ਸਾਰੇ ਜਹਾਂ ਸੇ ਅੱਛਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਰੇ ਜਹਾਂ ਸੇ ਅੱਛਾ

ਸਾਰੇ ਜਹਾਂ ਸੇ ਅੱਛਾ (ਉਰਦੂ:سارے جہاں سے اچھا) ਜਾਂ ਤਰਾਨਾ-ਏ-ਹਿੰਦੀ ਉੱਘੇ ਉਰਦੂ ਸ਼ਾਇਰ ਮੁਹੰਮਦ ਇਕਬਾਲ ਦੀ 1904 ਵਿੱਚ ਲਿਖੀ ਦੇਸ਼-ਪਿਆਰ ਦੀ ਇੱਕ ਗਜ਼ਲ ਹੈ ਜੋ 16 ਅਗਸਤ 1904 ਨੂੰ ਹਫ਼ਤਾਵਾਰ ਇੱਤੇਹਾਦ ਵਿੱਚ ਛਪੀ[1] ਅਤੇ ਇਕਬਾਲ ਦੀ ਰਚਨਾ ਬਾਂਗ-ਏ-ਦਰਾ (1924) ਵਿੱਚ ਸ਼ਾਮਲ ਹੈ। ਇਹ ਗ਼ਜ਼ਲ ਭਾਰਤ ਦੀ ਅਜ਼ਾਦੀ ਦੀ ਲੜਾਈ ਦੌਰਾਨ ਬਰਤਾਨਵੀ ਰਾਜ ਦੇ ਵਿਰੋਧ ਦਾ ਪ੍ਰਤੀਕ ਬਣੀ ਅਤੇ ਇਸਨੂੰ ਅੱਜ ਵੀ ਦੇਸ਼-ਭਗਤੀ ਦੇ ਗੀਤ ਦੇ ਰੂਪ ਵਿੱਚ ਭਾਰਤ ਵਿੱਚ ਗਾਇਆ ਜਾਂਦਾ ਹੈ। ਇਹ ਗ਼ਜ਼ਲ ਹਿੰਦੁਸਤਾਨ ਦੀ ਤਾਰੀਫ਼ ਵਿੱਚ ਲਿਖੀ ਗਈ ਹੈ ਅਤੇ ਵੱਖ-ਵੱਖ ਧਰਮਾਂ ਅਤੇ ਜ਼ਾਤਾਂ ਦੇ ਲੋਕਾਂ ਦੇ ਵਿੱਚ ਭਾਈਚਾਰੇ ਦੀ ਭਾਵਨਾ ਵਧਾਉਣ ਨੂੰ ਹੱਲਾ-ਸ਼ੇਰੀ ਦਿੰਦੀ ਹੈ। ਇਸਨੂੰ ਗੈਰ-ਰਸਮੀ ਤੌਰ ਤੇ ਭਾਰਤ ਦੇ ਰਾਸ਼ਟਰੀ ਗੀਤ ਦਾ ਦਰਜਾ ਪ੍ਰਾਪਤ ਹੈ। ਇਕਬਾਲ ਨੇ ਇਸਨੂੰ ਸਭ ਤੋਂ ਪਹਿਲਾਂ ਸਰਕਾਰੀ ਕਾਲਜ, ਲਾਹੌਰ ਵਿੱਚ ਪੜ੍ਹ ਕੇ ਸੁਣਾਇਆ ਸੀ। ਉਸ ਸਮੇਂ ਉਹ ਲਾਹੌਰ ਦੇ ਸਰਕਾਰੀ ਕਾਲਜ ਵਿੱਚ ਲੈਕਚਰਾਰ ਸਨ। ਉਨ੍ਹਾਂ ਨੂੰ ਲਾਲਾ ਹਰਦਿਆਲ ਨੇ ਇੱਕ ਸਮੇਲਨ ਦੀ ਪ੍ਰਧਾਨਗੀ ਕਰਨ ਦਾ ਸੱਦਾ ਦਿੱਤਾ। ਇਕਬਾਲ ਨੇ ਭਾਸ਼ਣ ਦੇਣ ਦੀ ਬਜਾਏ ਇਹ ਗ਼ਜ਼ਲ ਪੂਰੀ ਰੀਝ ਨਾਲ਼ ਗਾ ਕੇ ਸੁਣਾਈ। 1950 ਦੇ ਦਹਾਕੇ ਵਿੱਚ ਸਿਤਾਰ-ਵਾਦਕ ਪੰਡਤ ਰਵੀ ਸ਼ੰਕਰ ਨੇ ਇਸਨੂੰ ਸੁਰ ਬੰਦ ਕੀਤਾ। ਜਦੋਂ ਇੰਦਰਾ ਗਾਂਧੀ ਨੇ ਭਾਰਤ ਦੇ ਪਹਿਲੇ ਖ਼ਲਾਅ ਯਾਤਰੀ ਰਾਕੇਸ਼ ਸ਼ਰਮਾ ਤੋਂ ਪੁੱਛਿਆ ਕਿ ਆਕਾਸ਼ ਤੋਂ ਭਾਰਤ ਕਿਵੇਂ ਦਿਸਦਾ ਹੈ, ਤਾਂ ਸ਼ਰਮਾ ਨੇ ਇਸ ਗੀਤ ਦੀ ਪਹਿਲੀ ਕਤਾਰ ਕਹੀ।

ਗੀਤ[ਸੋਧੋ]

ਉਰਦੂ ਦੇਵਨਾਗਰੀ ਗੁਰਮੁਖੀ

سارے جہاں سے اچھا ہندوستاں ہمارا ہم بلبليں ہيں اس کي، يہ گلستاں ہمارا

غربت ميں ہوں اگر ہم، رہتا ہے دل وطن ميں سمجھو وہيں ہميں بھي، دل ہو جہاں ہمارا

پربت وہ سب سے اونچا، ہمسايہ آسماں کا وہ سنتري ہمارا، وہ پاسباں ہمارا<

گودي ميں کھيلتي ہيں اس کي ہزاروں ندياں گلشن ہے جن کے دم سے رشک جناں ہمارا

اے آب رود گنگا، وہ دن ہيں ياد تجھ کو؟ اترا ترے کنارے جب کارواں ہمارا

مذہب نہيں سکھاتا آپس ميں بير رکھنا ہندي ہيں ہم وطن ہے ہندوستاں ہمارا

يونان و مصر و روما سب مٹ گئے جہاں سے اب تک مگر ہے باقي نام و نشاں ہمارا

کچھ بات ہے کہ ہستي مٹتي نہيں ہماري صديوں رہا ہے دشمن دور زماں ہمارا

اقبال! کوئي محرم اپنا نہيں جہاں ميں معلوم کيا کسي کو درد نہاں ہمارا


सारे जहाँ से अच्छा, हिन्दोस्ताँ हमारा। हम बुलबुलें हैं इसकी, यह गुलिसताँ हमारा।।

ग़ुरबत में हों अगर हम, रहता है दिल वतन में। समझो वहीं हमें भी, दिल हो जहाँ हमारा।।

परबत वो सबसे ऊँचा, हमसाया आसमाँ का। वो संतरी हमारा, वो पासबाँ हमारा।।

गोदी में खेलती हैं, उसकी हज़ारों नदियाँ। गुलशन है जिनके दम से, रश्क-ए-जिनाँ हमारा।।

ऐ आब-ए-रूद-ए-गंगा! वो दिन है याद तुझको। उतरा तेरे किनारे, जब कारवाँ हमारा।।

मज़हब नहीं सिखाता, आपस में बैर रखना। हिन्दी हैं हम वतन हैं, हिन्दोस्ताँ हमारा।।

यूनान-ओ-मिस्र-ओ-रूमा, सब मिट गए जहाँ से। अब तक मगर है बाक़ी, नाम-ओ-निशाँ हमारा।।

कुछ बात है कि हस्ती, मिटती नहीं हमारी। सदियों रहा है दुश्मन, दौर-ए-ज़माँ हमारा।।

'इक़बाल' कोई महरम, अपना नहीं जहाँ में। मालूम क्या किसी को, दर्द-ए-निहाँ हमारा।।


ਸਾਰੇ ਜਹਾਂ ਸੇ ਅੱਛਾ ਹਿੰਦੋਸਿਤਾਂ ਹਮਾਰਾ, ਹਮਾਰਾ। ਹਮ ਬੁਲਬੁਲ ਹੈ ਇਸਕੀ, ਯੇ ਗੁਲਸਿਤਾਂ ਹਮਾਰਾ।।

ਗੁਰਬਤ ਮੇਂ ਹੋਂ ਅਗਰ ਹਮ, ਰਹਿਤਾ ਹੈ ਦਿਲ ਵਤਨ ਮੇਂ। ਸਮਝੋ ਵਹੀਂ ਹਮੇਂ ਭੀ, ਦਿਲ ਹੋ ਜਹਾਂ ਹਮਾਰਾ॥

ਪਰਬਤ ਵੋ ਸਭਸੇ ਊਂਚਾ, ਹਮਸਾਯਾ ਆਸਮਾਂ ਕਾ। ਵੋ ਸੰਤਰੀ ਹਮਾਰਾ, ਵੋ ਪਾਸਬਾਂ ਹਮਾਰਾ, ਹਮਾਰਾ॥

ਗੋਦੀ ਮੇਂ ਖੇਲਤੀ ਹੈਂ, ਉਸਕੀ ਹਜ਼ਾਰੋਂ ਨਦੀਆਂ। ਗੁਲਸ਼ਨ ਹੈ ਜਿਨਕੇ ਦਮ ਸੇ, ਰਸ਼ਕੇ-ਜਨਾਂ ਹਮਾਰਾ।।

ਐ ਆਬੇ-ਰੂਦੇ-ਗੰਗਾ ਵੋ ਦਿਨ ਹੈ ਯਾਦ ਤੁਝਕੋ। ਉਤਰਾ ਤਿਰੇ ਕਿਨਾਰੇ, ਜਬ ਕਾਰਵਾਂ ਹਮਾਰਾ।।

ਮਜ਼ਹਬ ਨਹੀਂ ਸਿਖਾਤਾ, ਆਪਸ ਮੇਂ ਬੈਰ ਰਖਨਾ। ਹਿੰਦੀ ਹੈਂ, ਹਮਵਤਨ ਹੈਂ, ਹਿੰਦੋਸਤਾਨ ਹਮਾਰਾ।।

ਯੁਨਾਨ-ਓ-ਮਿਸ੍ਰ-ਓ-ਰੋਮਾ ਸਬ ਮਿਟ ਗਏ ਜਹਾਂ ਸੇ। ਅਬ ਤਕ ਮਗਰ ਹੈ ਬਾਕੀ ਨਾਮੋ-ਨਿਸ਼ਾਨ ਹਮਾਰਾ॥

ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ। ਸਦੀਓਂ ਰਹਾ ਹੈ ਦੁਸ਼ਮਨ ਦੌਰੇ-ਜ਼ਮਾਂ ਹਮਾਰਾ॥

'ਇਕਬਾਲ' ਕੋਈ ਮਹਿਰਮ ਅਪਨਾ ਨਹੀਂ ਜਹਾਂ ਮੇ। ਮਾਲੂਮ ਕਿਆ ਕਿਸੀ ਕੋ ਦਰਦੇ-ਨਿਹਾਂ ਹਮਾਰਾ॥


ਹਵਾਲੇ[ਸੋਧੋ]

  1. "A study in contrasts..." Columbia.edu. Retrieved ਨਵੰਬਰ 8, 2012. {{cite web}}: External link in |publisher= (help)