ਚਿੜੀਆਂ ਮੁਕਾਓ ਮਹਿੰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿੜੀ ਜੋ ਇਸ ਮੁਹਿੰਮ ਦੀ ਸਭ ਤੋਂ ਅਹਿਮ ਸ਼ਿਕਾਰ ਬਣੀ।

ਚਾਰ ਪੈਸਟ ਮੁਹਿੰਮ (ਚੀਨੀ:打麻雀运动، ਅੰਗਰੇਜ਼ੀ:Four Pests Campaign) ਇੱਕ ਮੁਹਿੰਮ ਸੀ ਜੋ ਚੀਨ ਦੇ ਇਨਕਲਾਬੀ ਲੀਡਰ ਮਾਓ ਜ਼ੇ ਤੁੰਗ ਦੇ ਦੌਰ ਵਿੱਚ ਫ਼ਸਲਾਂ ਖ਼ਰਾਬ ਕਰਨ ਵਾਲੇ ਚਿੜੀਆਂ, ਚੂਹਿਆਂ, ਮੱਖੀਆਂ ਅਤੇ ਕੀੜਿਆਂ ਦੇ ਖ਼ਿਲਾਫ਼ ਚਾਰ ਸਾਲਾ ਜੰਗ ਸੀ। ਇਹ ਆਮ ਤੌਰ 'ਤੇ ਇੱਕ ਚਿੜੀ ਮਾਰੋ ਮੁਹਿੰਮ (ਚੀਨੀ:消灭麻雀运动، ਅੰਗਰੇਜ਼ੀ:Kill a Sparrow Campaign) ਦੇ ਨਾਮ ਨਾਲ ਜਾਣੀ ਜਾਂਦੀ ਹੈ। ਚੀਨੀ ਹਾਕਮਾਂ ਦੇ ਹੁਕਮ ਨਾਲ 1958 ਤੋਂ 1962 ਤੱਕ ਚਾਰ ਪੈਸਟ ਮੁਹਿੰਮ ਨਾਮੀ ਮੁਹਿੰਮ ਚਲਾਈ ਗਈ ਜਿਸ ਦਾ ਮਕਸਦ ਮੱਛਰ, ਮੱਖੀ, ਚੂਹੇ ਅਤੇ ਚਿੜੀਆਂ ਦੀਆਂ ਆਮ ਕਿਸਮਾਂ ਨੂੰ ਮੂਲੋਂ ਮਿਟਾ ਦੇਣਾ ਸੀ।[1]

ਮੁਹਿੰਮ[ਸੋਧੋ]

ਚੀਨੀ ਹਾਕਮਾਂ ਦਾ ਖ਼ਿਆਲ ਸੀ ਕਿ ਇਹ ਜਾਨਵਰ ਚਾਵਲ ਅਤੇ ਹੋਰ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ ਲਿਹਾਜ਼ਾ ਇਨ੍ਹਾਂ ਦੇ ਖ਼ਾਤਮੇ ਲਈ ਮੁਲਕ ਭਰ ਵਿੱਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ।

ਇਸ ਮੁਹਿੰਮ ਦੇ ਦੌਰਾਨ ਲੋਕਾਂ ਨੇ ਉਹਨਾਂ ਜਾਨਵਰਾਂ ਦਾ ਹਰ ਜਗ੍ਹਾ ਪਿੱਛਾ ਕੀਤਾ ਅਤੇ ਹਾਲਾਂਕਿ ਚਿੜੀ ਦਾ ਇਸ ਮੁਹਿੰਮ ਦਾ ਨਿਸ਼ਾਨਾ ਬਣਨਾ ਇੱਕ ਹੈਰਾਨੀ ਵਾਲੀ ਗੱਲ ਸੀ ਲੇਕਿਨ ਬਦਕਿਸਮਤੀ ਨਾਲ ਇਸ ਪਰਿੰਦੇ ਨੂੰ ਵੀ ਤਕਰੀਬਨ ਖ਼ਾਤਮੇ ਦੇ ਕਰੀਬ ਪਹੁੰਚਾ ਦਿੱਤਾ ਗਿਆ। ਲੋਕਾਂ ਨੇ ਚਿੜੀਆਂ ਦੇ ਆਲ੍ਹਣੇ ਤਬਾਹ ਕਰ ਦਿੱਤੇ, ਉਹਨਾਂ ਦੇ ਅੰਡੇ ਤੋੜ ਦਿੱਤੇ, ਉਹਨਾਂ ਦੇ ਬੱਚੇ ਮਾਰ ਦਿੱਤੇ ਅਤੇ ਜਿਥੇ ਵੀ ਕੋਈ ਚਿੜੀਆਂ ਦਾਣਾ-ਦੁਣੱਕਾ ਚੁਗਣ ਦੀ ਕੋਸ਼ਿਸ਼ ਕਰਦੀਆਂ ਬਰਤਨ ਅਤੇ ਟੀਨ ਦੇ ਡੱਬੇ ਵਜਾ ਕੇ ਉਹਨਾਂ ਨੂੰ ਉੜਾ ਦਿੱਤਾ ਜਾਂਦਾ। ਇਸ ਮੁਹਿੰਮ ਦਾ ਨਤੀਜਾ ਇਹ ਹੋਇਆ ਕਿ ਪੂਰੇ ਮੁਲਕ ਵਿੱਚ ਚਿੜੀਆਂ ਦਾ ਨਾਮੋ ਨਿਸ਼ਾਨ ਖ਼ਤਮ ਹੋ ਗਿਆ। ਇਸ ਜ਼ੁਲਮ ਦਾ ਨਤੀਜਾ ਇਹ ਨਿਕਲਿਆ ਕਿ ਚੀਨ ਵਿੱਚ ਅਕਾਲ ਪੈ ਗਿਆ।[2]

ਨਤੀਜੇ[ਸੋਧੋ]

ਚਿੜੀਆਂ ਦੇ ਯੋਜਨਾਬਧ ਖ਼ਾਤਮੇ ਨੇ ਵਾਤਾਵਰਣ ਸੰਤੁਲਨ ਵਿਗਾੜ ਦਿੱਤਾ, ਅਤੇ ਪੰਛੀਆਂ ਦੇ ਖਾਤਮੇ ਨਾਲ ਫਸਲਾਂ-ਖਾਣ ਵਾਲੇ ਕੀੜਿਆਂ ਦੀ ਗਿਣਤੀ ਬੇਹੱਦ ਵੱਧ ਗਈ ਸੀ। ਨਤੀਜਾ ਇਹ ਹੋਇਆ ਕਿ ਚੀਨ ਵਿੱਚ ਚਾਵਲ ਦੀ ਫ਼ਸਲ ਤਬਾਹੀ ਦੇ ਕੰਢੇ ਤੇ ਪਹੁੰਚ ਗਈ ਜਦਕਿ ਬਾਕੀ ਫ਼ਸਲਾਂ ਨੂੰ ਟਿੱਡ ਨੇ ਬੇਪਨਾਹ ਨੁਕਸਾਨ ਪਹੁੰਚਾਇਆ ਅਤੇ ਪੂਰੇ ਮੁਲਕ ਵਿੱਚ ਅਕਾਲ ਪੈ ਗਿਆ। ਮਾਓ ਨੇ ਚਿੜੀਆਂ ਮਾਰਨਾ ਬੰਦ ਕਰਨ ਦੇ ਅਤੇ ਇਸਦੀ ਥਾਂ ਖਟਮਲ ਮਾਰਨ ਦੇ ਹੁੱਕਮ ਦਿੱਤੇ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਕਾਲ ਤਕਰੀਬਨ ਦੋ ਕਰੋੜ ਲੋਕਾਂ ਦੀ ਮੌਤ ਦਾ ਸਬੱਬ ਬਣਿਆ।

ਹਵਾਲੇ[ਸੋਧੋ]

  1. Summers-Smith, J. Denis (1992). In Search of Sparrows. London: Poyser. pp. 122–124. ISBN 0-85661-073-9.
  2. Shapiro, Judith Rae (2001). Mao's War Against Nature: Politics and the Environment in Revolutionary China. Cambridge University Press. ISBN 0-521-78680-0.Dikotter, Frank (2010). Mao's Great Famine. New York: Walker & Co. p. 188.