਪ ਅਪਰੇਟਰ-ਕਮ-ਮਕੈਨਿਕ, ਡਰਾਫਟਸਮੈਨ ਸਿਵਲ, ਡਰਾਫਟਸਮੈਨ ਮਕੈਨੀਕਲ, ਕਟਾਈ ਅਤੇ ਸਿਲਾਈ, ਕਢਾਈ ਅਤੇ ਨੀਡਲ, ਡਰੈੱਸ ਡਿਜ਼ਾਈਨਿੰਗ ਆਦਿ।

ਹਵਾਲੇ[ਸੋਧੋ]